ਹਰਸ਼ਾ ਛੀਨਾ ਪਿੰਡ ਦਾ ਇਤਿਹਾਸ | Harse Chhina Village History

ਹਰਸ਼ਾ ਛੀਨਾ

ਹਰਸ਼ਾ ਛੀਨਾ ਪਿੰਡ ਦਾ ਇਤਿਹਾਸ | Harse Chhina Village History

ਸਥਿਤੀ  :

ਤਹਿਸੀਲ ਅਜਨਾਲਾ ਦਾ ਪਿੰਡ ਹਰਸ਼ਾ ਛੀਨਾ; ਅਜਨਾਲਾ – ਅੰਮ੍ਰਿਤਸਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

‘ਹਰਸਾ’ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਤਿੰਨ ਹੈ ਭਾਵ ਤਿੰਨ ਛੀਨੇ (ਟਿੱਬੇ)। ਇਸ ਪਿੰਡ ਦੇ ਤਿੰਨ ਹਿੱਸੇ ਹਨ ਪਰ ਪੰਚਾਇਤ ਇੱਕ ਹੀ ਹੈ।

ਇਸ ਪਿੰਡ ਦੇ ਵਡੇਰੇ ਬਾਬਾ ਪਾਲਾ ਸਿੰਘ, ਸਿੰਘ ਸਭਾ ਲਹਿਰ ਦੇ ਸਰਗਰਮ ਆਗੂ ਰਹੇ ਹਨ। ਉਹਨਾ ਦੇ ਪੁੱਤਰ ਰੂਪਵੰਤ ਸਿੰਘ ਨੇ ਪ੍ਰਸਿੱਧ ਗੁਰੂ ਕਾ ਬਾਗ ਮੋਰਚੇ ਵਿੱਚ ਜਾਣ ਵਾਲੇ ਜੱਥੇ ਦੀ ਅਗਵਾਈ ਕੀਤੀ। ਅੰਗਰੇਜ਼ ਪੁਲੀਸ ਅੰਮ੍ਰਿਤਸਰੋਂ ਜਾਣ ਵਾਲੇ ਜਥਿਆਂ ਨੂੰ ਛੀਨਿਆਂ ਵਾਲੇ ਨਹਿਰ ਦੇ ਪੁਲ ‘ਤੇ ਰੋਕਦੀ, ਤਸੱਦਦ ਕਰਦੀ, ਬੇਹੋਸ਼ ਸਿੰਘਾਂ ਨੂੰ ਇਹਨਾਂ ਦੀ ਅਗਵਾਈ ਹੇਠ ਲੰਗਰ, ਅਰਾਮ ਆਦਿ ਦੀਆਂ ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ। ਖੁਸ਼ ਹੈਸੀਅਤ ਮੋਰਚੇ ਵਿੱਚ ਪਿੰਡ ਵਾਸੀਆਂ ਨੇ ਜੇਲ੍ਹਾਂ ਭਰੀਆਂ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!