ਸ਼ੇਖਪੁਰ
ਸਥਿਤੀ :
ਤਹਿਸੀਲ ਨਵਾਂ-ਸ਼ਹਿਰ ਦਾ ਪਿੰਡ ਸ਼ੇਖੂਪੁਰ, ਚੱਕਦਾਨਾ-ਫਗਵਾੜਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 12 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸ਼ੇਖੂ ਤੇ ਬਖਲੋਰਾ ਦੋ ਭਰਾ ਸਨ ਉਹਨਾਂ ਦੀ ਆਪਸ ਵਿੱਚ ਅਣਬਣ ਹੋ ਗਈ ਅਤੇ ਦੋਹਾਂ ਨੇ ਆਪਣੇ ਆਪਣੇ ਨਾਂ ਤੇ ਪਿੰਡ ਵਸਾ ਲਏ। ਬਖਲੋਰੇ ਨੇ ਆਪਣਾ ਪਿੰਡ ਬਖਲੋਰ ਵਸਾ ਲਿਆ ਅਤੇ ਸ਼ੇਖੂ ਨੇ ਸ਼ੇਖੂਪੁਰਾ ਵਸਾ ਲਿਆ। ਸ਼ੇਖੂ ਦੀ ਔਲਾਦ ਪਿੰਡ ਵਿੱਚ ਵੱਸ ਰਹੀ ਹੈ।
ਪਿੰਡ ਵਿੱਚ ਇੱਕ ਸ਼ਿਵਾਲਾ, ਇੱਕ ਠਾਕਰ ਦੁਆਰਾ, ਇੱਕ ਹਨੂਮਾਨ ਦੀ ਜਗ੍ਹਾ ਹੈ। ਅਤੇ ਇੱਕ ਮਹੇਸ਼ਆਣਾ ਹੈ ਜੋ ਪਿੰਡ ਵਾਲਿਆਂ ਦੇ ਪੂਜਣਯੋਗ ਸਥਾਨ ਹਨ।
ਪਿੰਡ ਦਾ ਰਕਬਾ ਜ਼ਿਆਦਾ ਹੋਣ ਕਰਕੇ ਪਿੰਡ ਵਾਲਿਆਂ ਨੇ ਨਾਲ ਲਗਦੇ ਪਿੰਡ ਤੋਂ ਮੌਰੂਸੀ ਬਿਠਾ ਲਏ ਜੋ ਲਗਾਨ ਦਾ ਕੁਝ ਹਿੱਸਾ ਦੇਂਦੇ ਸਨ। ਸਿੱਖਾਂ ਦੇ ਰਾਜ ਵੇਲੇ ਜਦੋਂ ਮੌਰੂਸੀਆਂ ਟੁੱਟੀਆਂ ਤਾਂ ਮੌਰੂਸੀ ਜ਼ਮੀਨ ਦੇ ਮਾਲਕ ਬਣ ਗਏ ਅਤੇ ਉਹਨਾਂ ਨੇ ਇੱਕ ਨਵਾਂ ਪਿੰਡ ‘ਮਲੋਮਜਾਰਾ’ ਬਣਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ