ਹੁਸੈਨਪੁਰ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਹੁਸੈਨਪੁਰ, ਨਕੋਦਰ – ਫਗਵਾੜਾ ਸੜਕ ਤੋਂ। ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਕੋਈ 250 ਸਾਲ ਪੁਰਾਣਾ ਹੈ। ਇਸ ਦਾ ਅਸਲ ਨਾਂ ਰਾਜਪੁਰਾ ਸੀ। ਇਹ ਤਿੰਨ ਵਾਰ ਉਜੜਿਆ ਤੇ ਤਿੰਨ ਵਾਰ ਵੱਸਿਆ। 1952 ਤੋਂ ਪਹਿਲਾਂ ਇਸ ਦਾ ਨਾਂ ਲਾਲ ਪਿੰਡ ਕਰਕੇ ਪ੍ਰਸਿੱਧ ਸੀ। ਵੰਡ ਤੋਂ ਬਾਅਦ ਲੋਕ ਆ ਕੇ ਵਸੇ, ਇਸਦਾ ਨਾਂ ਪਾਕਿਸਤਾਨ ਦੇ ਪਿੰਡ ਚੱਕ ਹੁਸੈਨਾਬਾਦ ਦੇ ਨਾਂ ਤੇ ਹੁਸੈਨਪੁਰ ਰੱਖਿਆ ਗਿਆ। ਇਸ ਪਿੰਡ ਵਿੱਚ ਫਕੀਰ ਲੱਭੂ ਸ਼ਾਹ ਦੀ ਜਗ੍ਹਾ ਸਥਾਪਤ ਹੈ ਜਿਸਨੂੰ ਪਿੰਡ ਦੇ ਸਾਰੇ ਲੋਕ ਮੰਨਦੇ ਹਨ। ਇੱਕ ਪੀਰ ਪਲਾ ਦੀ ਜਗ੍ਹਾ ਹੈ ਜਿੱਥੇ ਦਿਲ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਪਿੰਡ ਵਿੱਚ ਹਰ ਸਾਲ 20 ਮੱਘਰ ਨੂੰ ਭਾਰੀ ਛਿੰਝ ਲਗਦੀ ਹੈ ਜਿੱਥੇ ਪ੍ਰਸਿੱਧ ਪਹਿਲਵਾਨ ਭਾਗ ਲੈਣ ਲਈ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ