ਸੁਰੇਸ਼ ਵਾਲਾ ਸੈਣੀਆ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਸੁਰੇਸ਼ ਵਾਲਾ ਸੈਣੀਆ, ਫਾਜ਼ਿਲਕਾ-ਬਾਰਡਰ ਰੋਡ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ 2 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 100 -125 ਸਾਲ ਪਹਿਲਾਂ ਹੋਂਦ ਵਿੱਚ ਆਇਆ। ਪਿੰਡ ਦੇ ਬਜ਼ੁਰਗਾਂ ਅਨੁਸਾਰ ਪਿੰਡ ਵਿੱਚ ਇੱਕ ਛਾਂ ਦੇਣ ਵਾਲਾ ਸ਼ਰੀਹ ਦਾ ਰੁੱਖ ਸੀ। ਜਿਸ ਦੀ ਠੰਡੀ ਛਾਂ ਹੇਠ ਲੋਕ ਬੈਠ ਜਾਂਦੇ ਸਨ ਅਤੇ ਆਲੇ ਦੁਆਲੇ ਦੇ ਲੋਕ ਵੀ ਇੱਥੇ ਆ ਜਾਂਦੇ ਸਨ। ਇਸ ਰੁੱਖ ਦੇ ਨਾਂ ਤੇ ਪਿੰਡ ਨੂੰ ਸੋਰੇਸ਼ (ਸ਼ਰੀਹ ਦਾ ਬਾਗੜੀ ਰੂਪ) ਵਾਲਾ ਕਿਹਾ ਜਾਣ ਲੱਗਾ। ਇਸ ਪਿੰਡ ਵਿੱਚ ਸੈਣੀਆ ਦੀ ਆਬਾਦੀ ਕਾਫੀ ਹੈ ਇਸ ਕਰਕੇ ‘ਸੁਰੇਸ਼ ਵਾਲਾ ਸੈਣੀਆ’ ਨਾਂ ਪ੍ਰਚਲਤ ਹੋ ਗਿਆ।
ਪਿੰਡ ਵਿੱਚ ਅੱਧ ਤੋਂ ਵੱਧ ਵਸੋਂ ਜੱਟ ਸਿੱਖ ਸੈਣੀਆ ਦੀ ਹੈ ਅਤੇ ਬਾਕੀ ਬਾਗੜੀਆਂ। ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ