ਸਿਆਣਾ
ਸਥਿਤੀ :
ਬਲਾਚੌਰ : ਸਿਆਣਾ ਬਲਾਚੌਰ – ਗੜ੍ਹਸ਼ੰਕਰ ਤੋਂ ਇੱਕ ਕਿਲੋਮੀਟਰ ਤੇ ਵੱਸਿਆ ਪਿੰਡ’ – ਨਗਰ ਦਾ ਹਿੱਸਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਸ. ਸੁਹੇਲ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਲਾ ਤੋਂ ਇੱਥੇ ਆਏ। ਉਸ ਸਮੇਂ ਮੁਸਲਮਾਨ ਰਾਜਪੂਤ ਪਿੰਡ ਵਿੱਚ ਰਹਿੰਦੇ ਸਨ। ਜੋ ਜਜ਼ੀਆ ਲੈਂਦੇ ਸਨ। ਇੱਕ ਵਾਰੀ ਇੱਕ ਹਿੰਦੂ ਦੇ ਘਰ ਵਿਆਹ ਸੀ ਤਾਂ ਉਹਨਾਂ ਨੇ ਜ਼ਜ਼ੀਆ ਮੰਗਿਆ। ਜਦੋਂ ਸ. ਸੁਹੇਲ ਸਿੰਘ ਨੂੰ ਪਤਾ ਲੱਗਾ ਤਾਂ ਉਸਨੇ ਮੁਸਲਮਾਨਾਂ ਦਾ ਪਟਾ ਪਾੜ ਦਿੱਤਾ ਅਤੇ ਜੁੱਤੀਆਂ ਮਾਰੀਆਂ। ਬਾਅਦ ਵਿੱਚ ਉਹਨਾਂ ਦੀ ਜਾਇਦਾਦ ਪੰਜ ਹਲਾਂ ਵਿੱਚ ਵੰਡ ਕੇ ਮਰੂਸੀਆਂ ਨੂੰ ਮਾਲਕ ਬਣਾ ਦਿੱਤਾ। ਉਹਨਾਂ ਦੀ ਇਸ ਤਰ੍ਹਾਂ ਸਿਆਣਪ ਤੇ ਪਿੰਡ ਦਾ ਨਾਂ ਸਿਆਣਾ ਪੈ ਗਿਆ।
ਹਰੀ ਸਿੰਘ ਨਲੂਆ ਤੋਂ ਬਾਅਦ ਸ. ਸੁਹੇਲ ਸਿੰਘ ਦੇ ਬਜ਼ੁਰਗ ਬਾਬਾ ਮਹਿਤਾਬ ਸਿੰਘ ਨੂੰ ਜਰਨੈਲ ਬਣਾਇਆ ਗਿਆ ਅਤੇ ਇਹਨਾਂ ਨੂੰ 21 ਪਿੰਡਾਂ ਦੀ ਜਾਗੀਰ ਮਿਲੀ ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਦੇ ਛੇ ਪਿੰਡ ਸਨ। ਇਸ ਖਾਨਦਾਨ ਵਿਚੋਂ ਸੋਹਲ ਗੋਤ ਦੇ ਲੋਕ ਪਿੰਡ ਵਿੱਚ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ