ਹਿਆਤਪੁਰ ਰੁੜਕੀ ਪਿੰਡ | Hayatpur Rurki Pind

ਜਿੱਥੋਂ ਬੱਬਰਾਂ ਦੀ ਦੂਜੀ ਸਫਰੀ ਪ੍ਰੈਸ ਨੇ ਸਦੀਵੀ ਉਡਾਰੀ ਮਾਰੀ : ਹਿਆਤਪੁਰ ਰੁੜਕੀ

ਰੱਗ-ਏ-ਅਜ਼ਾਦੀ ਤਹਿਰੀਕ ਦੇ ਸਿਰਲੱਥ ਸੁਰਮੇ ਸਾਥੀ ਮਿਲਖਾ ਸਿੰਘ ਪੰਡੋਰੀ: ਸਿਰ ਆ ਪੌਣੀ ਪੁਸਤਕ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ” ਦੇ ਪੰਨਾ 394 ਉੱਤੇ ਜਲਦ ਬੱਧ ਕਰਦਾ ਹੈ- ”ਬਾਬੂ ਸੰਤਾ ਸਿੰਘ ਦੀ ਗ੍ਰਿਫਤਾਰੀ ਵੇਲੇ ਡਾਇਰੀ ਪੁਲਿਸ ਦੇ ਹੱਤ ਜਾਵਈ। ਨਤੀਜੇ ਵਜੋਂ ਹੋਰ ਗ੍ਰਿਫਤਾਰੀਆਂ ਹੋਈਆਂ। ਪਰਚੇ ਛਾਪਣ ਵਾਲੀ ਮਸ਼ੀਨ ਫਤਹਿਪੁਰ ਕੋਠੀ ਵਾਲੇ ਭਗਵਾਨ ਸਿੰਘ ਤੋਂ ਬਰਾਮਦ ਕਰ ਲਈ ਗਈ, ਪਰ ‘ਦੂਜੀ ਮਸ਼ੀਨ ਵਤਰ ਕਰਮ ਸਿੰਘ ਕੋਲ ਹੀ ਰਹਿ ਗਈ, ਜਿਸ ਨਾਲ ਪਰਚੇ ਛਾਪੇ ਗਏ। ਫਿਰ ਕੋਈ ਪਤਾ ਬੱਬਰ ਭਰਿਆ ਕਿ ਇਹ ਮਸ਼ੀਨ ਬੱਬਰ ਸਾਹਿਬ ਕਿੱਥੇ ਰੱਖ ਗਏ ਸਨ। ਨਾ ਤਾਂ ਉਹ ਪੁਲਿਸ ਦੇ ਹੱਥ ਆ ਸਕੀ, ਨਹੀਂ ਤਾਂ ਮੇਰੇ ਲਿਆਂਦੇ ਰਿਕਾਰਡ ਵਾਂਗ ਉਹ ਵੀ ਇੱਕ ਯਾਦਗਾਰ ਚੀਜ਼ ਬਣ ਜਾਣੀ ਸੀ।”

ਉਕਤ ਡਾਇਰੀ ਤੋਂ ਭਾਵ ਬੱਬਰਾਂ ਦੇ ਚੋਟੀ ਦੇ ਚਿੰਤਕ ਸਾਥੀ, ਬਾਗੀ ਫੌਜੀ ਬਾਬੂ ਸੰਤਾ ਸਿੰਘ ਹਰਿਓਂ ਖੁਰਦ (ਲੁਧਿਆਣਾ) ਦੀ ਨਿੱਜੀ ਡਾਇਰੀ ਤੋਂ ਹੈ। ਪਰਚੇ ਛਾਪਣ ਵਾਲੀ ਮਸ਼ੀਨ, ਜਿਹੜੀ ਅੰਤ ਜੂਨ ਜਾਂ ਸ਼ੁਰੂ ਜੁਲਾਈ, 1923 ਨੂੰ ਮਾਹਿਲਪੁਰ ਦੇ ਸ਼ਿਵਾਲਕੀ ਪਿੰਡ ਫਤਿਹਪੁਰ ਕੋਠੀ ਤੋਂ ਫੜੀ ਗਈ। ਬੱਬਰ ਸਾਹਿਬ ਤੋਂ ਇਸ਼ਾਰਾ ਕਰਮ ਸਿੰਘ ਦੌਲਤਪੁਰ ਕੰਨੀ ਹੈ, ਜਿਹੜਾ ਇੱਕ ਸਤੰਬਰ 1923 ਨੂੰ ਪਿੰਡ ਬੰਬੇਲੀ ਵਿਖੇ ਸਰਕਾਰੀ ਹਥਿਆਰਬੰਦ ਪਾੜਾਂ ਨਾਲ ਹੋਏ ਅਣਸਾਵੇਂ, ਪਰ ਗਹਿਗੱਚ ਮੁਕਾਬਲੇ ‘ਚ ਸ਼ਹੀਦ ਹੋ ਗਏ ਸਨ। ਰਿਕਾਰਡ ਤੋਂ ਭਾਵ ਬੱਬਰ ਲਹਿਰ ਦੀ ਤਫਤੀਸ਼, ਅਤਿ ਗੁਪਤ ਸਰਕਾਰੀ ਰਿਪੋਰਟਾਂ ਅਤੇ ਮੁਕੱਦਮਿਆਂ ਦੇ ਰਿਕਾਰਡ ਤੋਂ ਹੈ, ਜਿਹੜਾ ਬੱਬਰ ਮਿਲਖਾ ਸਿੰਘ ਨੇ ਬਹੁਤ ਹੀ ਯੁਕਤੀ ਢੰਗ ਨਾਲ ਲਾਹੌਰ ਤੋਂ ਪ੍ਰਾਪਤ ਕੀਤਾ ਸੀ, ਪਰ ਦੂਜੀ ਮਸ਼ੀਨ? ਪਰ ਇਹ ਸੀ, ਜਿਸ ਦਾ ਸੰਨ ਸੰਤਾਲੀ ਤੱਕ ਤਾਂ ਖੁਰਾ ਅੰਗਰੇਜ਼ ਵੀ ਨੱਪਦੇ ਰਹੇ, ਮਗਰਲਿਆਂ ਖੋਜੀ ਇਤਿਹਾਸਿਕਾਰਾਂ ਨੇ ਵੀ ਵਾਹ ਲਾਈ, ਪਰ ਸਭ ਵਿਅਰਥ। ਇੱਥੇ ਜਿਸ ਮਸ਼ੀਨ ਨੂੰ ਦੂਜੀ ਕਿਹਾ ਗਿਆ ਹੈ, ਤੋਂ ਭਾਵ ਖਰੀਦੀ ਗਈ ਪਹਿਲੀ ਮਸ਼ੀਨ ਹੈ ਅਤੇ ਫੜੀ ਗਈ ਮਸ਼ੀਨ ਉਹ ਸੀ, ਜਿਹੜੀ ਬਾਅਦ ਚ’ ਖਰੀਦੀ ਗਈ ਸੀ। History of the Babar Akalies रा रा Dr. B.S. Domeli ਵੀ ਬੱਬਰ ਤਹਿਰੀਕ ਬਾਰੇ ਸੰਸਾਰ ਪ੍ਰਸਿੱਧ ਹਵਾਲਾ ਪੁਸਤਕ ਦੇ ਪੰਨਾ-17 ਉੱਤੇ रवल वउरा वै- The Ellam’s Duplicator…it appeared that there were two Duplicator’s but only one (Exh. P-26) was recovered by the police, during the investigation (judgement, P-31), टिप्ने थुमडर से पैता-22 ऐंडे स्वत वै- From the evidences of the prosecution it would be apparent that the duplicator which had been puchased with part of the money robbed from Kaka Lamberdar of Bachhouri, had got out of order and accordingly Babu Santa Singh (Accused No. 51) obtained Rs. 150 from Ram Singh Dherowal, Editor of the ‘Ajit’ Amritsar for the purchase of mother Duplicator’ ਇਵੇਂ ਹੀ ਇਸ ‘ਧਮਾਕਾਖੇਜ਼ ਕਨਸੋਅ ਬਾਰੇ ਵੀ ਕਿ ਉਸ ਮਸ਼ੀਨ ਦਾ ਵੀ ਪੁਖਤਾ ਖੁਰਾ-ਖੋਜ ਲੱਭ ਲਿਆ ਗਿਆ ਹੈ, ਜਿਸ ਨੂੰ ਲੱਭਣ ਲਈ ਗੋਰਾਸ਼ਾਹੀ ਵੀ ਅੱਕੀ ਪਲਾਹੀ ਹੱਥ ਮਾਰਦੀ ਰਹੀ। ਬਾਅਦ ‘ਚ ਵੀ ਇਹ ਜੱਗ-ਜ਼ਾਹਿਰ ਨਾ ਹੋਈ, ਜਿਸ ਦੀ ਝਲਕ ਮਾਤਰ ਲਈ ਜੀਵਤ ਬਚੇ ਬੱਬਰ ਤਰਸਦੇ ਰਹੇ। ਹੁਣ ਇਸ ਦੇ ਪਤਾਲੀਂ ਟੁੱਭੀ ਮਾਰਨ ਵਾਲੇ ਸਥਾਨ ਦੀ ਵੀ ਨਿਸ਼ਾਨਦੇਹੀ ਹੋ ਗਈ ਹੈ, ਉਸ ਪਿੰਡ ਦੀ ਵੀ ਅਤੇ ਉਨ੍ਹਾਂ ਸੂਰਮਿਆਂ ਦੀ ਵੀ, ਜਿਨ੍ਹਾਂ ਭਰੇ ਮਨ ਨਾਲ ਮਜਬੂਰੀਵੱਸ ਇਸ ਨੂੰ ਦਫਨ ਕੀਤਾ।

ਵੇਲੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਦੇ ਇਸ ਪਿੰਡ ਦਾ ਨਾਂਅ ਹੈ ਹਿਆਤਪੁਰ ਰੁੜਕੀ। ਹੁਣ ਇਸ ਦਾ ਜ਼ਿਲ੍ਹਾ ਨਵਾਂਸ਼ਹਿਰ ਹੈ ਤੇ ਤਹਿਸੀਲ ਹੈ ਬਲਾਚੌਰ, ਰਕਬਾ 145 ਹੈਕਟੇਅਰ, ਹੁਣ ਆਬਾਦੀ 1084, ਗੜ੍ਹਸ਼ੰਕਰ ਬਲਾਚੌਰ ਸੜਕ ਤੋਂ 2 ਕਿ.ਮੀ. ਚੜ੍ਹਦੇ ਵੱਲ ਵਾਕਿਆ ਜਿਹੜਾ ਪਹਿਲ-ਪਲੱਕੜੇ ਗ਼ਦਰੀ ਕਰਮ ਸਿੰਘ ਦੌਲਤਪੁਰ ਦੇ ਚੱਕਰਵਰਤੀ ਜਥੇ ਦਾ ਭਰੋਸੇਯੋਗ ਅੱਡਾ ਰਿਹਾ ਸੀ, ਜਿਸ ਮਗਰੋਂ ਅਜਿਹਾ ਬੱਬਰ ਤਖੱਲਸ ਧਾਰਿਆ ਕਿ ਸਮੁੱਚੀ ਲਹਿਰ ਹੀ ਬੱਬਰ ਅਕਾਲੀ ਹੋ ਨਿੱਬੜੀ। ਮਸ਼ੀਨ ਨੂੰ ਜਲ-ਪ੍ਰਵਾਹ ਕਰਨ ਵਾਲਾ ਪਰਿਵਾਰ ਹੈ ਸ਼ਹੀਦ ਬੱਬਰ ਧਰਮ ਸਿੰਘ ਹਿਆਤਪੁਰ । ਬੱਬਰ ਸੁੰਦਰ ਸਿੰਘ ਜਿਹੜਾ ਮੁਕੱਦਮੇ ਦੌਰਾਨ ਹੀ ਫੋਤ ਹੋ ਗਿਆ ਅਤੇ ਬੱਬਰ ਸੁਰਜਨ ਸਿੰਘ ਜਿਹੜਾ ਕੈਦ ਤਨਹਾਈ ਦੌਰਾਨ ਜੇਲ ‘ਚ ਹੀ ਚੱਲ ਵਸਿਆ, ਦਾ ਸੰਯੁਕਤ ਪਰਿਵਾਰ। ਬੱਬਰ ਧਰਮ ਸਿੰਘ, ਜੋ 27 ਫਰਵਰੀ 1926 ਨੂੰ ਸਭ ਤੋਂ ਪਹਿਲੇ ‘ਹੇਂਗ ਟਿਲ ਡੈੱਥ’ ਵਾਲੇ ਛੇ ਸੂਰਮਿਆਂ 37 ਸਾਲਾਂ ਬੱਬਰ ਕਿਸ਼ਨ ਸਿੰਘ ਬੜਿੰਗ, 23 ਸਾਲਾ ਕਰਮ ਸਿੰਘ ਮਾਣਕੇ, 30 ਸਾਲਾ ਨੰਦ ਸਿੰਘ ਘੁੜਿਆਲ, 26 ਸਾਲਾ ਬਾਬੂ ਸੰਤਾ ਸਿੰਘ ਹਰਿਓਂ ਖੁਰਦ ਅਤੇ 18 ਵਰ੍ਹਿਆਂ ਦੇ ਦਲੀਲਾਂ ਧਾਮੀਆਂ ਸਮੇਤ ਵਤਨ ਖਾਤਿਰ ਸੂਲੀ ਚੜਿਆ। ਬੱਬਰ ਸੁੰਦਰ ਸਿੰਘ ਉਸ ਦਾ ਸਕਾ ਭਾਈ ਸੀ, ਸੁਰਜਨ ਸਿੰਘ ਸਕਾ ਚਾਚਾ, ਜਿਹੜਾ ਪੈਂਹਠਾਂ ਦਾ ਹੁੰਦਾ ਹੋਇਆ ਲੱਗਦਾ ਭਾਵੇਂ ਪੰਜਾਹਾਂ ਦਾ ਸੀ, ਪਰ ਇਹ ਅਡੋਲ ਸੂਰਮਾ ਵੀ ਉਮਰ ਕੈਦ ਸਮੇਂ ਬੇਕਿਰਕ ਕੈਦ ਤਨਹਾਈ ਦੌਰਾਨ ਅਤੇ ਉਨ੍ਹਾਂ ਸਭ ਤੋਂ ਪਹਿਲਾਂ ਉਸ ਦਾ ਸਕਾ-ਸੋਧਰਾ ਸੁੰਦਰ ਸਿੰਘ ਵੀ ਅਣ-ਮਨੁੱਖੀ ਤਸ਼ੱਦਦ ਕਾਰਨ ਮੁਕੱਦਮੇ ਵੇਲੇ ਹੀ ਸਦੀਵੀ ਉਡਾਰੀ ਮਾਰ ਗਿਆ । ਧਰਮ ਸਿੰਘ ਦਾ ਜਨਮ 1884 ਈਸਵੀ ਦਾ ਹੈ। ਜਵਾਨੀ ਵੇਲੇ ਉਹ ਫੌਜ ਵਿੱਚ ਭਰਤੀ ਹੋ ਗਏ ਸਨ। ਜਰਮਨ ਜੰਗ (1915-1919) ਉਪਰੰਤ ਫੌਜ ਦੀ ਨੌਕਰੀ ਛੱਡੀ ਉਨ੍ਹਾਂ ਦੇਸ਼ ਭਗਤੀ ਸਰਗਰਮੀਆਂ ‘ਚ ਸ਼ਾਮਲ ਹੋ ਕੇ ਅੰਗਰੇਜ਼ਾਂ ਖਿਲਾਫ਼ ਖੁੱਲ੍ਹਮ-ਖੁੱਲ੍ਹੀ ਬਗਾਵਤ ਸ਼ੁਰੂ ਕਰ ਦਿੱਤੀ। ਪਹਿਲਾਂ ਇਨ੍ਹਾਂ ਨੂੰ 20 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ, ਫਿਰ ਹਾਈ ਕੋਰਟ ਦੇ ਹੁਕਮ ਅਨੁਸਾਰ ਲਾਹੌਰ ਜੇਲ੍ਹ ਵਿੱਚ ਫਾਂਸੀ ਲਾ ਦਿੱਤੀ ਗਈ।

ਹੁਸ਼ਿਆਰਪੁਰ-ਚੰਡੀਗੜ੍ਹ ਸ਼ਾਹਰਾਹ ਉੱਤੇ ਤਕਰੀਬਨ ਗੜ੍ਹਸ਼ੰਕਰ ਬਲਾਚੌਰ ਵਿਚਕਾਰ ਅੱਡਾ ਬਕਾਪੁਰ ਧਮਾਈ ਤੋਂ ਸਾਹਬੇ-ਸੜੋਏ ਨੂੰ ਜਾਂਦੀ ਸੜਕ ਉੱਤੇ ਦੋ ਮੀਲ ਦੀ ਵਿੱਬ ਉੱਤੇ ਸ਼ਿਵਾਲਕੀ ਕੰਢੀ ਖਿੱਤੇ ‘ਚ ਵਸਿਆ ਹੋਇਆ ਪਿੰਡ ਹਿਆਤਪੁਰ ਰੁੜਕੀ। ਦਰਅਸਲ ਇੱਕੋ ਹਦਬਸਤ ਨੰ. 166 ਵਾਲੇ ਦੋ ਅੱਡ-ਅੱਡ ਪਿੰਡ ਹਨ, ਜਿਨ੍ਹਾਂ ਨੂੰ ਵਿਚਕਾਰੋਂ ਲੰਘਦੀ ਇੱਕ ਪਹੀ ਵੰਡਦੀ ਹੈ। ਇੱਕ ਤਲਾਅ, ਜਿਹੜਾ ਹਯਾਤ ਨਾਂਅ ਦੇ ਅਧਿਆਤਮਵਾਦੀ ਬਜ਼ੁਰਗ ਦੇ ਨਾਂਅ ਤੋਂ ਕਦੇ ‘ਹਯਾਤ ਸਰ’ ਦਾ ਮੁਕਾਮ ਪ੍ਰਾਪਤ ਕਰ ਗਿਆ ਸੀ. ਦੇ ਉੱਤਰੀ ਕੰਢੇ ਉੱਤੇ ਵੱਸੇ ਘਰਾਂ ਦਾ ਨਾਂਅ ਪਿਆ ਹਿਯਾਤਪੁਰ ਅਤੇ ਇਸ ਦੀ ਦੱਖਣੀ ਬਾਹੀ ਉੱਤੇ ਢਹਿ-ਢੇਰੀ ਕਰ ਦਿੱਤੀ ਗਈ ਇੱਕ ਕੱਚੀ ਗੜੀ ਦੇ ਥੇਹ ਕਾਰਨ ਬੱਣੀ ਰੋੜੀ ਉੱਤੇ ਵਸੇਬਾ ਕਰਨ ਵਾਲੇ ਘਰਾਂ ਦਾ ਨਾਂਅ ਪੈ ਗਿਆ ਸੀ ਰੁੜਕੀ। ਹੌਲੀ-ਹੋ ਬੂਈ ਦੋਵੇਂ ਆਬਾਦੀਆਂ ਨੇ ਚੜ੍ਹਦੇ ਅਤੇ ਲਹਿੰਦੇ ਦਾਅ ਵਧ ਕੇ ਆਪਸ ਵਿੱਚ ਗਲਵੱਕਰੀ ਇਲਈ। ਤਦ ਇਸ ਨਗਰ ਦਾ ਸੰਯੁਕਤ ਨਾਂਅ ਪੈ ਗਿਆ ਹਿਯਾਤਪੁਰ ਰੁੜਕੀ। ਹੁਣੇ ਭਾਵੇਂ ਸਰ ਤੋਂ ਬਦਲ ਕੇ ਗੰਦੇ ਛੱਪੜ ਦਾ ਰੂਪ ਧਾਰ ਚੁੱਕਾ ਉਹ ਤਲਾਅ ਅਤੇ ਪੈਹੀ ਅਜ ਵੀ ਦੋਵਾਂ ਵਸੇਬਿਆਂ ਨੂੰ ਵੰਡਦੀ ਹੈ, ਪਰ ਦੋਵਾਂ ਪਿੰਡਾਂ ਦੀ ਪੀਡੀ ਭਾਈਚਾਰਕ ਸਾਂਝ ਓਪਰੀ ਵਜਾਰੇ ਵੀ ਇਸ ਵੰਡ ਦਾ ਅਹਿਸਾਸ ਨਹੀਂ ਕਰਵਾਉਂਦੀ। ਉਵੇਂ ਹੀ ਇਸ ਟੋਭੇ ਦੀ ਨਰਹਾਸਿਕ ਵਿਲੱਖਣਤਾ ਬਾਰੇ ਨਵੀਂ ਪੀੜ੍ਹੀ ਨੂੰ ਤਾਂ ਬਿਲਕੁੱਲ ਹੀ ਨਹੀਂ ਪਤਾ ਕਿ ਇਹ ਜਲਕੁੰਡ ਨਾ ਸਿਰਫ਼ ਉਨ੍ਹਾਂ ਦੇ ਬਜ਼ੁਰਗਾਂ ਦੇ ਇੱਥੇ ਆ ਵਸਣ-ਰਸਣ ਦਾ ਕਾਰਨ ਬਣਿਆ ਸੀ, ਸਗੋਂ ਇਹ ਉਹੀ ਤਲਾਅ ਹੈ, ਜਿਸ ਵਿੱਚ ਬੱਬਰਾਂ ਦੀ ਦੂਸਰੀ ਇਤਿਹਾਸਿਕ ਉਡਾਰੂ ਪ੍ਰੈਸ ਨੇ ਸੰਨ 1924 ਦੇ ਹੁੰਮਸ ਭਰੇ ਦਿਨਾਂ ‘ਚ ਅਜਿਹੀ ਡੂੰਘੀ ਟੁੱਭੀ ਮਾਰੀ ਕਿ ਉਸ ਦਾ ਭੇਦ ਵੀ ਸ਼ਹੀਦ ਬੱਬਰਾਂ ਨਾਲ ਇੰਜ ਅਭੇਦ ਹੋਇਆ ਕਿ ਸੱਤ-ਪੱਤਣਾਂ ਦੇ ਤਾਰੂ ਸੂਹੀਏ ਅਤੇ ਇਤਿਹਾਸਿਕਾਰ ਵੀ ਨਾ ਲੱਭ ਸਕੇ। ਇਹੀ ਉਹ ਤਲਾਬ ਹੈ, ਜਿਸ ਦੇ ਕੰਢੇ ਬੱਬਰਾਂ ਦਾ ਇੱਧਰਲਾ ਸਦਰ ਮੁਕਾਮ ਅਜੇ ਵੀ ਖਸਤਾ ਹਾਲ ਖੜਾ ਹੈ। ਕਦੇ ਇੱਥੇ ਇਸ ਪ੍ਰੈਸ ਨੇ ਵੀ ਟਿਕਾਣਾ ਕੀਤਾ ਸੀ, ਇੱਥੇ ਬੈਠ ਕੇ ਹੀ ਬੱਬਰਾਂ ਨੇ ਇੱਕ ਝੋਲੀ ਚੁੱਕ ਨੂੰ ਉਮਰ ਕੈਦ ਦੀ ਅਜਿਹੀ ਸਜ਼ਾ ਸੁਣਾਈ ਕਿ ਗੋਰਾਸ਼ਾਹੀ ਵੀ ਲੰਮਾ ਸਮਾਂ ਉਸ ਜੇਲ੍ਹ ਦੀਆਂ ਵਲਗਣਾਂ ਦਾ ਥਹੁ-ਪਤਾ ਨਾ ਪਾ ਸਕੀ।

ਹਿਆਤਪੁਰ ਪਿੰਡ ਕੰਦੋਲਾ (ਕੰਧੋਲਾ/ਕੰਡੋਲਾ) ਜੱਟਾਂ ਦਾ ਵਸਾਇਆ ਹੋਇਆ ਹੈ। ਪਹਿਲਾਂ ਇਹ ਚੜ੍ਹਦੇ ਨੂੰ ਇੱਕ ਮੀਲ ਹਟਵੇਂ ਨੰਦੇਆਣਾ ਥੇਹ ਵਾਲੀ ਥਾਂ, ਇੱਕ ਸਦਾਬਹਾਰ ਖੱਡ (ਕੰਢੇ) ਵੱਸਦਾ ਸੀ, ਜਿਹੜੀ ਕਿ ਇੱਕ ਤਿਕੋਣੇ ਚੌਂਕ ਉੱਤੇ ਸਥਿਤ ਹੈ। ਜਿੱਥੋਂ ਇੱਕ ਸੜਕ ਛਦੋੜੀ ਨੂੰ ਤੇ ਦੂਸਰੀ ਸਾਹਬੇ-ਸੜੋਏ ਨੂੰ ਹੋ ਤੁਰਦੀ ਹੈ। ਸਾਹਬੇ-ਸੜੋਏ ਦੇ ਕੰਢੇ ਮਹਾਜਨ ਵੱਲੋਂ ਇੱਥੇ ਲੋਕ ਵਰਤੋਂ ਲਈ ਇੱਕ ਖੂਹੀ ਲਵਾਈ ਗਈ ਸੀ। ਦੰਦ ਕਥਾ ਅਨੁਸਾਰ ਜਦੋਂ ਹੜ੍ਹਾਂ-ਸਲ੍ਹਾਬੇ ਕਾਰਨ ਇਹ ਪਿੰਡ ਇੱਥੋਂ ਉੱਠ ਕੇ ਉਸ ਜਲ-ਕੁੰਡ (ਟੋਭੇ) ਕੋਲ ਆ ਬੈਠਾ, ਜਿੱਥੇ ਕਦੇ ਹਯਾਤ ਨਾਂਅ ਦਾ ਕਰਮਯੋਗੀ ਰਹਿੰਦਾ ਸੀ। ਨਵੇਂ ਥਾਂ ਪਿੰਡ ਬੱਝਦਿਆਂ ਹੀ ਮਾਈ ਰਾਜਾਂ ਨੇ ਇੱਥੇ ਇੱਕ ਵੱਡ-ਅਕਾਰੀ ਖੂਹ ਲਵਾਇਆ। ਉਦੋਂ ਟੋਭੇ ਪੁੱਟਣਾ ਤੇ ਖੂਹ ਲਵਾਉਣਾ ਵੱਡਾ ਧਰਮ ਅਰਥੀ ਅਤੇ ਬਹੁ-ਪੱਖੀ ਲਾਭਾਂ ਵਾਲਾ ਕਾਰਜ ਸਮਝਿਆ ਜਾਂਦਾ ਸੀ। ਨੰਦੇ ਦੀ ਖੂਹੀ ਲਾਗੇ ਵਸਦਾ ਰਿਹਾ ਉਹ ਪਹਿਲ-ਪਲੱਕੜਾ ਕੱਚਾ ਸਲਾਬ੍ਰਿਆ ਪਿੰਡ ਉੱਜੜ-ਪੁੱਜੜ ਕੇ ਭਾਵੇਂ ਥੇਹ ਦਾ ਰੂਪ ਧਾਰ ਗਿਆ ਸੀ, ਪਰ ਉਹ ਖੂਹੀ ਅਜੇ ਵੀ ਕਾਇਮ ਹੈ। ਇੰਜ ਇਹ ਥਾਂ ਹੀ ਨੰਦੇਆਣਾ ਦਾ ਥੇਹ ਅਖਵਾਉਣ ਲੱਗਾ, ਜਿੱਥੋਂ ਠੀਕਰੀਆਂ ਟੁੱਟ-ਭੱਜ ਅਜੇ ਵੀ ਨਿਕਲਦੀਆਂ ਰਹਿੰਦੀਆਂ ਹਨ। ਸਮਾਂ ਪਾ ਕੇ ਇਸੇ ਥਾਂ ਉੱਤੇ ਬਾਂਕੇ ਖੱਤਰੀ ਨੇ ਪੌਅ ਬਿਠਾ ਦਿੱਤਾ, ਰੌਣਕਾਂ ਫਿਰ ਬੱਝ ਗਈਆਂ। ਬਾਂਕਾ ਖੱਤਰੀ ਵੀ ਸਾਹਬੇ ਸੜੋਏ ਦਾ ਸੀ। ਦਰਅਸਲ ਇੱਥੋਂ ਅੱਡ-ਅੱਡ ਪਿੰਡਾਂ ਨੂੰ ਰਸਤੇ ਫਟਦੇ ਸਨ, ਜਿਨ੍ਹਾਂ ਵਿਚੋਂ ਇੱਕ ਵੇਲੇ ਦੀ ਮਸ਼ਹੂਰ ਮੰਡੀ ਸਾਹਬੋ-ਸੜੋਏ ਨੂੰ ਜਾਂਦੀ ਸੀ, ਜੋ ਇਥੋਂ ਤਿੰਨ-ਚਾਰ ਕੋਹ ਹੋਰ ਪਰ੍ਹੇ ਪਹਾੜ ਵੱਲ ਨੂੰ ਹੈ, ਜਿੱਥੋਂ ਦੂਰ ਦੁਰੇਡੇ ਇਲਾਕਿਆਂ ਨੂੰ ਵਪਾਰ ਚੱਲਦਾ ਸੀ। ਇਹ ਥਾਂ ਹੁਣ ਵੀ ਹਿਆਤਪੁਰ ਦੇ ਬਸੀਮੇ ਵਿੱਚ ਹਿਯਾਤਪੁਰ-ਰੁੜਕੀ ਦੀ ਸਾਂਝੀ ਮਲਕੀਅਤ ਹੈ, ਪਰ ਨਾਂਅ ਇਸ ਨਾਲ ਜੁੜ ਗਿਆ ਸਾਹਬੇ-ਸੜੋਏ ਦੇ ਨੰਦੇ ਅਤੇ ਬਾਂਕੇ ਖੱਤਰੀ ਦਾ ਪੋਅ, ਜਿੱਥੇ ਵਰ੍ਹਾ-ਦਿਨੀਂ ਹਿਆਤਪੁਰੀਏ ਕੰਧੋਲੇ ਆਪਣੇ ਪੁਰਖਿਆਂ ਦੇ ਨਾਂਅ ਦੀ ਦੀਵਾ-ਬੱਤੀ ਕਰਦੇ ਹਨ।

ਪੰਜਾਬ ਵਿੱਚ ਕੰਪੋਲੇ ਜੱਟਾ ਦੀ ਗਿਣਤੀ ਬਹੁਤ ਘੱਟ ਹੈ। ਕੰਧਲੇ, ਤੂਰਾਂ ਦਾ ਉਪਗੋਤ ਹੋਣ ਕਾਰਨ ਕਈ ਕੰਦੋਲੇ ਜੱਦ ਆਪਣਾ ਗੋਤ ਤੂਰ ਹੀ ਲਿਖਦੇ ਹਨ। ਰਾਜਸਥਾਨ ‘ਚ 82 ਉਪਗੋਤ ਹਨ ਪ੍ਰੰਤੂ ਪੰਜਾਬ ਵਿੱਚ ਸਿਰਫ, ਕੰਧੋਲੇ, ਢੱਡੇ, ਗਰਚੇ, ਖੱਸੇ, ਨੈਨ, ਸੀੜੇ, ਚੰਦੜ ਆਦਿ ਨੂੰ ਹੀ ਤਰਾਂ ਦੀਆਂ ਹੋਰ ਸੰਸਥਾਵਾਂ ਮੰਨਿਆ ਜਾਂਦਾ ਹੈ। ਤੂਰ ਜਾਂ ਤੰਵਰ ਮੁਖ ਗੋਤ ਹੈ। ਤੂਰ 7 ਪਾਂਡੋ ਬੰਸ ਦੇ ਅਰਜਨ ਦੇ ਪੜਪੋਤਰੇ ਰਾਜਾ ਜਨਮੇਜਾ ਦੀ ਸੰਤਾਨ ਹਨ। ਜਨਮੇਜ ਦੀ ਇੱਕ ਸੰਤਾਨ ਨੇ ਤੂਰ ਨਾਂ ਦੇ ਰਿਸ਼ੀ ਤੋਂ ਦੀਖਿਆ ਲੈ ਕੇ ਨਵੇਂ ਕਬੀਲੇ ਦਾ ਆਰੰਭ ਕੀਤਾ ਸੀ। ਰਿਖੀ ਨੇ ਉਨ੍ਹਾਂ ਨੂੰ ਉਪਹਾਰ ਵੱਜੋਂ ਤੁਰਾਹ (ਸੰਗੀਤਕ ਸਾਜ਼) ਦਿੱਤਾਜਿਸ ਕਾਰਨ ਕਬੀਲੇ ਦਾ ਨਾਂ ਹੀ ਵਿਗੜਦਾ-ਸੰਵਰਦਾ ਤਰਾਹ ਤੋਂ ਤੰਵਰ ਫਿਰ ਤੋਮਰ ਅਤੇ ਅੰਤ ਤੂਰ ਬਣ ਗਿਆ। ਪਹਿਲਾਂ ਇਹ ਕਸ਼ੱਤਰੀ ਲੋਕ ਤੰਵਰ ਰਾਜਪੂਤ ਕਹਾਏ। ਬਹੁਤੇ ਰਾਜਪੂਤ ਹਾਲੇ ਵੀ ਤੰਵਰ ਹਨ ਪਰ ਰਾਜਪੂਤਾਂ ਤੋਂ ਜੱਟਾਂ ‘ਚ ਤਬਦੀਲ ਹੋਈ ਧਿਰ ਤੂਰ ਕਹਾਈ। ਤੰਵਰ ਰਾਜਪੂਤਾਂ (ਫਿਰ ਜੱਟਾ ਦੀ ਵੀ) ਦੇ 36 ਸ਼ਾਹੀ ਕਬੀਲੀਆਂ ਵਿੱਚੋਂ ਇੱਕ ਮੁੱਖ ਕਬੀਲਾ ਤੂਰਾਂ ਨੇ ਸਿਰੋਹੀ ਕਬੀਲੇ ਦੇ ਢਿੱਲਵਾਂ ਤੋਂ ਦਿੱਲੀ ਜਿੱਤ ਲਈ। ਕਬਜ਼ਾ ਕਰਨੜ ਵਾਲਾ ਪਰਤਾਪੀ ਰਾਜੇ ਬਿਕਰਮਾਦਿੱਤ ਦੇ ਖਾਨਦਾਨ ਵਿੱਚੋਂ ਸੀ ਜਿਸਨੇ ਕਨੌਜ ਦੇ ਕਬਜ਼ਾ ਕਰਕੇ ਆਪਣਾ ਰਾਜ ਕਾਇਮ ਕੀਤਾ। ਇਸੇ ਖਾਨਦਾਲ ਦੇ ਰਾਜਾ ਅਲੰਗਪਾਲ ਨੇ 792 ਇ. ਵਿੱਚ ਇੰਦਰ ਪ੍ਰਸਥ ਦੇ ਖੰਡਰ ਉੱਤੇ ਦਿੱਲੀ ਨੂੰ ਨਵੇਂ ਸਿਰੇ ਤੋਂ (ਨੌਵੀਂ ਵਾਰ) ਵਸਾਕੇ ਲਾਲ ਕੋਟ (ਹੁਣ ਲਾਲ ਕਿਲਾ) ਨਾਂਅ ਦਾ ਪ੍ਰਸਿੱਧ ਕਿਲਾ ਬਣਵਾਇਆ। ਇਸੇ ਬੰਸ ਦੇ 20 ਰਾਜੇ ਹੋਏ ਜਿਨ੍ਹਾ ਦੇ ਦਿੱਲੀ ਤੋਂ ਸਤਲੁਜ ਤੱਕ ਲੱਗਪੱਗ 350 ਸਾਲ ਰਾਜ ਕੀਤਾ। ਅੱਠਵੀਂ ਸਦੀ ਤੋਂ 11ਵੀਂ ਸਦੀ ਤੱਕ ਤਰਾਂ ਦੀ ਸੱਤਾ ਘੱਟਦੀ ਗਈ। ਤੰਵਰ ਬੰਸ ਦਾ ਆਖਰੀ ਰਾਜਾ ਅਗਨੀਪਾਲ ਸੀ ਜਿਸ ਤੋਂ ਪ੍ਰਿਥਵੀ ਰਾਜ ਚੌਹਾਨ ਨੇ 1163 ਈ. ਵਿੱਚ ਦਿੱਲੀ ਲੈ ਲਈ। ਚੌਹਾਨ ਤੰਵਰਾਂ ਹੀ ਦੋਹਤੇ ਸਨ। ਗੁੱਗਾ ‘ਪੀਰ’ (ਚੌਹਾਨ) ਵੀ ਦਿੱਲੀ ਦੇ ਤੰਵਰਾਂ ਦਾ ਹੀ ਦੋਹਤਾ ਸੀ।

ਤੂਰਾਂ ਤੋਂ ਦਿੱਲੀ ਖੁੱਸ ਜਾਣ ਨਾਲ ਇਨ੍ਹਾਂ ਚੋਂ ਇੱਕ ਧਿਰ ਨੇ ਰਾਜਸਥਾਨ ਤੇ ਇੱਕ ਨੇ ਜਮਨਾਂ ਗੁੱਠ ਦੇ ਹਰਿਆਣਾ ਰਾਹੀਂ ਹੁੰਦੇ ਹੋਏ ਪੰਜਾਬ ਵਿੱਚ ਸਤਲੁੱਜ ਨਾਲ ਵਿਗਸਾ ਦਿੱਤਾ। ਇੰਜ ਇਨ੍ਹਾਂ ਦਾ ਗੋਤ ਵੀ ਤੰਵਰਾਂ ਤੋਂ ਤੋਮਰ ਅਤੇ ਫਿਰ ਤੂਰ ਸ਼ਬਦ ਵਿੱਚ ਤਬਦੀਲ ਹੋ ਗਿਆ ਅਤੇ ਇਸ ਦੀ ਇੱਕ ਸ਼ਾਖ ਕੰਧੋਲਾ ਬਣ ਗਈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੇ ਸੰਘਰਸ਼ੀ ਸਫ਼ਰ ਦੌਰਾਨ ਤੂਰਾਂ ਦੀ ਇੱਕ ਬਹਾਦਰ ਤ੍ਰੀਮਤ ਨੇ ਮਜਬੂਰੀ ਵੱਸ ਕੰਧ ਓਹਲੇ (ਓਟ ‘ਚ) ਹੀ ਇੱਕ ਹੁੰਦੜ-ਹੇਲ ਬੱਚੇ ਨੂੰ ਜਨਮ ਦਿੱਤਾ ਜਿਸਦੀ ਔਲਾਦ ਉਸ ਦੀ ਕੰਧ-ਓਹਲਾ ਤੋਂ ਵਿਗੜਦੀ ਸੰਵਰਦੀ ਕੰਧੋਲਾ (ਕੰਦੋਲਾ) ਕਹਾਈ। ਪੰਜਾਬ ਵਿੱਚ ਤੂਰਾਂ ਦੇ ਕਈ ਪਿੰਡ ਹਨ। ਇਵੇਂ ਹੀ ਜਲੰਧਰ ਵਿੱਚ ਕੰਧੋਲਾਂ ਕਲਾਂ, ਕੰਧੋਲਾ ਖੁਰਦ, ਕੰਧੋਲੇ ਜੱਟਾਂ ਦੇ ਪ੍ਰਸਿੱਧ ਪਿੰਡ ਹਨ। ਲੁਧਿਆਣਾ ਦੇ ਹਲਵਾਰਾ ਖੇਤਰ ਵਿੱਚ ਵੀ ਕੁੱਝ ਕੰਧੋਲੇ ਵੱਸਦੇ ਹਨ। ਰੋਪੜ ਵਿੱਚ ਚਮਕੌਰ ਸਾਹਿਬ ਇਲਾਕੇ ਵਿੱਚ ਵੀ ਕੰਧੋਲਾ ਪਿੰਡ ਹੈ। ਹੁਸ਼ਿਆਰਪੁਰ ਵਿੱਚ ਕੰਧੋਲਾ ਗੋਤਰੀ ਡਿਗਾਣਾ ਵਿੱਚ ਵੀ ਵੱਸਦੇ ਹਨ।

ਨਵਾਂ ਸ਼ਹਿਰ ਦੇ ਇਲਾਕੇ ਦਾ ਪਿੰਡ ਕੰਡੇਲਾ ਵੀ ਕੰਧੋਲਾਂ ਨੇ ਵਸਾਇਆ ਹੋਇਆ ਹੈ। ਇਹ ਹੀ ਉਹ ਪਿੰਡ ਹੈ ਜਿੱਥੋਂ ਦੇ ਭਰਾਵਾਂ ਕਰਤਾ ਦੇ ਭਰਖਾ ਦੇ ਪਰੀਵਾਰਾਂ ਨੇ ਪ੍ਰਸਥਾਨ ਇਹ ਸੀ ਤੇ ਉਹ ਨੰਦੇਆਣਾ ਥੇਹ ਦਾ ਮੁਕਾਮ ਧਾਰਨ ਤੋਂ ਕਿਤੇ ਪਹਿਲਾਂ ਇਥੇ ਆ ਤੈਠ ਕੀਤਾ ਫਿਰ ਇਹ ਹਿਆਤਪੁਰ ਆ ਟਿਕੇ। ਜਿਨ੍ਹਾਂ ਦੀ ਔਲਾਦ ਚੋਂ ਜ਼ਿਆਦਾ ਮਕਰਣ ਸਨਰਾ ਹੋਇਆ ਜਿਸਦੇ ਇੱਕ ਧੀ ਪ੍ਰਤਾਪੀ (ਅੰਤਰ ਕੌਰ) ਅਤੇ ਪੰਜ ਪੁੱਤ ਸੋਭਾ ਸਿੰਘ ਹੁਰੀਂ ਹੋਏ। ਪੰਜਾਂ ਭਾਈਆਂ ਪਾਸ ਘੋੜੀਆਂ ਸਨ । ਉਹ ਜੋੜੀ ਬਾਜੇ ਨਾਲ ਕਥਾ ਕੀਰਤਨ ਕਰਨ ਲਾਗਲੇ ਪਿੰਡਾਂ ਤੱਕ ਜਾਂਦੇ। ਲੋਕ ਇਨ੍ਹਾਂ ਨੂੰ ਅਕਾਲੀਏ ਆਖਦੇ, ਸਿੱਖਾਂ ਦਾ ਟੱਬਰ ਕਰਤੇ ਪਿੰਡ ਦੇ ਚੌਤਰੇ ਉੱਤੇ ਰੋਜ਼ਾਨਾ ਪ੍ਰਵਚਨ ਕਰਦੇ। ਇਲਾਕੇ ਵਿੱਚ ਇਨ੍ਹਾਂ ਦੀ ਪੂਰੀ ਪੈਂਠ ਸੀ। ਇਨ੍ਹਾਂ ਦੀ ਔਲਾਦ ਉੱਤੇ ਵੀ ਅਕਾਲੀ ਪੁਣੇ ਅਤੇ ਦੇਸ਼ ਭਗਤੀ ਦੀ ਪਾਹ ਚੜ੍ਹੀ। ਇਨਾ ਦੀ ਇੱਕੋ-ਇੱਕ ਭੈਣ ਸਾਹਦੜੇ (ਸਾਂਧਰਾ) ਬਾਬਾ ਦਲੀਪ ਸਿੰਘ ਨੂੰ ਵਿਆਹੀ ਹੋਈ ਸੀ। ਜੱਥੇਦਾਰ ਕਰਕੇ ਜਾਣਿਆ ਜਾਂਦਾ ਇਹ ਬੰਦਾ ਦੇਸ਼ ਭਗਤਾਂ ਦਾ ਹਮਦਰਦ ਸੀ ਅਤੇ ਬੱਬਰਾਂ ਦਾ ਨੈਤੂ। ਜਿਸਦਾ ਇੱਕ ਪੁਤਰ ਗੁਰਬਚਨ ਸਿੰਘ ਵੀ ਬੱਬਰ ਅਕਾਲੀ ਕਾਰਵਾਈਆਂ ‘ਚ ਸ਼ੁਮਾਰ ਰਿਹਾ। ਮੁਕੱਦਮਾ ਸਜ਼ਾ ਬਾਬੇ ਦਲੀਪੇ ਵੀ ਭੁਗਤਾਇਆ ਅਤੇ ਗੁਰਬਚਨ ਸਿੰਘ ਨੇ ਵੀ। ਇੰਝ ਇਹ ਭੈਣ-ਭਰਾਵਾਂ ਜਾਂ ਮਾਮੇ ਭੂਆ ਦਾ ਮਰਦ ਟੱਬਰ ਦੇਸ਼ ਭਗਤ ਸਰਗਰਮੀਆਂ ‘ਚ ਤਾਂ ਸ਼ੁਮਾਰ ਰਿਹਾ ਹੀ ਪਰ ਤ੍ਰੀਮਤਾਂ ਵੀ ਪਿੱਛੇ ਨਹੀਂ ਸਨ।

ਸਿੱਖ ਰਾਜ ਤੱਕ ਪੰਜਾਬ ਵਿੱਚ ਬੇਗਿਣਤ ਛੋਟੇ-ਛੋਟੇ ਕੱਚੇ ਗੜ੍ਹੀਆਂ-ਕਿਲ੍ਹੇ ਬਣੇ ਹੋਏ ਸਨ, ਜਿਹੜੇ ਉਦਾਲੇ-ਪੁਦਾਲੇ ਦੇ ਲੋਕਾਂ ਨੂੰ ਵੀ ਲੁੱਟ-ਲਿਤਾੜ ਦਿੰਦੇ। ਸਵੈ-ਰੱਖਿਆ ਲਈ ਕਿਸਾਨਾਂ ਨੂੰ ਆਪਣੇ ਪਿੰਡ ਕਿਲ੍ਹੇ-ਬੱਧ ਕਰਨੇ ਅਤੇ ਖੂਹਾਂ-ਤਲਾਸ਼ਾਂ ਉੱਤੇ ਛੋਟੇ-ਛੋਟੇ ਹਿਫਾਜ਼ਤੀ ਮੁਨਾਰੇ ਬਣਾਉਣੇ ਪੈਂਦੇ। ਹਿਆਤਪੁਰ ਦੇ ਪਹਿਲੀ ਥਾਂ ਵਾਲੇ ਥੇਹ ਅਤੇ ਰੁੜਕੀ ਦੀ ਰੋੜੀ ਦੀ ਵੀ ਅਜਿਹੀ ਹੀ ਗਾਥਾ ਹੈ। ਕਦੇ ਨੰਦੇਆਣਾ ਹਿਆਤਪੁਰ ਵੀ ਮੁਨਾਰਾ ਬੰਨ੍ਹਿਆ ਗਿਆ ਸੀ ਅਤੇ ਰੁੜਕੀ ਵਾਲੀ ਥਾਂ ਅਜਿਹਾ ਹੀ ਕਿਲ੍ਹਾ, ਜੋ ਸਮਾਂ ਪਾ ਕੇ ਤਬਾਹ ਹੋ ਗਿਆ, ਉਸ ਦੇ ਥੇਹ ਨੂੰ ਰੋੜੀ ਕਿਹਾ ਜਾਣ ਲੱਗ ਪਿਆ ਅਤੇ ਉਸ ਉੱਤੇ ਬੰਨ੍ਹੀ ਗਈ ਵਸੋਂ ਨੂੰ ਇਸੇ ਰੋੜੀ ਕਾਰਨ ਰੁੜਕੀ। ਜਿਹੜਾ ਟੁੱਲ ਨੰਦੇਆਣਾ ਤੋਂ ਉੱਠ ਕੇ ਇੱਥੇ ਆਇਆ ਸੀ, ਉਹ ਸਿੱਖਾਂ ਦਾ ਟੱਬਰ ਕਹਾਉਂਦਾ ਸੀ। ਉਸਦੇ ਮੁਖੀ ਸਨ ਕਰਤਾ ਅਤੇ ਭਰਥਾ। ਸੋ ਜਾਪਦਾ ਹੈ ਕਿ ਉਹ ਹੜ੍ਹਾਂ-ਸਲ੍ਹਾਬੇ ਬਜਾਏ ਮੁਸਲਮਾਨਾਂ ਨਾਲ ਹੋਏ ਸੰਘਰਸ਼ਾਂ ਕਾਰਨ ਉਜੜਿਆ ਹੋਵੇ, ਕਿਉਂਕਿ ਸਾਹਬੇ-ਸੜੋਏ ਸਮੇਤ ਇਸ ਇਲਾਕੇ, ਖਾਸ ਕਰਕੇ ਨਵਾਂ ਸ਼ਹਿਰ ਤਰਫ਼ ਮੁਸਲਮਾਨ ਰਾਜਪੂਤਾਂ ਦੇ ਬੜੇ ਧੜਵੈਲ ਪਿੰਡ ਸਨ। ਕਿਹਾ ਜਾਂਦਾ ਹੈ ਕਿ ਕਰਤਾ ਅਤੇ ਭਰਥਾ ਨਵਾਂ ਸ਼ਹਿਰ ਲਾਗਲੇ ਕੰਡੋਲਾ (ਕੰਦੋਲਾ) ਤੋਂ ਉੱਠ ਕੇ ਨੰਦੇਆਣਾ ਵਿਖੇ ਆਏ ਸਨ, ਜਿਨ੍ਹਾਂ ਦੀ ਪੌਂਦ ਫਿਰ ਹਿਆਤਪੁਰ ਆ ਟਿਕੀ।

ਸਿੱਖਾਂ ਦਾ ਇਹ ਟੱਬਰ ਰਾਖੀ ਪ੍ਰਥਾ ਤੋਂ ਤੁਰੰਤ ਬਾਅਦ ਮਿਸਲਾਂ ਦੇ ਪੱਕੇ ਪੈਰੀ ਹੋਣ ਵੇਲੇ ਇਨ੍ਹਾਂ ਦੀਆਂ ਆਪਸੀ ਲੜਾਈਆਂ ਜਾਂ ਮੁਸਲਮਾਨੀ ਸੰਘਰਸ਼ ਕਾਰਨ ਰਣਜੀਤ ਸਿੰਘ ਦੇ ਰਾਜ ਤੋਂ ਥੋੜ੍ਹਾ ਪਹਿਲਾਂ ਇੱਥੇ ਆਇਆ ਸੀ। ਉਸ ਦੀ ਛੇਵੀਂ-ਸੱਤਵੀਂ ਪੀੜ੍ਹੀ ਹੁਣ ਇੱਥੇ ਵੱਸਦੀ ਹੈ। ਸਿੱਖਾਂ ਦੇ ਇਸ ਟੱਬਰ ਵਿੱਚੋਂ ਜ਼ਿਆਦਾਤਰ ਮਸ਼ਹੂਰ ਹਮੀਰਾ ਹੋਇਆ। ਕੁਰਸੀਨਾਮੇ ਅਨੁਸਾਰ ਕਰਤਾ-ਭਰਤਾ-ਹਮੀਰਾ-ਸੋਭਾ ਸਿੰਘ, ਰਣ ਸਿੰਘ, ਪਰਤਾਪ ਸਿੰਘ, ਸੁਰਜਨ ਸਿੰਘ, ਗੁਰਮੁੱਖ ਸਿੰਘ, ਧਰਮ ਸਿੰਘ, ਸੁੰਦਰ ਸਿੰਘ, ਉਜਾਗਰ ਸਿੰਘ, ਗੁਰਦਿਆਲ ਸਿੰਘ, ਰਾਮ ਸਿੰਘ ਮਾਸਟਰ ਸੰਤਾ ਸਿੰਘ ਅਮਰਜੀਤ ਸਿੰਘ, ਸੁਖਵੰਤ ਸਿੰਘ, ਜੁਝਾਰ ਸਿੰਘ। ਹਮੀਰੇ ਹੁਰੀਂ ਖਾੜਕੂ ਕਿਸਮ ਦੇ ਸਿੱਖ ਧਰਮ-ਪ੍ਰਚਾਰਕ ਸਨ। ਜਿਨ੍ਹਾਂ ਨੂੰ ਅਕਾਲੀ ਕਿਹਾ ਜਾਂਦਾ ਸੀ। ਉਸ ਦਾ ਪੁੱਤਰ ਸੂਰਜਨ 65 ਸਾਲਾਂ ਦੀ ਉਮਰੇ 1922 ‘ਚ ਅਰਾਂ ਨਾਲ ਰਲਦਾ ਹੈ, ਜਿਸ ਦੇ ਭਾਈ ਸੋਭਾ ਸਿੰਘ ਦੇ ਲੜਕੇ ਧਰਮ ਸਿੰਘ ਤੇ ਸੁੰਦਰ ਸਿੰਘ ਬੱਬਰਾਂ ਦੇ ਉਦੋਂ ਸਰਗਰਮ ਮੈਂਬਰ ਬਣੇ, ਜਦੋਂ ਉਹ ਚਾਲੀਆਂ ਨੂੰ ਢੁਕੇ ਹੋਏ ਸਨ। ਸੁਰਜਨ ਸਿੰਘ ਦੇ ਸਭ ਤੋਂ ਛੋਟੇ ਭਰਾ ਗੁਰਮੁਖ ਸਿੰਘ ਦਾ ਬੇਟਾ ਰਾਮ ਸਿੰਘ ਵੀ ਭਾਵੇਂ ਬੱਬਰਾਂ ਦਾ ਸਰਗਰਮ ਸਾਥੀ ਬਣਿਆ ਸੀ, ਜਿਹੜਾ ਮਗਰੋਂ ਅੰਗਰੇਜ਼ਾਂ ਦਾ ਕੋਹਿਆ ਵਾਅਦਾ-ਮੁਆਫ਼ ਗਵਾਹ ਹੋ ਨਿਬੜਿਆ। ਬੱਬਰ ਧਰਮ ਸਿੰਘ ਦਾ ਇੱਕੋ-ਇੱਕ ਪੁੱਤਰ ਮਾਸਟਰ ਸੰਤਾ ਸਿੰਘ ਅਤੇ ਉਸ ਦੇ ਚਾਚੇ ਪ੍ਰਤਾਪ ਸਿੰਘ (ਰਣ ਸਿੰਘ) ਦਾ ਪੁੱਤਰ ਗੁਰਦਿਆਲ ਸਿੰਘ ਹੀ ਦੂਸਰੀ ਪ੍ਰੈਸ ਦੇ ਫੌਤ ਹੋ ਜਾਣ ਵੇਲੇ ਦੇ ਚਸ਼ਮਦੀਦ ਗਵਾਹ ਸਨ। ਇਹ ਰਿਸ਼ਤੇ ਵਜੋਂ ਭਾਵੇਂ ਚਾਚਾ-ਭਤੀਜਾ ਲੱਗਦੇ ਸੀ, ਪਰ ਸਨ ਹਾਣੀ ਹਮਉਮਰ। ਛੇ ਮਹੀਨੇ ਦੀ ਅਗੇਤ-ਪਛੇਤ ਇਨ੍ਹਾਂ ਦੋਵਾਂ ਦਾ ਜਨਮ 1909 ਦਾ ਹੈ। ਉਹ ਦੋਵੇਂ ਉਦੋਂ ਚੌਥੀ ‘ਚ ਪੜ੍ਹਦੇ 14-15 ਸਾਲਾਂ ਦੇ ਗੱਭਰੂ ਸਨ, ਜਦੋਂ 1924 ਵਿੱਚ ਉਹ ਪ੍ਰੈੱਸ ਹਿਆਤਸਰ ਤਲਾਬ ਦੀ ਭੇਟ ਕੀਤੀ ਗਈ, ਜਿਹੜਾ ਬੱਬਰਾਂ ਦੀ ਭਰੋਸੇਮੰਦ ਠਾਹਰ ਹਿਆਤਪੁਰੀ ਸਦਰ-ਮੁਕਾਮ ਤੋਂ ਮਹਿਜ਼ ਦੋ ਕੁ ਕਰਮ ਦਾ ਰਸਤਾ ਟੱਪਣ ਜਿੰਨੀ ਵਿੱਥ ਦੂਰ ਸੀ। ਇਸ ਘਟਨਾ ਦੀ ਪੁਸ਼ਟੀ ਬੀਬੀ ਅਜੀਤ ਕੌਰ ਪਤਨੀ ਮਾਸਟਰ ਸੰਤਾ ਸਿੰਘ ਨੇ ਵੀ ਕੀਤੀ, ਜਿਸ ਨੇ ਆਪਣੀ ਸੱਸ ਬੀਬੀ ਹਰ ਕੌਰ ਪਤਨੀ ਬੱਬਰ ਧਰਮ ਸਿੰਘ ਅਤੇ ਦਾਦੀ ਸੱਸ ਬੀਬੀ ਬਸੰਤ ਕੌਰ ਪਤਨੀ ਸੋਭਾ ਸਿੰਘ ਤੋਂ ਇਸ ਘਟਨਾ ਬਾਰੇ ਕੰਨੋਂ-ਕੰਨੀਂ ਹੁੰਦੀ ਘੁਸਰ-ਮੁਸਰ ਕਈ ਵਾਰ ਸੁਣੀ। ਇਹ ਬੀਬੀ ਚਸ਼ਮਦੀਦ ਗਵਾਹ ਭਾਵੇਂ ਨਹੀਂ ਪਰ ਸਮੁੱਚੇ ਪਰਿਵਾਰ ਦੀ ਉਸ ਵਕਤ ਦੀ ਕੁੰਜੀਵਤ ਤ੍ਰੀਮਤ ਹੋਣ ਕਾਰਨ ਅਤੇ ਆਪਣੀਆਂ ਸੱਸਾਂ ਨਾਲ ਵੇਲੇ ਦੀਆਂ ਮੁਸੀਬਤਾਂ ਨੂੰ ਹੱਡੀਂ ਹੰਢਾਉਣ ਕਾਰਨ ਉਨ੍ਹਾਂ ਦੇ ਹਰ ਰਾਜ ਦੀ ਹਮਜੋਲੀ ਸੀ। ਹਿਆਤਪੁਰ ਵਾਲੀ ਠਾਹਰ ਵੀ ਇਨ੍ਹਾਂ ਦਾ ਹੀ ਕੱਚਾ-ਪੱਕਾ ਕੋਠਾ ਸੀ, ਜਿਸ ਵਿੱਚ ਪਹਿਲੀ ਪ੍ਰੈਸ ਵੀ ਕੰਮ ਕਰਦੀ ਰਹੀ। ਗੌਰਤਲਬ ਹੈ ਕਿ ਦੂਜੀ ਪ੍ਰੈੱਸ ਫਤਿਹਪੁਰ ਤੋਂ ਫੜੀ ਗਈ ਸੀ। ਪਹਿਲੀ ਪ੍ਰੈਸ ਨਿਰੋਲ ਬੱਬਰ ਦੌਲਤਪੁਰ ਨੇ ਚਾਲੂ ਕੀਤੀ ਸੀ, ਮਗਰੋਂ ਇਹ ਬੱਬਰ ਕਿਸ਼ਨ ਸਿੰਘ ਤੇ ਬਾਬੂ ਸੰਤਾਂ ਸਿੰਘ ਹੁਰਾਂ ਦੇ ਹਵਾਲੇ ਕਰ ਦਿੱਤੀ ਗਈ ਸੀ, ਜਿਹੜੀ ਰਾਜੋਵਾਲ ਉਪਰੰਤ ਦੁਆਬੇ ਦੇ ਸੀਹਰੋਵਾਲ ਅਤੇ ਰੱਕੜ ਖਿੱਤੇ ‘ਚ ਵਿਚਰਦੀ ਰਹੀ। ਮਗਰੋਂ ਦੂਸਰੀ ਦੇ ਆ ਜਾਣ ਉੱਤੇ ਇਸ ਨੂੰ ਮੁੜ ਕੰਢੀ ਖਿੱਤੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਸਮਾਂ ਪਾ ਕੇ ਦੂਜੀ ਵੀ ਕੰਢੀ ਦੇ ਹੀ ਫਤਿਹਪੁਰ ਕੋਠੀ ਪਹੁੰਚ ਗਈ ਸੀ। ਪਹਿਲੀ ਵੀ ਵੱਖ-ਵੱਖ ਥਾਈਂ ਹੁੰਦੀ ਹੋਈ ਆਖਰ ਬੱਬਰ ਕਰਮ ਸਿੰਘ ਦੌਲਤਪੁਰ ਰਾਹੀਂ ਹਿਆਤਪੁਰ ਰੁੜਕੀ ਆ ਗਈ, ਜਿਹੜੀ ਆਖਰੀ ਸਾਹਾਂ ਤੱਕ ਕੰਦੋਲੇ ਜੱਟਾਂ ਦੇ ਇਸੇ ਪਿੰਡ ‘ਚ ਹੀ ਰਹੀ।

ਜਦੋਂ 22 ਅਗਸਤ 1923 ਨੂੰ ਹਿਆਤਪੁਰੀਆਂ ਦਾ ਭਾਣਜਾ ਗੁਰਬਚਨ ਸਿੰਘ ਫੜਿਆ ਗਿਆ ਤਾਂ ਉਸ ਦੀ ਮਾਂ ਆਤਮਾ ਕੌਰ ਨੇ ਉਸ ਦੇ ਮੋਢੇ ਨੂੰ ਥਪਥਪਾਉਂਦਿਆਂ ਕਿਹਾ, “ਮੇਰੇ ਪੁੱਤਰਾ। ਵਤਨ ਖਾਤਰ ਮੌਤ ਤੋਂ ਵੀ ਨਾ ਡਰੀਂ, ਵੇਖੀਂ ਕਿਤੇ ਵਾਅਦਾ ਖਿਲਾਫੀ ਕਰਕੇ ਦੂਸਰਿਆਂ ਨੂੰ ਫਸਾ ਕੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੀਂ।” ਉਸ ਨੂੰ ਸੱਤ ਸਾਲ ਸਖ਼ਤ ਸਜ਼ਾ ਭੁਗਤਣੀ ਪਈ ਸੀ। ਇਹ ਦੋਵੇਂ ਪਿੰਡ ਸਾਹਦੜਾ-ਹਿਆਤਪੁਰ ਬੱਬਰ ਲਹਿਰ ‘ਚ ਉੱਚਾ ਮੁਕਾਮ ਰੱਖਦੇ ਹਨ, ਪਰ ਜ਼ਿਆਦਾ ਖੁਸ਼ਬੋਈ ਹਿਆਤਪੁਰ ਤੋਂ ਉੱਡੀ, ਜਿੱਥੋਂ ਹੀ ਚਕਰਵਰਤੀ ਲਹਿਰ ਦਾ ਨਾਮ ਸੰਸਕਾਰ ਬੱਬਰ ਲਹਿਰ ਵਜੋਂ ਪ੍ਰਵਾਨ ਚੜ੍ਹਿਆ ਸੀ।

ਕੀ ਸਿਰਫ਼ ਇੱਥੋਂ ਦੇ ਇਹੋ ਸ਼ਖ਼ਸ ਹੀ ਦੇਸ਼ ਭਗਤ ਹੋਏ। ਨਹੀਂ, ਹੋਰ ਵੀ ਸਨ ਬਹੁਤ ਸਾਰੇ। ਪੰਜਾਬ ਸਰਕਾਰ ਵੱਲੋਂ ਜਿਲ੍ਹਾ ਵਾਈਜ਼ ਛਾਪੇ ਗਏ 1972 ਦੇ ਕਿਤਾਬਚੇ ਅਤੇ ਪ੍ਰਸਿੱਧ ਇਤਿਹਾਸਕਾਰ ਸ੍ਰੀ.ਓ.ਪੀ. ਰਲਹਨ ਦੀ ਪੁਸਤਕ “Flame of Freedom and Hoshiarpur District” ਅਨੁਸਾਰ ਹਿਆਤਪੁਰ ਰੁੜਕੀ/ਹਿਆਤਪੁਰ ‘ਚੋਂ ਜਿਹੜੇ ਦੇਸ਼ ਭਗਤ ਹੋਏ: ਭਾਗ ਸਿੰਘ (ਬੱਬਰ ਅਕਾਲੀ ਲਹਿਰ), ਛੱਜਾ ਸਿੰਘ (ਗੁਰੂ ਕਾ ਬਾਗ ਦੇ ਜੈਤੋਂ ਮੋਰਚਾ), ਧਰਮ ਸਿੰਘ (ਬੱਬਰ ਅਕਾਲੀ ਲਹਿਰ), ਸੁੰਦਰ ਸਿੰਘ (ਬੱਬਰ ਅਕਾਲੀ ਲਹਿਰ), ਸੁਰਜਨ ਸਿੰਘ (ਬੱਬਰ ਅਕਾਲੀ ਲਹਿਰ), ਹਰਨਾਮ ਸਿੰਘ (ਅਜ਼ਾਦ ਹਿੰਦ ਫੌਜ਼), ਹਜ਼ਾਰਾ ਸਿੰਘ (ਅਜ਼ਾਦ ਹਿੰਦ ਫੌਜ਼), ਜਗਤ ਸਿੰਘ (ਅਜ਼ਾਦ ਹਿੰਦ ਫੌਜ਼), ਸੰਤਾ ਸਿੰਘ (ਦੇਸ਼ ਭਗਤ ਪਰਿਵਾਰ), ਵਰਿਆਮ ਸਿੰਘ (ਭਾਈ ਫੇਰੂ ਮੋਰਚਾ) ਅਤੇ ਟਹਿਲ ਸਿੰਘ (ਜੈਤੋਂ ਮੋਰਚਾ) ਹੋਏ ਹਨ ਪ੍ਰੰਤੂ ਦਰਿਆਫਤ ਕਰਨ ਉੱਤੇ ਸਿਰਫ਼ ਧਰਮ ਸਿੰਘ, ਸੁੰਦਰ ਸਿੰਘ, ਰਾਮ ਸਿੰਘ ਅਤੇ ਸੁਰਜਨ ਸਿੰਘ ਚਾਰੇ ਬੱਬਰ ਅਕਾਲੀ ਅਤੇ ਜਗਤ ਸਿੰਘ ਤੇ ਹਜ਼ਾਰਾ ਸਿੰਘ ਉਰਫ਼ ਬੇਹਬਲ ਦੋਵੇਂ ਅਜ਼ਾਦ ਹਿੰਦ ਫੌਜ਼ ਬਾਰੇ ਹੀ ਤੱਥ ਮਿਲੇ। ਹਾਂ, ਕੁੱਝ ਸ਼ਖ਼ਸ ਗੁਰਦੁਆਰਾ ਸੁਧਾਰ ਲਹਿਰ ਸਮੇਂ ਕਿਸੇ ਨਾ ਕਿਸ ਰੂਪ ਵਿੱਚ ਸਰਗਰਮ ਰਹੇ ਸਨ। ਕਾਬਲੇਗੌਰ ਹੈ ਕਿ ਮੋਰਾ-ਸ਼ਾਹੀ ਦੇ ਇੰਤਾਹ ਤਸ਼ੱਦਦ ਅਤੇ ਇਲਾਕੇ ਵਿੱਚ ਤਾਵਾਨੀ ਚੌਕੀ ਪਾ ਦਿੱਤੇ ਜਾਣ ਕਾਰਨ ਜਦ ਬੱਬਰ ਪ੍ਰੀਵਾਰ ਬਹੁਤ ਹੀ ਅਸਤ-ਵਿਅਸਤ ਹੋ ਗਿਆ ਅਤੇ ਸਾਰੇ ਮਰਦ ਮੈਂਬਰ ਗਾਹੇ-ਬਗਾਹੇ ਪਾ ਦਿੱਤੇ ਗਏ ਤਦ ਬੱਬਰ ਹਮਦਰਦ ਹੋਰ ਪ੍ਰੀਵਾਰਾਂ ਸਮੇਤ ਸਮੁੱਚੇ ਪਿੰਡ ਨੇ ਆਪਣੇ ਪਿੰਡੇ ਉੱਤੇ ਬਹੁਤ ਹੀ ਸਿਤਫ਼-ਜਰੀਫ਼ੀ ਝੱਲੀ ਪਰ ਕੁੱਝ ਇੱਕ ਨੂੰ ਛੱਡਕੇ ਸਾਰਾ ਪਿੰਡ ਹੀ ਅੱਕੀਆ ਥੱਕੀਆ ਅਤੇ ਡੇਲਿਆਨਾ ਹੋ ਸਕਦਾ ਹੈ। ਉਕਤ ਫੈਆਂ ਦੇਸ਼ਭਗਤਾਂ ਤੋਂ ਬਿਨਾ ਬਾਕੀ ਸ਼ਖ਼ਸ ਵੇਲੇ ਦੇ ਪੁਰਾਣੇ ਹੁਸ਼ਿਆਰਪੁਰ ਜਿਲ੍ਹੇ ਦੇ ਕਿਸੇ ਹੋਰ ਹਿਆਤਪੁਰ ਦੇ ਹੋਣਗੇ ਕਿਉਂਕਿ ਇੱਕ ਹਿਆਤਪੁਰ ਮੁਕੇਰੀਆਂ ਲਾਗੇ ਹੈ, ਦੁਸਰਾ ਸੈਲਾ ਕਸਬਾ ਦੇ ਬੜਦੀ ਬਾਹੀ ਨੂੰ ਅਤੇ ਤੀਸਰਾ ਹਿਆਤਪੁਰ ਜੱਟਾਂ ਨਵਾਂਸ਼ਹਿਰ ਤਰਫ਼ ਪੈਂਦਾ ਹੈ। ਕੁਝ ਵੀ ਹੋਵੇ ਬੱਬਰ ਲਹਿਰ ਨੇ ਹਿਆਤਪੁਰ ਰੁੜਕੀ ਨੂੰ ਜਿਹੜਾ ਰੁਤਬਾ ਬਖਸ਼ਿਆ ਹੈ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਉਂਦਾ।

1921 ਦੇ ਸ਼ੁਰੂ ਤੋਂ 1922 ਦੇ ਅੱਧ ਤੱਕ ਭਾਈ ਕਿਸ਼ਨ ਸਿੰਘ ਗੜਗੱਜ ਪਿੰਡ ਵੜਿੰਗੇ (ਜਲੰਧਰ) ਦੀ ਅਗਵਾਈ ਹੇਠ ਅੰਸ਼ਿਕ ਤੌਰ ‘ਤੇ ਸਾਰੇ ਦੋਆਬੇ ਵਿੱਚ ਆਮ ਕਰਕੇ ਹੁਸ਼ਿਆਰਪੁਰ ਲਾਗਲੇ ਇਲਾਕਿਆਂ, ਖਾਸ ਕਰਕੇ ਜਲੰਧਰ ਦੇ ਆਦਮਪੁਰ ਨੇੜਲੇ ਖਿੱਤੇ ਵਿੱਚ ਸਿਰਫ਼ ਚੱਕਰਵਰਤੀ ਜਥੇ ਦੇ ਨਾਂਅ ਹੇਠ ਹੀ ਸਰਗਰਮ ਸੀ। ਇਹੀ ਚੱਕਰਵਰਤੀ ਲਹਿਰ ਕਰਮ ਸਿੰਘ ਦੌਲਤਪੁਰ ਦੇ ਚੱਕਰਵਰਤੀ ਜਥੇ ਨਾਲ ਮਿਲ ਕੇ ਬੱਬਰ ਲਹਿਰ ਦਾ ਰੂਪ ਧਾਰਨ ਕਰ ਗਈ, ਭਾਵੇਂ ਕਿ ਗ੍ਰਿਫਤਾਰੀ ਤੱਕ ਮੁੱਖ ਆਗੂ ਭਾਈ ਕਿਸ਼ਨ ਸਿੰਘ ਹੀ ਰਹੇ। ਮਈ 1922 ਵਿੱਚ ਕਿਸ਼ਨ ਸਿੰਘ ਦੇ ਚੱਕਰਵਰਤੀ ਜਥੈ ਦੀਆਂ ਲੀਹਾਂ ਉੱਤੇ ਇਲਾਕਾ ਬਲਾਚੌਰ, ਗੜ੍ਹਸ਼ੰਕਰ ਅਤੇ ਨਵਾਂ ਸ਼ਹਿਰ ਵਿੱਚ ਕਰਮ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਇੱਕ ਹੋਰ ਨਵਾਂ ਜਥਾ ਕਾਇਮ ਹੋ ਗਿਆ ਸੀ। ਕਰਮ ਸਿੰਘ ਵੀ ਕੈਨੇਡਾ ਤੋਂ ਆਏ ਸਨ। ਗ਼ਦਰ ਪਾਰਟੀ ਤੋਂ ਪ੍ਰਭਾਵਿਤ ਇਹ ਸੂਰਮਾ ਅੰਸ਼ਿਕ ਤੌਰ ‘ਤੇ ਕਿਸੇ ਨਾ ਕਿਸੇ ਰੂਪ ‘ਚ ਓਧਰ ਗ਼ਦਰ ਲਹਿਰ ‘ਚ ਵੀ ਸਰਗਰਮ ਰਿਹਾ ਸੀ। ਇਧਰ ਆ ਕੇ ਉਨ੍ਹਾਂ ਵੀ ਅਜ਼ਾਦੀ ਦੇ ਘੋਲ ਦਾ ਬਿਗ਼ਲ ਵਜਾ ਦਿੱਤਾ। ਉਨ੍ਹਾਂ ਸ਼ਾਂਤਮਈ ਦੀ ਥਾਂ ਹਥਿਆਰਬੰਦ ਹੋ ਕੇ ਬਗਾਵਤ ਕਰਨ ਦਾ ਰਾਹ ਅਪਣਾਇਆ ਸੀ, ਜਿਸ ਨੂੰ ਹੋਰ ਪਾਣ ਚੜ੍ਹੀ ਉਸ ਨਾਲ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਦੇ ਆ ਮਿਲਣ ਨਾਲ।

ਮਈ 1922 ਵਿੱਚ ਇੱਕ ਮੀਟਿੰਗ ਕੋਲਗੜ੍ਹ (ਇਲਾਕਾ ਬਲਾਚੌਰ) ਵਿਖੇ ਹੋਈ, ਜਿਸ ਵਿੱਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭਕੜੂੰਦੀ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਜਥੇਦਾਰ ਦਲੀਪ ਸਿੰਘ ਸਾਹਦੜਾ, ਹਰਨਾਮ ਸਿੰਘ ਗੜ੍ਹੀ ਕਾਨੂੰਨਗੋਆਂ ‘ ਅਤੇ ਊਧਮ ਸਿੰਘ ਤੇ ਬਾਵਾ ਸਿੰਘ ਕੋਲਗੜ੍ਹ ਸ਼ਾਮਲ ਹੋਏ। ਅਜ਼ਾਦੀ ਲਹਿਰ ਚਲਾਉਣ ਦੇ ਫੈਸਲੇ ਦੇ ਸੰਘ ਨੇ ਕਿਹਾ, “ਸਮਾਂ ਆ ਗਿਆ ਹੈ ਨਾਲ-ਨਾਲ ਕਰਮ ਸਿੰਘ ਨੇ ਕਿ ਅਜ਼ਾਦੀ ਦੀ ਲਹਿਰ ਦਾ ਵਿਰੋਧ ਕਰਨ ਵਾਲਿਆਂ ਦੇ ਕੰਮ ਨੂੰ ਠੱਲ੍ਹ ਪਾਉਣ ਲਈ ਅਮਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ। ਸੋ ਹਥਿਆਰਾਂ ਦੇ ਪ੍ਰਬੰਧ ਸਮੇਤ ਆਪਣਾ ਇੱਕ ਅਖ਼ਬਾਰ ਵੀ ਜਾਰੀ ਕਰੀਏ, ਕਿਉਂਕਿ ਲੈਕਚਰਾਂ ਨਾਲੋਂ ਅਖ਼ਬਾਰ ਨਾਲ ਪ੍ਰਚਾਰ ਜ਼ਿਆਦਾ ਕਾਰਗਰ ਸਾਬਤ ਹੋਵੇਗਾ। ”

ਉਨ੍ਹਾਂ ਹੋਰ ਕਿਹਾ, ‘ਮੇਰਾ ਤਜਰਬਾ ਇਹ ਹੈ ਕਿ ਕੈਨੇਡਾ ਵਿੱਚ ਜੋ ਕੰਮ ਗ਼ਦਰ, ਅਖ਼ਬਾਰ ਨੇ ਕੀਤਾ ਸੀ, ਓਨਾ ਭਾਸ਼ਣਾਂ ਰਾਹੀਂ ਨਹੀਂ ਸੀ ਕੀਤਾ ਜਾ ਸਕਿਆ। ਗ਼ਦਰ ਦੀ ਗੂੰਜ, ਅੱਜ ਤੱਕ ਵੀ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ। ਸੋ, ਇਸ ਕੰਮ ਲਈ ਸਭ ਤੋਂ ਪਹਿਲਾਂ ਮਾਇਆ ਦੀ ਲੋੜ ਹੈ। ਸਾਡੀ ਸਾਡੇ ਹਮਦਰਦਾਂ ਦੀ ਇਹ ਪੁਜੀਸ਼ਨ ਨਹੀਂ ਕਿ ਇਸ ਕਾਰਜ ਲਈ ਮਾਇਆ ਦੇ ਸਕੀਏ। ਆਮ ਲੋਕਾਈ ਅਜੇ ਇਸ ਦੀ ਅਹਿਮੀਅਤ ਨਹੀਂ ਸਮਝ ਸਕੇਗੀ ਕਿ ਉਹ ਪੈਸਾ-ਧੇਲਾ ਦੇਣ ਲਈ ਤੁਰੰਤ ਰਾਜ਼ੀ ਹੋ ਜਾਣ। ਸੋ ਇਹ ਕੰਮ ਸਰਕਾਰ, ਸ਼ਾਹੂਕਾਰਾਂ ਜਾਂ ਝੋਲੀ ਚੁੱਕਾਂ’ ਨੂੰ ਲੁੱਟ ‘ਕੇ ਹੀ ਕੀਤਾ ਜਾ ਸਕਦਾ ਹੈ।’ ਬਕੋਲ ਆਸਾ ਸਿੰਘ ਇਸ ਮੀਟਿੰਗ ਵਿੱਚ ਇੱਕ ਹਿੰਦੂ ਵੀ ਸ਼ਾਮਲ ਸੀ, ਜਿਸ ਦਾ ਉਹ ਨਾਂਅ ਨਹੀਂ ਸੀ ਜਾਣਦਾ। ਆਸਾ ਸਿੰਘ ਖੁਦ ਵੀ ਕੈਨੇਡਾ ਵਿੱਚ ਰਿਹਾ ਸੀ, ਜਿੱਥੇ ਕਰਮ ਸਿੰਘ ਨਾਲ ਉਸ ਦੀ ਵਾਕਫੀ ਹੋਈ। ਵਤਨ ਪਰਤ ਕੇ ਉਹ 1920 ਵਿੱਚ ਪਹਿਲਾਂ ਹੁਸ਼ਿਆਰਪੁਰ ਜਾ ਕੇ ਕਾਂਗਰਸੀ ਸਜਿਆ, ਫਿਰ ਕਰਮ ਸਿੰਘ ਨੂੰ ਮਿਲਿਆ। ਲੋਕਾਂ ਨੇ ਰਲ ਕੇ ਕਾਂਗਰਸ ਦਾ ਜਲਸਾ ਵੀ ਦੌਲਤਪੁਰ (ਨਵਾਂਸ਼ਹਿਰ) ਕਰਨ ਦਾ ਯਤਨ ਕੀਤਾ, ਜਿਸ ਨੂੰ ਦੋਲਤਪੁਰ ਦੇ ਸਫੈਦਪੋਸ਼ ਗੰਡਾ ਸਿੰਘ ਨੇ ਅਸਫਲ ਬਣਾ ਦਿੱਤਾ ਤੇ ਦੋਵੇਂ ਬਹੁਤ ਰੋਹ ‘ਚ ਆ ਗਏ। ਫੈਸਲਾ ਹੋਇਆ ਕਿ ਕਾਂਗਰਸ ਦੇ ਸ਼ਾਂਤਮਈ ਨਾਲ ਕੰਮ ਨਹੀਂ ਚੱਲਣਾ। ਦੋਹਵੇਂ ਨਨਕਾਣਾ ਸਾਹਿਬ ਜਾ ਕੇ ਸਿੰਘ ਸਜ ਗਏ। ਅੰਮ੍ਰਿਤ ਛਕਣ ਤੋਂ ਪਹਿਲਾਂ ਕਰਮ ਸਿੰਘ ਦਾ ਨਾਂਅ ਨਰੈਣ ਸਿੰਘ ਸੀ ਅਤੇ ਆਸਾ ਸਿੰਘ ਦਾ ਮਹਿਤਾਬ ਸਿੰਘ। ਫੇਰ ਦੋਹਾਂ ਨੇ ਪਹਿਲੀ ਵਾਰ ਹੋਲੇ-ਮਹੱਲੇ ਉੱਤੇ ਮਾਰਚ 1922 ਨੂੰ ਜਦੋਂ ਮੁਲਾ ਸਿੰਘ ਬਾਹੋਵਾਲ ਹੁਰਾਂ ਆਨੰਦਪੁਰ ਦੇ ਗੁਰਧਾਮ ਅਜ਼ਾਦ ਕਰਾਏ ਸਨ ਤੇ ਉਨ੍ਹਾਂ ਨਵੀਆਂ ਲੀਹਾਂ ਉੱਤੇ ਹੋਲੇ ਮਹੱਲੇ ਦਾ ਮੇਲਾ ਸਮਾਂ-ਬੱਧ ਕੀਤਾ ਸੀ, ਸ਼ਹੀਦੀ ਬਾਗ ਆਨੰਦਪੁਰ ਸਾਹਿਬ ਵਿਖੇ ਭਾਈ ਕਿਸ਼ਨ ਸਿੰਘ ਗੜਗੰਜ ਚੱਕਰਵਰਤੀ ਦਾ ਭਾਸ਼ਣ ਸੁਣਿਆ, ਜਿਹੜਾ ਨੰਗੀ ਤਲਵਾਰ ਫੜ ਕੇ ਆਖ ਰਿਹਾ ਸੀ, “ਬਿਨਾਂ ਤਲਵਾਰ ਦੇ ਜ਼ੋਰ ਅਸੀਂ ਅੰਗਰੇਜ਼ਾਂ ਨੂੰ ਮੁਲਕ ਵਿੱਚੋਂ ਨਹੀਂ ਕੱਢ ਸਕਦੇ। ਸ਼ਾਂਤਮਈ ਤਿਆਗ ਕੇ ਹਥਿਆਰਬੰਦ ਹੋ ਜਾਓ। ਜਿੰਨਾ ਚਿਰ ਝੋਲੀ ਚੁੱਕਾਂ ਦਾ ਅਸੀਂ ਸੁਧਾਰ ਨਹੀਂ ਕਰਾਂਗੇ, ਇਹ ਸਰਕਾਰ ਦੀ ਮਦਦ ਕਰਨ ਤੋਂ ਬਾਜ਼ ਨਹੀਂ ਆਉਣ ਲੱਗੇ।’ ਮੁੱਕਦੀ ਗੱਲ, ਦੋਵਾਂ ਨੇ ਵੀ ਇਹੀ ਰਾਹ ਅਖਤਿਆਰ ਕਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਦੇ ਜਾਣੂ ਬਾਬਾ ਦਲੀਪ ਸਿੰਘ ਸਹਾਦੜਾ (ਸਾਂਧਰਾ) ਦੇ ਹਿਆਤਪੁਰ ਸਹੁਰੇ ਸਨ, ਜਿਸ ਕਾਰਨ ਵੀ ਹਿਆਤਪੁਰੀਏ ਬੱਬਰ ਲਹਿਰ ਦੇ ਜ਼ਿਆਦਾ ਨੇੜੇ ਆਏ।

ਦੂਜੇ ਬੰਨੇ ਭਾਈ ਕਿਸ਼ਨ ਸਿੰਘ ਵੀ ਕਰਮ ਸਿੰਘ ਦੀਆਂ ਸਰਗਰਮੀਆਂਤੋਂ ਜਾਣੂ ਹੋ ਚੁੱਕੇ ਸਨ। ਦੋਵੇਂ ਧਿਰਾਂ ਹੀ ਇੱਕ-ਦੂਜੇ ਨਾਲ ਮੁਲਾਕਾਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਨ। ਜਾਲੇ ਦਾ ਕੰਮ ਕਰਮ ਸਿੰਘ ਝਿੰਗੜ ਅਤੇ ਮਾਸਟਰ ਦਲੀਪ ਸਿੰਘ ਗੋਸਲ ਨੇ ਆਪਣੇ ਜ਼ਿੰਮੇ ਹੋਇਆ ਸੀ, ਜਿਹੜੇ ਦੋਹਾਂ ਧਿਰਾਂ ਦੇ ਪਹਿਲਾਂ ਹੀ ਜਾਣੂ ਸਨ। ਉਨ੍ਹਾਂ ਦਾ ਬੰਗਾ ਇਲਾਕਾ ਦੋਹਾਂ ਜਾਇਆਂ ਦੇ ਵਿਚਕਾਰ ਸੀ, ਜਿਸ ਕਰਕੇ ਉਨ੍ਹਾਂ ਦੋਵੀਂ ਪਾਸੀਂ ਸੰਪਰਕ ਬਣਾਇਆ ਹੋਇਆ ਲੀ। ਕੌਲਗੜ੍ਹ ਦੀ ਮੀਟਿੰਗ ਤੋਂ ਬਾਅਦ ਆਸਾ ਸਿੰਘ ਤਾਂ ਜਥੇਦਾਰ ਦਲੀਪ ਸਿੰਘ ਨਾਲ ਚਲੇ ਗਿਆ। ਰਾਤ ਸਾਹਦੜੇ ਕੱਟ ਦੋਵੇਂ ਅਗਲੇ ਦਿਨ ਪਿੰਡ ਬਸਿਆਲੇ (ਬੰਗਾ) ਚਲੇ ਗਏ, ਹੋਏ ਹੌਲਦਾਰ ਈਸ਼ਰ ਸਿੰਘ ਦੀ ਹਵੇਲੀ ਵਿੱਚ ਬੈਠੇ ਕਰਮ ਸਿੰਘ ਝਿੰਗੜ ਅਤੇ ਮਾਸਟਰ ਦਲੀਪ ਸਿੰਘ ਗੋਸਲ ਮਿਲ ਪਏ। ਉੱਥੇ ਹੀ ਉਨ੍ਹਾਂ ਨੂੰ ਭਾਈ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ ਅਤੇ ਮਾਲਵੇ ਦਾ ਜੀਵਨ ਸਿੰਘ ਮਿਲਾ ਦਿੱਤੇ ਗਏ। ਸੱਤੇ ਜਣੇ ਫਿਰ ਸਿੰਬਲੀ ਦੇ ਇੱਕ ਝਾਗ ਵਿੱਚ ਤਿੰਨ-ਚਾਰ ਘੰਟੇ ਸਲਾਹ ਮਸ਼ਵਰਾ ਕਰਦੇ ਰਹੇ। ਆਸਾ ਸਿੰਘ ਨੇ ਕਿਸ਼ਨ ਸਿੰਘ ਨੂੰ ਕੌਲਗੜ੍ਹ ਵਾਲੀ ਮੀਟਿੰਗ ਦਾ ਵੀ ਵੇਰਵਾ ਦਿੱਤਾ। ਕਿਸ਼ਨ ਸਿੰਘ ਨੇ ਉਸ ਵੇਲੇ ਕਰਮ ਸਿੰਘ ਦੌਲਤਪੁਰ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਸਾਰੇ ਜਾਣੇ ਦੌਲਤਪੁਰ ਨੂੰ ਚੱਲ ਪਏ, ਜਿੱਥੇ ਉਹ ਨਗੀਨਾ ਸਿੰਘ ਸੁਨਿਆਰ ਕੋਲ ਰੁਕੇ, ਕਿਉਂਕਿ ਕਰਮ ਸਿੰਘ ਉੱਥੇ ਨਹੀਂ ਸੀ। ਅੱਧੀ ਕੁ ਰਾਤ ਨੂੰ ਕਿਸ਼ਨ ਸਿੰਘ, ਭਾਈ ਝਿੰਗੜ, ਬਾਬੂ ਸੰਤਾ ਸਿੰਘ ਅਤੇ ਆਸਾ ਸਿੰਘ ਉੱਥੋਂ ਰਿਆਤਪੁਰ ਰੁੜਕੀ ਨੂੰ ਚੱਲ ਪਏ, ਕਿਉਂਕਿ ਦੌਲਤਪੁਰੀ ਉੱਥੇ ਟੱਕਰਨ ਦੀ ਕਨਸੋਅ ਮਿਲੀ ਸੀ, ਬਾਕੀ ਸਾਥੀ ਦੌਲਤਪੁਰ ਹੀ ਰਹੇ। ਹਿਆਤਪੁਰ ਉਹ ਸੁਰਜਨ ਸਿੰਘ, ਧਰਮ ਸਿੰਘ, ਸੁੰਦਰ ਸਿੰਘ ਪਾਸ ਠਹਿਰੇ, ਜਿੱਥੇ ਆਸਾ ਸਿੰਘ ਨੇ ਕਿਸ਼ਨ ਸਿੰਘ ਨਾਲ ਉਨ੍ਹਾਂ ਦੀ ਵਾਕਫ਼ੀ ਕਰਵਾਉਂਦਿਆਂ ਦੱਸਿਆ ਕਿ ਉਹ ਕਰਮ ਸਿੰਘ ਦੇ ਜਥੇ ਦੇ ਪੱਕੇ ਸਾਥੀ ਹਨ। ਦੂਜੇ ਦਿਨ ਬਾਬੂ ਸੰਤਾ ਸਿੰਘ ਹਿਆਤਪੁਰੋਂ ਚਲਾ ਗਿਆ, ਬਾਕੀ ਕੁਝ ਸਮੇਂ ਲਈ ਉੱਥੇ ਹੀ ਟਿਕੇ ਰਹੇ, ਪਰ ਉਨ੍ਹਾਂ ਦਾ ਭਾਈ ਦੌਲਤਪੁਰ ਨਾਲ ਮੇਲ ਨਾ ਹੋ ਸਕਿਆ।

ਉਪਰੰਤ ਕਿਸ਼ਨ ਸਿੰਘ ਹੁਰੀਂ ਪਤਾਰੇ ਪਹੁੰਚ ਕੇ ਊਧਮ ਸਿੰਘ ਦੇ ਖੂਹ ਉੱਤੇ ਹਰੀ ਸਿੰਘ ਜਲੰਧਰੀ ਨਾਲ ਉਸਦੀ ਅਖ਼ਬਾਰ ‘ਪ੍ਰਦੇਸੀ ਖਾਲਸਾ’ ਦੇ ਮਜ਼ਮੂਨਾਂ ਅਤੇ ਗਲਤਫਹਿਮੀਆਂ ਅਧੀਨ ਚੱਕਰਵਰਤੀ ਅਕਾਲੀਆਂ ਖਿਲਾਫ਼ ਛਪਦੇ ਲੇਖਾਂ ਬਾਰੇ, ਮਾਸਟਰ ਮੋਤਾ ਸਿੰਘ ਦੀ ਮਾਰਫਤ ਗੱਲਬਾਤ ਕੀਤੀ। ਉਨ੍ਹਾਂ ਨੂੰ ਇਹ ਸਲਾਹ ਵੀ ਦਿੱਤੀ ਕਿ ‘ਪ੍ਰਦੇਸੀ ਖਾਲਸਾ’ ਅੰਮ੍ਰਿਤਸਰ ਦੀ ਬਜਾਏ ਜਲੰਧਰੋਂ ਨਿਕਲਣਾ ਚਾਹੀਦਾ ਹੈ, ਕਿਉਂਕਿ ਇਹ ਅਖ਼ਬਾਰ ਕੈਨੇਡਾ ਤੋਂ ਆਏ ਦੁਆਬੀਆਂ ਦੀ ਮਾਲੀ ਮਦਦ ਨਾਲ ਨਿਕਲ ਰਿਹਾ ਹੈ। ਦੁਸਰਾ ਇਸ ਵਿੱਚ ਦੇਸ਼ ਭਗਤ ਗੁਰੀਲਿਆਂ ਦਾ ਪੱਖ ਅਤੇ ਸਰਗਰਮੀ ਵੀ ਲੱਗਣੀ ਚਾਹੀਦੀ ਹੈ। ਭਾਈ ਝਿੰਗੜ ਅਤੇ ਆਸਾ ਸਿੰਘ ਵੀ ਇਸ ਮੀਟਿੰਗ ‘ਚ ਸ਼ਾਮਲ ਸਨ। ਹਰੀ ਸਿੰਘ ਜਲੰਧਰੀ ਵਲੋਂ ਅਖ਼ਬਾਰ ਦੀਆਂ ਕਝ ਮਜਬੂਰੀਆਂ ਦੱਸਣ ਕਾਰਨ ਬੱਬਰਾਂ ਦਾ ਨਿਰੋਲ ਆਪਣਾ ਅਖ਼ਬਾਰ ਕੱਢਣ ਦੇ ਖਿਆਲ ਨੂੰ ਬਲ ਮਿਲਿਆ ਸੀ। ਸੋ ਕਿਸ਼ਨ ਸਿੰਘ ਨੇ ਕਰਮ ਸਿੰਘ ਦੌਲਤਪੁਰ ਦੇ ਸਾਥੀ ਆਸਾ ਸਿੰਘ ਨੂੰ ਕਿਹਾ, “ਕਰਮ ਸਿੰਘ ਦੌਲਤਪੁਰ ਬੜਾ ਕਾਬਲ ਤੇ ਦੂਰ-ਅੰਦੇਸ਼ ਬੰਦਾ ਹੈ। ਜਿਹੜਾ ਆਪਣਾ ਪੇਪਰ ਚਾਲੂ ਕਰਨਾ ਚਾਹੁੰਦਾ ਹੈ। ਉਸ ਨਾਲ ਤੁਰੰਤ ਮਿਲਣੀ ਅਤੇ ਸਲਾਹ-ਮਸ਼ਵਰਾ ਜ਼ਰੂਰੀ ਹੈ।” ਉਸ ਨੇ ਹਫ਼ਤਾ, ਦਸ ਦਿਨ ਵਿੱਚ ਕਰਮ ਸਿੰਘ ਦੌਲਤਪੁਰ ਨੂੰ ਪਿੰਡ ਪੰਡੋਰੀ ਗੈਗਾ ਸਿੰਘ (ਮਾਹਿਲਪੁਰ) ਵਿਖੇ ਹਜ਼ਾਰਾ ਸਿੰਘ ਦੇ ਘਰ ਲੈ ਆਉਣ ਨੂੰ ਕਿਹਾ। ਕੁਝ ਦਿਨਾਂ ਦੀ ਤਲਾਸ਼ ਮਗਰੋਂ ਨਗਾਹੀਏ ਖੁਰਦਪੁਰੀਏ ਦੇ ਘਰੋਂ ਕਰਮ ਸਿੰਘ ਮਿਲ ਪਿਆ। ਕੁਝ ਜ਼ਰੂਰੀ ਕਾਰਜਾਂ ਕਾਰਨ ਕਰਮ ਸਿੰਘ ਨੇ ਉਨ੍ਹਾਂ ਨੂੰ ਹਿਆਤਪੁਰ ਰੁੜਕੀ ਵਿਖੇ ਆਉਣ ਲਈ ਆਖਿਆ, ਜਿੱਥੇ ਉਨ੍ਹਾਂ ਦੇ ਇੱਕ ਹਮਦਰਦ ਆਰਾ ਸਿੰਘ ਦੀ ਲੜਕੀ ਦੀ ਸ਼ਾਦੀ ਸੀ, ਜਿਹੜੀ ਹੋਰ ਦਸਾਂ-ਬਾਰਾਂ ਦਿਨਾਂ ਨੂੰ 26 ਹਾੜ੍ਹ ਪਰਨਮਾਸ਼ੀ ਸੰਮਤ 1978 (9 ਜੁਲਾਈ, 1922) ਵਾਲੇ ਦਿਨ ਸੀ, ਪ੍ਰੰਤੂ ਜਦੋਂ ਭਾਈ ਕਿਸ਼ਨ ਸਿੰਘ ਉੱਥੇ ਪਹੁੰਚੇ ਤਾਂ ਅੱਗਿਓਂ ਪੁਲਿਸ ਕਰਮ ਸਿੰਘ ਦੀ ਭਾਲ ਵਿੱਚ ਆਈ ਹੋਈ ਸੀ, ਜਿਹੜੀ ਬਛੇੜੀ (ਬਲਾਚੌਰ) ਵਾਲੇ ਕਾਕੇ ਨੰਬਰਦਾਰ ਤੋਂ ਸਰਕਾਰੀ ਮਾਮਲੇ ਦੀ ਰਕਮ ਉਸ ਦੇ ਗਰੋਹ ਵੱਲੋਂ ਖੋਹ ਲੈਣ ਤੇ ਥਾਂ-ਥਾਂ ਛਾਪੇ ਮਾਰ ਰਹੀ ਸੀ।

3 ਜੁਲਾਈ 1922 ਨੂੰ ਬਛੋੜੀ ਦਾ ਨੰਬਰਦਾਰ ਰਾਮਦਿੱਤਾ ਸਰਕਾਰੀ ਮਾਮਲਾ ਤਾਰਨ ਵਾਸਤੇ ਗੜ੍ਹਸ਼ੰਕਰ ਖਜ਼ਾਨੇ ਨੂੰ ਜਾ ਰਿਹਾ ਸੀ। ਕੁਦਰਤੀ ਕਰਮ ਸਿੰਘ, ਲਾਭ ਸਿੰਘ ਤੇ ਪ੍ਰੇਮ ਸਿੰਘ ਦੋਲਤਪੁਰ ਅਤੇ ਚੌਥਾ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਉਸ ਨੂੰ ਰਾਹ ਵਿੱਚ ਮਿਲ ਪਏ। ਨੰਬਰਦਾਰ ਘੋੜੀ ਉੱਤੇ ਸਵਾਰ ਸੀ, ਨਾਲ ਗੋਪਾਲ ਸਿੰਘ, ਨਬੀ ਬਖਸ਼ ਅਤੇ ਰਹਿਮਤ ਵੀ ਜਾ ਰਹੇ ਸਨ। ਰਕਮ 570 ਰੁਪਏ 2 ਆਨੇ ਸੀ, ਜੋ ਕਰਮ ਸਿੰਘ ਗਰੁੱਪ ਨੇ ਦੇਸ਼ ਸੇਵਾ ਲਈ ਜ਼ੋਰ ਨਾਲ ਲੈ ਲਈ। ਤੁਰੰਤ ਹੀ ਇੱਕ ਡੁਪਲੀਕੇਟਰ (ਛਾਪੇ ਦੀ ਛੋਟੀ ਮਸ਼ੀਨ) ਅਤੇ ਛਪਾਈ ਲਈ ਲੋੜੀਂਦਾ ਸਾਮਾਨ ਖਰੀਦਿਆ ਗਿਆ। ਇਸ ਗੱਲ ਦੀ ਤਸਦੀਕ ਸਰਕਾਰੀ ਗਵਾਹ ਨੰ. 315 ਮਿਲਖੀ ਰਾਮ ਮੈਨੇਜਰ ਪੰਜਾਬ ਰਿਲਿਜਿਸ ਬੁੱਕ ਸੁਸਾਇਟੀ ਲਾਹੌਰ ਨੇ ਬੱਬਰ ਸਾਜ਼ਿਸ਼ ਕੇਸ ਵਿੱਚ ਕੀਤੀ ਕਿ ਇਹ ਮਸ਼ੀਨ ਜੁਲਾਈ 1922 ਵਿੱਚ ਖਰੀਦੀ ਗਈ ਸੀ। ਉਦੋਂ ਇਸ ਮਸ਼ੀਨ ਤੋਂ ਇਲਾਵਾ ਬਾਕੀ ਬਚੀ ਰਕਮ ਨਾਲ ਰਿਆਸਤ ਸਿਰਮੌਰ (ਹਿਮਾਚਲ) ਵਿਚੋਂ ਦੋ ਬੰਦੂਕਾਂ ਵੀ ਖਰੀਦੀਆਂ ਗਈਆਂ, ਜਿਨ੍ਹਾਂ ਦੀ ਤਸਦੀਕ ਸਰਕਾਰੀ ਗਵਾਹ ਨੰ. 332 ਉਮਰ ਦਰਾਜ ਵਲਦ ਮੌਲਾਬਖਸ਼ ਪਿੰਡ ਨਾਹਨ (ਸਿਰਮੌਰ) ਨੇ ਕੀਤੀ। ਮਸ਼ੀਨ ਆ ਜਾਣ ਪਿੱਛੋਂ 20 ਅਗਸਤ 1922 ਨੂੰ ਪਹਿਲਾ ਬੱਬਰ ਅਕਾਲੀ ਦੁਆਬਾ, ਪਰਚਾ ਛਾਪਿਆ ਗਿਆ। ਐਡੀਟਰ ਦਾ ਨਾਂਅ ਕਰਮ ਸਿੰਘ ਦੌਲਤਪੁਰ ਬੱਬਰ ਅਕਾਲੀ ਲਿਖਿਆ ਗਿਆ। ਪ੍ਰਿੰਟਿੰਗ ਦਾ ਨਾਂਅ ‘ਸਫਰੀ ਪ੍ਰੈਸ’ ਦਿੱਤਾ ਗਿਆ। ਪਰਚੇ ਦੇ ਪਹਿਲੇ ਪੰਨੇ ਉੱਤੇ ਉੱਕਰਿਆ ਹੋਇਆ ਸੀ ਬੱਬਰ ਅਕਾਲੀ ਦੋਆਬਾ, ਸਫਰੀ ਪ੍ਰੈਸ, ਬੱਬਰ ਕਰਮ ਸਿੰਘ ਦੋਲਤਪੁਰ ਦੀ ਨਿਗਰਾਨੀ ਹੇਠ ਛਪਿਆ। ਇੰਜ ਪਹਿਲੀ ਵਾਰ ‘ਬੱਬਰ ਅਕਾਲੀ’ ਸ਼ਬਦ ਵਰਤਿਆ ਗਿਆ ਸੀ। ਉਸੇ ਦਿਨ ਤੋਂ ਸਭ ਤੋਂ ਪਹਿਲਾਂ ਕਰਮ ਸਿੰਘ ਚੱਕਰਵਰਤੀ ਤੋਂ ਬੱਬਰ ਬਣ ਗਏ। ਸਾਰੇ ਉਨ੍ਹਾਂ ਨੂੰ ਬੱਬਰ ਅਕਾਲੀ ਜਾਂ ਬੱਬਰ ਸਾਹਿਬ ਆਖਣ ਲੱਗ ਪਏ। ਕੁਝ ਸਮੇਂ ਮਗਰੋਂ ਕਿਸ਼ਨ ਸਿੰਘ ਨੈ ਫਿਰ ਕਰਮ ਸਿੰਘ ਦੀ ਭਾਲ ਕਰਵਾਈ ਤਾਂ ਜੋ ਮੁਲਾਕਾਤ ਹੋ ਸਕੇ ਆਸਾ ਸਿੰਘ ਆਪਣੇ ਪਿੰਡ ਭਕੜੂੰਦੀ ਦੇ ਤੇਲੀ ਅਲੀ ਮੁਹੰਮਦ ਦੀ ਮਾਰਫਤ ਬੱਬਰ ਕਰਮ ਸਿੰਘ ਅਤੇ ਉਦੈ ਸਿੰਘ ਨਾਲ ਰਾਬਤਾ ਪੈਦਾ ਕਰਨ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਉਸ ਨੂੰ ਸਰਕਾਰੀ ਮਾਮਲਾ ਖੋਹ ਲੈਣ ਤੋਂ ਲੈ ਕੇ ਮਸ਼ੀਨ ਖਰੀਦਣ ਅਤੇ ਪਰਚੇ ਛਾਪਣ ਦੀ ਕਹਾਣੀ ਵੀ ਦੱਸੀ, ਉਹ ਬੰਦੂਕਾਂ ਵੀ ਵਿਖਾਈਆਂ, ਜੋ ਮਗਰੋਂ ਇਸੇ ਆਸਾ ਸਿੰਘ ਦੀ ਸ਼ਨਾਖਤ ਅਨੁਸਾਰ ਅਦਾਲਤ ਵਿੱਚ ਕ੍ਰਮਵਾਰ ਪੀ-626, ਪੀ-43 ਅਤੇ ਪੀ-204 ਦੀ ਫਰਿਸ਼ਤ ਨਾਲ ਪੇਸ਼ ਕੀਤੇ ਗਏ।

ਅਗਸਤ 1922 ਦੇ ਅਖੀਰ ਵਿੱਚ ਦੋਵੇਂ ਚੱਕਰਵਰਤੀ ਜਥਿਆਂ ਦੀ ਮਿਲਣੀ ਸਮੇਂ ਭਾਈ ਕਿਸ਼ਨ ਸਿੰਘ ਨੇ ਬੱਬਰ ਅਖ਼ਬਾਰ ਦੀ ਬੜੀ ਸ਼ਲਾਘਾ ਕੀਤੀ ਤੇ ਕਿਹਾ, “ਇਹ ਇੱਕ ਅਤੀ ਜ਼ਰੂਰੀ ਪਰ ਨਿਰਾਲੀ ਕਿਸਮ ਦਾ ਬੰਦੋਬਸਤ ਹੈ, ਜਿਸ ਲਈ ਮੈਂ ਖੁਦ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਇੱਕ ਨਵਾਂ ਚਮਤਕਾਰ ਕਰ ਦਿਖਾਇਆ ਹੈ।” ਬੱਬਰ ਕਰਮ ਸਿੰਘ ਨੇ ਕਿਹਾ, “ਇਹ ਜੁਗਤ ਮੈਂ ਕੈਨੇਡਾ ਤੋਂ ਸਿੱਖੀ ਸੀ, ਜਦੋਂ ਗ਼ਦਰ ਦੀ ਗੂੰਜ ਅਖਬਾਰ ਕੱਢਿਆ ਕਰਦੇ ਸਾਂ। ਸਰਕਾਰੀ ਮਾਮਲਾ ਖੋਹਣ ਪਿੱਛੋਂ ਸਭ ਤੋਂ ਪਹਿਲਾਂ ਉਸ ਕਰਮ ਵਿੱਚੋਂ ਇਸੇ ਸ਼ੁੱਭ ਕੰਮ ਉੱਤੇ ਖਰਚ ਕਰਨ ਦਾ ਪੱਕਾ ਇਰਾਦਾ ਧਾਰ ਛੱਡਿਆ ਸੀ। ਅਤੇ ਅਕਾਲੀ ਦੀ ਥਾਂ ਬੱਬਰ ਅਕਾਲੀ ਬਣਨ ਦੀ ਵੀ ਮਨ ਵਿੱਚ ਪੱਕੀ ਧਾਰ ਛੱਡੀ ਸੀ। ਹੁਣ ਮੈਂ ਪੱਕੇ ਪੈਰੀਂ ਬੱਬਰ ਅਕਾਲੀ ਬਣ ਚੁੱਕਿਆ ਹਾਂ।” ਉੱਤਰ ਵਿੱਚ ਕਿਸ਼ਨ ਸਿੰਘ ਨੇ ਆਖਿਆ, “ਬੱਬਰ ਸਾਹਿਬ। ਮੈਂ ਇਸ ਸਾਲ ਕੁਲ 328 ਤਕਰੀਰਾਂ ਕਰ ਚੁੱਕਿਆ ਹਾਂ। ਹੁਣ ਡੁਪਲੀਕੇਟਰ ਨਾਲ ਸੋਨੇ ਉੱਤੇ ਸੁਹਾਗੇ ਦਾ ਕੰਮ ਲਿਆ ਜਾਵੇਗਾ, ਸਗੋਂ ਅਖ਼ਬਾਰ ਤੋਂ ਜ਼ਿਆਦਾ ਕੰਮ ਲਿਆ ਜਾਵੇਗਾ। ਤਕਰੀਰ ਤਾਂ ਸੈਂਕੜੇ ਇਕੱਤਰਤ ਲੋਕ ਹੀ ਸੁਣ ਸਦਕੇ ਹਨ। ਇਹਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੱਬਰ ਲਹਿਰ ਦਾ ਅਸਲੀ ਮਨੋਰਥ ਲੋਕਾਂ ਤੱਕ ਪਹੁੰਚਾਇਆ ਜਾ ਸਕੇਗਾ। ਆਮ ਜਨਤਾ ਤੋਂ ਇਲਾਵਾ ਇਸ ਨਾਲ ਖੁਫ਼ੀਆ ਤੌਰ ‘ਤੇ ਫ਼ੌਜੀਆਂ ਵਿੱਚ ਵੀ ਨਵੀਂ ਜਾਗ੍ਰਿਤੀ ਪੈਦਾ ਕਰਕੇ ਖੁੱਲ੍ਹੀ ਬਗਾਵਤ ਕਰਨ ਲਈ ਕਿਹਾ ਜਾਵੇਗਾ। 1857 ਦਾ ਇਤਿਹਾਸ ਪੱਕੇ ਪੈਰੀਂ ਦੁਹਰਾ ਕੇ ਅੰਗਰੇਜ਼ਾਂ ਨੂੰ ਮੁਲਕ ਵਿਚੋਂ ਦੌੜਾ ਦਿੱਤਾ ਜਾਵੇਗਾ। ” ਉਦੋਂ ਤੱਕ ਬੱਬਰ ਦੌਲਤਪੁਰ ਲਗਾਤਾਰ ਦੋ ਪਰਚੇ ਛਾਪ ਚੁੱਕੇ ਸਨ, ਜਿਨ੍ਹਾਂ ਉੱਤੇ ਕ੍ਰਮਵਾਰ 20 ਅਗਸਤ ਅਤੇ 21 ਅਗਸਤ, 1922 ਦੀ ਤਾਰੀਕ ਸੀ।

ਇਸ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਦੋਵਾਂ ਚੱਕਰਵਰਤੀ ਜਥਿਆਂ ਦਾ ਏਕਾ ਕਰਦਿਆਂ ਉਸ ਨੂੰ ‘ਬੱਬਰ ਅਕਾਲੀ’ ਨਾਂਅ ਦਿੱਤਾ ਗਿਆ। ਸਰਬ ਸੰਮਤੀ ਨਾਲ ਹੀ ਭਾਈ ਕਿਸ਼ਨ ਸਿੰਘ ਮੁਖੀ, ਮਾਸਟਰ ਦਲੀਪ ਸਿੰਘ ਗੋਸਲ ਸੈਕਟਰੀ, ਕਰਮ ਸਿੰਘ ਝਿੰਗੜ ਖਜ਼ਾਨਚੀ ਅਤੇ ਐਡੀਟਰ ਬੱਬਰ ਕਰਮ ਸਿੰਘ ਦੌਲਤਪੁਰ ਥਾਪੇ ਗਏ। ਫਿਰ ਇਹ ਮਸ਼ੀਨ ਰੁੜਕੀ ਖਿੱਤੇ ਤੋਂ ਰਾਜੋਵਾਲ ਸ਼ਿਫਟ ਕਰ ਦਿੱਤੀ ਗਈ। ਪ੍ਰੈਸ ਦਾ ਨਾਂਅ ਵੀ ਸਫਰੀ ਦੀ ਥਾਂ ‘ਉਡਾਰੂ ਪ੍ਰੈੱਸ’ ਜੰਗਲ ਵਿੱਚ ਛਪਿਆ ਲਿਖ ਕੇ ਹੀ ਕੱਢੇ ਗਏ। ਕਹਿਣ ਨੂੰ ਭਾਵੇਂ ਕਰਮ ਸਿੰਘ ਐਡੀਟਰ ਸਨ, ਪਰ ਬਹੁਤੇ ਪਰਚੇ ਭਾਈ ਕਿਸ਼ਨ ਸਿੰਘ ਦੀ ਦੇਖ-ਰੇਖ ਹੇਠ ਹੀ ਕੰਢੇ ਗਏ, ਬਹੁਤੀ ਇਬਾਰਤ ਵੀ ਕਿਸ਼ਨ ਸਿੰਘ ਗੜਗੱਜ ਹੀ ਲਿਖਦੇ ਹਨ।

ਸਤੰਬਰ 1922 ਅਖੀਰ ਨੂੰ ਇੱਕਜੁੱਟ ਬੱਬਰ ਜਥੇ ਨੇ ਫੈਸਲਾ ਕੀਤਾ ਕਿ ਨਾਲ ਲੱਗਦਿਆਂ ਹੀ ਇੱਕ ਹੋਰ ਮਸ਼ੀਨ ਖਰੀਦ ਲਈ ਜਾਵੇ। ਜੇ ਇੱਕ ਪੁਲਿਸ ਦੇ ਹੱਥ ਆ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਦੂਜੀ ਮਸ਼ੀਨ ਨਾਲ ਕੰਮ ਚਾਲੂ ਰੱਖਿਆ ਜਾ ਸਕੇ। ਇਸ ਕਾਰਜ ਲਈ ਭਾਈ ਕਿਸ਼ਨ ਸਿੰਘ, ਕਰਮ ਸਿੰਘ ਦੌਲਤਪੁਰ ਤੇ ਉਦੈ ਸਿੰਘ ਆਦਿ ਭਾਈ ਬਸੰਤ ਸਿੰਘ ਰੰਧਾਵਾ ਮਸੰਦ, ਜੋ ਕੈਨੇਡਾ ਤੋਂ ਮੁੜਿਆ ਹੋਇਆ ਗ਼ਦਰੀ ਅਤੇ ਇਨ੍ਹਾਂ ਦਾ ਹਮਦਰਦ ਸੀ, ਕੋਲ ਆਪਣੇ ਹਥਿਆਰ ਰੱਖ ਕੇ ਅੰਮ੍ਰਿਤਸਰ ਪਹੁੰਚ ਜਥੇਦਾਰ ਤੇਜਾ ਸਿੰਘ ਭੁੱਚਰ ਕਰਤਾ ‘ਗੜਗੱਜ’ ਅਖ਼ਬਾਰ, ਵਕੀਲ ਰਾਮ ਸਿੰਘ ਧਾਰੋਵਾਲ ਉਦੋਂ ਦੀ ‘ਅਜੀਤ’ ਅਖ਼ਬਾਰ ਵਾਲੇ ਅਤੇ ਜਥੇਦਾਰ ਅਖ਼ਬਾਰ ਦੇ ਐੱਸ. ਐਸ. ਚਰਨ ਸਿੰਘ ਨੂੰ ਮਿਲੇ। ਉਹ ਸਾਰੇ ਬੱਬਰ ਅਕਾਲੀ ਦੋਆਬਾ ਅਖ਼ਬਾਰ ਤੇ ਮਸ਼ੀਨ ਬਾਰੇ ਪੜ੍ਹ-ਸੁਣ ਅਤੇ ਦੋਵਾਂ ਜਥਿਆਂ ਦੇ ਇੱਕ ਹੋਣ, ਇੱਕ ਸਾਂਝਾ ਖਾੜਕੂ ਨਾਂਅ ਰੱਖਣ ਉੱਤੇ ਬਹੁਤ ਖੁਸ਼ ਹੋਏ। ਗੱਲ ਸੁਣ ਇੱਕ ਹੋਰ ਡੁਪਲੀਕੇਟ ਖਰੀਦਣ ਲਈ ਮਦਦ ਕਰਨ ਦੀ ਵੀ ਹਾਮੀ ਭਰੀ, ਜਿਸ ਦਿਨ ਤੋਂ ਬੱਬਰ ਜਥੇ ਦੀ ਕਮਾਂਡ ਕਿਸ਼ਨ ਸ਼ਿਘ ਨੂੰ ਸੰਭਾਲ ਦਿੱਤੀ, ਪਰਚਾ ਬਕਾਇਦਗੀ ਨਾਲ ਛਪਣਾ ਸ਼ੁਰੂ ਹੋ ਗਿਆ। ਕੁਝ ਸਪੈਸ਼ਲ ਅੰਕ ਵੀ ਕੱਢੇ ਗਏ। ਜਿਵੇਂ ਵਿਸਾਖੀ ਨੰਬਰ, ਮਾਘੀ ਨੰਬਰ। ਕਲਗੀਧਰ ਅੰਕ ਤਾਂ ਬਹੁਤ ਹੀ ਚਰਚਿਤ ਹੋਇਆ। ਪੱਕਾ ਫੈਸਲਾ ਕੀਤਾ ਜਾ ਚੁੱਕਾ ਸੀ ਕਿ ਇੱਕ ਮਸ਼ੀਨ ਹੋਰ ਤੁਰੰਤ ਖਰੀਦੀ ਜਾਵੇ। ਇੱਕ ਕੰਢੀ ਦੇ ਇਲਾਕੇ ਵਿੱਚ ਤੇ ਦੂਜੀ ਉਹਰੋਵਾਲ (ਦੋਆਬਾ) ਖਿੱਤੇ ਵਿੱਚ ਰੱਖੀ ਜਾਵੇ। ਇਸ ਕਾਰਜ ਲਈ ਰਾਮ ਸਿੰਘ ਧਾਰੋਵਾਲ ਗੁਰਾਂ ਨੂੰ ਬਾਬੂ ਸੰਤਾ ਸਿੰਘ ਵਿਸ਼ੇਸ਼ ਤੌਰ ਨੂੰ ਚੈੱਕ ਨੰ. ‘ਤੇ ਦੁਬਾਰਾ ਮਿਲਿਆ। ਜਿਹਨਾਂ 8 ਨਵੰਬਰ 1922 46176 ਬਾਬਤ ਰਕਮ 150 ਰੁਪਏ ਇਸ ‘ ਕੰਮ ਲਈ ਕੱਟ ਦਿੱਤੀ। ਜਿਸ ਦੀ ਉਸਦੀਕ ਸਰਕਾਰੀ ਗਵਾਹ ਨੰ. 365 ਜਗਜੀਤ ਸਿੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ के 24 अवश्वव 1924 8 गहाची रेले हिँडी। “that a sum of Rs. 150/- was paid by means of the above cheque to Babu sate sign on Nov. 1922. He further stated that with this money he purchand Ellamis Duplicate of Rs 105/- from the Lehore R.B Sand gauze for Rs. 61/-CP 117-118 Trail con No. 2 07 1924 P801&Appendisx-6.”

….ਇੰਝ ਸਰਕਾਰ ਪਾਸ ਦੋਵੇਂ ਮਸ਼ੀਨਾਂ ਲੱਭਣ ਦਾ ਮਸਲਾ ਸੀ। ਇੱਕ ਮਸ਼ੀਨ ਦੇ ਫੜੀ ਜਾਣ ਉਪਰੰਤ ਵੀ ਦੂਜੀ ਦਾ ਪਤਾ ਨਹੀਂ ਸੀ ਲੱਗ ਰਿਹਾ। ਤੱਥ ਬੋਲਦੇ ਹਨ ਕਿ ਪ੍ਰਿੰਟਿੰਗ ਪ੍ਰੈਸਾਂ ਮਾਹਿਲਪੁਰ ਦੇ ਕੰਢੀ ਖਿੱਤੇ ਦੇ ਜੱਸੋਵਾਲ, ਬਘੋਰਾ, ਬਹਿਬਲਪੁਰ, ਫਤਿਹਪੁਰ ਕੋਠੀ, ਗੜਸ਼ੰਕਰ, ਨਵਾਂ ਸ਼ਹਿਰ ਦੇ ਕੰਢੀ ਖਿੱਤੇ ‘ਚ ਹਿਆਤਪੁਰ, ਭਕਤੂੰਦੀ ਆਦਿ ਵਿਖੇ ਅਤੇ ਸੀਹਰੋਵਾਲ ਇਲਾਕੇ ‘ਚ ਰਾਜੋਵਾਲ, ਪਰਾਗਪੁਰ, ਪੰਡੋਰੀ ਨਿੱਝਰਾਂ, ਰੰਧਾਵਾ ਮਸੰਦਾਂ, ਕਿਸ਼ਨਪੁਰ ਅਤੇ ਰੱਕੜ ਏਰੀਏ ‘ਚ ਡੁਮੇਲੀ, ਮਾਣਕੋ ਵਿਖੇ ਵਿਚਰਦੀਆਂ ਰਹੀਆਂ। ਪਹਿਲੀ ਮਸ਼ੀਨ ‘ਚ ਮਗਰੋਂ ਕੁਝ ਖਰਾਬੀ ਆ ਜਾਣ ਕਰਕੇ ਅਤੇ ਬਹੁਤਾ ਕਰਕੇ ਬੱਬਰ ਕਿਸ਼ਨ ਸਿੰਘ ਦੇ ਜਲੰਧਰ ਖਿੱਤੇ ਵਿੱਚ ਜ਼ਿਆਦਾ ਸਰਗਰਮ ਰਹਿਣ ਕਰਕੇ ਵੀ ਤਕਰੀਬਨ ਬਹੁਤਾ ਕੰਮ ਦੂਸਰੀ ਖਰੀਦੀ ਮਸ਼ੀਨ ਤੋਂ ਹੀ ਲਿਆ ਗਿਆ। ਕੁੱਲ 16 ਅੰਕ ਜੋ ਅਦਾਲਤ ‘ਚ ਪੇਸ਼ ਕੀਤੇ ਗਏ 20 ਅਗਸਤ 1922 ਤੋਂ 21 ਮਈ 1923 ਦਰਮਿਆਨ ਛਪੇ ਸਨ। ਪਹਿਲੇ ਦੋਵੇਂ ਅੰਕ ਬੱਬਰ ਦੌਲਤਪੁਰ ਵੱਲੋਂ ਕੁਝ ਵਿਸ਼ੇਸ਼ ਅੰਕਾਂ ਸਮੇਤ ਅਗਲੇ ਗਿਆਰਾਂ ਅੰਕ 12 ਜਨਵਰੀ 1923 ਤੱਕ ਦੇ ਭਾਈ ਕਿਸ਼ਨ ਸਿੰਘ ਦੀ ਨਿਗਰਾਨੀ ਹੇਠ ਛਪੇ ਅਤੇ ਉਹ 26 ਫਰਵਰੀ 1923 ਨੂੰ ਗ੍ਰਿਫ਼ਤਾਰ ਕਰ ਲਏ ਗਏ ਸਨ। 22 ਮਾਰਚ 1923 ਅਤੇ 14 ਅਪ੍ਰੈਲ 1923 ਵਾਲੇ ਦੋਵੇਂ ਅੰਕ ਬਾਬੂ ਸੰਤਾ ਸਿੰਘ ਤੇ ਸਾਥੀਆਂ ਵਲੋਂ ਸਾਂਝੇ ਤੌਰ ‘ਤੇ ਛਾਇਆ ਕੀਤੇ ਗਏ। ਬਾਬੂ ਸੰਤਾ ਸਿੰਘ ਦੀ 20 ਜੂਨ 1923 ਨੂੰ ਹੋਈ ਗ੍ਰਿਫਤਾਰੀ ਤੋਂ ਪਹਿਲਾਂ ਕੱਢਿਆ ਗਿਆ 21 ਮਈ, 1923 ਵਾਲਾ ਅੰਕ ਨਿਰੋਲ ਬਾਬੂ ਸੰਤਾ ਸਿੰਘ ਵੱਲੋਂ ਹੀ ਤਿਆਰ ਕੀਤਾ ਗਿਆ ਸੀ। ਜਦੋਂ ਪੁਲਿਸ ਨੂੰ ਬਾਬੂ ਸੰਤਾ ਸਿੰਘ ਤੋਂ ਬਰਾਮਦ ਡਾਇਰੀ ਤੇ ਦੋਵੇਂ ਮਸ਼ੀਨਾਂ ਅਤੇ ਬੱਬਰਾਂ ਦੇ ਥਹੁ-ਪਤਿਆਂ ਦੀ ਜਾਣਕਾਰੀ ਮਿਲੀ ਤਾਂ ਧੜਾਧੜ ਗ੍ਰਿਫਤਾਰੀਆਂ ਹੋਣ ਲੱਗੀਆਂ। ਕਿਆਸ ਕੀਤਾ ਜਾਂਦਾ ਹੈ ਕਿ ਬਾਬੂ ਸੰਤਾ ਸਿੰਘ ਨੇ ਪੁਲਿਸ ਤਸ਼ੱਦਦ ਅਤੇ ਦਾਅ ਪੇਚ ਵਜੋਂ ਵੀ ਕੁਝ ਭੇਦ ਖੋਲ੍ਹ ਦਿੱਤੇ ਸਨ, ਜਿਸ ਕਾਰਨ ਨਾ ਸਿਰਫ਼ ਵੱਡੀ ਪੱਧਰ ਉੱਤੇ ਛਾਪੇ ਮਾਰੇ ਗਏ, ਸਗੋਂ ਇੱਕ ਮਸ਼ੀਨ ਵੀ ਭਗਵਾਨ ਸਿੰਘ, ਪਰਸ਼ੋਤਮ ਸਿੰਘ ਤੋਂ ਪਿੰਡ ਫਤਿਹਪੁਰ ਕੋਠੀ ਮਾਹਿਲਪੁਰ) ਤੋਂ ਜੂਨ ਅਤੇ ਜਾਂ ਸ਼ੁਰੂ ਜੁਲਾਈ 1923 ‘ਚ ਫੜੀ ਗਈ। ਯਾਦ ਰਹੇ ਕਿ ਇਸੇ ਪਿੰਡ ਦਾ ਬੱਬਰ ਜਵਾਲਾ ਸਿੰਘ 12 ਦਸੰਬਰ 193 ਨੂੰ ਮੰਡੇਰਾਂ ਪਿੰਡ ‘ਚ ਹੋਈ ਜਬਰਦਸਤ ਪਰ ਅਣਸਾਂਵੀ ਲਾਂਬੂਆਂ ਭਰੀ ਖੂਨੀ ਝਪਟ ’ਚ ਸ਼ਹੀਦ ਹੋ ਗਿਆ ਸੀ। ਸਿ ਵੇਲੇ ਬਾਬੂ ਸੰਤਾ ਸਿੰਘ ਦੇ ਇਕਬਾਲੀ ਬਿਆਨਾਂ ਦੀਆਂ ਖ਼ਬਰਾਂ ਸਰਕਾਰ ਨੇ ਜਾਣ-ਬੁੱਝ ਕੇ ਵੀ ਬਾਕੀ ਰੂਪੋਸ਼ ਬੱਬਰਾਂ ਨੂੰ ਬਦਨਾਮ ਕਰਨ ਲਈ ਆਮ ਅਖ਼ਬਾਰਾਂ ‘ਚ ਛਪਵਾਉਣੀਆਂ

ਸ਼ੁਰੂ ਕਰ ਦਿੱਤੀਆਂ, ਤਾਂ ਬੱਬਰ ਕਰਮ ਸਿੰਘ ਦੌਲਤਪੁਰ ਤੇ ਬੀ ਕਾਬੂ ਰਹੇ ਆ ਸਕੀ ਮਸ਼ੀਨ ਸ਼ੁਰੂ ਕਰ ਛਪ ਕੇ ਬਾਬੂ ਸੰਤਾ ਸਿੰਘ ਦੇ ਬਿਆਨਾਂ ‘ਤੇ ਬੇਹੱਦ ਅਫਸੋਸ ਅਤੇ ਦੁੱਖ ਦਾ ਪ੍ਰਗਟਾਵਾ ਤਾਂ ਕੀਤਾ ਹੀ, ਸਗੋਂ ਕਿਹੜੇ ਸਾਥੀ ਵਾਅਦਾ ਮੁਆਫ਼ ਵੀ ਬਣ ਰਹੇ ਸਨ, ਉਨ੍ਹਾਂ ਨੂੰ ਵੀ ਫਿੱਟ ਲਾਹਣਤ ਪਾਈ ਗਈ। ਇਹ ਪਰਚਾ ਅਗਸਤ 1923 ‘ਚ ਛਾਪਿਆ ਗਿਆ ਉਪਰੰਤ ਬੱਬਰ ਕਰਮ ਸਿੰਘ ਦੌਲਤਪੁਰ ਖੁਦ ਪਹਿਲੀ ਸਤੰਬਰ 1923 ਨੂੰ ਬੰਬੇਲੀ ਵਿਖੇ ਆਪਣੇ ਸਾਥੀਆਂ ਬਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ ਅਤੇ ਉਦੋ ਸਿੰਘ ਰਾਮਗੜ੍ਹ ਝੁੰਗੀਆਂ ਸਮੇਤ ਸ਼ਹੀਦ ਹੋ ਗਏ, ਪ੍ਰੰਤੂ ਇਹ ਇਹ ਮਸ਼ੀਨ ਕਿੱਥੇ ਰੱਖ ਗਏ, ਇਹ ਭੇਦ ਹੀ ਬਣਿਆ ਰਿਹਾ ਜਿਹੜਾ ਹੁਣ ਖੁੱਲਿਆ। ਇੰਜ ਹੀ ਬੱਬਰ ਸੰਤਾ ਸਿੰਘ ਦੇ ਅਚੇਤ-ਸੁਚੇਤ ਦਿੱਤੇ ਬਿਆਨਾਂ ਤੋਂ ਕਈ ਅਜਿਹੇ ਲੁਕੇ ਹੋਏ ਭੇ ਵੀ ਨੰਗੇ ਹੋਏ ਸਨ, ਜਿਨ੍ਹਾਂ ਖਾਤਰ ਬੱਬਰ ਲਹਿਰ ਦਾ ਮੁੱਖ ਤਫਤੀਸ਼ ਕਰਤਾ ਮੀਰ ਫਜ਼ਲ ਇਮਾਮ ਐਸ. ਪੀ. ਸੀ. ਆਈ. ਡੀ. ਵੀ. ਭੰਬਲ-ਭੂਸਿਆਂ ਵਿੱਚ ਪਿਆ ਹੋਇਆ ਸੀ। ਕੁਝ ਭੇਦ ਵਾਅਦਾ ਮੁਆਵਾਂ ਬਕ ਦਿੱਤੇ। ਖਾਸ ਕਰਕੇ ਬੱਬਰਾਂ ਦੀਆਂ ਦੋ ਉਡਾਰੂ ਪ੍ਰੈੱਸਾਂ, ਜੇਲ੍ਹ ਬੱਬਰਾਂ ਦੀ ਜੇਲ੍ਹ ਵਾਲਾ ਉਮਰ ਕੈਦੀ ਅਤੇ ਜਾਡਲੇ ਦੇ ਡਾਕੇ ਵਿੱਚ ਸ਼ਾਮਲ ਬੱਬਰ, ਜਿਨ੍ਹਾਂ ਦੇ ਮਗਰੋਂ ਸਿੱਧਾ ਸੰਬੰਧ ਹਿਯਾਤਪੁਰ ਰੁੜਕੀ ਨਾਲ ਜੁੜਿਆ ਅਤੇ ਕੁਝ ਹੋਰ ਘਟਨਾਵਾਂ।

ਸਫਰੀ ਪ੍ਰੈੱਸ ਦਾ ਖੁਰਾ-ਖੋਜ ਲੱਭਣ ਦੀ ਗਾਥਾ

ਦਰਅਸਲ ਜੱਜਾਂ ਸਾਹਮਣੇ ਹੋਰ ਪਰਚਿਆਂ ਸਮੇਤ ਆਖਰੀ ਕਹਿ ਕੇ ਪੇਸ਼ ਕੀਤੇ ਗਏ 16ਵੇਂ ਅੰਕ ਨੂੰ ਦੂਸਰੀ ਮਸ਼ੀਨ ਤੋਂ ਛਾਪ ਕੇ ਹੀ ਝੋਲੀ-ਚੁੱਕ ਕੋਲ ਗੜ੍ਹੀਏ ਰਲੇ ਅਤੇ ਦਿੱਤੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ, ਹੋਰ ਮਜ਼ਮੂਨ ਵੀ ਛਾਪੇ ਗਏ ਸਨ। ਇਨ੍ਹਾਂ ਦੋਵਾਂ ਭਰਾਵਾਂ ਨੇ ਇਲਾਕੇ ਦੀਆਂ ਬੱਬਰ ਸਗਰਮੀਆਂ ਖਾਸ ਕਰਕੇ ਕੋਲਗੜ੍ਹ ਦੇ ਬੱਬਰ ਹਮਦਰਦਾਂ ਅਤੇ ਹਿਯਾਤਪੁਰੀਆਂ ਦੇ ਸਾਹਦੜੇ ਵਾਲੇ ਰਿਸ਼ਤੇਦਾਰਾਂ ਦਲੀਪ ਸਿੰਘ, ਗੁਰਚਬਨ ਸਿੰਘ ਆਦਿ ਵਿਰੁੱਧ ਬਹੁਤ ਹੀ ਸਿੰਗ-ਮਿੱਟੀ ਚੁੱਕੀ ਹੋਈ ਸੀ। ਇਹ ਕਤਲ 20-21 ਮਈ 1923 ਦੀ ਰਾਤ ਨੂੰ ਕੀਤੇ ਗਏ ਸਨ। ਪਹਿਲੇ ਲਏ ਗਏ ਫੈਸਲੇ ਅਨੁਸਾਰ ਕਤਲਾਂ ਦੀ ਜ਼ਿੰਮੇਵਾਰੀ ਸਿਰਫ਼ ਤਿੰਨ ਬੱਬਰ ਕਰਮ ਸਿੰਘ, ਉਦੇ ਸਿੰਘ ਅਤੇ ਧੰਨਾ ਸਿੰਘ ਹੀ ਲੈਂਦੇ ਸਨ, ਪਰ ਇਹ ਜ਼ਿੰਮੇਵਾਰੀ ਸੱਤ ਬੱਬਰਾਂ ਨੇ ਚੁੱਕੀ, ਕਿਉਂਕਿ ਸਰਕਾਰ ਤਕਰੀਬਨ ਸਾਰੀ ਬੱਬਰ ਲਹਿਰ ਦੀ ਹੀ ਨਿਸ਼ਾਨਦੇਹੀ ਕਰ ਚੁੱਕੀ ਸੀ। ਇਹ ਸੱਤ ਨਾਂਅ ਸਨ-ਕਰਮ ਸਿੰਘ, ਉਦੇ ਸਿੰਘ, ਧੰਨਾ ਸਿੰਘ, ਬਾਬੂ ਸੰਤਾ ਸਿੰਘ, ਬਿਸ਼ਨ ਸਿੰਘ ਮਾਂਗਟ, ਦਲੀਪਾ ਧਾਮੀਆਂ ਅਤੇ ਅਨੂਪ ਸਿੰਘ ਮਾਣਕੋ ਦੇ ਬੱਬਰਾਂ ਬੰਤਾ ਸਿੰਘ ਧਾਮੀਆਂ ਅਤੇ ਧੰਨਾ ਸਿੰਘ ਕੋਟਲੀ ਦੇ ਨਾਂਅ ਜਾਣ-ਬੁੱਝ ਕੇ ਛੱਡ ਦਿੱਤੇ ਗਏ ਸਨ, ਕਿਉਂਕਿ ਇਨ੍ਹਾਂ ਬਾਬਤ ਬਹੁਤੀ ਜਾਣਕਾਰੀ ਸਰਕਾਰ ਪਾਸ ਨਹੀਂ ਸੀ। ਇਨ੍ਹਾਂ ਕਤਲਾਂ ਦੀ ਤਫਤੀਸ਼ ਥਾਣੇਦਾਰ ਤਾਜ ਮੁਹੰਮਦ ਨੇ ਕੀਤੀ ਸੀ। ਵਾਅਦਾ ਮੁਆਫ ਗਵਾਹ ਬਣੇ ਅਨੂਪ ਸਿੰਘ ਮਾਣਕੋ ਅਤੇ ਧੰਨਾ ਸਿੰਘ ਕੋਟਲੀ ਨੇ ਦੱਸਿਆ ਸੀ “ਦੋਹਾਂ ਝੋਲੀ-ਚੁੱਕਾਂ ਦੇ ਕੰਮ ਤੋਂ ਵਿਹਲੇ ਹੋ ਕੇ ਅਸੀਂ ਜੰਗਲ ਵੱਲ ਨਿਕਲ ਗਏ ਸੀ ਅਤੇ ਗੁੱਜਰਾਂ ਦੇ ਪਿੰਡ (ਬੀਤ) ਵਿੱਚ ਸ਼ਿਕਾਰੀ ਬਣ ਕੇ ਘੁੰਮਦੇ-ਘੁਮਾਉਂਦੇ ਰਹੇ। ਇੱਕ ਦਿਨ ਬੱਬਰ ਕਰਮ ਸਿੰਘ ਇੱਕ ਪਿੰਡ (ਨਿਰਸੰਦੇਹ ਹਿਆਤਪੁਰ) ਦੇ ਚਾਰ-ਪੰਜ ਅਕਾਲੀਆਂ ਨੂੰ ਸਾਥੋਂ ਵੱਖਰੇ ਹੋ ਕੇ ਮਿਲੇ। ਬਾਬੂ ਸੰਤਾ ਸਿੰਘ ਨੇ ਮੈਥੋਂ ਪੁੱਛਿਆ ਕਿ ਪਰਚਾ ਛਾਪਣ ਵਾਲੀ ਮਸ਼ੀਨ (ਇਲਾਕਾ ਸੀਹਰੋਵਾਲ) ਕਿੱਥੇ ਹੈ? ਤਾਂ ਮੈਂ ਦੱਸਿਆ ਕਿ ਮਸ਼ੀਨ ਐਸ ਵਕਤ ਮੇਰੇ ਜਾਵੇ ਝੋਖ ਸਿੰਘ ਕੋਲ ਪਈ ਹੈ। (ਯਾਦ ਰਹੇ ਕਿ ਇਸੇ ਬੋਘ ਸਿੰਘ ਮਾਣਕੋ ਘੜਿਆਲ ਤੇ ਬਾਅਦ ਵਿੱਚ ਅਨੂਪ ਸਿੰਘ ਨਾਲ ਸਾਜ਼ਿਸ਼ ਰਚ ਕੇ ਬੱਬਰ ਕਰਮ ਸਿੰਘ ਆਦਿ ਨੂੰ ਬੰਬਲੀ ਅਤੇ ਮਰਵਾਇਆ ਸੀ) ਕਿਹਾ- ‘ਜਿਹੜਾ ਬੰਦਾ ਇੱਕ ਖਾਲੀ ਲਿਫਾਫ਼ਾ ਲਿਜਾ ਕੇ ਦਿਖਾ ਕੇ ਵਜੇਗਾ ਕਿ ਮੈਨੂੰ ਅਨੂਪ ਸਿੰਘ ਨੇ ਮਸ਼ੀਨ ਲੈਣ ਭੇਜਿਆ ਹੈ, ਉਹ ਮਸ਼ੀਨ ਉਸੇ ਬੰਦ ਤੋਂ ਫੋਵੇਗਾ। ਸੋ ਉਸੇ ਵੇਲੇ ਧੰਨਾ ਸਿੰਘ ਬਹਿਬਲਪੁਰ ਨੇ ਮਸ਼ੀਨ ਲਿਆਉਣ ਲਈ ਆਪਣੇ ਪਿੰਡ ਦੇ ਬੰਤਾ ਸਿੰਘ ਨੂੰ ਦੱਸੀ ਤਰਕੀਬ ਅਨੁਸਾਰ ਮਾਣਕੋ ਭੇਜਿਆ, ਜਿਹੜਾ ਮਸ਼ੀਨ ਲੈ ਤੇ ਸਾਡੇ ਨਾਲ ਆ ਰਲਿਆ। ਹੁਣ ਅਸੀਂ ਗਿਣਤੀ ਵਿੱਚ ਦਸ ਹੋ ਗਏ ਸਾਂ ਅਤੇ ਸਾਰਾ ਰੋਵਾ ਸੰਤੋਖਗੜ੍ਹ (ਹੁਣ ਹਿਮਾਚਲ ਉਨਾ) ਦੁਆਲੇ ਘੁੰਮਦਾ ਰਿਹਾ। ਇਸ ਇਲਾਕੇ ਵਿੱਚ ਨਾ ਬੋਲੀ-ਚੁੱਕਾਂ ਦਾ ਡਰ ਸੀ ਤੇ ਨਾ ਹੀ ਪੁਲਿਸ ਦਾ। ਜਿਸ ਵੇਲੇ ਮਸ਼ੀਨ ਪੁੱਜ ਗਈ ਤਾਂ ਦਰਿਆ ਸਤਲੁਜ ਕੰਢੇ ਪਿੰਡ ਭਬੋਰ ਦੇ ਗੁਰਦੁਆਰੇ ‘ਚ ਪਰਚਾ ਛਾਪਿਆ ਗਿਆ, ਜਿਸ ਵਿੱਚ ਉਹ ਮਰਪਨ ਵੀ ਦਰਜ ਕੀਤਾ ਗਿਆ, ਜਿਹੜਾ ਬਾਬੂ ਸੰਤਾ ਸਿੰਘ ਨੇ ਹੱਥੀਂ ਲਿਖ ਕੇ ਰਲੇ ਅਤੇ ਜੋਤੂ ਦੇ ਘਰ ਕੋਲਗੜ੍ਹ ਵਿਖੇ ਚੇਪਿਆ ਸੀ। ਇਸੇ ਪਰਚੇ ਵਿੱਚ ਉਨ੍ਹਾਂ ਦੋਵਾਂ ਤੋਂ ਇਲਾਵਾ ਸਬਤਦਾਰ ਹਜ਼ਾਰਾ ਸਿੰਘ ਬਹਿਬਲਪੁਰ, ਸੂਬੇਦਾਰ ਗੇਂਦਾ ਸਿੰਘ ਘੜਿਆਲ ਦੇ ਕਤਲਾਂ ਦਾ ਵੀ ਜ਼ਿਕਰ ਕਰ ਦਿੱਤਾ ਗਿਆ ਸੀ ਅਤੇ ਤਰੀਕ ਜਾਣ-ਬੁੱਝ ਕੇ 21 ਮਈ 1923 ਪਾ ਦਿੱਤੀ ਗਈ ਸੀ। ਫਿਰ ਸਾਰੇ ਜਣੇ ਫਤਿਹਪੁਰ ਕੋਠੀ ਵੱਲ ਚਲੇ ਗਏ। ਇੱਥੋਂ ਹੀ ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ, ਬੰਤਾ ਸਿੰਘ, ਧੰਨਾ ਸਿੰਘ ਕੋਟਲੀ ਅਤੇ ਅਨੂਪ ਸਿੰਘ ਆਪਣੇ-ਆਪਣੇ ਇਲਾਕੇ ਨੂੰ ਚਲੇ ਗਏ ਅਤੇ ਬਾਕੀ ਨਵਾਂ ਸ਼ਹਿਰ ਵੱਲ। ਮਗਰੋਂ ਬਾਬੂ ਸੰਤਾ ਸਿੰਘ 20 ਜੂਨ 1923 ਨੂੰ ਮਾਲਵੇ ਵਿੱਚ ਗਦਾਰ ਸਾਧ ਸੰਤ ਕਰਤਾਰ ਸਿੰਘ ਪਰਾਗਪੁਰ ਵੱਲੋਂ ਗ੍ਰਿਫ਼ਤਾਰ ਕਰਵਾ ਦਿੱਤੇ ਗਏ। ਯਾਦ ਰਹੇ ਕਿ ਬੱਬਰ ਲਹਿਰ ਦੇ ਵਿਰੁੱਧ ਕੁਝ ਰਵਾਇਤੀ ਅਕਾਲੀ ਵੀ ਭੁਗਤਦੇ ਰਹੇ ਅਤੇ ਕਈ ਸਾਧ ਵੀ, ਜਿਵੇਂ ਸੰਤ ਮਿੱਤ ਸਿੰਘ ਕਿਸ਼ਨਪੁਰ, ਸੰਤ ਕਰਤਾਰ ਸਿੰਘ ਪਰਾਗਪੁਰ ਅਤੇ ਸਾਧ ਅਮਰ ਸਿੰਘ ਕੋਟ ਬਾੜੇ ਖਾਂ ਆਦਿ। ਬਾਬੂ ਸੰਤਾ ਸਿੰਘ ਦੀ ਡਾਇਰੀ ਦੇ ਭੇਦਾਂ ਉਪਰੰਤ ਇਹੀ ਮਸ਼ੀਨ, ਜੋ ਪਹਿਲਾਂ ਸੀਹਰੋਵਾਲ ਇਲਾਕੇ ਵਿੱਚ ਕੰਮ ਕਰਦੀ ਸੀ, ਫਤਿਹਪੁਰ ਕੋਠੀ ਤੋਂ ਜੁਲਾਈ 1923 ਵਿੱਚ ਫੜੀ ਗਈ। ਇੰਜ 21 ਮਈ ਵਾਲਾ ਅੰਕ ਵੀ ਆਖਰੀ ਪੇਪਰ ਹੀ ਸਮਝਿਆ ਜਾਂਦਾ ਰਿਹਾ। ਸਰਕਾਰੀ ਕਾਗਜ਼ਾਂ ਵਿੱਚ ਜ਼ਿਕਰ ਆਉਂਦਾ ਹੈ-

“Sayed safder Ali Shah S.I. of C.I.D. Lahore was deputed by Khan Bahadur Sheikh Abdul Aziz S.P. (C.I.D.) then at Jullundur to recover Printing machine from the possession of Bhagwant Singh of Fetehpur Kothi P.S. Mahilpur. He was Successful in this operation.” But where is Second? No one know till yet.

ਦੂਸਰੀ ਮਸ਼ੀਨ ਜੋ ਪਹਿਲਾਂ ਹੀ ਕੰਢੀ ਖਿੱਤੇ ਵਿੱਚ ਸੀ ਅਤੇ ਕੁਝ ਖਰਾਬੀ ਕਾਰਨ ਉਸ ਤੋਂ ਕੰਮ ਨਹੀਂ ਸੀ ਲਿਆ ਜਾਂਦਾ, ਬਾਰੇ ਪੁਖਤਾ ਜਾਣਕਾਰੀ ਸਿਰਫ਼ ਬੱਬਰ ਕਰਮ ਸਿੰਘ ਦੋਲਤਪੁਰ ਅਤੇ ਉਦੈ ਸਿੰਘ ਰਾਮਗੜ੍ਹ ਝੁੱਗੀਆਂ ਨੂੰ ਹੀ ਸੀ, ਜਿਹੜੀ ਮੌਜੂਦਾ ਖੋਜ ਅਨੁਸਾਰ ਉਸ ਵਕਤ ਵੀ ਨਿਰਸੰਦੇਹ ਹਿਆਤਪੁਰ ਰੁੜਕੀ ਵਿਖੇ ਹੀ ਸੀ। ਇਹ ਉਹ ਮਸ਼ੀਨ ਸੀ, ਜੋ ਪਹਿਲਾਂ ਖਰੀਦੀ ਗਈ ਸੀ। ਇੱਥੋਂ ਹੀ ਬੱਬਰ ਕਰਮ ਸਿੰਘ ਨੇ ਚਿਤਾਵਨੀ ਦਿੰਦਾ ਅਤੇ ਫਿੱਟ ਲਾਹਣਤ ਪਾਉਂਦਾ ਪੇਪਰ ਛਾਪਿਆ ਸੀ, ਜਿਹੜਾ ਕਿ ਸਹੀ ਮਾਅਨਿਆਂ ਵਿੱਚ ਬੱਬਰ ਤਹਿਰੀਕ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਆਖਰੀ ਪੇਪਰ ਸੀ। ਬੱਬਰ ਲਹਿਰ ਬਾਰੇ ਭਾਵੇਂ ਕਈ ਖੋਜ ਭਰਪੂਰ ਲੇਖ ਅਤੇ ਕੁਝ ਇੱਕ ਤੱਥ-ਯੁਕਤ ਪੁਸਤਕਾਂ ਵੀ ਛਪ ਚੁੱਕੀਆਂ ਹਨ, ਪਰ ਸ਼ਾਇਦ ਡਾ. ਬਖਸ਼ੀਸ਼ ਸਿੰਘ ਡੁਮੇਲੀ ਹੀ ਆਪਣੀ ਹਵਾਲਾ ਪੁਸਤਕ ਵਿੱਚ ਕਿਤੇ-ਕਿਤੇ टिम घाने बाहयुवउ गॅल डेवरा वै- According to Mr. C.W. Jacob I.C.S. the D.C. Mr. F.C. Isemonger, C.B.E., D.I. G.C.I.D. Pb., Khan Bahadur Sheikh Abdul Aziz S.P., C.I.D. Khan Bahadur Mir Fezel Iman D.S.P.C.I. D., Pb. (P.W. 474) And the S.P’s of Police of Jullundur Hoshiarpur Distt The Chakerverty Jatha (the absconding Babar’s) has been Come to be known as the Babar Akali Jatha and leaflets of a violent nature began to be issued and distributed. These were written by hand and duplicated on a Ellama Duplicator, which had been brought from Lahore. There were two duplicator’s but only one was recovered निवडी ਮਸ਼ੀਨ ਫਤਿਹਪੁਰ ਤੋਂ ਫੜੀ ਗਈ ਸੀ, ਉਹ ਖਰੀਦੀ ਗਈ ਦੂਸਰੀ ਮਸ਼ੀਨ ਸੀ।

ਹਿਆਤਪੁਰੀਆਂ ਨੇ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਉਸ ਦੇ ਅਤੀ ਨੇੜਲੇ ਸਾਥੀਆਂ ਨਾਲ ਕਈ ਪ੍ਰਚਾਰ ਜਲਸਿਆਂ ਅਤੇ ਕਾਰਵਾਈਆਂ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਦੇ ਆਪਣੇ ਪਿੰਡ ਵੀ ਬੱਬਰਾਂ ਵਲੋਂ ਇੱਕ ਵੱਡਾ ਦੀਵਾਨ (ਜਲਸਾ) ਕੀਤਾ ਗਿਆ ਸੀ, ਜਿਸ ਦੇ ਸਿਫਤੀ ਸਿੱਟੇ ਨਿਕਲੇ । ਉਨ੍ਹਾਂ ਦੀਆਂ ਘਾਲਨਾਵਾਂ ਦੀ ਲੰਮੀ ਗਾਥਾ ਹੈ । ਉਹ ਮੁਲਕ ਖਾਤਰ ਜੂਝੇ। ਕੁਝ ਕਾਰਨਾਮੇ ਜੋ ਵਾਅਦਾ ਮੁਆਫ ਮਾਰਫਿਤ ਹੀ ਸਪੱਸ਼ਟ ਤੌਰ ‘ਤੇ ਉਜਾਗਰ ਹੋਏ। ਬੱਬਰ ਸਾਜਿਸ਼ ਕੇਸ ਨੰ. 2, ਲਾਹੌਰ ਵੇਲੇ ਇਹ ਵੀ ਬੜੇ ਚਰਚਿਤ ਹੋਏ, ਜਾਡਲੇ ਦਾ ਡਾਕਾ ਜੱਜਮੈਂਟ ਦੇ ਸਫਾ 69 ਉੱਤੇ ਦੋਸ਼ ਨੰ. 7 ਦੇ ਰੂਪ ਵਿੱਚ ਦਰਜ ਇਸ ਘਟਨਾ ਦੇ ਸੰਬੰਧ ਵਿੱਚ ਜੱਜ ਸਾਹਿਬ ਲਿਖਦੇ ਹਨ ਕਿ 2 ਅਤੇ 3 ਫਰਵਰੀ 1923 ਦੀ ਰਾਤ ਨੂੰ ਪਏ ਇਸ ਡਾਕੇ ਵਿੱਚ ਇਨ੍ਹਾਂ ਬੱਬਰਾਂ ਨੇ ਹਿੱਸਾ ਲਿਆ। ਬੰਤਾ ਸਿੰਘ, ਠਾਕੁਰ ਸਿੰਘ, ਹਰੀ ਸਿੰਘ, ਵਰਿਆਮ ਸਿੰਘ, ਮਿਸਤਰੀ ਗੁਰਬਚਨ ਸਿੰਘ ਮਫਰੂਰ ਅਤੇ ਸ਼ਹੀਦ ਬੱਬਰ ਕਰਮ ਸਿੰਘ ਸਾਰੇ ਦੌਲਤਪੁਰ, ਰਾਮ ਸਿੰਘ, ਕਰਤਾਰ ਸਿੰਘ, ਵਰਿਆਮ ਸਿੰਘ ਤੇ ਰਾਮ ਸਿੰਘ (ਵਾਅਦਾ ਮੁਆਫ਼ ਨ. 13) ਚਾਰੇ ਮੁਜਾਰਾ ਕਲਾਂ, ਹਰੀ ਸਿੰਘ, ਹਰਦਿੱਤ ਸਿੰਘ ਤੇ ਹਰਬਖਸ਼ ਸਿੰਘ ਤਿੰਨੋ ਜੱਸੋਵਾਲ ਸੁਰਜਨ ਸਿੰਘ, ਧਰਮ ਸਿੰਘ, ਸੁੰਦਰ ਸਿੰਘ ਤੇ ਰਾਮ ਸਿੰਘ (ਵਾਅਦਾ ਮੁਆਫ ਨੰਬਰ 16) ਚਾਰੇ ਹਿਆਤਪੁਰ ਰੁੜਕੀ, ਆਸਾ ਰਾਮ ਭਕੜੂੰਦੀ (ਵਾਅਦਾ ਮੁਆਫ ਨੰਬਰ 25), ਮਿਸਤਰੀ ਅਮਰ ਸਿੰਘ ਮਧਾਣੀ ਅਤੇ ਉਦੇ ਸਿੰਘ ਰਾਮਗੜ੍ਹ ਝੁੱਗੀਆਂ। ਕੁਲ ਗਿਣਤੀ ਇੱਕੀ, ਪਿੰਡ ਜਾਡਲਾ ਬੱਬਰ ਕਰਮ ਸਿੰਘ ਦੇ ਪਿੰਡ ਦੌਲਤਪੁਰ ਦੇ ਬਿਲਕੁਲ ਲਾਗੇ ਹੀ ਹੈ। ਦੋਵੇਂ ਪਿੰਡ ਨਵਾਂਸ਼ਹਿਰ ਤੋਂ ਸੱਤ-ਅੱਠ ਮੀਲ ਉੱਤੇ ਹਨ। ਇੱਥੋਂ ਦਾ ਇੱਕ ਮੁਨਸ਼ੀ ਰਾਮ ਉਨ੍ਹਾਂ ਦਿਨਾਂ ‘ਚ ਵੱਡੇ ਪੈਮਾਨੇ ਉੱਤੇ ਸ਼ਾਹੂਕਾਰਾਂ ਕਰਕੇ ਗਰੀਬਾਂ ਅਤੇ ਕਿਸਾਨਾਂ ਦੀ ਰੱਤ ਚੂਸ ਰਿਹਾ ਸੀ ਅਤੇ ਗੋਰੀ ਸਰਕਾਰ ਦਾ ਹਿਤੈਸ਼ੀ ਸੀ। ਸਰਕਾਰੀ ਗਵਾਹ ਨੰ. 108 ਇਸ ਸ਼ਾਹੂਕਾਰ ਮੁਣਸ਼ੀ ਰਾਮ ਨੇ ਅਦਾਲਤ ਨੂੰ ਦੱਸਿਆ ਸੀ- “ਮੈਂ 224 ਰੁਪਏ ਇਨਕਮ ਟੈਕਸ ਅਦਾ ਕਰਦਾ ਹਾਂ। ਸ਼ਾਹੂਕਾਰਾ ਵੀ ਕਰਦਾ ਹਾਂ। ਮੈਨੂੰ ਖਾਚੀਵਾਲਾ (ਦੇਸੀ ਤਕਨੀਕ ਨਾਲ ਖੰਡ ਬਣਾਉਣ ਵਾਲਾ) ਕਹਿ ਕੇ ਸੱਦਿਆ ਜਾਂਦਾ ਹੈ। ਡਾਕੇ ਸਮੇਂ ਮੇਰੇ ਪਾਸ ਚੌਕੀਦਾਰ ਨਵੀਆਂ, ਤੇਜਾ ਤੇ ਪੋਲਾ (ਦੋਵੇਂ ਲਟੈਂਤ) ਸਨ। ਇਹ ਤਿੰਨੇ ਮੇਰੇ ਪਾਸ ਸੌਂਦੇ ਸਨ। ਅੱਧੀ ਰਾਤ ਡਾਕੂਆਂ ਦੇ ਹਮਲੇ ਸਮੇਂ ਅਸੀਂ ਬੇਬਸ ਹੋ ਗਏ, ਪਰ ਕਿਉਂਕਿ ਮੈਂ ਇੱਕ ਦਿਨ ਪਹਿਲਾਂ ਵੀ ਵੀਹ ਹਜ਼ਾਰ ਰੁਪਿਆ ਨਗਦ ਨਵਾਂ ਸ਼ਹਿਰ ਜਮ੍ਹਾ ਕਰਵਾ ਆਇਆ ਸੀ। ਸੋ ਨੁਕਸਾਨ ਬਹੁਤ ਹੀ ਘੱਟ ਹੋਇਆ। ਜਮ੍ਹਾ ਕਰਾਈ ਰਕਮ ਬਾਰੇ ਤਸੱਲੀ ਮੈਨੂੰ ਇੰਦਰਾਜ ਤੇ ਰਸੀਦ ਦਿਖਾ ਕੇ ਕਰਵਾਉਣੀ ਪਈ, ਪਰ ਵੱਡਾ ਘਾਟਾ ਇਹ ਪਿਆ ਕਿ ਬੱਬਰਾਂ ਨੇ ਮੇਰੇ ਕਈ ਅਸ਼ਟਾਮ ਪਰਨੋਟ ਵਗੈਰਾ ਤੇ ਵਹੀ ਕਾਗਜ਼ ਸਾੜ ਦਿੱਤੇ। ” ਦੂਜੀ ਦਿਲਚਸਪ ਕਿਸਮ ਦੀ ਚਰਚਿਤ ਘਟਨਾ, ਜਿਸ ਨੇ ਸਰਕਾਰ ਨੂੰ ਭੰਬਲਭੂਸੇ ਵਿੱਚ ਪਾਈ ਰੱਖਿਆ ਸੀ, ਵੀ ਵਾਅਦਾ ਮੁਆਫ ਆਸਾ ਸਿੰਘ ਭਕੜੂੰਦੀ ਕਾਰਨ ਪ੍ਰਗਟ ਹੋਈ। ਉਹ ਸੀ ਹਿਆਤਪੁਰ ਰੁੜਕੀ ਵਾਲੇ ਦੀਵਾਨ ਦਾ ਕਤਲ ਜੱਜਮੈਂਟ ਦੇ ਸਫਾ 74 ਉੱਤੇ ਇਸ ਕੱਤਲ ਦਾ ਜ਼ਿਕਰ ਦੋਸ਼ ਨੰਬਰ 9 ਅਧੀਨ ਆਉਂਦਾ ਹੈ, ਜੋ 13-14 ਫਰਵਰੀ, 1923 ਦੀ ਰਾਤ ਆਸਾ ਸਿੰਘ ਭਕੜੂੰਦੀ, ਉਦੈ ਸਿੰਘ ਰਾਮਗੜ੍ਹ ਝੁੱਗੀਆਂ ਅਤੇ ਸੁੰਦਰ ਸਿੰਘ, ਧਰਮ ਸਿੰਘ ਤੇ ਸੁਰਜਨ ਸਿੰਘ ਤਿੰਨੋਂ ਹਿਯਾਤਪੁਰ ਵੱਲੋਂ ਕੀਤਾ ਗਿਆ ਸੀ। ਕਾਰਨ ਦੀਵਾਨ ਦਾ ਸਮੁੰਦੜੇ ਵਾਲੇ ਮੁਖਬਰ ਸ਼ਰਧੇ ਰਾਜਪੂਤ ਦੇ ਟੇਟੇ ਚੜ੍ਹ ਕੇ ਦੇਸ਼ ਭਗਤਾਂ ਵਿਰੁੱਧ ਗੁਪਤ ਗਵਾਹੀਆਂ, ਕਾਰਵਾਈਆਂ ਅਤੇ ਮੁਖਬਰੀਆਂ ਸੀ। ਕਤਲ ਉਪਰੰਤ ਲਾਸ਼ ਡੰਗਰਾਂ ਦੀਆਂ ਖੁਰਲੀਆਂ ਹੇਠ ਖਪਾ ਕੇ ਬੱਬਰ ਅਕਾਲੀ ਦੋਆਬਾ ‘ਚ ਐਲਾਨ ਕਰ ਦਿੱਤਾ, “ਇੱਕ ਮੁਖ਼ਬਰ ਬੱਬਰਾਂ ਦੀ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ” ਬੱਬਰ ਸਾਜ਼ਿਸ਼ ਕੇਸ ਦੇ ਇੰਚਾਰਜ ਮੀਰ ਫਜ਼ਲ ਇਮਾਮ ਅਤੇ ਪੁਲਿਸ ਕਪਤਾਨ ਜਲੰਧਰ ਮਿਆਰ ਮੈਥਿਊਜ ਗਵਾਹ ਨੰਬਰ 366 ਅਨੁਸਾਰ “ਉਸ ਵੇਲੇ ਇਹ ਗੱਲ ਸਾਰਿਆਂ ਦੇ ਉੱਕਾ ਈ ਸਮਝ ਨਹੀਂ ਸੀ ਆਉਂਦੀ ਕਿ ਉਹ ਜੇਲ੍ਹ ਕਿਹੜੀ ਹੈ, ਜਿੱਥੇ ਇੱਕ ਕੈਦੀ ਬੱਬਰਾਂ ਵਲੋਂ ਸੁਣਾਈ ਉਮਰ ਕੈਦ ਭੁਗਤ ਰਿਹਾ ਹੈ। ਬਾਅਦ `ਚ ਪਤਾ ਲੱਗਾ ਇਹ ਪੁਲਿਸ ਮੁਖਬਰ ਦੀਵਾਨ ਹਿਆਤਪੁਰ ਰੁੜਕੀ ਵਾਲਾ ਸੀ, ਜਿਸ ਨੂੰ ਕਤਲ ਕਰਕੇ ਟੋਏ ਵਿੱਚ ਦੱਬਿਆ ਗਿਆ ਸੀ। ਹੈਰਾਨੀ ਇਹ ਕਿ ਉਸ ਦੇ ਘਰਦਿਆਂ ਨੂੰ ਅਜਿਹੀ ਯੁਕਤ ਨਾਲ ਭੰਬਲਭੂਸੇ ‘ਚ ਪਾਇਆ ਗਿਆ ਸੀ ਕਿ ਉਹ ਦੀਵਾਨ ਨੂੰ ਜੀਵਤ ਹੀ ਸਮਝਦੇ ਰਹੇ, ਜਿਹੜਾ ‘ਗੁਪਤ ਯਾਤਰਾ’ ਉਪਰੰਤ ਵਾਪਸ ਪਰਤ ਆਵੇਗਾ।” ਇਹ ਵੀ ਇੱਕ ਲੰਮੀ ਗਾਥਾ ਹੈ, ਜੋ ਇਸ ਲੇਖ ਦੇ ਲੰਮੇ ਹੋ ਜਾਣ ਦੇ ਡਰੋਂ ਜਾਡਲੇ ਦੇ ਡਾਕੇ ਵਾਂਗ ਹੀ ਸੀਮਤ ਜਿਹੀ ਬਿਆਨੀ ਗਈ ਹੈ।

ਹਿਆਤਪੁਰ ਰੁੜਕੀ ਦੇ ਇਤਿਹਾਸ ਵਿੱਚ 23 ਮਾਰਚ, 1923 ਦਾ ਦਿਨ ਵੀ ਖਾਸ ਮੁਕਾਮ ਰੱਖਦਾ ਹੈ। ਬੱਬਰ ਲਹਿਰ ਵਿੱਚ ਇਹ ਉਹ ਇਤਿਹਾਸਿਕ ਦਿਨ ਹੈ, ਜਿਹਦੀ ਮਿਸਾਲ ਨਾ ਤਾਂ ਪਹਿਲਾਂ ਦੇ ਕ੍ਰਾਂਤੀਕਾਰੀਆਂ ਦੀਆਂ ਸਰਗਰਮੀਆਂ ਤੋਂ ਮਿਲਦੀ ਹੈ ਤੇ ਨਾ ਬਾਅਦ ਦੇ। ਇਹ ਉਹ ਦਿਨ ਹੈ, ਜਿਸ ਦਿਨ ਭਾਰਤ ਮਾਂ ਦੇ ਤਿੰਨ ਸਿਰਲੱਥ ਸਪੂਤਾਂ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ੍ਹ ਝੁੱਗੀਆਂ ਅਤੇ ਧੰਨਾ ਸਿੰਘ ਬਹਿਬਲਪੁਰ ਨੇ ਇਥੋਂ ਹੀ ਲੈਫਟੀਨੈਂਟ ਗਵਰਨਰ ਪੰਜਾਬ ਨੂੰ ਆਪਣੇ ਦਸਤਖਤਾਂ ਹੇਠ ਪਹਿਲੀ ਖੁੱਲ੍ਹੀ ਚਿੱਠੀ ਲਿਖੀ, “ਰਾਣੀ ਖੂਹੇ ਵਾਲੇ ਜ਼ੈਲਦਾਰ ਬਿਸ਼ਨ ਸਿੰਘ, ਨਗਲ ਸ਼ਾਮਾ ਦੇ ਲੰਬੜਦਾਰ ਬੂਟੇ ਅਤੇ ਗੜ੍ਹਸ਼ੰਕਰ ਵਾਲੇ ਵੱਡੇ ਮੁਖਬਰ ਮਿਸਤਰੀ ਲਾਭ ਸਿੰਘ ਦੇ ਸੁਧਾਰ ਦੇ ਜਿੰਮੇਵਾਰ ਅਸੀਂ ਹਾਂ। ਇੱਕ ਹੋਰ ਕੈਦੀ ਐਸ ਵੇਲੇ ਬੱਬਰਾਂ ਦੀ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਿਹਾ ਹੈ। ਸੋ ਸਰਕਾਰ ਬੇਗੁਨਾਹ ਬੰਦਿਆਂ ਉੱਤੇ ਜ਼ੁਲਮ ਢਾਹੁਣਾ ਬੰਦ ਕਰਕੇ ਸਾਡੇ ਨਾਲ ਸਿੱਧੀ ਟੱਕਰ ਲਵੇ। ਸਾਡਾ ਇਹ ਮੁਕਾਮ ਓਨਾ ਚਿਰ ਜਾਰੀ ਰਹੇਗਾ, ਜਿੰਨਾ ਚਿਰ ਅਸੀਂ ਫਰੰਗੀਆਂ ਨੂੰ ਮੁਲਕ ਵਿਚੋਂ ਭਜਾ ਕੇ ਸਵਰਾਜ ਕਾਇਮ ਨਹੀਂ ਕਰ ਲੈਂਦੇ। ” ਅਸਲ ਵਿੱਚ ਬਾਕੀਆਂ ਨੂੰ ਸਰਕਾਰੀ ਝਪਟ ਤੋਂ ਬਚਾਉਣ ਅਤੇ ਬੱਬਰ ਲਹਿਰ ਦੀ ਦਾਅ-ਪੇਚ ਲਾਈਨ ਵਜੋਂ ਹੀ ਇਹ ਹੈਰਤ ਅੰਗੇਜ਼ ਫੈਸਲਾ ਕੀਤਾ ਗਿਆ ਸੀ। ਪੁਲਿਸ ਕਪਤਾਨ ਜਲੰਧਰ ਮਿ. ਮੈਥਿਓਜ ਲਿਖਦਾ ਹੈ, “ਸਰਕਾਰੀ ਬੰਦਿਆਂ ਦੇ ਕਤਲਾਂ ਬਾਬਤ ਇਹ ਤਾਂ ਪਤਾ ਲੱਗ ਗਿਆ ਸੀ ਕਿ ਇਹ ਬੱਬਰਾਂ ਨੇ ਹੀ ਕੀਤੇ ਸਨ, ਪਰ ਘੱਟੋ-ਘੱਟ ਮੈਨੂੰ ਇਹ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਕਤਲ ਸਿਰਫ਼ ਇਹ ਤਿੰਨੋਂ ਬੱਬਰ ਹੀ ਕਰ ਰਹੇ ਹਨ। ਇੱਕ ਹੋਰ ਕਾਰਨ ਕਰਕੇ ਵੀ 23 ਮਾਰਚ 1923 ਦਾ ਦਿਨ ਬੱਬਰ ਤਹਰੀਨ ‘ਚ ਵਿਸੇਸ਼ ਥਾਂ ਰੱਖਦਾ ਹੈ ਕਿ ਉਸ ਦਿਨ ਅੰਗਰੇਜ਼ ਸਰਕਾਰ ਨੇ ਬੱਬਰਾਂ ਨੂੰ ਫੜਨ ਲਈ ਦੋਆਬੇ ਦੀ ਇੱਕ ਵਾਰ ਬੱਬਰ ਤਹਿਰੀਕ ਦੇ ਇੰਚਾਰਜ ਸੀ.ਆਈ.ਡੀ. ਇੰਸਪੈਕਟਰ ਮੀਰ ਫਜ਼ਲ ਵਿਸਾਮ ਨੇ ਭਾਰੀ ਪੁਲਿਸ ਫੋਰਸ ਨਾਲ ਪੰਡੋਰੀ ਨਿੱਝਰਾਂ, ਕੋਟ ਫਤੂਹੀ, ਚੇਲਾ, ਬਸਰਾਮਪੁਰ ਬੀਕਾ, ਸਾਹਦੜਾ, ਪਰਾਗਮਪੁਰ, ਹਿਆਤਪੁਰ ਰੁੜਕੀ ਹੈ ਕੋਈ ਹੋਰ ਜਗਾਹ ਯਕਮੁਸ਼ਤ ਛਾਪੇ ਮਾਰੇ।

ਹੋਇਆ ਇਉਂ ਕਿ ਹਿਆਤਪੁਰ ਦੇ ਦੀਵਾਨ ਦੇ ਕਤਲ ਉਪਰੰਤ ਭਾਈ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਉਦੈ ਸਿੰਘ ਅਤੇ ਆਸਾ ਸਿੰਘ ਵਿਚਾਲੇ ਇੱਕ ਮੀਟਿੰਗ ਫਰਵਰੀ 1923 ਦੇ ਅੱਧ ਵਿੱਚ ਹਰਬਖਸ਼ ਸਿੰਘ ਦੀ ਮਾਰਫਤ ਉਸ ਦੇ ਪਿੰਡ ਜੱਸੋਵਾਲ ਹੋਈ, ਜਿਸ ‘ਚ ਕਿਸ਼ਨ ਸਿੰਘ ਨੇ ਮੁੜ ਗੱਲ ਚਲਾਈ, “ਹੁਣ ਵੇਲਾ ਆ ਗਿਆ ਹੈ ਕਿ ਹੋ ਚੁੱਕੇ ਫੈਸਲੇ ਮੁਤਾਬਕ ਅੱਜ ਤੱਕ ਜਿੰਨੇ ਵੀ ਕਤਲ ਬੱਬਰ ਕਰ ਚੁੱਕੇ ਹਨ, ਉਨ੍ਹਾਂ ਦੀ ਜ਼ੁੰਮੇਵਾਰੀ ਆਪਣੇ ਸਿਰ ਲੈ ਕੇ ਸਰਕਾਰ ਨੂੰ ਹੋਰ ਚੈਲੰਜ ਕੀਤਾ ਜਾਵੇ। ਘੱਟੋ-ਘੱਟ ਤਿੰਨ-ਚਾਰ ਬੱਬਰਾਂ ਦੇ ਨਾਂਅ ਜ਼ਰੂਰ ਦਰਜ ਹੋਣੇ ਚਾਹੀਦੇ ਹਨ। ਇਹ ਗੱਲ ਹੋਰ ਵੀ ਚੰਗੀ ਰਹੇਗੀ ਜੇ ਛੜੇ ਆਪਣਾ ਨਾਂਅ ਪਹਿਲਾਂ ਤਜਵੀਜ਼ ਕਰ ਦੇਣ।” ਉਸ ਵਕਤ ਧੰਨਾ ਸਿੰਘ ਬਹਿਬਲਪੁਰੀਆ ਵੀ ਆ ਗਿਆ। ਉਦੇ ਸਿੰਘ ਅਤੇ ਧੰਨਾ ਸਿੰਘ ਆਪਣਾ ਨਾਂਅ ਪਹਿਲਾਂ ਹੀ ਜ਼ਾਹਰ ਕਰਨ ਦੀ ਬੇਨਤੀ ਕਰ ਚੁੱਕੇ ਸਨ, ਭਾਵੇਂ ਕਿ ਉਹ ਦੋਵੇਂ ਵਿਆਹੇ-ਵਰੇ ਸਨ। ਭਾਈ ਕਿਸ਼ਨ ਸਿੰਘ ਦਾ ਇਸ਼ਾਰਾ ਛੜੇ ਆਸਾ ਸਿੰਘ ਵੱਲ ਸੀ, ਕਿਉਂਕਿ ਧੜਵੈਲ ਸਰੀਰ ਦਾ ਮਾਲਕ ਇਹ ਬੰਦਾ ਫੜ੍ਹਾਂ ਵੀ ਬਹੁਤ ਮਾਰਦਾ ਸੀ, ਪਰ ਉਸ ਨੰਨਾ ਨਾ ਭਰਿਆ। ਆਖਿਆ ਕਿ ਉਹ ਕਰਮ ਸਿੰਘ ਨਾਲ ਸਲਾਹ ਕਰਕੇ ਦੱਸੇਗਾ, ਜਿਹੜਾ ਉਸ ਵੇਲੇ ਰਿਆਸਤ ਨਾਹਲ ਵੱਲ ਹੋਰ ਹਥਿਆਰ ਖਰੀਦਣ ਗਏ ਹੋਏ ਸਨ। ਅਚਨਚੇਤ ਕੁਝ ਦਿਨਾਂ ਬਾਅਦ 26 ਫਰਵਰੀ 1923 ਨੂੰ ਭਾਈ ਕਿਸ਼ਨ ਸਿੰਘ ਗ੍ਰਿਫ਼ਤਾਰ ਕਰ ਲਏ ਗਏ। ਉਦੋਂ ਆਸਾ ਸਿੰਘ ਤੇ ਉਦੇ ਸਿੰਘ ਪਿੰਡ ਹਿਆਤਪੁਰ ਵਿਖੇ ਸੁੰਦਰ ਸਿੰਘ ਹੋਰਾਂ ਕੋਲ ਆਪਣੇ ਗੁਪਤ ਟਿਕਾਣਿਆਂ ‘ਤੇ ਟਿਕੇ ਹੋਏ ਸਨ, ਜਿੱਥੇ ਬੱਬਰ ਦੌਲਤਪੁਰ ਅਤੇ ਰਾਮ ਸਿੰਘ ਮੁਜਾਰਾ ਕਲਾਂ ਵੀ ਆ ਗਏ। ਆਸਾ ਸਿੰਘ ਨੇ ਕਿਸ਼ਨ ਸਿੰਘ ਨਾਲ ਹੋਈ ਗੱਲ ਦੀ ਜਾਣਕਾਰੀ ਬੱਬਰ ਸਾਹਿਬ ਨੂੰ ਦਿੱਤੀ। ਕਰਮ ਸਿੰਘ ਹੱਸ ਕੇ ਬੋਲਿਆ, “ਭਾਈ! ਇਹਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ, ਤੁਸੀਂ ਵੀ ਤਿਆਰ ਹੋ ਜਾਓ, ਇਕੱਠੇ ਹੀ ਸ਼ਹੀਦੀਆਂ ਪਾਵਾਂਗੇ।” ਜਦ ਆਸਾ ਸਿੰਘ ਨੇ ਤੁਰੰਤ ਹੁੰਗਾਰਾ ਨਾ ਭਰਿਆ ਤਾਂ ਇਸ ਵਿਲੱਖਣ ਕੁਰਬਾਨੀ ਲਈ ਬੱਬਰ ਕਰਮ ਸਿੰਘ ਦੌਲਤਪੁਰ ਵੀ ਤਿਆਰ ਹੋ ਗਏ। ਇੰਜ ਹਿਆਤਪੁਰ ਦੀ ਜੂਹ ਇਸ ਸਿਰਮੌਰ ਇਤਿਹਾਸਿਕ ਫੈਸਲੇ ਦੀ ਕਰਮ ਭੂਮੀ ਬਣੀ- “ਭਾਰਤ ਮਾਂ ਉੱਤੇ ਕਬਜ਼ਾ ਕਰੀ ਬੈਠੇ ਜਰਵਾਣਿਓ ਤੇ ਉਸ ਦੇ ਚਾਟੜਿਓ। ਬੱਬਰਾਂ ਵੱਲੋਂ ਕੀਤੇ ਗਏ ਸਾਰੇ ਕਤਲਾਂ ਦੇ ਜ਼ਿੰਮੇਵਾਰ ਅਸੀਂ ਹਾਂ, ਅਰਥਾਤ 1) ਬੱਬਰ ਕਰਮ ਸਿੰਘ ਦੌਲਤਪੁਰ 2) ਉਦੇ ਸਿੰਘ ਰਾਮਗੜ੍ਹ ਝੁੱਗੀਆਂ ਅਤੇ 3) ਧੰਨਾ ਸਿੰਘ ਬਹਿਬਲਪੁਰ। ” ਸੋ 22 ਮਾਰਚ 1923 ਦੀ ਰਾਤ ਨੂੰ ਪਰਚਾ ਛਾਪ ਕੇ 23 ਮਾਰਚ 1923 ਨੇ ਸਰਕਾਰ ਨੇ ਡਾਕੇ ਪਾ ਦਿੱਤਾ। ਕੰਧਾਂ ਉੱਤੇ ਜੜ ਦਿੱਤਾ ਅਤੇ ਹੱਥੋਂ-ਹੱਥੀਂ ਵੰਡਣ ਲਈ ਰੋਡ ਦਿੱਤਾ ਕਿ ਅਸੀਂ ਹੀ ਹਾਂ ਉਹ ਸਿਰਲੱਥ ਯੋਧੇ। ਇੰਜ 23 ਮਾਰਚ 1923 ਦਾ ਲਈ ਗਿਆਤਪੁਰ ਦੇ ਸੂਹੇ ਇਤਿਹਾਸ ਵਿੱਚ ਦਰਜ ਹੋ ਗਿਆ।

ਜਦੋ ਬਾਬੂ ਸੰਤਾ ਸਿੰਘ 20 ਜੂਨ 1923 ਨੂੰ ਗ੍ਰਿਫ਼ਤਾਰ ਹੋ ਗਿਆ ਤਾਂ ਉਸ ਦੀ ਡਾਇਰੀ ਅਤੇ ਉਸ ਤੋਂ ਮਿਲੀ ਕਨਸੋਅ ਅਨੁਸਾਰ ਸਾਰੇ ਪੰਜਾਬ ਵਿੱਚ ਫਿਰ ਯਕਮੁਸ਼ਤ ਛਾਪੇ ਮਾਰੇ ਗਏ, ਤਦ ਧਰਮ ਸਿੰਘ ਅਤੇ ਸੁੰਦਰ ਸਿੰਘ ਹਿਆਤਪੁਰ ਵੀ ਵਾਰੋ-ਯਕਮੁਸ਼ਤ ਗਏ। ਸੁਰਜਨ ਸਿੰਘ ਪਹਿਲਾਂ ਹੀ 21-22 ਅਪ੍ਰੈਲ 1923 ਨੂੰ ਪੰਜਾਬ ਵਿੱਚ ਪਏ ਛਾਪਿਆਂ ਦੌਰਾਨ ਕਾਬੂ ਆ ਗਿਆ ਸੀ, ਜਦਕਿ ਉਸ ਦਾ ਭਤੀਜਾ ਧਰਮ ਸਿੰਘ ਜੂਨ 1923 ਦੇ ਅਖੀਰ ‘ਚ ਗ੍ਰਿਫਤਾਰ ਹੋਇਆ, ਉਦੋਂ ਇਸ ਦਾ ਭਾਈ ਸੁੰਦਰ ਸਿੰਘ ਰੂਪੋਸ਼ ਹੋ ਗਿਆ ਸੀ, ਜਿਹੜਾ ਮਗਰੋਂ ਪਹਿਲੀ ਅਗਸਤ 1923 ਨੂੰ ਕਾਬੂ ਆਇਆ, ਜਿਸ ਨੂੰ ਗਵਾਹ ਨੰਬਰ 395 ਹਰਗੁਰਚੇਤ ਸਿੰਘ ਥਾਣੇਦਾਰ (ਨੰਬਰ 130) ਨੇ ਅਚਾਨਕ ਉਦੋਂ ਫੜਿਆ, ਜਦੋਂ ਉਹ ਗਿਆਤਪੁਰ ਰੁੜਕੀ ਦੇ ਦੀਵਾਨ ਦੇ ਕਤਲ ਦੀ ਤਫਤੀਸ਼ ਲਈ ਗਿਆ ਸੀ, ਜਦੋਂਕਿ ਇਨ੍ਹਾਂ ਦੇ ਚਾਚੇ ਗੁਰਮੁੱਖ ਸਿੰਘ ਨੇ 23 ਜੁਲਾਈ 1923 ਨੂੰ ਆਤਮ-ਸਮਰਪਣ ਕਰ ਦਿੱਤਾ ਸੀ। ਉਸਦਾ ਮੁੰਡਾ ਰਾਮ ਸਿੰਘ ਵਾਅਦਾ ਮੁਆਫ਼ ਹੋ ਗਿਆ ਸੀ, ਪਰ ਉਹ ਮਸ਼ੀਨ ਬਾਰੇ ਬਹੁਤਾ ਨਹੀਂ ਸੀ ਜਾਣਦਾ। ਗ੍ਰਿਫਤਾਰ ਕੀਤੇ ਗਏ ਤਕਰੀਬਨ ਸਾਰੇ ਬੱਬਰ ਸੈਂਟਰਲ ਜੇਲ੍ਹ ਲਾਹੌਰ ਵਿੱਚ ਰੱਖੇ ਗਏ ਸਨ। ਦੂਸਰੀ ਪ੍ਰੈੱਸ, ਜਿਸ ਬਾਰੇ ਤੈਅ ਸੀ ਕਿ ਉਹ ਬੱਬਰ ਕਰਮ ਸਿੰਘ ਦੋਲਤਪੁਰ ਦੀ ਨਿਗਰਾਨੀ ਹੇਠ ਸੀ, ਨੂੰ ਲੱਭਣ ਲਈ ਗੋਰਾ-ਸ਼ਾਹੀ ਬਹੁਤ ਹੀ ਸਰਗਰਮ ਹੋ ਗਈ, ਜਿਸ ਕਰਕੇ ਉਹ ਜੇਲ੍ਹਾਂ ਵਿੱਚ ਬੰਦ ਬੱਬਰਾਂ ਉੱਤੇ ਹੋਰ ਵੀ ਫੋਕਸ ਹੋ ਗਈ, ਖਾਸ ਕਰਕੇ ਬਲਾਚੌਰ-ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਖਿੱਤੇ ਵਾਲਿਆਂ ਉੱਤੇ। ਜੇਲ੍ਹ ਬੰਦ ਦੇਸ਼ ਭਗਤਾਂ ਨਾਲ ਮੁਲਾਕਾਤਾਂ ਲਈ ਜਾਣ ਵਾਲਿਆਂ ਨੂੰ ਉਹ ਕਈ ਦਫਾ ਕਿਸੇ ਨਾ ਕਿਸੇ ਢੰਗ ਨਾਲ ਕੋਈ ਇਸ਼ਾਰਾ ਦੇ ਕੇ ਉਸ ਅਨੁਸਾਰ ਕਾਰਜ ਕਰਨ ਜਾਂ ਵਿਚਰਨ ਲਈ ਕਹਿ ਦਿੰਦੇ ਸਨ। ਘਰੋੜ-ਘਰੋੜ ਕੇ ਹੁਣ ਮਿਲੀ ਜਾਣਕਾਰੀ ਅਨੁਸਾਰ ਜਿਸ ਵਕਤ ਹਿਆਤਪੁਰੀਆਂ ਨਾਲ ਮੁਲਾਕਾਤ ਲਈ ਬੱਬਰ ਕਰਮ ਸਿੰਘ ਦੀ ਤ੍ਰੀਮਤ ਬੀਬੀ ਹਰ ਕੌਰ ਆਪਣੀ ਸੱਸ ਬੀਬੀ ਬਸੰਤੀ (ਬੱਬਰ ਸੁੰਦਰ ਸਿੰਘ ਜੋ ਛੜਾ ਸੀ, ਦੀ ਮਾਂ ਅਤੇ ਬੱਬਰ ਸੁਰਜਨ ਦੀ ਵੱਡੀ ਭਰਜਾਈ) ਬੇਵਾ ਸੋਭਾ ਸਿੰਘ ਨਾਲ ਲਾਹੌਰ ਜਾਂਦੀ ਸੀ, ਕਿਉਂਕਿ ਬਾਲਗ ਮਰਦ ਮੈਂਬਰ ਜਾਂ ਤਾਂ ਗ੍ਰਿਫਤਾਰ ਕਰ ਲਏ ਗਏ ਸਨ ਜਾਂ ਅੱਗੇ-ਪਿੱਛੇ ਹੋ ਜਾਂਦੇ ਸਨ, ਤਾਂ ਉਨ੍ਹਾਂ ਨਾਲ ਕਦੇ-ਕਦੇ ਧਰਮ ਸਿੰਘ ਦਾ ਇੱਕੋ-ਇੱਕ ਪੁੱਤਰ ਸੰਤਾ ਸਿੰਘ ਵੀ ਜਾਂਦਾ ਸੀ। ਇਹੀ ਉਹ ਮਰਦ ਸ਼ਖ਼ਸ ਹੈ, ਜਿਸ ਨੂੰ ਗ੍ਰਿਫਤਾਰੀਆਂ ਉਪਰੰਤ ਪ੍ਰੈਸ ਦੀ ਸਥਿਤੀ ਬਾਰੇ ਧੁੰਦਲੀ ਜਿਹੀ ਜਾਣਕਾਰੀ ਮਿਲੀ।

ਸੁਰਜਨ ਦਾ ਵੱਡਾ ਭਾਈ ਤੇ ਧਰਮ ਸਿੰਘ ਦਾ ਇੱਕ ਚਾਚਾ ਪ੍ਰਤਾਪ ਸਿੰਘ ਪਹਿਲਾਂ ਹੀ ਫੋਤ ਹੋ ਗਿਆ ਸੀ, ਜਿਸ ਦੀ ਘਰਵਾਲੀ ਜੈ ਕੌਰ, ਚਾਚਾ ਰਣ ਸਿੰਘ ਦੇ ਘਰ ਬਿਠਾ ਦਿੱਤੀ ਗਈ, ਜਿਸ ਦੀ ਮਹਿਰੂਮ ਬੀਵੀ ਵੀ ਇਸੇ ਜੈ ਕੌਰ ਦੀ ਹੀ ਸਕੀ ਭੈਣ ਸੀ, ਜਿਸ ਦੇ ਪੇਟੋਂ ਉਜਾਗਰ ਸਿੰਘ (ਯੂ.ਕੇ.) ਹੋਇਆ। ਜੈ ਕੌਰ ਨੇ ਗੁਰਦਿਆਲ ਸਿੰਘ ਨੂੰ ਜਨਮ ਦਿੱਤਾ। ਸਹੀ ਮਾਅਨਿਆਂ ‘ਚ ਇਸ ਪ੍ਰੈਸ ਨੂੰ ਜਲ ਪ੍ਰਵਾਹ ਹੁੰਦਾ ਵੇਖਣ ਵਾਲਾ ਬਿਲਕੁੱਲ ਮੌਕੇ ਦਾ ਇੱਕੋ-ਇੱਕ ਚਸ਼ਮਦੀਦ ਗਵਾਹ ਇਹੀ ਗੁਰਦਿਆਲ ਸਿੰਘ ਸੀ। ਪੁਲਿਸ ਵਾਲੇ ਪਿੰਡ ‘ਚ ਗਾਹੇ-ਬਗਾਹੇ ਪ੍ਰੈਸ ਦੀ ਭਾਲ ਵੀ ਗੁਪਤ ਰੂਪ ‘ਚ ਕਰ ਰਹੇ ਸਨ ਅਤੇ ਬੱਬਰ ਹਮਦਰਦਾਂ ਨੂੰ ਤੰਗ ਪਰੇਸ਼ਾਨ ਵੀ। ਹੋਇਆ ਇਉਂ ਕਿ ਬੰਬੇਲੀ ਸਾਕੇ ਉਪਰੰਤ ਜੇਲ੍ਹ ਵਿੱਚੋਂ ਮਿਲੇ ਗੁਪਤ ਨਿਰਦੇਸ਼ ਅਨੁਸਾਰ ਇਨ੍ਹਾਂ ਦੇ ਇੱਕ ਬਜ਼ੁਰਗ (ਨਿਰਸੰਦੇਹ ਰਣ ਸਿੰਘ) ਨੇ ਅਤਿ ਗੁਪਤ ਟਿਕਾਣਿਓਂ ਪ੍ਰੈਸ ਕਿਤੇ ਹੋਰ ਸਾਂਭਣ ਲਈ ਚੁੱਕੀ, ਪਰ ਅਚਨਚੇਤ ਐਨ ਉਸ ਵਕਤ ਜਦ ਪੁਲਿਸ ਦੇ ਭਾਰੀ ਗਿਣਤੀ ‘ਚ ਮੁੜ ਪਿੰਡ ਉੱਤੇ ਧਾਵਾ ਬੋਲਣ ਦੀ ਉਸ ਪੈਛਤ ਸੁਣੀ ਤਾਂ ਹਾ ਤਲਾਈ ‘ਚ ਇਹ ਛੋਟੀ ਛਾਪਾ ਮਸ਼ੀਨ ਉਸੇ ਟੋਭੇ ਹਿਯਾਤਸਰ ਦੇ ਡੂੰਘੇ ਪਾਣੀਆਂ ਦੇ ਪੇਟੇ ਪਾ ਦਿੱਤੀ, ਜਿਹੜਾ ਮੌਕਾ ਵਾਰਦਾਤ ਉੱਤੇ ਬਿਲਕੁੱਲ ਨਾਲ ਹੀ ਸਥਿਤ ਸੀ। ਬਕੌਲ ਗੁਰਦਿਆਲ ਸਿੰਘ, ਬਰਸਾਤਾਂ ਉਪਰੰਤ (1923) ਜਦ ਟੋਏ-ਟੋਭੇ ਉੱਛਲੇ ਪਏ ਸਨ, ਤਾਂ ਆ ਗਏ ਓਏ-ਆ ਗਏ ਓਏ ਦੀਆਂ ਘੁਸਰੀ-ਮੁਸਰੀ ਘਬਰਾਹਟੀ ਜਿਹੀਆਂ ਸੁਰਾਂ ਅਤੇ ਹਤਬਤਹਾਟੀ ਜਿਹੀਆਂ ਧੀਮੀਆਂ ਪੈਰ-ਚਾਲਾਂ ਅਧੀਨ ਉਸ ਨੇ ਖੁਦ ਅਜਿਹਾ ਹੁੰਦਾ ਵੇਖਿਆ। ਇਸ ਸਾਕੇ ਦਾ ਉਨ੍ਹਾਂ ਦੇ ਪਰਿਵਾਰ 1 ਤੋਂ ਬਿਨਾਂ ਹੋਰ ਕੋਈ ਵੀ ਜਾਣੂ ਨਾ ਹੋਣ ਕਾਰਨ ਇਹ ਗੱਲ ਗੁੱਝੀ ਹੀ ਰਹੀ। ਟੋਭਾ ਬਿਲਕੁਲ ਨਾਲ ਢੁੱਕਦਾ ਹੋਣ ਕਾਰਨ ਬਹੁਤਾ ਸਮਾਂ ਵੀ ਨਹੀਂ ਸੀ ਲੱਗਾ ਅਤੇ ਡੂੰਘੀ ਸਵੇਰ ਹੋਣ ਕਾਰਨ ਬਹੁਤੀ ਨਜ਼ਰਸਾਨੀ ਵੀ ਨਹੀਂ ਸੀ ਹੋਈ। ਖੁਦ ਗੁਰਦਿਆਲ ਸਿੰਘ ਨੂੰ ਵੀ ਚੁੱਪ ਵੱਟਣ गी मी, ਪ੍ਰਸਥਿਤੀਆਂ ਨੇ ਵੀ ਸਿਖਾ ਦਿੱਤਾ ਹੋਇਆ। ਦੀ ਘੁਰਕੀ ਹਦਾਇਤ ਤਾਂ ਹੋਈ ਸੀ ਕਿ ਕਿਸ ਗੱਲ ਦਾ ਲੁਕੋ ਰੱਖਣਾ ਹੈ। ਉਡਾਰੂ ਪ੍ਰੈੱਸ ਦੀ ਮਹੱਤਤਾ ਸਮਝਣ ਵਾਲੇ ਪਰਿਵਾਰ ਦੇ ਤਿੰਨ ਮੈਂਬਰ ਸ਼ਹੀਦੀਆਂ ਪਾ ਗਏ ਸਨ। ਪਰਿਵਾਰ ਨੂੰ ਵਡਿਆਈ ਵੀ ਮਿਲੀ, ਪ੍ਰੰਤੂ ਸੰਬੰਧਿਤ ਤ੍ਰੀਮਤਾਂ, ਬੱਚਿਆਂ ਅਤੇ ਹਤਾਸ਼ ਕਰ ਦਿੱਤੇ ਗਏ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਕਿ ਉਸ ਇਤਿਹਾਸਿਕ ਵਸਤ ਦੀ ਸੂਹੀ ਗਾਥਾ ਨੂੰ ਮਗਰੋਂ ਯੋਗ ਸਮੇਂ ਉੱਤੇ ਤਵਾਰੀਖ ਦੇ ਸ਼ਾਨਾਮੱਤੇ ਪੱਤਰਿਆਂ ਉੱਤੇ ਉਕਰਾਉਣਾ ਬਣਦਾ ਹੈ। ਸਮਾਂ ਪਾ ਕੇ ਮਗਰੋਂ ਸਭ ਭੁੱਲ-ਭੁਲਾ ਗਏ। ਢੇਰ ਸਮੇਂ ਮਗਰੋਂ ਇਹ ਭੇਦ ਗੁਰਦਿਆਲ ਸਿੰਘ ਨੇ ਆਪਣੇ ਕੁਤਮ ਸਿੰਘਪੁਰੀਏ (ਹੁਸ਼ਿਆਰਪੁਰ) ਸ੍ਰੀ ਚੰਨਣ ਸਿੰਘ ਦੇ ਇੱਕ ਲੜਕੇ ਸ੍ਰੀ ਸੁਰਜੀਤ ਸਿੰਘ ਗਿੱਲ ਪਾਸ ਕੈਨੇਡਾ ਫੇਰੀ ਦੌਰਾਨ ਖੋਲ੍ਹਿਆ। ਸੁਰਜੀਤ ਸਿੰਘ ਖੁਦ ਇਤਿਹਾਸ ਦਾ ਰਸੀਆ ਸੀ, ਭਾਵੇਂ ਇਹ ਗੱਲ ਐਵੇਂ ਅਚਨਚੇਤ ਹੀ ਸਾਹਮਣੇ ਆਈ, ਪਰ ਉਸਨੇ ਵੀ ਇਸ ਨੂੰ ਗੰਭੀਰਤਾ ਨਾਲ ਨਾ ਲਿਆ। ਸ੍ਰੀ ਸੁਰਜੀਤ ਸਿੰਘ ਕੈਨੇਡਾ ਦੇ ਉਦਾਰਵਾਦੀ ਸਿੱਖਾਂ ਵਲੋਂ ਗੁਰਦੁਆਰਿਆਂ ਦਾ ਸਭ ਤੋਂ ਵੱਧ ਵਾਰ ਚੁਣਿਆ ਗਿਆ ਲੰਮਾ ਸਮਾਂ ਰਿਹਾ ਅਹੁਦੇਦਾਰ ਹੈ। ਇਹ ਉਹੀ ਸੁਰਜੀਤ ਸਿੰਘ ਹੈ, ਜਿਸ ਨੇ ਜੁੱਟ ਦੀ ਅਗਵਾਈ ਹੇਠ ਲੰਗਰ ਦੇ ‘ਕੁਰਸੀ ਬਨਾਮ ਤਪਤ ਸੰਬੰਧੀ ਗਰਮ ਖਿਆਲੀਆਂ ਨਾਲ ਵਾਕ ਯੁੱਧ ਵੀ ਲੜਿਆ। ਸੰਨ 1907 ਵਿੱਚ ਬਣੀ ਜਗਤ ਪ੍ਰਸਿੱਧ ‘ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ’, ਜਿਹੜੀ ਗ਼ਦਰ ਪਾਰਟੀ ਦੀ ਜੋਟੀਦਾਰ ਅਤੇ ਜੰਗ-ਏ-ਅਜ਼ਾਦੀ ਨਾਇਕਾਂ ਦੀ ਜੰਮਣ ਭੋਇੰ ਸੀ, ਦੇ ਤਕਰੀਬਨ 972 ਤੋਂ ਲਗਾਤਾਰ ਜ਼ਿੰਮੇਵਾਰ ਅਹੁਦਿਆਂ ਖਾਸ ਕਰਕੇ ਪ੍ਰਧਾਨ ਵੀ ਰਹੇ। ਸੁਰਜੀਤ ਸਿੰਘ ਨੇ ਦੱਸਿਆ, “ਜਦ ਗੁਰਦਿਆਲ ਸਿੰਘ ਨੇ ਇਹ ਗੱਲ ਦੱਸੀ ਸੀ ਤਾਂ ਉਹ ਇੰਨਾ ਆਤਮ ਵਿਭੋਰ ਹੋ ਗਿਆ ਸੀ ਕਿ ਜਿਵੇਂ ਮੋਕਾ ਵਾਰਦਚ ਵੇਲੇ ਦਾ ਉਹ ਬਾਲ ਹੁਣ ਵੀ ਸਾਰਾ ਮਾਜਰਾ ਅੱਖੀਂ ਵੇਖ ਰਿਹਾ ਹੋਵੇ, ਉਸ ਦੇ ਗੱਲ ਕਰਨ ਦਾ ਅੰਦਾਜ਼ ਮੈਨੂੰ ਵੀ ਟੁੰਬ ਰਿਹਾ ਸੀ।” ਸੁਰਜੀਤ ਸਿੰਘ ਅਨੁਸਾਰ ਇਸ ਗੱਲ ਦੀ ਪੁਸ਼ਟੀ ਸ਼ਹੀਦ ਧਰਮ ਸਿੰਘ ਦੇ ਪੁੱਤਰ ਮਾ. ਸੰਤਾ ਸਿੰਘ ਨੇ ਵੀ ਉਸ ਪਾਸ ਕੀਤੀ ਸੀ।

ਮਾਸਟਰ ਸੰਤਾ ਸਿੰਘ, ਜਿਸ ਦਾ ਕਮਿਊਨਿਸਟਾਂ ਅਤੇ ਦੇਸ਼ ਭਗਤ ਯਾਦਗਾਰ ਹਾਲ ਨਾਲ ਵੀ ਕਿਸੇ ਨਾ ਕਿਸੇ ਰੂਪ ‘ਚ ਸੰਬੰਧ ਰਿਹਾ ਹੈ ਅਤੇ ਗੁਰਦਿਆਲ ਸਿੰਘ ਜੋ ਇੱਕ ਬੇਹੱਦ ਇਆਨਦਾਰ, ਫਰਜ਼ ਸਾਨਾਸ਼, ਦੇਸ਼ ਭਗਤਾਂ ਪੱਖੀ, ਵੱਡਾ ਪੁਲਿਸ ਅਫਸਰ ਹੋ ਨਿੱਬੜਿਆ ਹੈ, ਭਾਵੇਂ ਹੁਣ ਦੋਵੇਂ ਫੌਤ ਹੋ ਚੁੱਕੇ ਹਨ, ਦੀਆਂ ਗੱਲਾਂ ਦੀ ਪੁਸ਼ਟੀ ਬੀਬੀ ਅਜੀਤ ਕੌਰਤਿਆ ਸੰਤਾ ਸਿੰਘ ਨੇ ਵੀ ਇਨ੍ਹਾਂ ਸਤਰਾਂ ਦੇ ਲੇਖਕ ਕੋਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਸੀ ਕੇ ਬੱਬਰ ਆਗੂਆਂ ਦੀ ਠਹਿਰਾਅ ਬੈਠਕ ਤੋਂ ਪ ‘ਘਰ ਜਿਸ ਵਿੱਚ ਪਸ਼ੂਆਂ ਦੇ ਵਾੜਿਆਂ ਕਾਰਨ ਇੱਕ ਅਣਜੋੜ ਵਿੱਥ ਸੀ, ਤੱਕ ਦੇਸ਼ ਭਗਤਾਂ ਨੇ ਜ਼ਮੀਨਦੋਜ਼ ਖੋਖਲੇ ਨੜਿਆਂ ਦੀਆਂ ਪੋਰੀਆਂ ਵਿੱਛਾ, ਵਿੱਚੀਂ ਮਜ਼ਬੂਤ ਧਾਗਾ ਲੰਘਾ, ਦੋਵੇਂ ਪਾਸੇ ਅਜਿਹੇ ਢੰਗ ਨਾਲ ਜੁਗਤੀ ਖਿੱਚਾਂ ਅਤੇ ਅੰਗਰੂ ਬੰਨ੍ਹੇ ਹੋਏ ਸਨ ਕਿ ਮਾੜਾ ਜਿਹਾ ਤੁਣਕਾ ਮਾਰਨ ਨਾਲ ਹੀ, ਗੁਪਤ ਕੋਡ ਤਰੰਗਾਂ ਨਾਲ ਸੁਨੇਹਾ ਲਾਇਆ ਜਾ ਸਕਦਾ ਸੀ। ਹੱਥੀਂ ਸਿਰਜਿਆ ਇਹ ਤਾਣਾ-ਬਾਣਾ ਵੀ ਗੁਪਤ ਸੀ ਤੋਂ ਇਸ ਦਾ ਸੰਚਾਲਨ ਵੀ। ਉਸ ਨੇ ਖੁਦ ਇਸ ਦੀ ਰਹਿੰਦ-ਖੂੰਹਦ ਅੱਖੀਂ ਡਿੱਠੀ ਸੀ।

ਇਨ੍ਹਾਂ ਸਤਰਾਂ ਦੇ ਲੇਖਕ ਨੂੰ ਵੀ ਸ੍ਰੀ ਸੁਰਜੀਤ ਗਿੱਲ ਦੀ ਪਿਛਲੀਆਂ ਸਰਦੀਆਂ ਵਿੱਚ ਪਾਈ ਵਤਨ ਫੇਰੀ ਦੌਰਾਨ ਅਨ-ਟਰੇਸਡ ਪ੍ਰਿਟਿੰਗ ਪ੍ਰੈਸ ਬਾਰੇ ਕਨਸੋਅ ਵੀ ਐਵੇਂ ਅਚਨਚੇਤ ਹੀ ਮਿਲ ਗਈ, ਜਦ ਸ੍ਰੀ ਗਿੱਲ ‘ਐਤਵਾਰਤਾ’ ਅਤੇ ਕੁਝ ਇਤਿਹਾਸਿਕ ਪੁਸਤਕਾਂ ਬਾਰੇ ਪੀਡੀਆਂ ਬਾਤਾਂ ਪਾ ਰਹੇ ਸਨ। ਮੁੜ ਦਰਿਆਫਤ-ਦਰ-ਦਰਿਆਫਤ ਕਰਨ ਅਤੇ ਬੱਬਰ ਇਤਿਹਾਸ ਅਤੇ ਸੰਬੰਧਿਤ ਰਿਕਾਰਡ ਦੀ ਪੜਚੋਲ ਦਰ ਪੜਚੋਲ ਕਰਨ ਉਪਰੰਤ ਜਦ ਉਡਾਰੂ ਪ੍ਰੈੱਸ’ ਦੀਆਂ ਦੋ ਪ੍ਰਿੰਟਿੰਗ ਮਸ਼ੀਨਾਂ ਹੋ ਜਾਣ ਦੀ ਪੁਸ਼ਟੀ ਹੋ ਗਈ, ਇਸ਼ਾਰਾ ਮਿਲ ਗਿਆ ਕਿ ਫਤਿਹਪੁਰ ਕੋਠੀ ਵਾਲੀ ਤੋਂ ਬਿਨਾਂ ਦੂਸਰੀ ਕਿਧਰ ਸੀ, ਤਾਂ ਹਿਆਤਪੁਰ ਦੇ ਬਜ਼ੁਰਗਾਂ ਲਈ ਉਲਝਿਆ ਤਾਣਾ-ਪੇਟਾ ਜੋੜਿਆ ਗਿਆ। ਜੇ ਸੁਰਜੀਤ ਗਿੱਲ ਕੁਝ ਚਿਰ ਪਹਿਲਾਂ ਹੀ ਇਹ ਗੱਲ ਖਲਾਅ ‘ਚ ਉਛਾਲ ਦਿੰਦਾ ਤਾਂ ਸ਼ਾਇਦ ਬਹੁਤ ਦੇਰ ਪਹਿਲਾਂ ਹੀ ਕੋਈ ਹੋਰ ਪ੍ਰਬੀਨ ਇਤਿਹਾਸਿਕਾਰ ਛੁਪੇ ਭੇਦ ਸਾਹਮਣੇ ਲੈ ਆਉਂਦਾ, ਉਹ ਵੀ ਮੈਥੋਂ ਕਿਤੇ ਬਿਹਤਰ ਢੰਗ ਨਾਲ। ਚਾਚਾ-ਭਤੀਜਾ ਲੱਗਦੇ ਗੁਰਦਿਆਲ ਸਿੰਘ ਅਤੇ ਮਾ. ਸੰਤਾ ਸਿੰਘ ਹਮ-ਉਮਰ ਸਨ। ਚੌਥੀ ਉਨ੍ਹਾਂ ਸਾਹਬੇ-ਸੜੋਏ ਕੀਤੀ ਅਤੇ ਪੰਜਵੀਂ ਖਾਲਸਾ ਸਕੂਲ ਹੁਸ਼ਿਆਰਪੁਰ। ਚੌਥੀ ਵੀ ਉਨ੍ਹਾਂ ਨੂੰ ਪ੍ਰਾਈਵੇਟ ਸਕੂਲ ‘ਚ ਹੀ ਕਰਾਈ ਗਈ ਅਤੇ ਉੱਥੇ ਭਾਵੇਂ ਵੱਡਾ ਸਰਕਾਰੀ ਸਕੂਲ ਵੀ ਸੀ, ਪਰ ਬਜ਼ੁਰਗਾਂ ਦਾ ਖਿਆਲ ਸੀ ਕਿ ਅੰਗਰੇਜ਼ਾਂ ਦੇ ਅਦਾਰਿਆਂ ‘ਚ ਨਹੀਂ ਪੜ੍ਹਨਾ, ਸੋ ਹੁਸ਼ਿਆਰਪੁਰ ਤੋਰ ਦਿੱਤੇ। ਗੁਰਦਿਆਲ ਸਿੰਘ ਉੱਥੇ ਹੀ ਬੋਰਡਿੰਗ ‘ਚ ਪੜ੍ਹਦਾ ਰਿਹਾ, ਦੇਸ਼ ਭਗਤ ਪਰਿਵਾਰ ਦਾ ਹੋਣ ਕਾਰਨ ਰਿਆਇਤ ਵੀ ਸੀ, ਪ੍ਰੰਤੂ ਬੱਬਰ ਧਰਮ ਸਿੰਘ ਦੀ ਫਾਂਸੀ ਉਪਰੰਤ ਸੰਤਾ ਸਿੰਘ ਨੂੰ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਵਗੈਰਾ ਨੇ ਪੜ੍ਹਾਇਆ, ਜੋ ਮਗਰੋਂ ਮਾਸਟਰ ਭਰਤੀ ਹੋ ਗਿਆ। ਦੇਸ਼ ਭਗਤ ਪਿਛੋਕੜ ਕਾਰਨ ਭਾਵੇਂ ਪਹਿਲਾਂ ਸਰਕਾਰੀ ਨੌਕਰੀ ਨਾ ਮਿਲੀ, ਪਰ ਅਜ਼ਾਦੀ ਉਪਰੰਤ ਇਹੀ ਸਰਕਾਰੀ ‘ਚ ਤਬਦੀਲ ਹੋ ਗਈ। ਸਾਰੀ ਉਮਰੇ ਆਪਣੇ ਹਮ-ਉਮਰ ਚਾਚੇ ਗੁਰਦਿਆਲ ਸਿੰਘ ਦਾ ਹਮਰਾਜ਼ ਅਤੇ ਯਾਰ ਰਿਹਾ। ਇਹ ਸੱਜਣ ਪੁਰਸ਼ ਉਦੋਂ ਵੀ ਇਸੇ ਗੁਰਦਿਆਲ ਸਿੰਘ ਨਾਲ ਗੱਲਾਂ ਕਰ ਰਿਹਾ ਸੀ, ਜਦ ਗੁਰਦਿਆਲ ਸਿੰਘ ਦੀਆਂ ਲੋਕ ਹਿਤੈਸ਼ੀ ਬੇਬਾਕ ਗੱਲਾਂ ਕਾਰਨ ਜਨਵਰੀ 1989 ਵਿੱਚ ਅੱਤਵਾਦੀਆਂ ਨੇ ਬਜ਼ੁਰਗ ਨੂੰ ਘਾਤ ਲਾ ਕੇ ਕਤਲ ਕਰ ਦਿੱਤਾ ਸੀ।

ਗੁਰਦਿਆਲ ਸਿੰਘ ਦੀ ਆਪਣੀ ਗਾਥਾ ਵੀ ਬੜੀ ਸੰਵੇਦਨਸ਼ੀਲ ਅਤੇ ਰੌਚਕ ਹੈ। ਪੜ੍ਹਨ ਨੂੰ ਬੇਹੱਦ ਹੁਸ਼ਿਆਰ, ਉੱਚੇ-ਲੰਮੇ, ਗੋਰੇ-ਨਿਛੋਹ ਅਤੇ ਤਕੜੇ ਜੁੱਸੇ ਦੇ ਮਾਲਕ ਇਸ ਗਭਰੂਟ ਉੱਤੇ ਸਾਂਝੇ ਪਰਿਵਾਰ ਨੂੰ ਬੜੀਆਂ ਆਸਾਂ ਸਨ। ਘਰੇ ਬਹੁਤ ਤੰਗੀ ਸੀ, ਅੰਗਰੇਜ਼ਾਂ ਦੇ ਧੱਕੇ-ਧੋੜੇ ਨਾਲ ਸਮੁੱਚਾ ਪਰਿਵਾਰ ਅਸਤ-ਵਿਅਸਤ ਹੋ ਚੁੱਕਾ ਸੀ। ਜੀਵਨ ਨਿਰਬਾਹ ਬਹੁਤ ਕਠਿਨ ਸਥਿਤੀ ਵਿੱਚ ਸੀ, ਰੋਜ਼ੀ-ਰੋਟੀ ਤੋਂ ਵੀ ਆਤੁਰ। ਪੜ੍ਹ ਤਾਂ ਗਿਆ, ਪਰ ਗੁਪਤ ਰਿਪੋਰਟਾਂ ਨੌਕਰੀ ‘ਚ ਰੁਕਾਵਟ ਸਨ। ਕਿਸੇ ਨੇ ਸਲਾਹ ਦਿੱਤੀ ਕਿ ਬਾਹਰ ਵਗ ਜਾ, ਪਰ ਬਾਗੀ ਦੇਸ਼ ਭਗਤ ਪਿਛੋਕੜ ਕਾਰਨ ਪਹਿਲਾਂ ਪਾਸਪੋਰਟ ਅਤੇ ਫਿਰ ਰਾਹਦਾਰੀ ਨਾ ਮਿਲੀ। ਭਰਤੀ ਹੋ ਜਾ, ਕਿਸੇ ਹੋਰ ਨੇ ਸਲਾਹ ਦਿੱਤੀ, ਪਰ ਅਤੀਤ ਨੇ ਪਿੱਛਾ ਨਾ ਛੱਡਿਆ। ਘਰੇ ਸਲਾਹ ਬਣੀ ਦਿੱਲੀ ਜਾ ਕੇ ਭਰਤੀ ਹੋ ਜਾ, ਪ੍ਰੰਤੂ ਚਾਲ-ਚੱਲਣ ਦੀ ਤਾਂ ਪੜਤਾਲ ਹੋਣੀ ਹੀ ਸੀ, ਪਰ ਸੱਚ ਇਸ ਵੀ ਹੈ ਕਿ ਜੇ ਸਿੰਘਾਪੁਰੀਆ ਸੁਰਜੀਤ ਗਿੱਲ ਵੈਨਕੂਵਰ ‘ਇਤਿਹਾਸ ਦੀਆਂ ਪੈੜਾਂ’ ਕਾਲਮ ਨੂੰ ਸ਼ਿੱਦਤ ਨਾਲ ਨਾ ਲੈਂਦੇ ਤਾਂ ਉਨ੍ਹਾਂ ਦਾ ਹਿਆਤਪੁਰੀਆਂ ਦੇ ਅਜਿਹੇ ਆਹਲਾ ਇਨਸਾਨਾਂ ਗੁਰਦਿਆਲ ਸਿੰਘ ਤੇ ਸੰਤਾ ਸਿੰਘ ਵਗੈਰਾ ਨਾਲ ਵਾਹ ਨਾ ਪੈਂਦਾ ਤਾਂ ਸ਼ਾਇਦ ਇਹ ਇਤਿਹਾਸਿਕ ਪੁਸ਼ਟੀ ਸਦਾ-ਸਦਾ ਵਾਸਤੇ ਹੀ ਡੂੰਘੇ ਪਤਾਲਾਂ ‘ਚ ਦਫਨ ਰਹਿੰਦੀ। ਵੇਖਣ ਨੂੰ ਇਹ ਗੱਲ ਭਾਵੇਂ ਪੈਰਾਂ ਹੇਠ ਬਟੇਰਾ ਆ ਜਾਣ ਵਰਗੀ ਜਾਪੇ, ਪਰ ਖਿਲਰੀਆਂ ਤੰਦਾਂ ਜੋੜਨ ਲਈ ਮਹੀਨਿਆਂ ਬੱਧੀ ਖੋਜਣਾ ਪਿਆ ਹੈ। ਫਿਰ ਦੇਸ਼ ਭਗਤਾਂ ਨੂੰ ਨਤਮਸਤਕ ਹੋਣ ਲਈ ਕੀਤੀ ਗਈ ਇਸ ਸੀਮਤ ਜਿਹੀ ਘਾਲਣਾ ਦੀ ਵੀ ਆਪਣੀ ਹੀ ਇੱਕ ਗਾਥਾ ਹੈ।

Credit – ਵਿਜੈ  ਬੰਬੇਲੀ

Leave a Comment