ਹਰੀ ਗੋਤ ਦਾ ਇਤਿਹਾਸ | Hari Goat History |

ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਸ ਦੇ ਮੋਢੀ ਦਾ ਨਾਮ ਹਰੀ ਸੀ ਜੋ ਰਾਜੇ ਜੱਗਦੇਉ ਪਰਮਾਰ ਦੀ ਬੰਸ ਵਿੱਚੋਂ ਸੀ। ਹਰੀ ਗੋਤ ਦੇ ਲੋਕ ਸ਼ਾਦੀ ਹਰੀ ਦੇ ਸਥਾਨ ਤੇ ਦਿਵਾਲੀ ਨੂੰ ਆਪਣੇ ਜਠੇਰੇ ਦੇ ਨਾਮ ਤੇ ਇੱਕ ਛਪੜ ਵਿੱਚੋਂ ਮਿੱਟੀ ਕੱਢਦੇ ਹਨ। ਹਰੀ ਗੋਤ ਦੇ ਲੋਕ ਰਿਆਸਤ ਜੀਂਦ ਵਿੱਚ ਵੀ ਕਾਫੀ ਸਨ । ਸੰਗਰੂਰ ਤੇ ਪਟਿਆਲਾ ਇਲਾਕੇ ਵਿੱਚ ਵੀ ਹਰੀ ਗੋਤ ਦੇ ਜੱਟ ਕਈ ਪਿੰਡਾਂ ਵਿੱਚ ਆਬਾਦ ਹਨ। ਮੁਕਤਸਰ ਵਿੱਚ ਮਾਣੀ ਖੇੜਾ, ਬਠਿੰਡੇ ਵਿੱਚ ਤਖਾਣ ਵਾਲਾ, ਤਹਿਸੀਲ ਮਲੇਰ ਕੋਟਲਾ ਵਿੱਚ ਰੁੜਕੀ ਖੁਰਦ ਤੇ ਜ਼ਿਲਾ ਰੋਪੜ ਵਿੱਚ ਬੱਤਾ ਆਦਿ ਹਰੀ ਗੋਤ ਦੇ ਪ੍ਰਸਿੱਧ ਪਿੰਡ ਹਨ। ਵਿਦਿਆ ਦੀ ਘਾਟ ਕਾਰਨ ਹਰੀ ਗੋਤ ਦੇ ਜੱਟਾਂ ਨੇ ਅਜੇ ਬਹੁਤ ਉੱਨਤੀ ਨਹੀਂ ਕੀਤੀ।

ਹਰੀ ਗੋਤ ਦਾ ਇਤਿਹਾਸ | Hari Goat History |

ਪੰਜਾਬ ਵਿੱਚ ਹਰੀ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਹਰੀ ਜੱਟਾਂ ਦਾ ਉੱਘਾ ਪਿੰਡ ਸ਼ਾਦੀ ਹਰੀ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਖੇਤਰ ਵਿੱਚ ਰਾਏ ਧਰਾਨਾ ਪਿੰਡ ਦੇ ਨਜ਼ਦੀਕ ਹੀ ਹੈ।ਹਰੀ ਗੋਤ ਦੇ ਜੱਟ ਬਹੁਤੇ ਮਾਲਵੇ ਵਿੱਚ ਵੀ ਹਨ। ਰੋਸ਼ਨਪੁਰ ਜੋਗੀਆਂ ਦੇ ਪਾਸ ਪਿੰਡ ਮਹਿਤਾਬਗੜ ਵਿੱਚ ਵੀ ਹਰੀ ਗੋਤ ਦੇ ਕੁਝ ਲੋਕ ਵਸਦੇ ਹਨ। ਇਹ ਸਾਰੇ ਜੱਟ ਸਿੱਖ ਹਨ। ਹਰੀ ਪਰਮਾਰਾਂ ਦਾ ਉਪਗੋਤ ਹੈ। ਅਸਲ ਵਿੱਚ ਰਾਜਪੂਤ ਹਿੰਦੂ ਧਰਮ ਦੀ ਰੱਖਿਆ ਲਈ ਬ੍ਰਾਹਮਣੀ ਰਸਮਾਂ ਅਨੁਸਾਰ ਜੱਟਾਂ ਅਤੇ ਗੁੱਜਰਾਂ ਵਿੱਚੋਂ ਹੀ ਬਣੇ ਹਨ। ਹਰੀ ਗੋਤ ਦੇ ਲੋਕ ਬਹੁਤੇ ਸੰਗਰੂਰ ਅਤੇ ਮੁਲਤਾਨ ਵਿੱਚ ਆਬਾਦ ਸਨ। ਪਰਮਾਰ ਜੱਟ ਵੀ ਹੁੰਦੇ ਹਨ ਅਤੇ ਰਾਜਪੂਤ ਵੀ ਹਨ। ਪਰਮਾਰ ਵੀ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਕਬੀਲਾ ਹੈ। ਰਾਜਪੂਤਾਂ ਅਤੇ ਜੱਟਾਂ ਦਾ ਵਿਰਸਾ ਅਤੇ ਸਭਿਆਚਾਰ ਸਾਂਝਾ ਹੈ । ਹਰੀ ਗੋਤ ਬਹੁਤਾ ਉੱਘਾ ਨਹੀਂ ਹੈ।

ਹਰੀ ਗੋਤ ਦਾ ਇਤਿਹਾਸ | Hari Goat History |

Leave a Comment

error: Content is protected !!