ਸੁੱਖੇਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਸੁੱਖੇ ਵਾਲਾ, ਮੋਗਾ – ਜ਼ੀਰਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਬਾਬਾ ਸੁੱਖਾ ਸਿੰਘ ਨੇ ਵਸਾਇਆ ਅਤੇ ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ਪ੍ਰਚਲਤ ਹੋ ਗਿਆ। ਸੁੱਖਾ ਸਿੰਘ ਪਹਿਲਾਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ ਅਤੇ ਉੱਥੇ ਕਾਫੀ ਦੇਰ ਔੜ ਪੈਣ ਕਰਕੇ ਪਿੰਡ ਤੂਤ-ਤਲਵੰਡੀ (ਅੰਮ੍ਰਿਤਸਰ) ਆ ਗਿਆ ਪਰ ਉੱਥੇ ਵੀ ਜਦੋਂ ਗੁਜ਼ਾਰਾ ਨਾਂ ਹੋਇਆ ਤਾਂ ਇੱਥੇ ਬੰਜਰ ਧਰਤੀ ਤੇ ਆ ਟਿਕਿਆ ਕਿਉਂਕਿ ਸਤਲੁਜ ਦਰਿਆ ਇੱਥੋਂ ਨੇੜੇ ਸੀ। ਪਿੰਡ ਦੀ ਅਬਾਦੀ ਵਿੱਚ ਗਿੱਲ ਤੇ ਕਲੇਰ ਗੋਤ ਦੇ ਜੱਟ ਹਨ ਬਾਕੀ ਵਸੋਂ ਵਿੱਚ ਹਰੀਜਨਾਂ, ਬੋਰੀਏ, ਮਿਸਤਰੀ ਤੇ ਪੰਡਤ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ