ਸਾਹਲੋਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਸਾਹਲੋਂ, ਨਵਾਂ ਸ਼ਹਿਰ-ਔੜ ਸੜਕ ਤੇ ਸਥਿਤ ਹੈ ਅਤੇ ਨਵਾਂ ਸ਼ਹਿਰ ਤੋਂ 0.5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਾਹਲੋਂ ਪਿੰਡ, ਸਾਹੂ ਨਾਂ ਦੇ ਇੱਕ ਹਿੰਦੂ ਰਾਜਪੂਤ ਨੇ ਰਾਹੋਂ ਤੋਂ ਆ ਕੇ ਵਸਾਇਆ। ਰਾਹੋਂ ਵਿੱਚ ਹਿੰਦੂ ਰਾਜਪੂਤਾਂ ਦੀ ਅਬਾਦੀ ਸੀ ਜੋ ਪਾਠ ਪੂਜਾ ਕਰਦੇ ਸਨ ਅਤੇ ਮੁਸਲਮਾਨਾਂ ਨੂੰ ਕਈ ਵਾਰ ਹਰਾ ਚੁੱਕੇ ਸਨ। ਇੱਕ ਵਾਰੀ ਸੂਰਜਕੁੰਡ ਤੇ ਕਿਸੇ ਤਿਉਹਾਰ ਸਮੇਂ ਮੁਸਲਮਾਨਾਂ ਨੇ ਸਾਰੇ ਹਿੰਦੂ ਰਾਜਪੂਤਾਂ ਨੂੰ ਮਾਰ ਦਿੱਤਾ, ਸਿਰਫ ਇੱਕ ਸਾਹੂ ਨਾਂ ਦਾ ਇੱਕ ਹਿੰਦੂ ਬੱਚਿਆ ਜੋ ਲੁਕਦਾ ਲੁਕਾਂਦਾ ਪਿੰਡ ਪਧਿਆਣੇ ਵਿੱਚ ਆ ਗਿਆ ਅਤੇ ਇੱਕ ਔਰਤ ਨਾਲ ਵਿਆਹ ਕਰਾ ਕੇ ਇਸ ਪਿੰਡ ਵਾਲੀ ਜਗ੍ਹਾ ਤੇ ਵੱਸ ਗਿਆ। ਉਸਦੇ ਪੰਜ ਪੁੱਤਰ ਹੋਏ, ਚਾਰਾਂ ਦੀ ਔਲਾਦ ਇਸ ਪਿੰਡ ਵਿੱਚ ਵਸਦੀ ਹੈ। ਸਾਹੂ ਦੇ ਨਾਂ ਤੋਂ ਪਿੰਡ ਦਾ ਨਾਂ ‘ਸਾਹਲੋਂ’ ਪੈ ਗਿਆ। ਸਾਹੂ ਦੇ ਪੰਜਵੇਂ ਪੁੱਤਰ (ਬਾਬਾ ਮੋਮੋ) ਦੀ ਯਾਦ ਵਿੱਚ ਗੁਰਦੁਆਰਾ ਬਾਬਾ ਮੋਮੋਆਣਾ ਹੈ। ਮੋਮੋ ਬਾਬਾ ਦੀ ਮੰਗੇਤਰ ਦੀ ਸਮਾਧ ਵੀ ਪਿੰਡ ਤੋਂ ਬਾਹਰ ਹੈ ਜੋ ਜੀਉਂਦੇ ਜੀਅ ਧਰਤੀ ਵਿੱਚ ਸਮਾਂ ਗਈ ਸੀ। ਇਸ ਨੂੰ ਦਾਦੀ ਸਤੀ ਦੀ ਸਮਾਧ ਵੀ ਕਹਿੰਦੇ ਹਨ। ਇਹ ਪਿੰਡ ਫੌਜ ਦੀ ਭਰਤੀ ਲਈ ਸਾਰੇ ਇਲਾਕੇ ਵਿੱਚ ਪਹਿਲੇ ਨੰਬਰ ਤੇ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ