ਸਾਂਗਵਾਂ ਜੱਟਾਂ ਦਾ ਇੱਕ ਗੋਤ, ਜੋ ਸ਼ੇਊਰਾਂ ਨਾਲ ਨੇੜਤਾ ਰੱਖਦਾ ਹੈ, ਜਿਵੇਂ 1 ਉਹ ਮੰਨਦੇ ਹਨ। ਜੀਂਦ ਦੇ ਦਾਦਰੀ ਪਰਗਨੇ ਵਿੱਚ ਉਹ 40 ਪਿੰਡਾਂ ਉੱਤੇ ਕਾਬਜ਼ ਹਨ ਅਤੇ ਹਿਸਾਰ ਅਤੇ ਰੋਹਤਕ ਵਿੱਚ ਵੀ ਮਿਲਦੇ ਹਨ। ਜੀਂਦ ਵਿੱਚ ਉਹ ਸਰਦੂਹਾਂ, ਜੋ ਸਰਸੂ ਜੰਗੂ ਦਾ ਇੱਕ ਰਾਜਪੂਤ ਸੀ, ਤੋਂ ਪੀੜ੍ਹੀ ਚੱਲਣ ਦਾ ਦਾਅਵਾ ਕਰਦੇ ਹਨ। ਨੈਣੂ ਦਾ ਪੁੱਤਰ ਸੰਗੂ ਸੀ, ਉਸਦੀ ਸੰਤਾਨ ਅਜਮੇਰ ਤੋਂ ਉੱਠ ਕੇ ਆਈ ਅਤੇ ਜੀਂਦ ਵਿੱਚ ਪਿੰਡ ਆਬਾਦ ਕੀਤਾ।ਉਹ ਜੱਟ ਬਣ ਗਿਆ। ਉਸ ਦੇ ਨਾਲ ਮਹਿਤਾ ਗੋਦਰੀਆਂ ਬਰਾਹਮਣ, ਝਾਂਝਰੀਆਂ ਨਾਈ, ਇੱਕ ਖੂਰੀਆਂ ਡੂੰਮ ਅਤੇ ਸਹਿਜਲ ਚਮਾਰ ਆਇਆ ਅਤੇ ਇਨ੍ਹਾਂ ਦੇ ਵੰਸ਼ਜ਼ ਹੁਣ ਵੀ ਸਾਂਗਵੀਆਂ ਦੇ ਲਾਗੀ ਹਨ, ਜੋ ਤਹਿਸੀਲ ਦਾਦਰੀ ਵਿੱਚ 57, ਸਾਂਗਵਾਂ ਤਪੇ ਵਿੱਚ 55 ਪਿੰਡਾਂ ਵਿੱਚ ਮਿਲਦੇ ਹਨ। ਇਸੇ ਗੋਤ ਤੋਂ ਜਾਖੜ ਅਤੇ ਕਾਦਾਨਾਂ ਗੋਤ ਦਾ ਅਰੰਭ ਹੋਇਆ ਹੈ। ਜਿਨ੍ਹਾਂ ਦੇ 12 ਪਿੰਡ ਹਰੇਕ ਗੋਤ ਨਾਲ ਸਬੰਧਤ ਹਨ ਅਤੇ ਰੋਹਤਕ ਵਿੱਚ ਹਨ।

ਕਿਹਾ ਜਾਂਦਾ ਹੈ ਕਿ ਪਾਹਿਲਾਂ, ਮਾਨ, ਅਤੇ ਕਲਕਲ ਗੋਤ ਵੀ ਇੱਥੋਂ ਹੀ ਨਿਕਲੇ ਹਨ। ਜਾਖੜ ਗੋਤ ਵਾਲ਼ੇ ਸਾਂਗਵਾਂ ਜਾਂ ਕਾਦਾਨ ਦੇ ਨਾਲ ਵਿਆਹ ਨਹੀਂ ਕਰਵਾ ਸਕਦੇ ਪਰ ਪਿੱਛਲੇ ਦੋਵੇਂ ਗੋਤ ਹਰੇਕ ਦੂਜੇ ਗੋਤਾਂ ਨਾਲ਼ ਵਿਆਹ ਕਰਵਾ ਸਕਦੇ ਹਨ। ਫੋਗਤਾਂ ਵਾਂਗ ਸਾਂਗਵਾਂ ਵੀ ਵਿਆਹ ਸਮੇਂ ਭੂਮੀਆ (ਜੇਠੇਰੇ) ਦੀ ਪੂਜਾ ਕਰਦੇ ਹਨ।
