ਸੰਤੇ ਮਾਜਰਾ
ਸਥਿਤੀ :
ਲਾਂਡਰਾ – ਖਰੜ ਸੜਕ ‘ਤੇ ਸਥਿਤ ਇਹ ਪਿੰਡ ਖਰੜ ਨਗਰ ਵਿੱਚ ਸ਼ਾਮਲ ਹੋ ਚੁੱਕਾ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਾਂਡਰਾ – ਖਰੜ ਸੜਕ ‘ਤੇ ਇੱਕ ਟੋਭਾ ਹੈ ਜਿਸ ਨੂੰ ‘ਸੰਤੇ ਵਾਲਾ ਟੋਭਾ’ ਕਿਹਾ। ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਦੇ ਬਾਹੀਆ ਪਿੰਡ ਤੋਂ ਆ ਕੇ ਇੱਕ ਵੱਡੇ ਵਡੇਰੇ ਨੇ ਪਿੰਡ ਦੀ ਮੋਹੜੀ ਗੱਡੀ ਅਤੇ ਇੱਕ ਬੋਹੜ ਦਾ ਦਰਖਤ ਲਗਾਇਆ। ਇਹ ਬਜ਼ੁਰਗ ਔਜਲਾ ਗੋਤ ਦਾ ਤੇ ਸੰਤ ਸੁਭਾਅ ਸੀ, ਇਸ ਕਰਕੇ ਇਸ ਪਿੰਡ ਦਾ ਨਾਂ ਸੰਤੇ ਮਾਜਰਾ ਪੈ ਗਿਆ। ਪਿੰਡ ਵਿੱਚ ਬੋਹੜ ਵੀ ਮੌਜੂਦ ਹੈ ਪਿੰਡ ਵਿੱਚ ਤਕਰੀਬਨ ਅੱਧੀ ਅਬਾਦੀ ਹਰੀਜਨਾਂ ਦੀ ਹੈ ਅਤੇ ਅੱਧੀ ਜੱਟਾਂ ਦੀ, ਜਿਨ੍ਹਾਂ ਵਿਚੋਂ ਕੁਝ ਲੁਹਾਰ, ਤਰਖਾਣ, ਝਿਊਰ ਤੇ ਬ੍ਰਾਹਮਣ ਹਨ। ਜੱਟਾਂ ਵਿੱਚ ਚਾਹਲ, ਮੀਦਾ ਅਤੇ ਚਾਹਲ ਗੋਤ ਪ੍ਰਮੁਖ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ