ਸੋਹੀ ਗੋਤ ਦਾ ਇਤਿਹਾਸ | Sohi Goat History |

ਇਸ ਬੰਸ ਦਾ ਮੋਢੀ ਸੋਹੀ, ਰਾਜੇ ਕਾਂਗ” ਦੀ ਬੰਸ ਵਿੱਚੋਂ ਸੀ। ਇਹ ਬਹੁਤੇ ਸਿਆਲਕੋਟ ਦੇ ਗੁਜਰਾਂਵਾਲਾਂ ਦੇ ਇਲਾਕੇ ਵਿੱਚ ਸਨ। ਅਲਾਉਦੀਨ ਗ਼ੌਰ ਦੇ ਸਮੇਂ ਇਸ ਬੰਸ ਦੇ ਜੱਟ ਲੁਧਿਆਣੇ ਵਿੱਚ ਆ ਗਏ ਸਨ। ਸੋਹੀ ਬੰਸ ਦੇ ਬੈਨਸਪਾਲ ‘ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਕੇ ਸੋਹੀ ਸੈਣੀਆਂ ਪਿੰਡ ਵਸਾਇਆ। ਸੋਹੀ ਚਹਿਲ ਭਾਇਚਾਰੇ ਵਿਚੋਂ ਹਨ। ਅੰਮ੍ਰਿਤਸਰ ਤੇ ਮਿੰਟਗੁਮਰੀ ਵਿੱਚ ਸੋਹੀ ਜੱਟ ਹਨ। ਪੁਰਾਣੇ ਰਵਾਜ਼ ਜੰਡੀ ਵਢਣਾ, ਕੰਗਣਾ ਖੇੜਨਾ ਆਦਿ ਸੋਹੀਆਂ ਵਿੱਚ ਵੀ ਪ੍ਰਚਲਤ ਸੀ। 10 ਸੇਰ ਆਟੇ ਦਾਭਾਈਚਾਰੇ ਰੋਟ ਵੀ ਪਕਾਇਆ ਜਾਂਦਾ ਸੀ, ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਸੀ। ਚਾਹਲ ਚਾਹੋ ਰਾਜੇ ਦਾ ਪੁੱਤਰ ਸੀ।

ਸੋਹੀ ਗੋਤ ਦਾ ਇਤਿਹਾਸ | Sohi Goat History |

ਬੁਹਤੇ ਸੋਹੀ ਜੱਟ ਸੱਖੀਸਰਵਰ ਦੇ ਚੇਲੇ ਸਨ। ਇਸ ਕਾਰਨ ਸੱਖੀਸਰਵਰ ਦਾ ਰੋਟ ਪਕਾਉਂਦੇ ਸਨ। ਰੋਟ ਦਾ ਚੌਥਾ ਹਿੱਸਾ ਮੁਸਲਮਾਨ ਭਰਾਈ ਨੂੰ ਦੇ ਕੇ ਬਾਕੀ ਆਪਣੀ ਬਰਾਦਰੀ ਵਿੱਚ ਵੰਡ ਦਿੰਦੇ ਸਨ। ਪੜ੍ਹ ਲਿਖ ਕੇ ਤੇ ਸਿੱਖੀ ਧਾਰਨ ਕਰਕੇ ਹੁਣ ਸੋਹੀਆਂ ਨੇ ਪੁਰਾਣੇ ਰਸਮ ਰਵਾਜ਼ ਕਾਫੀ ਛੱਡ ਦਿੱਤੇ ਹਨ।

 

ਮਿੰਟਗੁਮਰੀ ਦੇ ਸੋਹੀ ਖਰਲ ਜੱਟਾਂ ਨੂੰ ਆਪਣੇ ਭਾਈਚਾਰੇ ਵਿੱਚੋਂ ਮੰਨਦੇ ਹਨ। ਸੈਣੀ ਤੇ ਹੋਰ ਦਲਿਤ ਜਾਤੀਆਂ ਵਿੱਚ ਵੀ ਸੋਹੀ ਗੋਤ ਦੇ ਲੋਕ ਹੁੰਦੇ ਹਨ, ਸੈਣੀਆਂ ਦੇ ਕਈ ਗੋਤ ਜੱਟਾਂ ਨਾਲ ਰਲਦੇ ਹਨ। ਪਟਿਆਲਾ, ਬਠਿੰਡਾ, ਮਾਨਸਾ, ਲੁਧਿਆਣਾ ਤੇ ਸੰਗਰੂਰ ਆਦਿ ਜ਼ਿਲਿਆਂ ਵਿੱਚ ਸੋਹੀ ਗੋਤ ਦੇ ਲੋਕ ਘੱਟ ਗਿਣਤੀ ਵਿੱਚ ਹਨ। ਪੰਜਾਬ ਵਿੱਚ ਸੋਹੀ ਜਾਂ ਸੋਹੀਆਂ ਨਾਮ ਦੇ ਕਈ ਪਿੰਡ ਹਨ। ਜ਼ਿਲ੍ਹਾ ਸੰਗਰੂਰ ਵਿੱਚ ਸੋਹੀਵਾਲ ਇਨ੍ਹਾਂ ਦਾ ਪ੍ਰਸਿੱਧ ਪਿੰਡ ਹੈ।

ਮਲੇਰਕੋਟਲਾ ਦੇ ਖੇਤਰ ਵਿੱਚ ਬਨਭੋਰਾ, ਬਨਭੋਰੀ ਆਦਿ ਸੋਹੀ ਗੋਤ ਦੇ 10 ਪਿੰਡ ਹਨ।

ਪੰਜਾਬ ਵਿੱਚ ਸੋਹੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਜੱਟ ਭਾਈਚਾਰੇ ਦੀ ਸਰਬਪੱਖੀ ਉੱਨਤੀ ਲਈ ਵਿਦਿਆ ਤੇ ਸਿਹਤ ਬਹੁਤ ਜ਼ਰੂਰੀ ਹੈ। ਪੰਜਾਬ ਦੀਆਂ ਯੂਨੀਵਰਸਟੀਆਂ ਨੂੰ ਵੀ ਅੰਤਰ ਰਾਸ਼ਟਰੀ ਪੱਧਰ ਦੀਆਂ ਬਣਾਉਣ ਦੀ ਜ਼ਰੂਰਤ ਹੈ। ਜੱਟਾਂ ਦੀ ਆਰਥਿਕ ਹਾਲਤ ਵੀ ਬਿਹਤਰੀਨ ਹੋਣੀ ਚਾਹੀਦੀ ਹੈ। ਇਨ੍ਹਾਂ ਨੂੰ ਵੀ ‘ਖੇਤੀ-ਬਾੜੀ ਦੇ ਨਾਲ ਹੋਰ ਨਵੇਂ ਕੰਮ ਸ਼ੁਰੂ ਕਰਨੇ ਚਾਹੀਦੇ ਹਨ। ਸੋਹੀ ਗੋਤ ਦੇ ਜੱਟਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉੱਨਤੀ ਕੀਤੀ ਹੈ। ਸੋਹੀ ਜੱਟਾਂ ਦਾ ਬਹੁਤ ਹੀ ਉੱਘਾ ਤੇ ਛੋਟਾ ਗੋਤ ਹੈ।

ਸੋਹੀ ਗੋਤ ਦਾ ਇਤਿਹਾਸ | Sohi Goat History |

Leave a Comment

error: Content is protected !!