ਸੂਮਰਾ ਗੋਤ ਦਾ ਇਤਿਹਾਸ | Soomra Goat History |

ਸੂਮਰਾ ਪੱਛਮੀ ਮੈਦਾਨਾਂ ਦੇ ਜੱਟ ਗੋਤਾਂ ਵਿੱਚੋਂ ਇੱਕ ਗੋਤ। ਏ. ਓ. ਬਰੀਏਨ, ਸੂਮਰਾ ਨੂੰ ਰਾਜਪੂਤੀ ਮੂਲ ਵਜੋਂ ਵਰਨਣ ਕਰਦਾ ਹੈ:-“750 ਏ. ਡੀ. ਵਿੱਚ ਪਹਿਲੇ ਹਮਲਾਵਰਾਂ ਨੇ ਉਨ੍ਹਾਂ ਨੂੰ ਮੁਲਤਾਨ ਅਤੇ ਸਿੰਧ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਇੱਕ ਸ਼ਾਹੀ ਵੰਸ਼ ਜਿਸਨੇ ਮੁਲਤਾਨ ਉੱਤੇ 1445 ਤੋਂ 1526 ਏ. ਡੀ. ਤੱਕ ਰਾਜ ਕੀਤਾ ਸੀ, ਦੇ ਨਾਲ ਇਸ ਦੇਸ਼ ਵਿੱਚ ਪਹੁੰਚ ਗਏ। ਜਦੋਂ ਇੱਕ ਹੋਰ ਰਾਜਪੂਤ ਵੰਸ਼ ਸਾਮਾ ਰਾਹੀਂ ਅੱਗੇ ਵੱਲ ਧੱਕ ਦਿੱਤਾ ਗਿਆ ਅਤੇ ਕਰਨਲ ਟਾਡ ਇਨ੍ਹਾਂ ਨੂੰ ਪੰਵਾਰ ਰਾਜਪੂਤਾਂ ਦੀ ਸੋਢਾ ਗੋਤ ਦੀਆਂ ਦੋ ਵੱਡੀਆਂ ਉਪਗੋਤਾਂ ਊਮਰਾ ਅਤੇ ਸੂਮਰਾ ਵਿੱਚੋਂ ਇੱਕ ਵਰਨਣ ਕਰਦਾ ਹੈ, ਜਿਨ੍ਹਾਂ ਨੇ ਰਾਜਪੁਤਾਣੇ ਦੇ ਸਾਰੇ ਮਾਰੂਥਲ ਉੱਤੇ ਬਹੁਤ ਸਮਾਂ ਪਹਿਲਾਂ ਕਬਜ਼ਾ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਉਮਰਾਕੋਟ ਨਗਰ ਨੂੰ ਦਿੱਤਾ ਜਾਂ ਸਿੰਧ ਦਰਿਆ ਉੱਤੇ ਉਮਰਾ-ਸੂਮਰਾ ਨੇ ਭਕਰ ਦੇਸ਼ ਨੂੰ ਦਿੱਤਾ। ਸਿਕੰਦਰ ਦਾ ਸਮਕਾਲੀ ਸੋਗਦੀ, ਜੋ ਧਾਟ ਜਾਂ ਲਾਟ ਦਾ ਰਾਜਕੁਮਾਰ ਸੀ, ਸੋਢੀ ਵੰਸ਼ ਨਾਲ ਹੀ ਸਬੰਧ ਰੱਖਦਾ ਸੀ। ਜਾਪਦਾ ਹੈ ਕਿ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਸਤਲੁਜ ਅਤੇ ਝਨਾਂ ਦੇ ਉੱਪਰ ਵੱਲ ਦੂਰ ਦੂਰ ਤੱਕ ਫੈਲੇ ਹੋਏ ਹਨ ਜਿਵੇਂ ਕਿ ਸੂਮਰਾ ਝੰਗ ਦੀ ਹੱਦ ਅਤੇ ਸਿੰਧ ਦੇ ਵਿਚਕਾਰ ਲੇਆਈ ਥਲ ਦੇ ਵੱਡੇ ਹਿੱਸੇ ਤੇ ਕਾਬਜ਼ ਹਨ। ਬਹਾਵਲਪੁਰ ਵਿੱਚ ਸੂਮਰਾ ਬਹੁ ਸੰਖਿਆ ਵਿੱਚ ਨਹੀਂ ਹਨ ਤੇ ‘ਲਮਾ’ ਤੱਕ ਹੀ ਸੀਮਤ ਹਨ। ਕੁੱਝ ਕੋਲ ਆਪਣੀ ਜ਼ਮੀਨ ਹੈ ਅਤੇ ਬਹੁਤੇ ਮੁਜ਼ਾਹਰੇ ਕਾਸ਼ਤਕਾਰ ਹੀ ਹਨ। ਜਦੋਂ ਕਿ ਕੁੱਝ ਲੋਹਾਰ, ਤਰਖਾਣ, ਮਲਾਹ ਜਾਂ ਨਾਈ ਹਨ। ਸਾਮਾ ਵੱਲੋਂ ਉਨ੍ਹਾਂ ਨੂੰ ਇੰਝ ਡੇਗਣ ਪਿੱਛੇ ਇੱਕ ਰਿਵਾਇਤ ਦੱਸਦੇ ਹਨ ਕਿ ਜੋ ਗੋਤ ਦੇ ਬੰਦੇ ਇਸ ਕਤਲਾਮ ਤੋਂ ਬਚ ਗਏ ਉਨ੍ਹਾਂ ਨੇ ਖ਼ੁਦ ਨੂੰ ਦਸਤਕਾਰ ਜਾਂ ਨੀਚਾਂ ਵਜੋਂ ਹੋਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਵਿੱਚੋਂ ਬਹੁਤੇ ਮਾਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੀਆਂ ਔਰਤਾਂ ਲੱਗਭਗ ਵਿਧਵਾ ਹੋ ਗਈਆਂ ਸਨ । ਸੂਮਰਾਂ ਦੀਆਂ ਪਤਨੀਆਂ ਨੱਕ ਵਿੱਚ ਨੱਥ ਨਹੀਂ ਪਾਉਂਦੀਆਂ। ਅਸਫਲਤਾ ਵਜੋਂ ਹੁਣ ਤੱਕ ਇਸ ਗੋਤ ਵਾਲ਼ੇ ਮਾਤਮੀ ਲਿਬਾਸ ਪਹਿਨਦੇ ਹਨ। ਇਸ ਰਿਆਸਤ ਵਿੱਚ ਸੂਮਰਾਂ ਦੇ ਮੁੱਖ ਉਪਗੋਤ ਇਹ ਹਨ

ਸੂਮਰਾ ਗੋਤ ਦਾ ਇਤਿਹਾਸ | Soomra Goat History |

1- ਬੱਟਰ, 2. ਕੋਕਿਕ, 3. ਖੱਤਰੀ ਅਤੇ 4. ਕਾਰਦਾਰੀ, ਸਦੀਕਾਬਾਦ ਵਿੱਚ ਮਿਲਦੇ ਹਨ। ਇਹ ਕਿੱਤੇ ਵਜੋਂ ਧੋਬੀ ਹਨ, ਇੰਝ ਹੀ ਖੱਤਰੀ ਵੀ ਆਮ ਤੌਰ ਤੇ ਧੋਬੀ ਦੇ ਦਰਜ਼ੇ ਤੇ ਆ ਗਏ ਹਨ, 5. ਭਾਖਰੀ, 6. ਗੁਲੇਜ਼ਾ ਹਨ ਜੋ ਕੁੱਝ ਹਿੱਸਿਆਂ ਵਿੱਚ ਸ਼ੁੱਧ ਗਲੇਜਾ ਅਤੇ ਸੋਲਾਂ ਸ਼ਾਖਾਂ ਵਾਲੇ ਹਨ। ਇਨ੍ਹਾਂ ਵਿੱਚੋਂ ਕੁੱਝ ਕੁ ਇਹ ਹਨ:-1. ਜਗਨੀ, 2. ਸਾਢਾ, 3. ਸੱਲਾਂ, 4. ਕੁੱਡਾ, 5. ਜਾਰੂ, 6. ਗੇਂਹਰੀ, 7. ਕੇਂਕਰੀ, 8. ਲੰਗ (ਲਾਂਗ) 9. ਨਥਾਨੀ, 10. ਛਟਾਨੀ, 11 ਮਿਦਾਨੀ ਆਦਿ।

ਜਿਹੜੇ ਗੁਲੇਜ਼ੇ ਲੁਧਿਆਣੇ ਵਿੱਚ ਮਿਲਦੇ ਹਨ, ਉਨ੍ਹਾਂ ਦੀ ਉਤਪਤੀ ਅਬਾਸ਼ੀਸ਼ ਤੋਂ ਹੋਈ ਹੈ। ਪਰ ਉਹ ਸਮਾਂ ਦੀ ਹੀ ਸ਼ਾਖ਼ ਜਾਪਦੇ ਹਨ, ਜੋ ਸਿੰਧ ਵਿੱਚੋਂ ਹੈਦਰਾਬਾਦ ਤੋਂ ਆਏ ਹਨ, ਅਤੇ ਨਾਹਰਾ ਦੇ ਸਮੇਂ ‘ਲਮਾ’ ਵਿੱਚ ਸਥਾਪਤ ਹੋ ਗਏ ਅਤੇ ਉਨ੍ਹਾਂ ਦੇ ਪੂਰਵਜ਼ ਲਾਲ ਖ਼ਾਨ ਨੇ ਗੋਸਪੁਰ ਵਸਾਇਆ, ਪਿੱਛੋਂ ਮੁਲਤਾਨ ਦੇ ਗੌਸ ਬਹਾ-ਉਦ-ਦੀਨ ਜ਼ਕਾਰੀਆ, ਜਿਹੜਾ ਉਸ ਦੀ ਧਾਰਮਿਕ ਅਗਵਾਹੀ ਕਰਦਾ ਸੀ, ਦੇ ਨਾਂ ਰੱਖ ਦਿੱਤਾ। ਗੁਲੇਜੀਆ ਦੇ ਮੁੱਖੀ ਵਿਆਹ ਤੇ ਪੁੱਤਰ ਦੇ ਜਨਮ ਤੇ ਗੁਲੇਜੀ ਗੋਤ ਦੇ ਸਭ ਕੌਮ ਤੋਂ ਭੇਟਾ ਲੈਂਦੇ ਹਨ।

ਸੂਮਰਾ ਗੋਤ ਦਾ ਇਤਿਹਾਸ | Soomra Goat History |

Leave a Comment

error: Content is protected !!