ਸਾਂਹਸੀ ਹਿੰਦੂ ਜੱਟ ਕਾਸ਼ਤਕਾਰ ਗੋਤ ਮਿੰਟਗੁਮਰੀ ਅਤੇ ਅੰਮ੍ਰਿਤਸਰ ਵਿੱਚ ਮਿਲਦਾ ਹੈ।ਪਿੱਛਲੇ (ਅੰਮ੍ਰਿਤਸਰ) ਜ਼ਿਲ੍ਹੇ ਵਿੱਚ ਰਾਜਾ ਸਾਂਸੀ ਇੱਕ ਪਿੰਡ ਵੀ ਹੈ ਜੋ ਅੰਮਿ੍ਤਸਰ ਤੋਂ ਸੱਤ ਮੀਲ ਹੈ ਅਤੇ ਸੰਧਾਵਾਲੀਆ ਪਰਿਵਾਰ ਦਾ ਜੱਦੀ ਪਿੰਡ ਹੈ, ਜਿਹੜਾ ਰਾਜਪੂਤ ਵੰਸ਼ਜ਼ ਹੋਣ ਦਾ ਦਾਅਵਾ ਕਰਦਾ ਹੈ ਜੋ ਇਸੇ ਹੀ ਗੋਤ ਨਾਲ ਸਬੰਧਤ ਹੈ। ਉਹ ਗੁੱਜਰਾਂ ਵਾਲ਼ਾ ਵਿੱਚ ਵੀ ਮਿਲਦੇ ਹਨ।
ਗੁੱਜਰਾਂਵਾਲਾ ਵਿੱਚ ਇਹ ਭੱਟੀ ਵੰਸ਼ ਦੀ ਸ਼ਾਖ਼ ਦੱਸਦੇ ਹਨ ਅਤੇ ਉਨ੍ਹਾਂ ਨੇ ਸਾਂਹਸੀ ਨਾਂ, ਇੱਕ ਸਾਂਹਸੀ ਤੋਂ ਲਿਆ, ਜਿਸ ਦਾ ਵੱਡਾ ਪੁੱਤਰ ‘ਉਦਰਤ, 18 ਪੀੜ੍ਹੀਆਂ ਪਹਿਲਾਂ ਭਟਨੇਰ (ਹਿੰਦੁਸਤਾਨ) ਤੋਂ ਆਇਆ ਅਤੇ ਉਸ ਜ਼ਿਲ੍ਹੇ ਵਿੱਚ ਚਰਵਾਹ ਜੀਵਨ ਆਪਣਾ ਲਿਆ।” ਉਸ ਦੇ ਪੁਤਰਾਂ ‘ਜਾਤਰੀ’ ਅਤੇ ‘ਸੁੰਦਰ’ ਨੇ ਖੇਤੀ ਦਾ ਕਿੱਤਾ ਲੈ ਲਿਆ। ਉਹ ਗੁਰਾਏ, ਵਿਰਕ ਅਤੇ ਹੋਰ ਜੱਟ ਗੋਤਾਂ ਨਾਲ ਅੰਤਰ ਜਾਤੀ ਵਿਆਹ ਕਰਦੇ ਹਨ। ਗੋਦ ਲੈਣ ਦਾ ਢੰਗ ਸਾਧਾਰਨ ਜਿਹਾ ਹੀ ਹੈ। ਪੱਗੜੀ ਵੰਡ ਦੀ ਰਸਮ ਪ੍ਰਚੱਲਤ ਹੈ। ਜਦੋਂ ਕੋਈ ਸਾਂਹਸੀ ਆਪਣੇ ਭਾਈਚਾਰੇ ਅੱਗੇ ਕਿਸੇ ਹੋਰ ਗੋਤ ਦੀ ਪਤਨੀ ਲਿਆ ਕੇ ਪੇਸ਼ ਕਰਦਾ ਹੈ ਤਾਂ, ਉਸ ਗੋਤ ਦੀਆਂ ਸਭ ਔਰਤਾਂ ਉਸ ਨਾਲ ਰਲਕੇ ਖਾਣਾਂ ਖਾਂਦੀਆਂ ਹਨ। ਉਸ ਨੂੰ ਗੋਤ ਕਨਾਲਾ ਕਹਿੰਦੇ ਹਨ। ਇਸ ਖਾਣੇ ਵਿੱਚ ਹੋਰ ਕੋਈ ਨਹੀਂ, ਸਗੋਂ ਸਾਂਹਸੀ ਗੋਤ ਦੀਆਂ ਔਰਤਾਂ ਹੀ ਸ਼ਾਮਲ ਕੀਤੀਆਂ ਜਾਂਦੀਆਂ ਹਨ।

ਭਾਵੇਂ ਉਸ ਦੀ ਪਤਨੀ ਇੰਝ ਗੋਤ ਵਿੱਚ ਸ਼ਾਮਲ ਕੀਤੀ ਗਈ ਹੈ ਅਤੇ ਉਸ ਦੇ ਵਿਆਹ ਦੇ ਆਰੰਭਕ ਦਿਨ ਹੀ ਸਭ ਰਸਮਾਂ ਇਸੇ ਗੋਤ ਦੀਆਂ ਹੀ ਪੂਰੀਆਂ ਕੀਤੀਆਂ ਹਨ। ਫਿਰ ਵੀ ਉਸ ਨੂੰ ਉਸ ਦੇ ਪੇਕਿਆਂ ਦੇ ਗੋਤ ਦੇ ਨਾਂ ਤੋਂ ਸੱਦਿਆ ਜਾਂਦਾ ਹੈ। ਸਾਂਹਸੀ ਗੋਤ ਦਾ ਅਸਲ ਪ੍ਰੋਹਿਤ ਕਾਲੀਆ ਗੋਤ ਦਾ ਬਰਾਹਮਣ ਹੈ, ਜੋ ਭੱਟਨੇਰ ਸੂਬੇ ਸੁਗਰ ਚੱਕ ਵਿੱਚ ਰਹਿੰਦਾ ਹੈ। ਪਰ ਹੁਣ ਕੋਈ ਵੀ ਉਸ ਦੇ ਪਰਿਵਾਰ ਵਿੱਚੋਂ ਗੁੱਜਰਾਂਵਾਲਾ ਵਿੱਚ ਰਹਿ ਸਕਦਾ ਹੈ। ਸੰਧਾਵਾਲੀਆ ਪਰਿਵਾਰ ਦੇ ਰੁਤਬੇ ਅਤੇ ਰਾਜਸੀ ਪ੍ਰਭਾਵ ਨਾਲ਼ ਉਨ੍ਹਾਂ ਦੇ ਹੀ ਜੋ ਗੋਤ ਨਾਲ ਸਬੰਧਤ ਹਨ ਅਤੇ ਬਦਨਾਮ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ, ਸਾਂਹਸੀ ਦੇ ਕਲੰਕ ਨੂੰ ਮਹਾਨ ਮਹਾਰਾਜਾ ਰਣਜੀਤ ਸਿੰਘ ਨੇ ਖਤਮ ਕਰ ਦਿੱਤਾ।
