ਸਿਆਰ ਜੱਟਾਂ ਦਾ ਇੱਕ ਗੋਤ, ਜੋ ਕਹਿੰਦਾ ਹੈ ਕਿ ਸਿੰਧ ਤੋਂ ਆਇਆ ਹੈ। ਸਿੰਧ ਦੇ ਕੰਢੇ ਤੇ ਕਾਰੋਰ ਲਾਲ ਈਸਾ ਦੇ ਕੋਲ ਉਨ੍ਹਾਂ ਨੇ ਬਸਤੀ ਆਬਾਦ ਕੀਤੀ। ਸਿਆਰ ਹੁਣ ਖੇਤੀ ਕਰਨ ਵਿੱਚ ਬੜੇ ਮਿਹਨਤੀ ਹਨ, ਪਰ ਇੱਥੋਂ ਤੱਕ ਕਿ ਦੋਆਬੇ ਵਿੱਚ ਪੱਕੇ ਇਰਾਦੇ ਨਾਲ ਉਨ੍ਹਾਂ ਸਥਾਪਨਾ ਕੀਤੀ। ਇੰਝ ਪੂਰਵਜਾਂ ਰਾਹੀਂ ਜਾਪਦਾ ਹੈ ਕਿ ਉਨ੍ਹਾਂ ਨੇ ਦਸਤਕਾਰੀ ਦੇ ਸਾਧਨਾ ਦਾ ਰਾਹ ਕੱਢਿਆ ਸੀ। ਇਸ ਗੋਤ ਕੋਲ ਸਿਰਫ਼ ਪਸ਼ੂ ਹੀ ਜਾਇਦਾਦ ਹੈ ਅਤੇ ਬੜੇ ਸੀਮਤ ਖੇਤਰ ਤੇ ਹੀ ਕਾਬਜ਼ ਹੋ ਚੁੱਕਿਆ ਹੈ।
ਇੱਕ ਹੋਰ ਪ੍ਰਚੱਲਤ ਧਾਰਨਾ ਹੈ ਕਿ ਸ਼ਿਆਰ ਸਿੰਧ ਦੇ ਪੱਛਮ ਵੱਲ ਵਸਦੇ ਸਨ, ਪਰ ਇੱਕ ਵਾਰ ਉਨ੍ਹਾਂ ਦੀਆਂ ਔਰਤਾਂ ਦੇ ਟੋਲੇ ਨੇ ‘ਲਾਲ ਈਸਾ, ਵੱਲ ਤੀਰਥ ਯਾਤਰਾ ਕੀਤੀ ਸੀ, ਉਨ੍ਹਾਂ ਨੂੰ ਰਾਹ ਵਿੱਚ ‘ਮੀਰੂ’ ਅਤੇ ‘ਸਮਿਤਾ’, ਵੱਲੋਂ ਆਪਣੇ ਘਰ ਰਹਿਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਔਰਤਾਂ ਨੇ ਖ਼ੁਦ ਨੂੰ ਉਨ੍ਹਾਂ (ਮੀਰੂ ਆਦਿ) ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਦੋਹਾਂ ਗੋਤਾਂ ਦੌਰਾਨ ਝਗੜੇ ਦਾ ਕਾਰਨ ਬਣ ਗਈ ਪਰ ਅੰਤ ਵਿੱਚ ਉਨ੍ਹਾਂ ਦਰਮਿਆਨ ਮੂਰਾਨ ਵਾਲਾ ਪਿੰਡ ਦੀ ਜ਼ਮੀਨ ਵੰਡ ਦਿੱਤੀ ਗਈ ਸੀ, ਤਾਂ ਵੀ ਝਗੜੇ ਦੀ ਜੜ੍ਹ ਇੱਕ ਛੋਟਾ ਜਿਹਾ ਪਿੰਡ ਬਚ ਗਿਆ, ਜਿਸ ਨੂੰ ਸਯੱਦ ਫਕੀਰੂ ਨੇ ਆਪ ਲੈ ਲਿਆ, ਕਿਉਂਕਿ, ਇਸ ਤੇ ਉਸ ਦਾ ਆਪਣਾ ਕਬਜ਼ਾ ਸੀ। ਸਿਆਰ ਦੇ ਵਿਆਹਾਂ ਦੀਆਂ ਰਸਮਾਂ ਹਿੰਦੂਆਂ ਨਾਲ ਮਿਲਦੀਆਂ ਜੁਲਦੀਆਂ ਹਨ, ਭਾਵੇਂ ਨਿਕਾਹ ਮੁਸਲਮਾਨੀ ਰੀਤਾਂ ਅਨੁਸਾਰ ਹੀ ਪੜ੍ਹਿਆ ਜਾਂਦਾ ਹੈ ਅਤੇ ਬਰਾਹਮਣ ਦੇ ਅਧਿਕਾਰਾਂ ਨੂੰ ਗੋਤ ਮਾਨਤਾ ਨਹੀਂ ਦਿੰਦਾ। ਇਹ ਗੋਤ ਆਪਣੇ ਹੀ ਗੋਤ ਵਿੱਚ ਵਿਆਹ ਕਰ ਲੈਂਦਾ ਹੈ।

ਬਲੋਚਸਤਾਨ ਵਿੱਚ ਸਿਆਰ ਕਹਿੰਦੇ ਹਨ ਕਿ ਮੂਲ ਰੂਪ ਵਿੱਚ ਉਹ ਲਾਮ ਦੇ ਵਾਸੀ ਹਨ। ਜਾਪਦਾ ਹੈ ਕਿ ਉਹ ਰਲ਼ੀ ਮਿਲੀ ਜਾਤੀ ਦੇ ਲੋਕ ਹਨ, ਆਮ ਤੌਰ ਤੇ ਉਨ੍ਹਾਂ ਨਾਲ ‘ਬਰਾਹੂਈਆਂ, ਨੂੰ ਜੋੜਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਵਿੱਚ ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਜਦੋਂ ਕਿ ‘ਲਾਸ ਬੇਲਾ’ ਦੇ ਗੋਤ ਦੇ ਬਾਕੀ ਲੋਕ ਜਾਂਗਲੀ ਬੋਲੀ ਬੋਲਦੇ ਹਨ। ਉਨ੍ਹਾਂ ਦੀਆਂ ਔਰਤਾਂ ਵੀ ਬਰਾਹੂਈ (ਔਰਤਾਂ ਦਾ ਲੰਮਾ ਘੱਗਰਾ) ਪਹਿਨਦੀਆਂ ਹਨ
ਸਿੱਧੂ-ਬਰਾੜ:-ਸਿੱਧੂ, ਇਨ੍ਹਾਂ ਦੀ ਸ਼ਾਖ਼ ਬਰਾੜ ਦੇ ਸਮੇਤ ਬਹੁਤ ਹੀ ਵੱਡੀ ਸੰਖਿਆ ਵਿੱਚ ਵੱਡਾ ਅਤੇ ਪੰਜਾਬ ਦੇ ਜੱਟ ਗੋਤਾਂ ਵਿੱਚੋਂ ਮਹੱਤਵਪੂਰਨ ਗੋਤ ਹੈ, ਜਿਨ੍ਹਾਂ ਤੋਂ ਪਟਿਆਲਾ, ਨਾਭਾ ਅਤੇ ਜੀਂਦ ਦੇ ਮਹਾਨ ਫੂਲਕਿਆਂ ਦੇ ਪਰਿਵਾਰ ਪੈਦਾ ਹੋਏ। ਸਿੱਧੂ ਆਪਣਾ ਮੁੱਢ ਇੱਕ ਭੱਟੀ ਰਾਜਪੂਤ ਜੈਸਲ, ਜਿਸ ਨੇ ਜੈਸਲਮੇਰ ਆਬਾਦ ਕੀਤਾ ਸੀ, ਤੋਂ ਮੰਨਦੇ ਹਨ, ਜਿਸ ਨੂੰ ਉਸ ਦੀ ਰਾਜਧਾਨੀ ਤੋਂ ਸਫਲ ਵਿਦਰੋਹ ਰਾਹੀਂ ਕੱਢ ਦਿੱਤਾ ਗਿਆ ਸੀ ਅਤੇ ਦਿੱਲੀ ਦੇ ਅੰਤਮ ਹਿੰਦੂ ਰਾਜੇ ਪ੍ਰਿਥਵੀ ਰਾਜ ਚੌਹਾਨ ਦੀ ਸ਼ਰਨ ਲੈ ਲਈ ਸੀ। ਉਸ ਦੇ ਵੰਸ਼ਜ਼ ਹਿਸਾਰ ਅਤੇ ਸਿਰਸਾ ਵੱਲ ਚੱਲੇ ਗਏ ਅਤੇ ਪਿਛਲੇ ਖੇਤਰ ਨੂੰ ਭੱਟਨੇਰ ਦਾ ਨਾਂ ਦਿੱਤਾ ਗਿਆ। ਉਨ੍ਹਾਂ ਵਿੱਚ ਇੱਕ ਖੀਵਾ ਸੀ ਜਿਹੜਾ ਘੱਗਰ ਦੀ ਇੱਕ ਜੱਟ ਔਰਤ ਨਾਲ ਵਿਆਹਿਆ ਗਿਆ ਅਤੇ ਉਸ ਰਾਹੀਂ ਖੀਵੇ ਨੇ ਸਿੱਧੂ ਗੋਤ ਦਾ ਵਡੇਰਾ ‘ਸਿੱਧੂ’ ਪ੍ਰਾਪਤ ਕੀਤਾ। ਸਿੱਧੂ ਦੇ ਚਾਰ ਭਰਾ ਦੇਵੀ, ਬਾਰ, ਸੁਰ ਅਤੇ ਰੂਪਾ ਹੋਰ ਹੋਏ ਅਤੇ ਬਾਰ ਦੇ ਵੰਸ਼ਜ਼ ‘ਦੁੱਲ’, ਤੋਂ ਬਰਾੜ ਗੋਤ ਨਿਕਲਿਆ। ਭਟਿਆਣੇ ਦੇ ਸ਼ੁੱਧ ਭੱਟੀ ਰਾਜਪੂਤ, ਹੁਣ ਤੱਕ ਆਪਣਾ ਨਾਤਾ ਸਿੱਧੂ ਬਰਾੜਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੁੱਢਲਾ ਇਤਿਹਾਸ 1 ਤੋਂ 10 ਸਫ਼ਿਆਂ ਉੱਤੇ ਅਤੇ ਫਿਨ ਦੀ ਇਤਿਹਾਸਕ ਪੁਸਤਕ ‘ਪੰਜਾਬ ਦੇ ਰਾਜੇ’, ਦੇ ਪੰਨਾ 546 ਤੋਂ 548 ਤੱਕ ਵਿਸਥਾਰ ਨਾਲ ਦੱਸਿਆ ਗਿਆ ਹੈ। ਇਹ ਸਾਰੀ ਕਿਤਾਬ ਅਸਲ ਵਿੱਚ ਸਿੱਧੂ ਦੇ ਵੰਸ਼ਜ਼ਾਂ ਦਾ ਰਾਜਸੀ ਇਤਿਹਾਸ ਹੈ, ਜਦੋਂ ਕਿ ਮੁੱਖ ਛੋਟੇ ਪਰਵਾਰਾਂ ਦਾ ਸੰਖੇਪ ਵਰਨਣ ਉਸ ਦੀ ਪੁਸਤਕ “ਪੰਜਾਬ ਦੇ ਸਰਦਾਰ’, ਦੇ ਪੰਨਿਆਂ 429 ਤੋਂ 436 ਤੱਕ ਉੱਤੇ ਦਿੱਤੇ ਗਏ ਹਨ। ਕੁੱਝ ਅੱਗੇ ਉਨ੍ਹਾਂ ਦੇ ਮੁੱਢਲੇ ਪੂਰਵਜ਼ਾਂ ਦਾ ਵਿਸਥਾਰ ਹਿਸਾਰ ਦੀ ‘ਵਿਵਸਥਾ ਵੇਰਵਾ, ਦੇ ਪੰਨਾ 8 ਉੱਤੇ ਮਿਲਦਾ ਹੈ। ਇਸ ਗੋਤ ਦਾ ਅਸਲੀ ਘਰ ਮਾਲਵਾ ਸੀ ਅਤੇ ਹੁਣ ਵੀ ਉਹ ਬਹੁਗਿਣਤੀ ਵਿੱਚ ਮਿਲਦੇ ਹਨ। ਪਰ ਉਹ ਸਤਲੁਜੋਂ ਪਾਰ ਲਾਹੌਰ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ ਮਿਲਦੇ ਹਨ।
ਮਿ: ਬਰਾਂਡਰੇਥ ਨੇ ਫਿਰੋਜ਼ਪੁਰ ਦੇ ਬਰਾੜਾਂ ਦਾ ਵਰਨਣ ਇੰਝ ਕੀਤਾ ਹੈ, “ਜੈਸਲ ਮੇਰ ਦੇ ਰਾਜਪੂਤਾਂ ਵਾਂਗ ਬਰਾੜ ਵੀ, ਭੱਟੀ ਰਾਜਪੂਤਾਂ ਵਰਗਾ ਪਰਿਵਾਰ ਹੀ ਮੰਨੇ ਜਾਂਦੇ ਹਨ, ਜਿਹੜਾ ਇਨ੍ਹਾਂ ਦਾ ਮੁੱਢਲਾ ਘਰ ਸੀ । ਇਨ੍ਹਾਂ ਦੇ ਪੂਰਵਜ਼ ਦਾ ਨਾਂ ‘ਸਿੱਧੂ’ ਸੀ, ਜਿਸ ਦੇ ਪੋਤਰੇ ਦਾ ਨਾਂ ਬਰਾੜ ਸੀ, ਇਸ ਲਈ ਇਹ ਦੋਵੇਂ ਆਮ ਤੌਰ ਤੇ ਸਿੱਧੂ-ਬਰਾੜ ਸੱਦੇ ਜਾਂਦੇ ਹਨ। ਭਾਵੇਂ ਬਰਾੜ ਜਾਂ ਉਸ ਦੇ ਕੁੱਝ ਵੰਸ਼ਜ਼ ਭਟਿਆਣੇ ਵੱਲ ਚੱਲੇ ਗਏ ਅਤੇ ਜਿੱਥੋਂ ਉਸ ਦੀ ਸ਼ਾਖ਼, ਇਰਦ ਗਿਰਦ ਦੇ ਇਲਾਕਿਆਂ ਵੱਲ ਪੂਰੀ ਤਰ੍ਹਾਂ ਫ਼ੈਲ ਗਈ ਅਤੇ ਹੁਣ ਉਨ੍ਹਾਂ ਦੇ ਕਬਜ਼ੇ ਹੇਠ ਦੇਸ਼ ਦੇ ਬਹੁਤ ਵੱਡੇ ਵੱਡੇ ਖੇਤਰ ਹਨ। ਉਹ ਮਾੜੀ, ਮੁਦਕੀ, ਮੁਕਤਸਰ, ਭੁੱਚੋ, ਮਹਿਰਾਜ਼, ਸੁਲਤਾਨ ਖ਼ਾਨ ਅਤੇ ਭਦੌੜ ਵਿੱਚ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਖੇਤਰਾਂ ਉੱਤੇ ਕਾਬਜ਼ ਹਨ। ਸਾਰਾ ਫਰੀਦਕੋਟ, ਪਟਿਆਲੇ ਦਾ ਵੱਡਾ ਹਿੱਸਾ, ਨਾਭਾ, ਝੁੰਭਾ ਅਤੇ ਮਾਲੌਦ ਦੇ ਖੇਤਰ ਵੀ ਹਨ। ਇਨ੍ਹਾਂ ਰਿਆਸਤਾਂ ਦੇ ਮੁੱਖੀ ਇੱਕੋ ਹੀ ਪਰਿਵਾਰ ਨਾਲ ਸਬੰਧਤ ਹਨ। ਸਿਰਸਾ ਦੇ ਭੱਟੀ, ਜਿਨ੍ਹਾਂ ਨੇ ਇਸਲਾਮ ਧਾਰਨ ਕਰ ਲਿਆ ਹੈ, ਵੀ ਅਸਲ ਵਿੱਚ ਭੱਟੀ ਰਾਜਪੂਤ ਹੀ ਹਨ ਅਤੇ ਬਰਾੜਾਂ ਨਾਲ ਸਬੰਧ ਰੱਖਦੇ ਹਨ। ਪਰ ਉਨ੍ਹਾਂ ਦੇ ਵੰਸ਼ਜ਼, ਸਿੱਧੂ ਦੇ ਸਮੇਂ ਤੋਂ ਪਹਿਲਾਂ ਦੇ ਪੂਰਵਜਾਂ ਤੋਂ ਸਾਂਝ ਮੰਨਦੇ ਹਨ।”
ਖੇਤੀ ਕਰਨ ਵਜੋਂ ਬਰਾੜ, ਹੋਰ ਜੱਟਗੋਤ ਨਾਲ ਬਰਾਬਰ ਨਹੀਂ ਹਨ ਅਤੇ ਇਹ ਖ਼ੁਦ ਨੂੰ ਬਹੁਤ ਜ਼ਿਆਦਾ ਸਰਵਸ੍ਰੇਸ਼ਟ ਜਾਤੀ ਦੇ ਸਮਝਦੇ ਹਨ। ਉਨ੍ਹਾਂ ਵਿੱਚੋਂ ਕਈ ਬਹੁਤ ਸਾਲ ਪਹਿਲਾਂ ਦਲੇਰ ਅਤੇ ਖੌਫ਼ਨਾਕ ਡਾਕੂ ਸਨ ਅਤੇ ਬਹੁਤ ਬਦਨਾਮ ਅਪਰਾਧੀ ਸਨ। ਜਿਹੜੇ ਫੜੇ ਗਏ ਅਤੇ ਸਾਡੇ ਨਿਆਂ ਪ੍ਰਬੰਧ ਹੇਠ ਲਿਆਂਦੇ ਗਏ, ਉਹ ਬਰਾੜ ਹੀ ਸਨ। ਉਨ੍ਹਾਂ ਦੇ ਇਲਾਕਿਆਂ ਵਿੱਚ, ਔਰਤ ਜਾਂ ਬਾਲ ਕੰਨਿਆਂ ਦੀ ਹੱਤਿਆ ਕਰਨ ਦਾ ਫੈਸਲਾ ਪੁਰਾਣੇ ਸਮੇਂ ਤੋਂ ਹੈ। ਮੈਂ ਦੱਸਦਾ ਹਾਂ ਕਿ ਬਰਾੜਾਂ ਦੇ ਹਰ ਪਿੰਡ ਵਿੱਚ ਮੁਟਿਆਰ ਕੁੜੀਆਂ ਦੀ ਘਾਟ ਲੱਭਦੀ। ਇਸ ਅਪਰਾਧ ਦਾ ਅਰੰਭ ਇੱਕ ਧੋਖਾ ਕਿਹਾ ਜਾਂਦਾ ਹੈ। ਜਿਹੜਾ ਕਿ ਨਾਭੇ ਦੇ ਇੱਕ ਸਰਦਾਰ ਨੇ ਇਕ ਵਾਰ ਵਿਆਹ ਕੀਤਾ, ਜਿਸ ਕਾਰਨ ਉਸ ਦੀ ਧੀ ਇਕ ਘਟੀਆ ਗੋਤ ਦੇ ਬੰਦੇ ਨਾਲ ਮੰਗੀ ਗਈ ਸੀ ਅਤੇ ਭਾਵੇਂ ਉਹ ਖ਼ੁਦ ਨੂੰ ਇਸ ਜੋੜ ਨਾਲ ਜੁੜਨ ਲਈ ਬੇ ਨੁਕਸ ਸਮਝਦਾ ਸੀ, ਪਰ ਵਿਆਹ ਪਿੱਛੋਂ ਉਹ ਔਗੁਣ ਉਸ ਵਿੱਚੋਂ ਪਰਗਟ ਹੋ ਗਿਆ । ਉਸ ਦੇ ਸਾਰੇ ਗੋਤੀ ਬੰਦੇ ਮਾਰ ਦਿੱਤੇ ਗਏ ਅਤੇ ਭਵਿੱਖ ਵਿੱਚ ਉਸਨੇ ਆਪਣੀਆਂ ਸਾਰੀਆਂ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਦਾ ਸੁਝਾਅ ਪੇਸ਼ ਕੀਤਾ ਤਾਂ ਕਿ ਦੋਬਾਰਾ ਇਹੋ ਜਿਹੀ ਅਪਮਾਨ ਜਨਕ ਸਥਿੱਤੀ ਨੂੰ ਰੋਕ ਪਾਉਣ ਦੀ ਸੰਭਾਵਨਾ ਜ਼ਰੂਰ ਬਣਾਈ ਜਾ ਸਕੇ ।
“ਸਭ ਵਿਚਾਰਾਂ ਤੋਂ ਪਿੱਛੋਂ ਫਿਰ ਇਸ ਘੋਰ ਅਪਰਾਧੀ ਰੁਚੀ ਨੂੰ ਪਿਛਲੇ ਸਾਲਾਂ ਤੋਂ ਲੱਗਭਗ ਛੱਡ ਦਿੱਤਾ ਗਿਆ। ਮੈਂ ਬਰਾੜਾਂ ਦੇ ਪਿੰਡ ਵਿੱਚ ਬਾਲ ਕੰਨਿਆਂ ਦੀ ਹੱਤਿਆ ਦੀ ਸੰਖਿਆ ਦਾ ਸਹੀ ਪਤਾ ਨਹੀਂ ਲਾ ਸਕਿਆ ਅਤੇ ਕਿਉਂਕਿ ਉਨ੍ਹਾਂ ਪਿੰਡਾਂ ਵਿੱਚ ਹੋਰ ਗੋਤਾਂ ਰਾਹੀਂ ਨਿਵਾਸ ਕਰ ਲਿਆ ਗਿਆ ਹੈ।”

ਸਿੱਧੂ ਜੱਟਾਂ ਦਾ ਸਿੱਧ, ‘ਤਿਲਕਾਰਾ ਸਿੱਧ’ ਹੈ ਅਤੇ ਹਰ ਮਹੀਨੇ 14ਵੀਂ ਵਦੀ (ਨ੍ਹੇਰਾ ਪੱਖ) ਨੂੰ ਗਊ ਦਾ ਪਹਿਲਾ ਦੁੱਧ ਉਸਨੂੰ ਭੇਟ ਕੀਤਾ ਜਾਂਦਾ ਹੈ। ਇਸੇ ਦਿਨ ਕੁਵਾਰੀਆਂ ਕੁੜੀਆਂ ਨੂੰ ਵੀ ਖਾਣਾ ਉਹ ਖੁਆਉਂਦੇ ਹਨ। ਉਹ ਉਨ੍ਹਾਂ ਦਾ ਜੇਠੇਰਾ ਵੀ ਸਮਝਿਆ ਜਾਂਦਾ ਹੈ, ਅਤੇ ਉਸ ਦੀ ਸਮਾਧ ਫ਼ਿਰੋਜਪੁਰ ਵਿੱਚ ਮਹਿਰਾਜ਼ ਦੇ ਸਥਾਨ ਤੇ ਹੈ। ਵਿਆਹ ਦੇ ਸਮੇਂ ਉਹ ਆਪਣੇ ਭਾਈਚਾਰੇ ਵਿੱਚ ਸਵਾ ਚਾਰ ਮਣ ਵਜ਼ਨ ਦਾ ਰੋਟ ਵੰਡਦੇ ਹਨ। ਸ੍ਰ. ਕਰਮ ਸਿੰਘ ਅਤੇ ਸ੍ਰ. ਧਰਮ ਸਿੰਘ ਪਹਿਲੇ ਸਿੱਧੂ ਸਨ ਜੋ ਸਿੱਖ ਧਰਮ ਵੱਲ ਮੁੜੇ।
ਅੰਮ੍ਰਿਤਸਰ ਵਿਚਲੇ ਸਿੱਧੂਆਂ ਵੱਲੋਂ ਹੇਠ ਲਿਖੀ ਬੰਸਾਵਲੀ ਦਿੱਤੀ ਗਈ ਹੈ:- ਸ੍ਰੀ ਕ੍ਰਿਸ਼ਨ (ਸ੍ਰੀ ਕ੍ਰਿਸ਼ਨ ਜੀ)ਪਰਦੂਮਨ→ਅਲਾਜ ਵਧਛਰਛਡ ਤਨੂੰ-ਸਲਵਾਨ→ਭਾਸੇਲਦੂਸਰਮੁਨਸੇਰ-ਮਾਨ-ਕਾਸੇਰ ਜਾਵੰਦਾ ਬਰਾਰੀ -ਮੰਗਲੀ→ਰਾਏਅਰ-ਸਿੱਧੂ