ਸੇਖੋਂ ਗੋਤ ਦਾ ਇਤਿਹਾਸ | Sekhon Goat History |

ਇਸ ਗੋਤ ਦਾ ਮੋਢੀ ਸ਼ੇਸ਼ਰਾਮ ਪੰਵਾਰ ਸੀ । ਇਸਨੂੰ ਸੇਖੂ ਜਾਂ ਸੇਖੋਂ ਵੀ ਕਿਹਾ ਜਾਂਦਾ ਸੀ। ਜਦੋਂ ਜੱਗਦੇਵ ਪਰਮਾਰ ਨੇ ਗੱਜ਼ਨੀ ਵਾਲਿਆਂ ਨੂੰ ਸਰਹਿੰਦ ਤੋਂ ਭਜਾਕੇ ਲਾਹੌਰ ਵੱਲ ਭੇਜ ਦਿੱਤਾ ਸੀ। ਉਸ ਸਮੇਂ ਜਗਦੇਵ ਬੇਸੀਂ ਲੋਹਕਰਨ ਦੇ ਪੁੱਤਰ ਸੱਲਖਣ ਤੇ ਮੱਖਣ ਬਹੁਤ ਹੀ ਸੂਰਬੀਰ ਸਨ । ਮੱਖਣ ਤਾਂ ਸਿੰਧ ਵਿੱਚ ਮੁਸਲਮਾਨ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ।

ਸਲੱਖਨ ਨੇ ਆਪਣੇ ਭਾਈਚਾਰੇ ਤੇ ਆਪਣੇ ਪੁੱਤਰ ਪੋਤਰਿਆਂ ਦੀ ਸਹਾਇਤਾ ਲੈਕੇ ਮਾਰਵਾੜ ਦੇ ਇਸ ਯੁੱਧ ਵਿੱਚ ਰਾਜਸਤਾਨ ਦਾ ਇਕ ਲੱਖ ਦਾ ਇਲਾਕਾ ਜਿੱਤਿਆ। ਭੱਟੀ ਤੇ ਹੋਰ ਮੁਸਲਮਾਨਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ। ਢਾਡੀਆਂ ਨੇ ਵੀ ਇਸ ਯੁੱਧ ਬਾਰੇ ਠੀਕ ਹੀ ਗਾਇਆ ਹੈ।

ਸੇਖੋਂ ਗੋਤ ਦਾ ਇਤਿਹਾਸ | Sekhon Goat History |

‘ਲੱਖ ਫੁਲਾਣੀ ਮਾਰੀ ਸੇਖਵਾਂ, ਪਰਜਾ ਹੈ ਹੈਰਾਨ’ ਸੇਖੋਂ ਗੋਤ ਦੇ ਜੱਟ ਹੁਣ ਵੀ ਰਾਜਸਤਾਨ ਦੇ ਸ਼ੇਖਾਵਤ ਲੋਕਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਮੰਨਦੇ ਹਨ।

ਸੇਖੋਂ ਦੇ ਦੋ ਪੁੱਤਰਾਂ ਸਰਾਇ ਅਤੇ ਮਰਾਇਚ ਸਨ। ਸੇਖੋਂ ਦੇ 12 ਪੋਤੇ-ਛੱਤ, ਬੱਲ, ਸੋਹਲ, ਦੇਉਲ, ਦੇਊ, ਗੁਰਮ ਆਦਿ ਸਨ। ਸੇਖੋਂ ਦੇ ਪੋਤਿਆਂ ਦੇ ਨਾਮ ਤੇ ਕਈ ਨਵੇਂ ਗੋਤ ਚਲ ਪਏ ਸਨ। ਸਾਰੇ ਸੇਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਅਤੇ ਜਰਗ ਦੇ ਰਾਜੇ ਜੱਗਦੇਉ ਪਰਮਾਰ ਨੂੰ ਆਪਣਾ ਵਡੇਰਾ ਮੰਨਦੇ ਹਨ। ਸੇਖੋਂ ਦਾ ਪਿੱਤਾ ਸਿੱਧ ਸੁਲਖਣ ਆਪਣੇ ਵਡੇਰਿਆਂ ਦੇ ਪਿੰਡ ਛਪਾਰ ਵਿੱਚ ਰਹਿੰਦਾ ਸੀ । ਸਿੱਧ ਸੁਲਖਨ ਨੂੰ ਜੱਗਦੇਉ ਨੇ ਹੀ 1150 ਈਸਵੀ ਵਿੱਚ ਛਪਾਰ ਜਾਕੇ ਦੀਖਿਆ ਮੰਤਰ ਦੇ ਕੇ ਸਿੱਧੀ ਸੰਪੰਨ ਕੀਤੀ। ਜਰਗ ਦੇ ਪੁਰਾਣੇ ਲੋਕ ਜੱਗਦੇਉ ਤੇ ਸਿੱਧ ਸੁਲਖਣ ਦੀਆਂ ਸਿੱਧੀਆਂ ਬਾਰੇ ਬਹੁਤ ਕੁਝ ਦੱਸਦੇ ਸਨ। ਜੱਗਦੇਵ ਦੀ ਬਾਹਾਂ ਬਹੁਤ ਲੰਬੀਆਂ ਸਨ । ਸੇਖੋਂ ਗੋਤ ਦਾ ਮੁੱਢ ਲੁਧਿਆਣਾ ਜਿਲਾ ਹੀ ਹੈ। ਲੁਧਿਆਣੇ ਦੇ ਸੇਖੋਂ ਭੋਜ ਦੀ ਬੰਸ ਦੇ ਹੀ ਇਕ ਸੂਰਮੇ ਤੇਜਪਾਲ ਨੂੰ ਵੀ ਆਪਣੇ ਖਾਨਦਾਨ ਦਾ ਮੁਖੀਆ ਮੰਨਦੇ ਹਨ। ਤੇਜਪਾਲ ਦੇ ਚਾਰ ਪੁੱਤਰ ਸਨ। ਜਿਨ੍ਹਾਂ ਵਿਚੋਂ ਝਲਖਣ ਤੇ ਲਖਣ ਦੋ ਜੌੜੇ ਭਰਾ ਸਨ । ਝਲਖਣ ਸਰੀਰ ਦਾ ਪਤਲਾ ਸੀ। ਉਸ ਦੀ ਸ਼ਕਲ ਸੱਪ ਵਰਗੀ ਸੀ। ਇਕ ਦਿਨ ਜਦੋਂ ਇਨ੍ਹਾਂ ਦੀ ਮਾਂ ਖੇਤ ਗਈ ਤਾਂ ਝਲਖਣ ਨੂੰ ਧਰਤੀ ਤੇ ਪਾ ਦਿੱਤਾ। ਇਕ ਕ੍ਰਿਸਾਨ ਨੇ ਝਲਖਣ ਨੂੰ ਸੱਪ ਸਮਝ ਕੇ ਮਾਰ ਦਿੱਤਾ। ਜਦ ਮਾਂ ਕਪਾਹ ਚੁਗ ਕੇ ਵਾਪਿਸ ਆਈ ਤਾਂ ਉਸ ਨੇ ਦੋਵਾਂ ਪੁੱਤਰਾਂ ਨੂੰ ਮਰੇ ਪਿਆ ਦੇਖਿਆ। ਉਸਨੇ ਰੋਂਦੀ ਕੁਰਲਾਂਦੀ ਨੇ ਦੋਵੇਂ ਬੱਚਿਆਂ ਨੂੰ ਇੱਕੋ ਹੀ ਥਾਂ ਦਬਾ ਦਿੱਤਾ। ਕਾਫੀ ਸਮੇਂ ਪਿਛੋਂ ਇਨ੍ਹਾਂ ਦੇ ਇਕ ਨਜ਼ਦੀਕੀ ਨੇ ਸੁਪਨੇ ਵਿੱਚ ਦੋਹਾਂ ਨੂੰ ਵੇਖਿਆ। ਇਨ੍ਹਾਂ ਨੂੰ ਸ਼ਹੀਦ ਸਮਝ ਕੇ ਛਪਾਰ ਵਿੱਚ ਉਨ੍ਹਾਂ ਦੀ ਮੜੀ ਬਣਾਈ। ਇਸ ਮੜੀ ਤੇ ਵੀ ਗੁਗੇ ਪੀਰ ਦੇ ਮੇਲੇ ਦੇ ਨਾਲ ਹੀ ਮੇਲਾ ਲੱਗਦਾ ਹੈ। ਇਸੇ ਮੜੀ ਤੋਂ ਮਿੱਟੀ ਲਿਆਕੇ ਫੁਲਾਂ ਵਾਲਾ ਪਿੰਡ ਵਿੱਚ ਉਨ੍ਹਾਂ ਦੀ ਮੱਟੀ ਬਣਾਈ ਗਈ ਹੈ। ਫੁੱਲਾਂ ਵਾਲਾ ਪਿੰਡ ਲੁਧਿਆਣੇ ਤੋਂ ਦੋ ਮੀਲ ਹੀ ਹੈ। ਭਾਦੋਂ ਦੀ ਚੌਦਸ ਵਾਲੇ ਦਿਨ ਏਥੇ ਸੇਖੋਂ ਗੋਤ ਦੇ ਜੱਟਾਂ ਦਾ ਭਾਰੀ ਮੇਲਾ ਲੱਗਦਾ ਹੈ। ਮੜੀ ਉੱਪਰ ਮਿੱਟੀ ਕਢਣ ਸਮੇਂ ਲੋਕ ਪਤਾਸੇ ਜਾਂ ਮਖਾਣੇ ਮਿੱਟੀ ਤੇ ਰੱਖਕੇ ਮੱਥਾ ਟੇਕਦੇ ਹਨ । ਇਹ ਸਾਰਾ ਚੜ੍ਹਾਵਾ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਝਲੱਖਣ ਦਾ ਮੇਲਾ ਕਹਿੰਦੇ ਹਨ। ਸੇਖੋਂ ਜੱਟਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਇਸ ਮੇਲੇ ਵਿੱਚ ਏਥੇ ਮਿੱਟੀ ਕੱਢ ਜਾਂਦਾ ਹੈ । ਉਸ ਨੂੰ ਸੱਪ ਨਹੀਂ ਲੜਦਾ। ਮੜੀ ‘ਤੇ ਮੱਥਾ ਟੇਕ ਕੇ ਲੋਕ ਚੌਕੀ ਵੀ ਭਰਦੇ ਹਨ। ਭਾਰੀ ਗਿਣਤੀ ਵਿੱਚ ਸੇਖੋਂ ਇਥੇ ਪੁਜਕੇ ਦੋਹਾਂ ਭਰਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਗੂਗਾ ਪੀਰ ਤੇ ਸਿੱਧ ਸੁਲਖਣ ਦੋਵੇਂ ਮਿੱਤਰ ਸਨ । ਦੋਵੇਂ ਛੱਪਾਰ ਵਿੱਚ ਰਹਿੰਦੇ ਸਨ। ਦੋਹਾਂ ਦੀ ਹੀ ਮਾੜੀ ਛੱਪਾਰ ਵਿੱਚ ਹੈ।

 

ਛਪਾਰ ਜੱਗਦੇਉ ਦੇ ਪੁੱਤਰ ਛਾਪਾਰਾਏ ਨੇ 1140 ਈਸਵੀ ਵਿੱਚ ਵਸਾਇਆ ਸੀ। ਏਥੇ ਸੇਖੋਂ ਵੀ ਕਾਫੀ ਰਹਿੰਦੇ ਹਨ। ਫੁਲਾਂਵਾਲੇ ਦੇ ਸਾਰੇ ਜੱਟ ਸੇਖੋਂ ਗੋਤ ਦੇ ਹਨ। ਇਸ ਇਲਾਕੇ ਵਿੱਚ ਸੇਖੋਂ ਗੋਤ ਦੇ ਦੱਸ ਪਿੰਡ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਦਾਖਾ ਵੀ ਸੇਖੋਂ ਗੋਤ ਦਾ ਪ੍ਰਸਿੱਧ ਪਿੰਡ ਹੈ। ਪੰਜਾਬੀ ਦਾ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਦਾਖੇ ਪਿੰਡ ਦਾ ਹੀ ਸੀ। ਭਦੌੜ ਪਿੰਡ ਵਿੱਚ ਵੀ ਕੁਝ ਦਾਖੇ ਦੇ ਸੇਖੋਂ ਨਾਨਕਾ ਢੇਰੀ ਤੇ ਰਹਿੰਦੇ ਹਨ। ਪਿੰਡ ਬੜੂੰਦੀ ਜ਼ਿਲਾ ਲੁਧਿਆਣਾ ਦਾ ਮਿਹਰਾ ਸੇਖੋਂ ਬਹੁਤ ਹੀ ਬਹਾਦਰ ਸੀ। ਉਹ ਗੁਰੂ ਹਰ ਗੋਬਿੰਦ ਜੀ ਦਾ ਪੱਕਾ ਸਿੱਖ ਸੀ । ਖੰਨੇ ਦੇ ਪਾਸ ਭੜੀ ਪਿੰਡ ਵਿੱਚ ਵੀ ਸੇਖੋਂ ਕਾਫੀ ਰਹਿੰਦੇ ਹਨ। ਕੋਟ ਸੇਖੋਂ ਵੀ ਸੇਖੋਂ ਗੋਤ ਦਾ ਪਿੰਡ ਹੈ।

ਸਾਂਦਲਬਾਰ ਵਿੱਚ ਸੇਖਮ, ਨੰਦਪੁਰ, ਨੌਖਰ ਆਦਿ ਪਿੰਡਾਂ ਵਿੱਚ ਵੀ ਸੇਖੋਂ ਗੋਤ ਦੇ ਲੋਕ ਵਸਦੇ ਸਨ। ਜ਼ਿਲਾ ਸੰਗਰੂਰ ਵਿੱਚ ਵੀ ਸੇਖੋਂ ਗੋਤ ਦੇ ਕਾਫੀ ਪਿੰਡ ਹਨ। ਸੰਗਰੂਰ ਸ਼ਹਿਰ ਤਾਂ ਆਬਾਦ ਹੀ ਸੇਖੋਂ ਜੱਟਾਂ ਨੇ ਕੀਤਾ ਸੀ । ਉਹ ਆਪਣੇ ਜਠੇਰੇ ਬਾਬਾ ਮੋਹਨ ਸਿੱਧ ਦੀ ਪੂਜਾ ਕਰਦੇ ਹਨ। ਉਹ ਵੱਢੇ ਹੋਏ ਸਿਰ ਨਾਲ ਧਾੜਵੀਆਂ ਦਾ ਮੁਕਾਬਲਾ ਕਰਦਾ ਹੋਇਆ ਸੰਗਰੂਰ ਪਹੁੰਚ ਗਿਆ ਸੀ ਜਿਥੇ ਉਹ ਡਿਗਿਆ, ਉਥੇ ਉਸ ਦਾ ਮੱਠ ਬਣਾਇਆ ਗਿਆ ਹੈ। ਖੁਸ਼ੀ ਤੇ ਦਿਵਾਲੀ ਸਮੇਂ ਸੇਖੋਂ ਗੋਤ ਦੇ ਲੋਕ ਇਸ ਮੱਠ ਤੇ ਚੜਾਵਾ ਚੜਾ ਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਹਨ।

ਸੇਖੋਂ ਗੋਤ ਦੀ ਇਕ ਸ਼ਾਖ ਜਿਨ੍ਹਾਂ ਨੂੰ ਸੇਖੂ ਕੇ ਕਿਹਾ ਜਾਂਦਾ ਹੈ ਉਹ ਆਪਣੇ ਸਿੱਧ . ਪ੍ਰਮਾਨੰਦ ਦੀ ਮਾਨਤਾ ਕਰਦੇ ਹਨ। ਇਸ ਦੀ ਮੱਠ ਵੀ ਸੰਗਰੂਰ ਵਿੱਚ ਨਾਭੇ ਗੇਟ ਤੋਂ ਬਾਹਰ ਹੈ। ਉਹ ਰਿਧੀਆਂ-ਸਿਧੀਆਂ ਵਾਲਾ ਮਹਾਨ ਕਰਾਮਾਤੀ ਬਾਬਾ ਸੀ। ਇਸ ਦੀ ਸਮਾਧੀ ਤੇ ਐਤਵਾਰ ਨੂੰ ਸ਼ਰਧਾਲੂ ਲੋਕ ਦੁੱਧ ਚੜਾਉਂਦੇ ਹਨ। ਖੁਸ਼ੀ ਤੇ ਦਿਵਾਲੀ ਸਮੇਂ ਮਿਠਾਈ ਵੀ ਵੰਡੀ ਜਾਂਦੀ ਹੈ ਅਤੇ ਬਾਬੇ ਦੀ ਪੂਜਾ ਵੀ ਕੀਤੀ ਜਾਂਦੀ ਹੈ।

ਸੰਗਰੂਰ ਦੇ ਇਲਾਕੇ ਵਿੱਚ ਪਹਿਲਾਂ-ਪਹਿਲ ਸੇਖੋਂ ਜੱਟ ਪਸ਼ੂ ਚਾਰਨ ਲਈ ਆਏ ਸਨ ਫਿਰ ਏਥੇ ਹੀ ਨਵੇਂ ਪਿੰਡ ਆਬਾਦ ਕਰਕੇ ਵਸ ਗਏ। ਸੇਖੋਂਪੱਤੀ ਪਿੰਡ ਵੀ ਸੇਖਵਾਂ ਦਾ ਹੀ ਹੈ । ਬੋਹੜਾਵਾਲ, ਬੜੂੰਦੀ ਤੇ ਦਾਖਾ ਪਿੰਡ ਦੇ ਸੇਖੋਂ ਇਕੋ ਖਾਨਦਾਨ ਵਿਚੋਂ ਹਨ। ਸੇਖੋਂ ਦੇ ਪੋਤਰੇ ਬਾਬੇ ਬੋਹੜੇ ਨੇ ਕਸਬੇ ਤੋਂ ਉਠਕੇ 1220 ਈਸਵੀ ਦੇ ਲਗਭਗ ਥੋੜਾਵਾਲ ਪਿੰਡ ਆਬਾਦ ਕੀਤਾ ਸੀ। ਇਸ ਪਿੰਡ ਤੋਂ ਇਲਾਵਾ ਮਾਨਸਾ ਵਿੱਚ ਸੇਖਵਾਂ ਦੇ ਕਾਹਨਗੜ੍ਹ, ਫਰਵਾਈ ਆਦਿ ਵੀ ਕਈ ਪਿੰਡ ਹਨ। ਇਸ ਇਲਾਕੇ ਦੇ ਸੇਖੋਂ- ਔਲਖਾਂ, ਬੁੱਟਰਾਂ, ਦਲੇਵਾਂ ਤੇ ਮੰਡੇਰਾਂ ਨੂੰ ਵੀ ਆਪਣੇ ਜੱਗਦੇਉ ਬੰਸੀ ਭਾਈਚਾਰੇ ਵਿਚੋਂ ਸਮਝਦੇ ਹਨ। ਮੁਕਤਸਰ ਦੇ ਇਲਾਕੇ ਵਿੱਚ ਆਲਮਵਾਲਾ, ਰੁਖਾਲਾ, ਚਿਬੜਾਂ ਵਾਲੀ ਆਦਿ ‘ਚ ਸੇਖੋਂ ਗੋਤ ਦੇ ਕਾਫੀ ਜੱਟ ਰਹਿੰਦੇ ਹਨ। ਅਬੋਹਰ ਦੇ ਪਾਸ ਗੋਬਿੰਦਗੜ੍ਹ ਪਿੰਡ ਦੇ ਸੇਖੋਂ ਵੀ ਆਪਣਾ ਪਿਛੋਕੜ ਰਾਜਸਤਾਨ ਹੀ ਦੱਸਦੇ ਹਨ। ਫਿਰੋਜਪੁਰ ਜ਼ਿਲ੍ਹੇ ਵਿੱਚ ਧਰਾਂਗ ਵਾਲਾ ਵੀ ਸੇਖਵਾਂ ਦਾ ਪੁਰਾਣਾ ਪਿੰਡ ਹੈ । ਮਚਾਕੀ (ਫੀਰਦਕੋਟ) ਦੇ ਸੇਖੋਂ ਧਰਾਂਗ ਵਾਲੇ ਤੋਂ ਹੀ ਗਏ ਹਨ। ਤਹਿਸੀਲ ਜੀਰਾ ਵਿੱਚ ਸੇਖੋਂ ਗੋਤ ਦਾ ਇਕ ਪ੍ਰਸਿੱਧ ਪਿੰਡ ਸੇਖਮਾ ਹੈ।

ਸੇਖੋਂ ਜੱਟ ਅਣਖੀ ਤੇ ਲੜਾਕੇ ਹੁੰਦੇ ਹਨ। ਪਿੰਡ ਲੰਗੜੋਆ ਜ਼ਿਲ੍ਹਾ ਜਲੰਧਰ ਵਿੱਚ ਵੀ ਸੇਖੋਂ ਜੱਟ ਵਸਦੇ ਹਨ। ਦੁਆਬੇ ਤੇ ਮਾਝੇ ਵਿੱਚ ਸੇਖੋਂ ਗੋਤ ਦੇ ਜੱਟ ਘੱਟ ਹੀ ਹਨ। ‘ਗੁਰਦਾਸਪੁਰ ਵਿੱਚ ਸੇਖੋਂ ਗੋਤ ਦਾ ਇਕ ਪ੍ਰਸਿੱਧ ਪਿੰਡ ਸੇਖਵਾਂ ਹੈ। ਗੁਜਰਾਂਵਾਲੇ ਵਿੱਚ ਸੇਖੋਂ ਗੋਤ ਦੇ ਵੀਹ ਪਿੰਡ ਸਨ। ਜੋ ਮਾਲਵੇ ਵਿਚੋਂ ਹੀ ਆਏ ਸਨ। ਇਨ੍ਹਾਂ ਨੂੰ ਪੰਵਾਰ ਰਾਜਪੂਤ ਹੀ ਸਮਝਿਆ ਜਾਂਦਾ ਸੀ। 1947 ਤੋਂ ਪਹਿਲਾਂ ਜਿਹੜੇ ਸੇਖੋਂ ਗੋਤ ਦੇ ਜੱਟ ਲਾਹੌਰ, ਲਾਇਲਪੁਰ, ਮਿੰਟਗੁਮਰੀ ਤੇ ਗੁਜਰਾਂਵਾਲਾ ਆਦਿ ਖੇਤਰ ਵਿੱਚ ਰਹਿੰਦੇ ਸਨ, ਪਾਕਿਸਤਾਨ ਬਣਨ ਮਗਰੋਂ ਉਹ ਸਾਰੇ ਪੂਰਬੀ ਪੰਜਾਬ ਵਿੱਚ ਹੀ ਵਾਪਿਸ ਆ ਗਏ। ਸੇਖੋਂ ਗੋਤ ਦੇ ਕੁਝ ਲੋਕ ਨਾਈ ਤੇ ਮੱਜ਼ਬੀ ਸਿੱਖ ਆਦਿ ਦਲਿਤ ਜਾਤੀਆਂ ਵਿੱਚ ਵੀ ਮਿਲਦੇ ਹਨ। ਪੰਜਾਬ ਦੇ ਮਾਲਵੇ ਖੇਤਰ ਵਿੱਚ ਸੇਖੋਂ ਗੋਤ ਦੇ ਜੱਟਾਂ ਦੀ ਗਿਣਤੀ ਕਾਫੀ ਹੈ। ਸੇਖੋਂ ਫੌਜ਼ੀ ਸਰਵਸ, ਪੁਲੀਸ, ਵਿਦਿਆ ਤੇ ਖੇਤੀਬਾੜੀ ਦੇ ਖੇਤਰ ਵਿੱਚ ਕਾਫੀ ਅੱਗੇ ਹਨ। ਕੁਝ ਅਮਰੀਕਾ ਤੇ ਕੈਨੇਡਾ ਵਿੱਚ ਵੀ ਚਲੇ ਗਏ ਹਨ । ਸੰਤ ਸਿੰਘ ਸੇਖੋਂ, ਜਿਸਨੂੰ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ, ਨੂੰ ਆਪਣੇ ਗੋਤ ਦੇ ਬਹੁਤ ਮਾਨ ਸੀ ਕਿਉਂਕਿ ਸੇਖੋਂ ਜੱਟ ਰਾਜੇ ਭੋਜ ਤੇ ਮਹਾਨ ਸੂਰਬੀਰ ਜੱਗਦੇਉ ਪਰਮਾਰ ਦੀ ਬੰਸ ਵਿਚੋਂ ਹਨ। ਰਾਜੇ ਭੋਜ ਬਾਰੇ ਹਿੰਦੀ ਵਿੱਚ ਬੀ.ਐਨ. ਰੇਊ (Reu) ਦੀ ਅਲਾਹਬਾਦ ਤੋਂ ਇਕ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਪੁਸਤਕ ਛਪੀ ਹੈ । ਰਾਜੇ ਜੱਗਦੇਉ ਬਾਰੇ ਅਜੇ ਤੱਕ ਕਿਸੇ ਨੇ ਕੋਈ ਇਤਿਹਾਸਕ ਪੁਸਤਕ ਨਹੀਂ ਲਿਖੀ। ਪੰਜਾਬੀ ਵਿੱਚ ਰਾਜੇ ਜੱਗਦੇਉ ਪਰਮਾਰ ਬਾਰੇ ਕੁਝ ਕਿੱਸੇ° ਵੀ ਛਪੇ ਹਨ। ਲੋਕ ਕਥਾ” ਵੀ ਪ੍ਰਚਲਤ ਹੈ। ਭਾਵੇਂ ਸੇਖੋਂ ਗੋਤ ਦੇ ਜਟਾਂ ਦੀ ਗਿਣਤੀ ਬਹੁਤ ਘੱਟ ਹੈ ਫਿਰ ਵੀ ਇਹ ਇਕ ਬਹੁਤ ਹੀ ਪ੍ਰਭਾਵਸ਼ਾਲੀ ਭਾਈਚਾਰਾ ਹੈ। ਪਰਮਾਰਾਂ ਦਾ ਉੱਤਰੀ ਹਿੰਦ ਅਤੇ ਮੱਧ ਪ੍ਰਦੇਸ਼ ਜੇ ਇਤਿਹਾਸ ਵਿੱਚ ਮਹਾਨ ਯੋਗਦਾਨ ਹੈ। ਪੰਜਾਬ ਵਿੱਚ ਪਰਮਾਰਾਂ ਦੇ 21 ਉਪਗੋਤੀ ਜੱਟ ਵਸਦੇ ਹਨ । ਸੇਖੋਂ ਮਿਹਨਤੀ ਤੇ ਸਿਆਣੇ ਜੱਟ ਹਨ। ਇਤਿਹਾਸ ਦੀ ਸਿਰਜਣਾ ਕਰਨ ਵਾਲੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਸੁਲੱਖਣ ਮਹਾਨ ਸਿੱਧ ਸੀ।

ਸੇਖੋਂ ਗੋਤ ਦਾ ਇਤਿਹਾਸ | Sekhon Goat History |

Leave a Comment