ਹੀਉਂ ਪਿੰਡ ਦਾ ਇਤਿਹਾਸ | hion Village History

ਹੀਉਂ

ਹੀਉਂ ਪਿੰਡ ਦਾ ਇਤਿਹਾਸ | hion Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਹੀਉਂ, ਬੰਗਾ – ਕੋਟ ਫਤੂਹੀ ਸੜਕ ਤੇ – ਸਥਿਤ, ਬੰਗਾ ਤੋਂ 3 ਕਿਲੋ ਮੀਟਰ ਦੀ ਦੂਰੀ ਤੇ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਨੂੰ ਚੌਥੀ ਸਦੀ ਵਿੱਚ ਮਹਿਤੋਂ ਕੌਮ ਨੇ ਆਪਣੇ ਕਿਸੇ ਵੱਡੇ ਦੇ ਨਾਂ ਤੇ ਆਬਾਦ ਕੀਤਾ ਜਿਸ ਦਾ ਕੁਝ ਪੂਰਾ ਪਤਾ ਨਹੀਂ ਹੈ। ਇਸ ਨੂੰ ਆਮ ਲੋਕ ‘ਹੀਮਾ’ ਵੀ ਕਹਿੰਦੇ ਹਨ। ਬਾਅਦ ਵਿੱਚ ਮੁਸਲਮਾਨ ਹਮਲਾਵਰ ਮੋਰਸ ਅਲੀ ਨੇ ਕੌਮ ਮਹਿਤੋਂ ਨੂੰ ਤਲਵਾਰ ਦੇ ਜ਼ੋਰ ਨਾਲ ਇੱਥੋਂ ਕੱਢ ਦਿੱਤਾ। ਅੱਜ ਵੀ ਸੀਰੋਵਾਲ ਵਿੱਚ ਵਸਦੇ, ਇੱਥੋਂ ਉਜੜ ਕੇ ਗਏ ਲੋਕਾਂ ਦੀ ਔਲਾਦ ਇਸ ਪਿੰਡ ਦਾ ਪਾਣੀ ਨਹੀਂ ਪੀਂਦੀ। ਇਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਿੰਬਲੀ ਦੇ ਸੰਸਾਰ ਚੰਦ ਕਿਆਸ ਨੇ ਪਿੰਡ ਦੇ ਦੂਜੇ ਹਿੱਸੇ ‘ਤੇ ਕਬਜ਼ਾ ਕਰ ਲਿਆ। ਸਿੱਖਾਂ ਦੇ ਸਮੇਂ ਸਰਦਾਰ ਧਰਮ ਸਿੰਘ ਦੀ ਮਿਸਲ ਦੇ ਤਿੰਨ ਪਿੰਡ ਬਾਹੜੋਵਾਲ, ਹੱਪੋਵਾਲ ਅਤੇ ਖਟਕੜ ਖੁਰਦ ਇਸ ਪਿੰਡ ਵਿੱਚ ਸ਼ਾਮਲ ਕੀਤੇ ਗਏ। ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਅਸਲ ਪਿੰਡ ਪਹਿਲਾਂ ਪਿੰਡ ਦੇ ਚੜ੍ਹਦੇ ਪਾਸੇ ਅੱਧੇ ਕੁ ਕਿਲੋ ਮੀਟਰ ‘ਤੇ ਇੱਕ ਥੇਹ ‘ਤੇ ਵਸਦਾ ਸੀ; ਉਸ ਜਗ੍ਹਾ ਨੂੰ ਅਜੇ ਵੀ ਲੋਕ ਪੁਰਾਣੀ ਹੀ ਕਹਿੰਦੇ ਹਨ ਜੋ ਹੁਣ ਵਾਹੀ ਯੋਗ ਬਣਾ ਲਈ ਗਈ ਹੈ। ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਇੱਥੇ ਦੋ ਤਾਲਾਬ ‘ਰਾਮਸਰ’ ਅਤੇ ‘ਸੀਤਾਸਰ’ ਹੁੰਦੇ ਸਨ। ਪਿੰਡ ਨੂੰ ਰਾਜੇ ਭਰਥਰੀ ਦੀ ਰਾਜਧਾਨੀ ਵੀ ਕਹਿੰਦੇ ਹਨ। ਪਿੰਡ ਵਿੱਚ ਰਾਜੇ ਭਰਥਰੀ ਦੀ ਸਕਿੰਡੀ ਅਜੇ ਵੀ ਮੌਜੂਦ ਹੈ। ਪਿੰਡ ਵਿੱਚ ਗੁੱਗੇ ਦੀ ਮਾੜੀ ਅਤੇ ਥੜ੍ਹਾ ਵੀ ਮੌਜੂਦ ਹੈ। ਪਿੰਡ ਵਿੱਚ ਇੱਕ ਰਵਿਦਾਸ ਜੀ ਦਾ ਮੰਦਰ ਹੈ।

ਸੰਨ 1947 ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਮਾਨਾਂ ਦੀ ਮੁੱਖ ਵਸੋਂ ਸੀ, ਤਿੰਨ ਮਸੀਤਾਂ ਸਨ ਤੇ ਇੱਕ ਨੌ ਗਜੇ ਪੀਰ ਦੀ ਕਬਰ ਹੈ। ਪੰਜ ਪੀਰ ਤੇ ਖਾਨਗਾਹ ਵੀ ਮੌਜੂਦ ਹਨ। ਪਿੰਡ ਵਿੱਚ ਹਰੀਜਨਾਂ ਦੀ ਬਹੁ ਗਿਣਤੀ ਹੈ ਤੇ ਬਹੁਤੇ ਪਰਿਵਾਰ ਇੰਗਲੈਂਡ ਵੱਸੇ ਹੋਏ। ਹਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!