ਸਿੱਵੀਆ ਗੋਤ ਦਾ ਇਤਿਹਾਸ | Siviya Goat History |

ਇਸ ਗੋਤ ਦਾ ਮੋਢੀ ਸਿਵੀ ਸੀ । ਉਸ ਦਾ ਪਿਤਾ ਉਸ਼ੀਨਰ ਸੀ। ਇਸ ਗੋਤ ਦੇ ਲੋਕ ਸਿੱਥੀਅਨ ਜੱਟਾਂ ਵਿੱਚੋਂ ਹਨ। ਇਹ ਪੰਜਾਬ ਵਿੱਚ ਈਸਵੀ ਸਦੀ ਤੋਂ 800 ਸਾਲ ਪਹਿਲਾਂ ਆਏ ਹਨ। ਇਹ ਪਸ਼ੂ ਪਾਲਕ ਤੇ ਲੜਾਕੇ ਵੀ ਸਨ। ਮਹਾਂਭਾਰਤ ਵਿੱਚ ਵੀ ਇਕ ਸਿਬੀ ਰਾਸ਼ਟਰ ਬਾਰੇ ਵਰਨਣ ਕੀਤਾ ਗਿਆ ਹੈ। 326 ਪੂਰਬ ਈਸਵੀ ਸਕੰਦਰ ਦੇ ਸਮੇਂ ਵੀ ਪੰਜਾਬ ਵਿੱਚ ਮਲੀ, ਸੰਘੇ, ਕੰਗ, ਦਾਹੇ, ਬਿਰਕ ਤੇ ਸਿਬੀਏ ਆਦਿ 100 ਜੱਟ ਕਬੀਲੇ ਪੰਜਾਬ ਵਿੱਚ ਰਹਿੰਦੇ ਸਨ। ਸਭ ਨੇ ਰਲਕੇ ਮਹਾਨ ਸਕੰਦਰ ਦਾ ਟਾਕਰਾ ਕੀਤਾ ਸੀ। ਜੱਟ ਨਿਡਰ ਤੇ ਦਲੇਰ ਸਨ। ਆਰੰਭ ਵਿੱਚ ਸਿਬੀਆਂ ਭਾਈਚਾਰਾ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰ ਦੇ ਖੇਤਰ ਵਿੱਚ ਆਬਾਦ ਹੋਇਆ। ਇਨ੍ਹਾਂ ਨੇ ਸਿਬੀਪੁਰਾ ਨਵਾਂ ਨਗਰ ਆਬਾਦ ਕੀਤਾ। ਇਸ ਨਗਰ ਨੂੰ ਹੁਣ ਸ਼ਾਹਕੋਟ ਕਿਹਾ ਜਾਂਦਾ ਹੈ। ਕਾਫੀ ਸਮੇਂ ਮਗਰੋਂ ਬਦੇਸ਼ੀ ਹਮਲਾਆਵਰਾਂ ਤੋਂ ਤੈਗ ਆਕੇ ਇਹ ਲੋਕ ਪੰਜਾਬ ਛੱਡ ਕੇ ਰਾਜਸਤਾਨ ਵਲ ਚਲੇ ਗਏ। ਕੁਝ ਦੱਖਣ ਵਲ ਕਾਵੇਰੀ ਦਰਿਆ ਦੇ ਨਾਲ-ਨਾਲ ਹੋਰ ਅੱਗੇ ਚਲੇ ਗਏ। ਰਾਜਸਤਾਨ ਵਿੱਚ ਇਨ੍ਹਾਂ ਨੇ ਚਤੌੜ ਦੇ ਇਲਾਕੇ ਵਿੱਚ ਆਪਣਾ ਰਾਜ ਕਾਇਮ ਕਰ ਲਿਆ। ਮੱਧਮਿਕ ਨਗਰੀ ਇਨ੍ਹਾਂ ਦੀ ਰਾਜਧਾਨੀ ਸੀ। ਮੁਸਲਮਾਨਾਂ ਦੇ ਹਮਲਿਆਂ ਤੋਂ ਤੰਗ ਆ ਕੇ ਇਹ ਲੋਕ ਫਿਰ 12ਵੀਂ ਸਦੀ ਦੇ ਲਗਭਗ ਪੰਜਾਬ ਦੇ ਮਾਲਵਾ ਖੇਤਰ ਵਿੱਚ ਵਾਪਿਸ ਆ ਗਏ। ਬਠਿੰਡਾ, ਮੁਕਤਸਰ ਤੇ ਫਰੀਦਕੋਟ ਤੋਂ ਅੱਗੇ ਸੰਗਰੂਰ ਤੱਕ ਵੀ ਚਲੇ ਗਏ। ਪੰਜਾਬ ਵਿੱਚ ਸਿਵੀਆਂ ਨਾਮ ਦੇ ਕਈ ਪਿੰਡ ਹਨ। ਪਿੰਡ ਰਾਮਗੜ੍ਹ ਸਿੱਬੀਆਂ ਵਿੱਚ ਇਸ ਗੋਤ ਦੇ ਵਡੇਰੇ ਦੀ ਨੌਰਾਤਿਆਂ ਸਮੇਂ ਪੂਜਾ ਕੀਤੀ ਜਾਂਦੀ ਹੈ।

 

ਸਿੱਵੀਆ ਗੋਤ ਦਾ ਇਤਿਹਾਸ | Siviya Goat History |

ਕੁੱਝ ਸਿੱਬੀਏ ਫਰੀਦਕੋਟ ਤੋਂ ਅੱਗੇ ਮੋਗੇ, ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਚਲੇ ਗਏ। ਮੋਗੇ ਵਿੱਚ ਫਤਿਹਗੜ੍ਹ ਸੀਵੀਆਂ ਅਤੇ ਅਮ੍ਰਿਤਸਰ ਵਿੱਚ ਬੁੱਟਰ ਸਿੱਵੀਆਂ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣੇ ਜ਼ਿਲੇ ਵਿੱਚ ਰਾਏਕੋਟ ਦੇ ਇਲਾਕੇ ਵਿੱਚ ਵੀ ਇਕ ਸਿੱਵੀਆਂ ਪਿੰਡ ਹੈ। ਬਠਿੰਡੇ ਦੇ ਨਜ਼ਦੀਕ ਵੀ ਇੱਕ ਸਿਵੀਆਂ ਪਿੰਡ ਹੈ। ਸੰਗਰੂਰ ਤੋਂ ਤਿੰਨ ਕਿਲੋਮੀਟਰ ਤੇ ਪਿੰਡ ਰਾਮ ਨਗਰ ਸਿਵੀਆ ਵੀ ਸਿੱਬੀਆ ਗੋਤ ਦਾ ਉੱਘਾ ਪਿੰਡ ਹੈ। ਫਰੀਦਕੋਟ ਦੇ ਪਾਸ ਵੀ ਇੱਕ ਸਿਵੀਆਂ ਪਿੰਡ ਹੈ। ਮੁਕਤਸਰ ਦੇ ਇਲਾਕੇ, ਨੰਦਗੜ੍ਹ ਵੀ ਸਿਵੀਏ ਗੋਤ ਦਾ ਕਾਫੀ ਪ੍ਰਸਿੱਧ ਪਿੰਡ ਹੈ। ਸਿੱਬੀਆ ਬੇਸ਼ੱਕ ਇੱਕ ਪੁਰਾਣਾ ਗੋਤ ਹੈ ਪਰ ਪੰਜਾਬ ਵਿੱਚ ਸਿੱਬੀਏ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਸ ਗੋਤ ਬਾਰੇ ਇਕ ਪੁਰਾਣੀ ਦੰਦ ਕੱਥਾ ਵੀ ਪ੍ਰਚਲਤ ਹੈ ਕਿ ਇਕ ਵਾਰੀ ਇਕ ਵਿਆਹੀ ਹੋਈ ਔਰਤ ਨੂੰ ਜਣੇਪੇ ਦੀਆਂ ਪੀੜ੍ਹਾਂ ਸਮੇਂ ਮਰੀ ਸਮਝਕੇ ਕੁਝ ਲੋਕ ਉਸ ਨੂੰ ਸਿਵਿਆਂ ਵਿੱਚ ਲੈ ਗਏ ਜਦੋਂ ਉਸ ਇਸਤਰੀ ਨੂੰ ਸਿਵਿਆਂ ਵਿੱਚ ਜਾਕੇ ਰਖਿਆ ਹੀ ਸੀ ਤਾਂ ਉਸ ਸਮੇਂ ਉਸ ਦੇ ਇੱਕ ਪੁੱਤਰ ਪੈਦਾ ਹੋਇਆ। ਸਿਵਿਆਂ ਵਿੱਚ ਜੰਮਿਆਂ ਹੋਣ ਕਾਰਨ ਉਸ ਦਾ ਨਾਮ ਸਿਵੀਆ ਰੱਖ ਦਿੱਤਾ ਇਸ ਦੀ ਬੰਸ ਦੇ ਲੋਕਾਂ ਨੂੰ ਅੱਗੇ ਤੋਂ ਦੁਨੀਆਂ ਸਿੱਵੀਆਂ ਕਹਿਣ ਲੱਗ ਪਈ। ਮਿਥਿਆਸ ਇੱਕ ਮਿੱਥੀ ਹੋਈ ਲੋਕ ਕਹਾਣੀ ਹੁੰਦੀ ਹੈ। ਪੰਜਾਬ ਵਿੱਚ ਸਿਵੀਆ ਗੋਤ ਦੇ ਬਹੁਤੇ ਜੱਟ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਬਹੁਤ ਘੱਟ ਹਨ। ਸਿੱਬੀਏ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਇਨ੍ਹਾਂ ਦੇ ਰਾਜ ਦੇ ਸਿੱਕੇ ਵੀ ਮਿਲੇ ਹਨ। ਸ. ਬਲਵੰਤ ਸਿੰਘ ਹਿਸਟੋਰੀਅਨ ਸਿਵੀਆਂ ਨੂੰ ਰਾਓ ਜੁੱਧਰ ਦੇ ਬੇਟੇ ਸ਼ਿਵ ਭੱਟੀ ਦੀ ਬੰਸ ਵਿੱਚੋਂ ਦੱਸਦਾ ਹੈ। ਜਦੋਂ ਬੀਕਾਨੇਰ ਦੇ ਬੈਤਰ ਤੇ ਗਠੌਰਾਂ ਦਾ ਰਾਜ ਹੋ ਗਿਆ ਤਾਂ ਭੱਟੀ ਭਾਈਚਾਰੇ ਦੇ ਕਾਫੀ ਲੋਕ ਬੀਕਾਨੇਰ ਇਲਾਕਾ ਛੱਡ ਕੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਆ ਗਏ। ਪੰਜਾਬ ਕਿਸਾਨ ਕਬੀਲਿਆਂ ਦਾ ਘਰ ਸੀ । ਭੱਟੀ ਪੰਜਾਬ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਸਨ। ਸਿਵੀਏ ਵੀ ਇਸ ਭਾਈਚਾਰੇ ਵਿੱਚੋਂ ਸਨ। ਭੱਟੀ ਵੀ ਖਾੜਕੂ ਕਬੀਲਾ ਸੀ।

ਸਿੱਵੀਆ ਗੋਤ ਦਾ ਇਤਿਹਾਸ | Siviya Goat History |

 

Leave a Comment