ਸੂਸ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਸੂਸ, ਬੁੱਲੇਵਾਲ – ਭੋਗਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਲ ਭੋਗਪੁਰ ਤੋਂ 8 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਲਗਭਗ 400 ਸਾਲ ਪਹਿਲਾਂ ਬਾਬਾ ਭੋਲਾ ਜੋ ਸੁਚ ਗੋਤ ਦਾ ਸੀ ਜੰਮੂ ਤੋਂ ਇੱਥੇ ਆਇਆ ਤੇ ਪਿੰਡ ਵਸਾਉਣਾ ਚਾਹੁੰਦਾ ਸੀ ਪਰ ਆਲੇ-ਦੁਆਲੇ ਦੇ ਮੁਸਲਮਾਨ ਉਸਦੇ ਪਰਿਵਾਰ ਨੂੰ ਟਿਕਣ ਨਹੀਂ ਦੇਂਦੇ ਸਨ । ਬਾਬਾ ਭੋਲਾ ਨੇ ਲਾਹੌਰ ਜਾ ਕੇ ਸ਼ਿਕਾਇਤ ਕੀਤੀ ਤੇ ਉਥੋਂ 8 – 9 ਘੋੜ ਸਵਾਰਾਂ ਦਾ ਦਸਤਾ ਬਾਬਾ ਭੋਲਾ ਨਾਲ ਆਇਆ ਤੇ ਇਸ ਪਿੰਡ ਦੀ ਹੱਦ ਬੰਨ੍ਹਾਈ। ਇਸ ਪਿੰਡ ਦਾ ਨਾਂ ਬਾਬਾ ਭੋਲਾ ਦੇ ਗੋਤ ਤੋਂ ਪਿਆ। ਇਸ ਪਿੰਡ ਦੇ ਸਾਰੇ ਜੱਟਾਂ ਦਾ ਗੋਤ ‘ਸੁੱਚ’ ਹੈ।
ਇੱਥੋਂ ਦੇ ਲੋਕਾਂ ਨੇ ਜੈਤੋਂ ਦੇ ਮੋਰਚੇ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਬਹੁਤ ਹਿੱਸਾ ਪਾਇਆ। ਇੱਥੇ ਬਾਬਾ ਜਵਾਹਰ ਜੀ ਦੀ ਸਮਾਧ ਹੈ। ਬਾਬਾ ਜਵਾਹਰ ਜੀ ਬਹੁਤ ਪਹੁੰਚੇ ਹੋਏ ਸੰਤ ਸਨ ਤੇ ਪਸ਼ੂਆਂ ਦੀ ਬਹੁਤ ਸੇਵਾ ਵੀ ਕਰਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ