ਮਾਹਿਲਪੁਰ ਪਿੰਡ | Mahilpur Village

ਇੰਜ ਵਸਿਆ ਸੀ : ਮਾਹਿਲਪੁਰ

ਮਾਹਿਲਪੁਰ ਸ਼ਿਵਾਲਿਕ ਦੇ ਪੈਰਾਂ ਵਿੱਚ ਹੁਸ਼ਿਆਰਪੁਰ ਤੋਂ 22 ਕਿਲੋਮੀਟਰ, ਚੰਡੀਗੜ੍ਹ ਸ਼ਾਹਰਾਹ ਉੱਤੇ ਤਹਿਸੀਲ ਗੜ੍ਹਸ਼ੰਕਰ ਪੰਜਾਬ ਦਾ ਇੱਕ ਉੱਘਾ ਪਿੰਡ ਨੁਮਾ ਕਸਬਾ ਹੈ। ਜ਼ਿਲਾ ਹੁਸ਼ਿਆਰਪੁਰ ਦਾ ਉੱਘਾ ਬਲਾਕ ਇਹ ਮਾਹਿਲਪੁਰ ਹੁਣ ਕਸਬੇ ਤੋਂ ਸ਼ਹਿਰੀ ਦਿੱਖ ਅਖਤਿਆਰ ਕਰ ਲੈਣ ਵੱਲ ਤੇਜ਼ੀ ਨਾਲ ਤੁਰ ਪਿਆ ਹੈ।

ਜ਼ਿਲ੍ਹਾ ਜਲੰਧਰ ਦੀ ਪੂਰਬੀ ਗੁੱਠ ਤੋਂ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੜ੍ਹਦੀ ਬੱਖੀ ਤੱਕ ਦਾ ਖੇਤਰ ਕੁਦਰਤਨ ਭੂਗੋਲਿਕੀ ਸਥਿਤੀ ਅਨੁਸਾਰ ਚੌਂਹ ਖਿੱਤਿਆਂ ਵਿੱਚ ਵੰਡਿਆ ਹੋਇਆ ਹੈ। ਜਲੰਧਰ ਦੀ ਹੱਦ ਨਾਲ ਲੱਗਵਾਂ ਸੀਰੋਵਾਲ, ਉਸ ਤੋਂ ਅਗਲਾ ਰੱਕੜ, ਇਸਦੇ ਨਾਲ ਲੱਗਦਾ ਕੰਢੀ ਤੇ ਉਸ ਤੋਂ ਅਗਲਾ ਬੀਤ ਅਖਵਾਉਂਦਾ ਹੈ। ਮਾਹਿਲਪੁਰ ਰੱਕੜ ਅਤੇ ਸੀਰੋਵਾਲ ਦੇ ਰਲਵੇਂ-ਮਿਲਵੇਂ ਬਸੀਮੇ ’ਤੇ ਸ਼ਿਵਾਲਕੀ ਕੰਢੇ ਦੇ ਪੈਰਾਂ ਵਿੱਚ ਸਥਿਤ ਹੈ। ਸਿੱਖ ਰਾਜ ਤੱਕ ਇਸ ਦੀ ਚੌਧਰ ਫੌਜਦਾਰ ਜਲੰਧਰ ਜਾਂ ਲਾਹੌਰ ਦਰਬਾਰ ਨਾਲ ਸੰਬੰਧਿਤ ਰਹੀ। ਅੰਗਰੇਜ਼ੀ ਰਾਜ ਸਮੇਂ ਇਹ 1551 ਈਸਵੀ ਵਿੱਚ ਜ਼ਿਲ੍ਹਾ ਤੇ ਤਹਿਸੀਲ ਹੁਸ਼ਿਆਰਪੁਰ ਹੇਠ ਆਇਆ। 1861 ਵਿੱਚ ਜਦ ਹਰਿਆਣਾ ਤਹਿਸੀਲ ਨੂੰ ਠੱਪ ਕਰ ਦਿੱਤਾ ਗਿਆ ਤਾਂ ਇਹ ਪਿੰਡ ਗੜ੍ਹਸ਼ੰਕਰ ਤਹਿਸੀਲ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਅੰਗਰੇਜ਼ਾਂ ਦੇ ਵਕਤ ਵੀ ਇਹ ਵਿਧਾਨ ਸਭਾਈ ਹਲਕਾ ਸੀ, ਅਜ਼ਾਦੀ ਉਪਰੰਤ ਇਹ ਦੋਹਰਾ ਹਲਕਾ ਵੀ ਰਿਹਾ, ਹੁਣ ਇਹ ਨਿਰੋਲ ਰਿਜ਼ਰਵ ਹੈ। ਅਪ੍ਰੈਲ 1957 ਵਿੱਚ ਮਾਹਿਲਪੁਰ ਬਲਾਕ ਹੋਂਦ ਵਿੱਚ ਆਇਆ ਅਤੇ ਹੁਣ ਇੱਥੇ ਸਬ-ਤਹਿਸੀਲ ਵੀ ਹੈ। ਇਸ ਪਿੰਡ ਦਾ ਹੱਦਬਸਤ ਨੰਬਰ 308 ਰਕਬਾ 2653 ਏਕੜ ਅਤੇ ਹੁਣ ਅਬਾਦੀ 16,018 ਹੈ।

ਚੀਨੀ ਯਾਤਰੀ ਹਿਊਨਸਾਂਗ 643ਈ. ਵਿੱਚ ਥਨੇਸਰ ਵਿਖੇ ਮਹਾਰਾਜਾ ਹਰਸ਼ਵਰਧਨ ਦਾ ਮਹਿਮਾਨ ਸੀ। ਫਿਰ ਉਹ ਹਰਸ਼ ਦੇ ਪੁਰਖਿਆਂ ਦੇ ਸਥਾਨ ਮਾਹਿਲਪੁਰ ਵੀ ਆਇਆ। ਆਪਣੇ ਸਫ਼ਰਨਾਮੇ ਵਿੱਚ ਉਹ ਇਸ ਨੂੰ ਸਿਰੀ ਮਾਹਿਲ ਵਜੋਂ ਯਾਦ ਕਰਦਾ ਹੈ। ਹਰਸ਼ ਚਰਿੱਤਰ ਵਿੱਚ ਜ਼ਿਕਰ ਆਉਂਦਾ ਹੈ ਕਿ ਲੱਗਭਗ 400 ਈਸਵੀਂ ਵਿੱਚ ਹਰਸ਼ਵਰਧਨ ਦੇ ਵੱਡੇ ਵਡੇਰੇ ਬੈਂਸ ਬੰਸੀ ਪੁਸ਼ਪਭੂਤੀ ਨੇ ਕੁਰੂਕਸ਼ੇਤਰ ਦੀ ਧਰਤ ‘ਤੇ ਸ੍ਰੀ ਕੰਠ (ਥਨੇਸਰ) ਵਸਾਇਆ ਸੀ। ਮਿਥਿਹਾਸ-ਇਤਿਹਾਸ ਅਨੁਸਾਰ ਹਰਸ਼ ਦੀ ਬੰਸਾਵਲੀ ਇੰਜ ਤੁਰਦੀ ਹੈ… ਨਾਭਕਮਲ (ਇਤਿਹਾਸ/ਮਿਥਿਹਾਸ ਵਾਲਾ ਵਿਸ਼ਨੂੰ ਭਗਵਾਨ) ਹਰਬੰਸ (ਮਿਥਿਹਾਸ ਦਾ ਇਤਿਹਾਸਿਕ ਪਾਤਰ)- ਸੂਰਜ (ਸੂਰਜਬੰਸੀ ਕੁਲ ਦਾ ਮੰਨਿਆ ਗਿਆ ਉਸਰੱਈਆ) ਰਾਜਾ ਕਰਨ (ਮਹਾਂਭਾਰਤ ਵਾਲਾ ਕਰਨ, ਕੁੰਤੀ ਪੁੱਤਰ, ਪਾਂਡਵਾਂ ਦਾ ਮਤਰੇਆ, ਬੇਜੋੜ ਸੂਰਮਾ, ਮਹਾਂਦਾਨੀ)- ਜੰਜੂਹਾ (ਜੰਜੂਹਾ ਕਸ਼ੱਤਰੀਆਂ ਦਾ ਮੋਢੀ, ਰਾਜ ਪ੍ਰਾਪਤੀ ਉਪਰੰਤ ਜੰਜੂਹਾ ਰਾਜਪੂਤ, ਰਾਜਪੂਤਾਂ ਦੇ ਜੰਜੂਆ ਗੋਤ ਦਾ ਉਥਾਨ ਇੱਥੋਂ ਹੀ ਹੋਇਆ)- ਬੈਂਸ (ਬੈਂਸ ਤੋਂ ਬੈਂਸ, ਬੈਂਸਾਂ ਦਾ ਮੋਢੀ)… ਸਿਰੀ ਕੰਠ (ਕੁਰੂਕਸ਼ੇਤਰ) ਹਰਸ਼ਵਰਧਨ (ਥਾਨੇਸਰ)- ਸਿਰੀ ਮਾਹਿਲ (ਮਾਹਿਲਪੁਰ), ਪਰ ਹਿਊਨਸਾਂਗ ਇਸ ਦੇ ਜੰਜੂਹਾਂ ਤੋਂ ਅਗਲੀ ਪੀੜ੍ਹੀ ਹੋਣ ਦਾ ਇਸ਼ਾਰਾ ਦਿੰਦਾ ਹੈ- ਵੀਰੋ (ਫੇਰੂ ਬੈਂਸ, ਮਾਹਿਲਪੁਰੀ ਖਿੱਤੇ ‘ਚ ਆਉਣ ਵਾਲਾ, ਜੰਮੂ-ਕਸ਼ਮੀਰ ਵਲੋਂ ਇੱਕ ਪ੍ਰਬੰਧਕ ਵਜੋਂ ਭੇਜਿਆ ਗਿਆ।

ਦੰਦ ਕਥਾਵਾਂ ਅਨੁਸਾਰ ਮਾਹਿਲਪੁਰ ਦਾ ਨਾਂਅ ਰਾਜਾ ਮਾਹਲ ਦੇਵ ਦੇ ਨਾਂਅ ‘ਤੇ ਪਿਆ, ਪਰ ਬੈਂਸਾਂ ਦੀ ਬੰਸਾਵਲੀ ਫਰੋਲਦਿਆਂ ਜਿਸ ਮਾਹਲੇ ਦਾ ਸੰਬੰਧ ਇਸ ਇਲਾਕੇ ਨਾਲ ਜੁੜਦਾ ਹੈ, ਵੱਲੋਂ ਵੀ ਮਾਹਿਲਪੁਰ ਦੀ ਮੋੜ੍ਹੀ ਗੱਡਣ ਦਾ ਜ਼ਿਕਰ ਤੁਰਦਾ ਹੈ। ਸਿਜਰਾਨਸਥ (ਬੰਦੋਬਸਤ 1884 ਈ.) ਅਨੁਸਾਰ ਇਹ ਲਿਖਤੀ ਕੁਰਸੀਨਾਮਾ ਇੰਜ ਹੈ। ਬੀਰੂ (ਨੌਕਰ ਰਾਜਾ ਮਾਲ ਦੇਵ)- ਖੰਗਣ (ਸੰਗਣ), ਉਦਵੇਸਾਲ (ਵਦਰਮੱਲ)- ਮੱਖਣ-ਭੁੱਲਾ-ਬਾਹੋ (ਬਾਹੋ ਹੁਰੀਂ ਤਿੰਨ ਭਰਾ ਸਨ- ਮਾਲ੍ਹਾ, ਬਿਧੀ ਤੇ ਬਾਹੋ। ਵਿਚਕਾਰਲਾ ਬਿਧੀ ਭਰ ਜਵਾਨੀ ਵਿੱਚ ਮਰ ਗਿਆ। ਮਾਲ੍ਹੇ ਨੇ ਮਾਹਿਲਪੁਰ ਬੰਨ੍ਹਿਆ? ਅਤੇ ਬਾਹੋ ਨੇ ਬਾਹੋਵਾਲ) ਮਹਿਮਦ (ਇਸੇ ਮਹਿਮਦ ਤੋਂ ਮਾਹਿਲਪੁਰ ਦੀਆਂ ਪਰਿਵਾਰਕ ਸ਼ਖਾਵਾਂ ਉਸ ਦੇ ਬਹੁਪਤਨੀ ਹੋਣ ਕਾਰਨ ਵਧੀਆਂ ਤੇ ਇੱਥੋਂ ਹੀ ਮਾਹਿਲਪੁਰ ਦੀਆਂ ਤਰਫ਼ਾਂ/ਪੱਤੀਆਂ ਵਜੂਦ ਵਿੱਚ ਆਈਆਂ।) ਜੇ ਸ੍ਰੀ ਮਾਹਿਲਦੇਵ ਤੋਂ ਲਈਏ ਤਾਂ ਇਸ ਖੇਤੇ ਨੂੰ ਜੰਜੂਆਂ ਤੋਂ ਬਾਅਦ ਵਸੇ ਨੂੰ ਚਾਰ ਕੁ ਹਜ਼ਾਰ ਸਾਲ ਹੋ ਚੱਲੇ ਹਨ ਅਤੇ ਜੇ ਗਿਣੀਏ ਮਾਲ੍ਹੇ ਤੋਂ ਤਾਂ ਅਰਸਾ ਚਾਰ ਕੁ ਸੈਂਕੜੇ ਬਣਦਾ ਹੈ, ਪ੍ਰੰਤੂ ਰਾਜਾ ਮਾਲ ਦੇਵ ਦੇ ਨੌਕਰ ਬੀਰੂ ਦਾ ਸਮਾਂ ਚੌਦਵੀਂ ਸਦੀ ਦਾ ਅੱਧ ਬਣਦਾ ਹੋਣ ਕਾਰਨ ਕਿਹਾ ਜਾ ਸਕਦਾ ਹੈ ਕਿ ਮਾਹਿਲਪੁਰ ਦਾ ਵਜੂਦ ਸਾਢੇ ਪੰਜ ਸਦੀ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਜਾਂ ਨਾਂਅ ਤਹਿਤ ਸੀ।

ਸਿਜਰਾਨਸਥ ਕਾਨੂੰਨੀ ਬੰਦੋਬਸਤ 1884 ਈਸਵੀ ਕਨਸੋਅ ਦਿੰਦਾ ਹੈ ਕਿ ਇਹ ਖੇੜਾ ਜਸਵਾਲ ਰਾਜਿਆਂ ਹੱਥੋਂ ਤਬਾਹ ਹੋ ਗਿਆ ਸੀ। (ਇਹ ਗੱਲ ਹੈ ਵੀ ਠੀਕ, ਕਿਉਂਕਿ, ਮਹਿਮਦਾ, ਸਕਤਾ (ਸਗਤਾ) ਦੁਰਗਾ ਕਮਾਲ ਤੋਂ ਅਗਲਾ ਸੀ ਫਤਿਹ ਚੰਦ ਰਾਮ ਰਾਏ। ਇਹ ਰਾਮ ਰਾਏ ਆਪਣੇ ਵਕਤ ਇੱਥੋਂ ਦਾ ਅਹਿਲਕਾਰ ਸੀ, ਜੋ ਜੈਜੋਂ ਦੇ ਜਸਵਾਲ ਰਾਜਿਆਂ ਹੱਥੋਂ ਮਾਰਿਆ ਗਿਆ ਸੀ) ਦੂਸਰੀ, ਇੱਥੇ ਇੱਕ ਗੜ੍ਹੀ ਸੀ, ਤੀਸਰੀ: ਜਦ ਦੁਬਾਰਾ ਆਬਾਦ ਹੋਇਆ ਤਾਂ ਇਸ ਦਾ ਨਾਂਅ ਰਾਜਾ ਮਾਲ ਦੇਵ ਦੇ ਨਾਂਅ ‘ਤੇ ਰੱਖਿਆ ਗਿਆ। (ਵੀਰੋ ਰਾਜਾ ਮਾਹਲ ਦੇਵ ਦਾ ਨੌਕਰ) 14ਵੀਂ ਸਦੀ ਦੇ ਅੱਧ ‘ਚ ਇਧਰ ਆਇਆ। ਅਕਬਰ ਬਾਦਸ਼ਾਹ (1556-1605) ਦਾ ਸੰਬੰਧ ਵੀ ਮਾਹਿਲਪੁਰ ਨਾਲ ਜੁੜਦਾ ਹੈ, ਜਦ ਉਹ ਇਨ੍ਹਾਂ ਨੂੰ ਆਪਣੇ ਦਰਬਾਰੀਆਂ ਦਾ ਖਿਤਾਬ ਦਿੰਦਾ ਹੈ। ਇਸ ਹਿਸਾਬ ਅਕਬਰ ਤੋਂ ਅਰਸਾ ਸਾਢੇ ਚਾਰ ਸਦੀ ਪਹਿਲਾਂ ਇਹ ਖੇੜਾ ਮਾਹਿਲਪੁਰ ਦੇ ਨਾਂਅ ਨਾਲ ਮੌਜੂਦ ਸੀ, ਜੋ ਵੀਰੋ ਉਰ ਫੇਰ ਬੈਂਸ ਵਲੋਂ ਮਾਹਲਦੇਵ ਦੇ ਨਾਂ ‘ਤੇ ਮੁੜ ਮੋੜ੍ਹੀ ਗੱਡਣ ‘ਤੇ ਵਜ਼ਨ ਪਾਉਂਦਾ ਹੈ), ਚੌਥਾ, ਇਸ ਖੇੜੇ ਦੀ ਆਬਾਦੀ ਮਹਿਮਦ ਉਪਰੰਤ ਵਧੀ। ਪ੍ਰੰਤੂ ਅਸਲ ਬਾਤ ਜੋ ਪਰਗਟ ਹੋਈ, ਉਹ ਇਹ ਹੈ ਕਿ ਜੇ ਇਹ ਦੁਬਾਰਾ ਆਬਾਦ ਹੋ ਕੇ ਮਾਹਿਲਪੁਰ ਬਣਿਆ ਤਾਂ ਜ਼ਰੂਰ ਹੀ ਇਸ ਤੋਂ ਪਹਿਲਾਂ ਵੀ ਇੱਥੇ/ਇਧਰ ਕੋਈ ਮਹੱਤਵਪੂਰਨ ਖੇੜਾ ਜ਼ਰੂਰ ਰਸਦਾ-ਵੱਸਦਾ ਹੋਊ ਅਤੇ ਫਿਰ 1884 ਤੋਂ 18 ਪੁਸ਼ਤ ਪਹਿਲਾਂ ਦਾ ਮਤਲਬ ਹੈ ਪੰਦਰਵੀਂ ਸਾਡੀ ਦਾ ਅੱਧ।। (1884-18× ਗੁਣਾ 25)।

ਮਾਹਿਲਪੁਰ ‘ਚੋਂ ਪਹਿਲਾਂ ਦੀਆਂ ਅਤੇ ਇੱਥੇ ਪਿੰਡ ਦਾ ਮੁੱਢ (ਮੁੜ) ਬੰਨ੍ਹਣ ਬਾਰੇ ਕੁਝ ਹੋਰ ਦੰਦ ਕਥਾਵਾਂ ਵੀ ਹਨ; ਪਿੰਡ ਛੋਟੀਆਂ ਬਾੜੀਆਂ ਦੇ ਪੱਛੋਂ ਨੂੰ ਇੱਕ ਥੇਹ ਸੀ, ਜੋ ਰਾਜਾ ਜਨਕ ਦਾ ਟਿੱਲਾ ਅਖਵਾਉਂਦਾ ਸੀ। ਬਾੜੀਆਂ ਸ਼ਬਦ ਮਾਹਿਲਪੁਰੀਆਂ ਦੇ ਬਾੜਿਆਂ ਤੋਂ ਪਿਆ। ਰਮਾਇਣ ਕਾਲ ਦੀ ਇਹ ਨਿਸ਼ਾਨੀ ਭਾਵੇਂ ਨਾ ਵੀ ਹੋਵੇ, ਪਰ ਸਿੱਧ ਇਹ ਜ਼ਰੂਰ ਹੁੰਦਾ ਹੈ ਕਿ ਬਹੁਤ ਪਿਛਵਾਲੜੇ ਸਮਿਆਂ ਵਿਚ ਇਧਰ ਗਰਾਂ ਅਬਾਦ ਸਨ। ਫਿਰ ਸਾਹਿਲਪੁਰੀਆ ਜੱਟਾਂ ਦੇ ਬੈਂਸ ਕੀਤ ਆਦਿ ਤਾਂ ਸ਼ੁਰੂ ਹੁੰਦਾ ਹੀ ਮਹਾਂਭਾਰਤ ਕਾਲ ਤੋਂ ਹੈ। ਅੰਦਾਜਾ ਹੀ ਲਾਇਆ ਜਾ ਸਕਦਾ ਹੈ ਕਿ ਇਸ ਦਾ ਇਧਰ-ਕਿਧਰੇ ਪਹਿਲਾਂ ਸਰੂਪ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਬੱਚਾ ਹੋਵੇਗਾ। ਮਾਹਿਲਪੁਰ ਦੇ ਦੇਵੀ ਤਾਲ ਤੋਂ ਨਿਕਲੀਆਂ ਮਹਾਂਵਾਰਡ ਕਲੀਨ ਪੱਥਰ ਦੀਆਂ ਕਲਾਕ੍ਰਿਤੀਆਂ ਅਤੇ ਚੜਦੇ ਪਾਸੇ ਦੇ ਚੋਅ ਬੁਰਦ ਸਥਾਨ ਨੂੰ ਮਿਲੀਆਂ ਮਿੱਲਾਂ ਉਸ ਜ਼ਮਾਨੇ ਦੀਆਂ ਬਚੀਆਂ-ਖੁਚੀਆਂ ਨਿਸ਼ਾਨੀਆਂ ਵੀ ਹੋ ਸਕਦੀਆਂ ਹਨ। ਪੱਕੇ ਪੁਲ ਦੇ ਉੱਤਰ ਵੱਲ ਬਜਾਜਾਂ ਦਾ ਹਾਰ ਅਤੇ ਉਸ ਤੋਂ ਉਨ੍ਹਾਂ ਦੇ ਖੇਤਾਂ ਦੀ ਹਮਾਲਤੀ ਦੇ ਹਾਰ ਵਜੋਂ ਅੱਲ ਵੀ ਕਿਸੇ ਪੁਰਾਤਨਤਾ ਦਾ ਇਸ਼ਾਰਾ ਹੈ। ਜੇ ਬਜਾਜ ਆਰੀਅਨਾਂ ‘ਚ ਆਉਂਦੇ ਹਨ ਤਾਂ ਦਲਿਤਾਂ (ਚਮਾਰ) ਦੀ ਤੰਦ ਦਰਾਵੜਾਂ ਨਾਲ ਜੁੜਦੀ ਹੈ। ਅੰਗਰੇਜ਼ ਵਿਦਵਾਨਾਂ ਅਤੇ ਹੁਸ਼ਿਆਰਪੁਰ ਡਿਸਟ੍ਰਿਕਟ ਗਜ਼ਟੀਅਰ 1904 ਨੇ ਵੀ ਮਾਹਿਲਪੁਰ ਨੂੰ ਜੱਟ ਬੈਂਸ ਕਬੀਲੇ ਦਾ ਸਦਰ-ਮੁਕਾਮ ਲਿਖਿਆ ਹੋਇਆ ਹੋਇਆ ਹੈ।

ਹੁਸ਼ਿਆਰਪੁਰ ਦੇ ਦਰਜਨ ਕੁ ਬੱਝਵੇਂ ਬੈਂਸ ਬਹੁਤਾਤ ਵਾਲੇ ਪਿੰਡਾਂ ਤੋਂ ਬਿਨਾਂ ਜਲੰਧਰ ਤੇ ਹੁਣ ਨਵਾਂ ਸ਼ਹਿਰ ਜ਼ਿਲ੍ਹੇ ਦੇ ਵੀ ਬੈਂਸ ਪਿੰਡ ਮਿਲਾ ਕੇ ਕੁੱਲ 22 ਬਣਦੇ ਹਨ, ਜਿਨ੍ਹਾਂ ਨੂੰ ਬੈਂਸਾਂ ਦਾ ਬਾਹੀਆਂ ਆਖਿਆ ਜਾਂਦਾ ਹੈ। ਪਰ ਸਭ ਦਾ ਸਿਰਮੌਰ ਮਾਹਿਲਪੁਰ (ਖੇੜਾ) ਨੂੰ ਹੀ ਮੰਨਿਆ ਜਾਂਦਾ ਹੈ। ਰਾਮਾਇਣ ਕਾਲ ਉਪਰੰਤ ਪੰਜਾਬ ਬਹੁਤ ਹੀ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਮਹਾਂਭਾਰਤ ਯੁੱਧ ਤੋਂ ਬਾਅਦ ਪੰਜਾਬ ਵਿੱਚ ਵਿਲੱਖਣ ਰਾਜਸੀ ਤਬਦੀਲੀ ਆਈ। ਰਾਜਿਆਂ ਦੀ ਥਾਂ ਕਿਸੇ ਹੱਦ ਤੀਕਰ ਲੋਕ ਰਾਜ ਸਥਾਪਤ ਹੋਇਆ ਸੀ। ਵੱਖ-ਵੱਖ ਕਬੀਲਿਆਂ ਨੂੰ ਵੱਖ-ਵੱਖ ਜਨਪਦ ਮਿਲੇ ਸਨ। ਵਰਤਮਾਨ ਬੈਂਸ ਜੱਟਾਂ ਦੇ ਬਜ਼ੁਰਗਾਂ ਨੂੰ ਉਸ ਸਮੇਂ ਬਸਾਤੀ ਜਨਪਾਦ ਮਿਲਿਆ ਸੀ, ਜੋ ਮਾਹਿਲਪੁਰ ਤੋਂ ਬਾਅਦ ਵਿੱਚ ਇਨ੍ਹਾਂ ਦਾ ਸਦਰ-ਮੁਕਾਮ ਬਣਿਆ, ਤੋਂ ਬਿਨਾਂ ਇਸ ਨਾਲ ਸੰਬੰਧਿਤ ਗਿਆਰਾਂ ਪਿੰਡ-1 ਖੇੜਾ (ਬੈਂਸ ਸਭ ਤੋਂ ਪਹਿਲਾਂ ਇੱਥੇ ਹੀ ਟਿਕੇ ਸਨ, ਇੱਥੇ ਉਨ੍ਹਾਂ ਦੇ ਵਡੇਰੇ/ਜਠੇਰੇ ਹਨ) 2. ਪਥਰਾਲਾ 3. ਭਾਰਟਾ 4. ਗਣੇਸ਼ਪੁਰ 5. ਨੰਗਲ ਖੁਰਦ 6. ਦਾਦੂਵਾਲ 7. ਗੋਂਦਪੁਰ 8. ਚੰਬਲਾਂ 9. ਰਸੂਲਪੁਰ 10. ਨੰਗਲ ਕਲਾਂ 11. ਸਰਹਾਲਾ ਖੁਰਦ, ਰਲਾ ਕੇ ਹੀ ਬੈਂਸਾਂ ਦਾ ਬਾਰ੍ਹਾਂ ਬਣਦਾ ਹੈ। ਬਾਹੋਵਾਲ ਬਾਹੋ ਦੇ ਨਾਂਅ ‘ਤੇ ਦਾਸੋਵਾਲ ਪੱਤੀ ਦੇ ਖੇਤਰ ਵਿੱਚ ਵਸਿਆ ਕਿਤੇ ਮਗਰੋਂ ਹੋਂਦ ਵਿੱਚ ਆਇਆ ਸੀ। ਨਕਸ਼ੇ ਉੱਤੇ ਨਿਗ੍ਹਾ ਮਾਰਿਆਂ ਇਹ ਸਾਰੇ ਪਿੰਡ ਮਾਹਿਲਪੁਰ ਦੇ ਲੱਗਭਗ ਉੱਤਰੀ-ਪੱਛਮੀ (ਲਹਿੰਦੇ) ਪਾਸੇ ਪੈਂਦੇ ਹਨ। ਕਿਹਾ ਜਾਂਦਾ ਹੈ ਕਿ ਫਿਰ ਇਹ ਬਸਾਤੀ ਜਨਪਾਦ ਹੇਠਾਂ ਆ ਗਏ ਅਤੇ ਬਸਾਤੀ ਸ਼ਬਦ ਤੋਂ ਵਿਗੜ ਸੰਵਰ ਕੇ ਇਨ੍ਹਾਂ ਸਭ ਦੀ ਅੱਲ/ਗੋਤ ਵੀ ਬੈਂਸ ਬਣਿਆ ਹੋ ਸਕਦਾ ਹੈ। ਮਹਾਂ ਭਾਰਤ ਯੁੱਧ ਤੋਂ ਕਿਤੇ ਬਾਅਦ ਦੀ ਇੱਕ ਹੋਰ ਦੰਦ ਕਥਾ ਅਨੁਸਾਰ ਬੈਂਸਾਂ ਦਾ 127 ਪਿੰਡਾਂ ਉੱਪਰ ਅਧਿਕਾਰ,ਤੀਬਰ ਵਾਪਰੀਆਂ ਰਾਜਸੀ ਉਥਲਾਂ-ਪੁਥਲਾਂ ਕਾਰਨ ਹੋ ਗਿਆ। ਉਸ ਸਮੇਂ ਤੋਂ ਮਾਹਿਲਪੁਰ

ਨੂੰ ਦੋ ਸੌ ਸਤਾਈ ਦਾ ਟਿੱਕਾ ਆਖਿਆ ਜਾਣ ਲੱਗ ਪਿਆ।

ਬੈਂਸਾਂ ਦੇ ਦੋ ਬੰਸ (ਜੰਜੂਆ ਅਤੇ ਹੱਡ ਗਲ) ਸਨ? ਉਂਜ ਜੁਲਾਹੇ-ਚਮਾਰਾਂ ਦੇ ਬੈਂਸ ਗੋਤਰਾਂ ਦੇ ਵੀ ਦੋ ਬੰਸ (ਜੁੱਲ ਅਤੇ ਤੰਗਲ) ਹਨ। ਗੱਲ ਤਾਂ ਇਹ ਵੀ ਜਚਦੀ ਹੈ ਫਿਰੋਜ਼ਸਾਹ ਜੋ ਅਫਗਾਨੀ (ਪਠਾਣ) ਸੀ, ਵੀ ਅਫਗਾਨਿਸਤਾਨ ਦੇ ਬੈਂਸ ਕਬੀਲੇ ‘ਚੋਂ ਹੀ ਹੋਵੇ, ਦੇ ਵੰਸ਼ ਨੇ ਵੀ ਇਧਰ ਰੈਣ ਬਸੇਰਾ ਕਰ ਲਿਆ ਹੋਵੇ। ਬੈਂਸਾਂ ਦੇ ਮੁੱਖ ਕਦੀਮ ਉਹੀ ਹੀ ਹੋਣ। ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਇੱਕ ਦੰਦ ਕਥਾ ਇਹ ਵੀ ਹੈ ਜੋ ਮਾਹਿਲਪੁਰ ਆ ਬੈਠੇ ਉਹ ਅਹਿਲਕਾਰਾਂ ਵਿੱਚੋਂ ਸਨ ਅਤੇ ਆਲੇ-ਦੁਆਲੇ ਹੋਰ ਗਿਆਰੀ ਬਾਈਂ ਜੋ ਬੈਠੇ ਉਹ ਸਿਪਾਹੀਆਂ ਵਿਚੋਂ ਸਨ। ਸ਼ਾਇਦ ਤਾਹੀਓਂ ਮਾਹਿਲਪੁਰੀਏ ਆਪਣੇ ਆਪ ਨੂੰ ਬਾਕੀਆਂ ਤੋਂ ‘ਸੁਪੀਰੀਅਰ’ ਗਿਣਦੇ ਰਹੇ ਹੋਣ। ‘ਏ ਗਲੋਸਰੀ ਆਫ ਕਾਸਟ ਐਂਡ ਟਰਾਇਡ ਅਨੁਸਾਰ’ ਬਾਦਸ਼ਾਹ ਅਕਬਰ ਵਲੋਂ ਇਸ ਖਿੱਤੇ ਦੇ ਚੌਧਰੀ ਅਕਬਰ ਲਕਬ (ਦਰਬਾਰੀਏ) ਨਾਲ ਬਖਸ਼ੇ ਖਿਤਾਬ ਨਾਲ ਨਿਵਾਜੇ ਗਏ ਕੁਝ ਪ੍ਰਮੁੱਖ ਜੱਟ ਕੁਨਬਿਆਂ ਵਿੱਚੋਂ ਇਹ ਇੱਕ ਹਨ। ਚੌਧਰ ਬਖਸ਼ੇ ਜਾਣ ਦਾ ਇੱਕ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ ਮਹਿਲਪੁਰੀਏ ਬੈਂਸਾਂ, ਗੜ੍ਹਦੀਵਾਲੇ ਦੇ ਸਹੋਤਿਆਂ ਅਤੇ ਬੁੱਢੀ ਪਿੰਡ ਦੇ ਖੁੰਗਿਆਂ ਨੇ ਵੀ ਅਕਬਰ ਦੇ ਅੰਤਰਜਾਤੀ-ਅੰਤਰ ਧਰਮ ਵਿਆਹਾਂ ਨੂੰ ਮਾਨਤਾ ਪ੍ਰਦਾਨ ਕੀਤੀ ਸੀ। ਇੱਕ ਪੁਰਖੀ ਰਾਜ ਸਮੇਂ ਤੱਕ ਇੱਥੋਂ ਦੇ ਚੌਧਰੀ ਦਾ ਅਧਿਕਾਰ ਇਸ ਖਿੱਤੇ ਉੱਤੇ ਰਿਹਾ, ਪਰ 17ਵੀਂ ਸਦੀ ਵਿੱਚ ਚੌਧਰੀ ਰਾਮ ਰਾਏ ਮਾਹਿਲਪੁਰੀ ਦਾ ਜੈਜੋਂ ਦੇ ਜਸਵਾਲ ਰਾਜੇ ਰਾਮ ਸਿੰਘ ਹੱਥੋਂ ਕਤਲ ਹੋ ਜਾਣ ਵੇਲੇ ਇਸ ਖਿੱਤੇ ਉੱਤੇ ਜਸਵਾਲ ਰਾਜਿਆਂ ਦਾ ਦਬ-ਦਬਾ ਕਾਇਮ ਹੋ ਗਿਆ, ਜਿਸਨੂੰ ਕਾਂਗੜੇ ਦੇ ਕਟੋਚਾਂ ਦੀ ਆਪਣੀ ਧਿਰ ਦੇ ਹੋਣ ਕਾਰਨ ਉਨ੍ਹਾਂ ਦੀ ਹਮਾਇਤ ਹਾਸਲ ਸੀ। ਉਸ ਸਮੇਂ ਕਈ ਬੈਂਸ ਪਤਵੰਤੇ ਪਿੰਡ ਛੱਡ ਗਏ, ਜਿਨ੍ਹਾਂ ਵਿਚੋਂ ਚੌਧਰੀ ਰਾਮ ਰਾਏ ਦਾ ਪੁੱਤ ਸ਼ਾਮਪੁਰਾ (ਸਰਹੰਦ) ਜਾ ਵਸਿਆ ਤੇ ਉਸਦੀ ਅਗਲੇਰੀਆਂ ਔਲਾਦਾਂ ਨੇ ਲਾਗੇ ਹੀ ਜੱਲਾ ਪਿੰਡ ਵਸਾਇਆ ਜਿਨਾਂ ਦੀ ਮਗਰੋਂ ਜੱਲਿਆਂਵਾਲਾ ਬਾਗ ਅੰਮ੍ਰਿਤਸਰ ਅਤੇ ਅਲਾਵਲਪੁਰ (ਜਲੰਧਰ) ਦੇ ਇਤਿਹਾਸ ਨਾਲ ਤੰਦ ਜੁੜਦੀ ਹੈ।

ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਕਿਸੇ ਨਾ ਕਿਸੇ ਕਾਰਨ ਬੈਂਸ ਇੱਥੇ ਮਹਾਂ-ਪਰਸਥਾਨ ਕਰਦੇ ਰਹੇ। ਬੈਂਸ ਬੰਸੀ ਪੁਸ਼ਪਭੂਤੀ, ਮਹਾਰਾਜ ਹਰਸ਼ਵਰਧਨ ਦਾ ਇੱਕ ਵਡੇਰਾ, ਨੇ ਇੱਥੋਂ ਹੀ ਜਾ ਕੇ ਸਿਰੀ ਕੰਠ (ਥਾਨੇਸਰ) ਬੰਨ੍ਹਿਆ ਸੀ। ‘ਭਾਰਤ ਮੇਂ ਜਾਣ ਰਾਜਯ’ ਨਾਮੀ ਪੁਸਤਕ ਦਾ ਕਹਿਣਾ ਹੈ ਕਿ ਰਾਜਸਥਾਨ ਦੀਆਂ ਡੂੰਗੀਆਂ, ਖੇੜਾ ਕੁਰੀ, ਸਪੋਲੀ, ਕਮਾਲਪੁਰ ਆਦਿ ਰਿਆਸਤਾਂ ਜੋ ਬੈਂਸ ਵਾੜਾ ਖਿੱਤੇ ਵਿੱਚ ਸਨ, ਮਾਹਿਲਪੁਰ ਤੋਂ ਗਏ ਹੋਏ ਬੈਂਸਾਂ ਦੀਆਂ ਹੀ ਸਨ। ਅਕਾਲੀ ਕੁਮਕ ਦੇ ਜਥੇਦਾਰ ਮਹਾ ਸਿੰਘ ਬੈਂਸ ਵੀ ਕਾਂਗੜਾ ਰਿਆਸਤ ਦੀ ਫਤਹਿ ਉਪਰੰਤ ਹਿਮਾਚਲ ਦੇ ਜੈ ਸਿੰਘ ਪੁਰਾ ਵਿੱਚ ਹੀ ਆਬਾਦ ਹੋ ਗਏ ਅਤੇ ਖਾਲਸਾ ਰਾਜ ਦੀ ਚੜ੍ਹਤ ਸਮੇਂ ਕਾਂਗੜਾ ਦੇ ਬੜੌਲੀ-ਕੋਲਾਪੁਰ (ਨਦੌਣ), ਕਸ਼ਿਆਰ (ਕੋਟ ਦੁਰਗ) ਅਤੇ ਸਰਾਹ (ਧਰਮਸਾਲਾ) ਵਿੱਚ ਮਾਹਿਲਪੁਰੀਆਂ ਦੇ ਬੈਂਸ ਜੱਟਾਂ ਦੀ ਸੰਤਾਨ ਹੁਣ ਵੀ ਵੱਸਦੀ ਹੈ।

ਮਹਾਰਾਜਾ ਰਣਜੀਤ ਸਿੰਘ ਦੇ ਉੱਘੇ ਜਰਨੈਲ ਦੀਵਾਨ ਮੋਹਕਮ ਚੰਦ ਨੇ ਭਾਵੇਂ 1811 ਵਿੱਚ ਹੀ ਹੁਸ਼ਿਆਰਪੁਰ ਫਤਿਹ ਕਰ ਲਿਆ ਸੀ, ਪਰ ਉਸ ਤੋਂ ਪਹਿਲਾਂ ਹੀ ਮਾਹਿਲਪੁਰ ਖਿੱਤਾ ਮੁੜ ਬੈਂਸਾਂ ਦੇ ਕਬਜ਼ੇ ਹੇਠ ਆ ਗਿਆ ਸੀ । ਹੁਸ਼ਿਆਰਪੁਰ ਨੂੰ ਜਲੰਧਰ ਦੇ ਫੌਜਦਾਰ ਜਾਂ ਲਾਹੌਰ ਦਰਬਾਰ ਵਲੋਂ ਠੇਕੇਦਾਰੀ ਕਿਸਮ ਦੇ ਚੌਧਰੀਆਂ ਅਧੀਨ ਕਿਹਾ ਜਾਂਦਾ ਸੀ। ਮਾਹਿਲਪੁਰ ਦੀ ਚੌਧਰ ਵੀ ਇਸੇ ਤਰ੍ਹਾਂ ਦੀ ਹੀ ਸੀ। ਭਾਵੇਂ 1808 ਤੋਂ ਪਹਿਲਾਂ ਇਸ ਜ਼ਿਲ੍ਹੇ ਦੇ ਕੁਝ ਭਾਗਾਂ ਉੱਪਰ ਰਾਮਗੜ੍ਹੀਏ, ਅਲਾਵਲਪੁਰੀਏ, ਫੈਜ਼ਲਪੁਰੀਏ, ਆਹਲੂਵਾਲੀਏ ਕਰੋੜਾ ਸਿੰਘੀਏ, ਡੱਲੇਵਾਲੀਏ ਅਤੇ ਸਿਆਲਵੇਂ ਦੇ ਜੰਗੀ ਸਰਦਾਰਾਂ ਅਤੇ ਗੜ੍ਹਦੀਵਾਲਾ ਦੇ ਚੌਧਰੀਆਂ ਦਾ ਕਬਜ਼ਾ ਰਿਹਾ, ਪਰ ਮਾਹਿਲਪੁਰ ਖਿੱਤਾ ਤਕਰੀਬਨ ਇਨ੍ਹਾਂ ਸਭ ਤੋਂ ਸੁਤੰਤਰ ਹੀ ਰਿਹਾ। ਜਦੋਂ ਮਾਹਿਲਪੁਰ ਦੇ ਇੱਕ ਧੜੱਲੇਦਾਰ ਚੌਧਰੀ ਗੁਲਾਬ ਰਾਏ ਨੂੰ ਗੁਰੀਲੇ ਸਿੱਖਾਂ ਨੇ ਸੂਬੇਦਾਰ ਜਲੰਧਰ ਦਾ ਵਫ਼ਾਦਰ ਹੋਣ ਨਾਤੇ ਸੰਨ 1757 ਦੇ ਨੇੜੇ-ਤੇੜੇ ਸੋਧ ਦਿੱਤਾ ਤਾਂ ਉਸ ਦੇ ਇੱਕ ਵਾਰਿਸ ਨੇ ਇੱਥੋਂ ਰੁਖਸਤ ਕਰਕੇ ਨਾਭੇ ਵੱਲ ਜੱਲ੍ਹਾ ਪਿੰਡ ਜਾਂ ਮੱਲਿਆ। ਮਗਰੋਂ ਇਸੇ ਖਾਨਦਾਨ ਦੇ ਸ੍ਰੀ ਹਿੰਮਤ ਸਿੰਘ (ਅਲਬੇਲ ਸਿੰਘ) ਨੇ ਆਪਣੀ ‘ਸਿਆਣਪ’ ਨਾਲ ਮਹਾਰਾਜਾ ਰਣਜੀਤ ਸਿੰਘ ਤੋਂ ਅਲਾਵਲਪੁਰ (ਜਲੰਧਰ) ਦੀ ਜਗੀਰ ਪ੍ਰਾਪਤ ਕੀਤੀ।

ਜਦੋਂ ਧੱਕੇ ਨਾਲ ਜ਼ਮੀਨਾਂ ਨੱਪਣ ਅਤੇ ਮਾਰ-ਧਾੜ ਕਰਨ ਦਾ ਯੁੱਗ ਸੀ, ਉਦੋਂ ਲੜਾਈਆਂ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਵੀ ਇੱਕ ਦਰਵਾਜ਼ੇ ਵਾਲਾ ਕਿਲ੍ਹਾ ਨੁਮਾ ਪਿੰਡ ਵਸਾ ਲਿਆ। ਅੱਜ ਵੀ ਕਿਤੇ-ਕਿਤੇ ਇਸ ਦੀ ਧੜਵੈਲ ਕੰਧਾਂ ਦੇ ਬਚੇ-ਖੁਚੇ ਨਿਸ਼ਾਨ ਹਨ। ਕੁਝ ਲੋਕਾਂ ਦਾ ਮੱਤ ਹੈ ਕਿ ਇੱਥੇ ਇੱਕ ਕਿਲ੍ਹਾ ਪਹਿਲਾਂ ਹੀ ਮੌਜੂਦ ਸੀ ਜਿਸ ਦੇ ਉੱਤਰ ਵੱਲ ਦੇ ਇੱਕੋ-ਇੱਕ ਦਰਵਾਜ਼ੇ ਨੂੰ ਪੱਕਾ ਦਰਵਾਜ਼ਾ ਬੋਲਿਆ ਜਾਂਦਾ ਸੀ। ਉੱਜੜੇ ਹੋਏ ਲੋਕਾਂ ਨੇ ਇਸ ਕਿਲ੍ਹੇ ਅੰਦਰ ਆ ਸ਼ਰਨ ਲਈ ਅਤੇ ਪੂਰੇ ਦਾ ਪੂਰਾ ਮੁਹੱਲਾ ਵਸ ਗਿਆ, ਜਿਸ ਨੂੰ ਮੁਹੱਲਾ ਅੰਦਰ-ਬਾਹਰ ਆਖਦੇ ਸਨ। ਇਸ ਵਿੱਚ ਸਭ ਜਾਤਾਂ-ਨਸਲਾਂ ਬਿਨਾਂ ਭੇਦ-ਭਾਵ ਰਹਿਣ ਲੱਗੀਆਂ। ਹੋਰ ਪੀਡੀ ਰੱਖਿਆ ਲਈ ਇਸ ਮੁਹੱਲੇ ਦੇ ਚੜ੍ਹਦੇ ਪਾਸੇ ਪਰ ਕੁਝ ਹਟਵੇਂ, ਦਲਿਤ ਵਸਾਏ ਗਏ, ਕਿਉਂਕਿ ਬਹੁਤਾ ਡਰ ਚੜ੍ਹਦੇ ਪਾਸੇ ਦੇ ਸ਼ਿਵਾਲਿਕੀ ਰਾਜਪੂਤਾਂ ਵੱਲੋਂ ਸੀ, ਉੱਤਰ-ਪੂਰਬੀ ਪਾਸੇ ਵਾਲਮੀਕ ਵਸਾਏ ਗਏ। ਇਹ ਦੋਵੇਂ ਜਾਤਾਂ ਬੜੀਆਂ ਨਿਡਰ ਅਤੇ ਜੰਗਜੂ ਸਨ। ਇਸੇ ਕਾਰਨ ਸ਼ਾਇਦ ਮਾਹਿਲਪੁਰ ਪੰਜਾਬ ਦਾ ਇੱਕੋ-ਇੱਕ ਅਜਿਹਾ ਗਰਾਂ ਹੋਵੇ ਜਿਸ ਦੇ ਚੜ੍ਹਦੇ ਪਾਸੇ ਨਿਰੋਲ ਦਲਿਤ ਲੋਕ ਵਸਦੇ ਸਨ। ਮੁਹੱਲੇ ਦੇ ਅੰਦਰ-ਬਾਹਰ ਦੇ ਸਾਰੇ ਘਰ ਨਿੱਕੀਆਂ ਇੱਟਾਂ ਦੇ ਬਣੇ ਹੋਏ ਸਨ। ਕਈਆਂ ਦਾ ਖਿਆਲ ਹੈ ਕਿ ਇਹ ਇੱਕ ਵਿਸ਼ਾਲ ਸਰਾਂ ਦੇ ਨਿੱਕੇ-ਵੱਡੇ ਕਮਰੇ ਸਨ, ਜਿਨ੍ਹਾਂ ਚੁਫੇਰੇ ਘੁੰਮਦਾ ਰਸਤਾ ਸਾਰੀਆਂ ਕੋਠੜੀਆਂ ਨੂੰ ਆਪੋ ਵਿੱਚੀਂ ਜੋੜਦਾ ਹੈ। ਲੋੜ ਮੂਜਬ ਇਨ੍ਹਾਂ ਕਮਰੇ-ਕੋਠੜੀਆਂ ‘ਚ ਵਸ਼ਿੰਦੇ ਤਿੱਖੀਆਂ ਤਬਦੀਲੀਆਂ ਲਿਆਉਂਦੇ ਰਹੇ ਪਰ ਇਸ ਰਸਤੇ ਦਾ ਪਹਿਲਾਂ ਵਾਲਾ ਵਜੂਦ ਅਜੇ ਵੀ ਕਾਇਮ ਹੈ। ਸਮਰਾਟ ਅਕਬਰ ਸਮੇਂ ਪਿੰਡ ਵਰਤਮਾਨ ਮੁਹੱਲਾ ਅੰਦਰ ਬਾਹਰ ਵਿੱਚ ਵਸ ਚੁੱਕਾ ਸੀ। ਖਾਲਸਾ ਰਾਜ ਸਮੇਂ ਕੋਤਵਾਲ ਚੜ੍ਹਤ ਸਿੰਘ ਨੇ ਇਸ ਵਸੋਂ ਦੇ ਬਾਹਰ ਹਵੇਲੀ ਬਗਲੀ ਤੇ ਇਸ ਤੋਂ ਮਗਰੋਂ ਨੰਬਰਦਾਰ ਦਲ ਸਿੰਘ ਨੇ। ਫਿਰ ਇਸ ਤੋਂ ਬਾਹਰ ਦੀਵਾਨਖਾਨਾ ਹੋਂਦ ਵਿੱਚ ਆਇਆ ਅਤੇ ਅੰਗਰੇਜ਼ੀ ਰਾਜ ਦੇ ਅਮਨ ਚੈਨ ਵੇਲੇ ਲੋਕੀਂ ਹੌਲੀ-ਹੌਲੀ ਸੰਘਣੀ ਵਸੋਂ ਤੋਂ ਬਾਹਰ ਆਬਾਦ ਹੋਣੇ ਸ਼ੁਰੂ ਹੋ ਗਏ ਅਤੇ ਪਿੰਡ ਦੇ ਫੈਲਾਓ ਦਾ ਮੁੱਢ ਬੰਨ੍ਹਿਆ।

1837 ਤੋਂ 1850 ਦਰਮਿਆਨ ਕਲਮਬੱਧ ਕੀਤੀ ਪੁਸਤਕ ‘ਪੰਜਾਬ ਦੀ ਜੋਗਰਾਫਾਈ ਤਵਾਰੀਖ’ ‘ਚ ਬ੍ਰਿਟਿਸ਼ ਸਰਕਾਰ ਦਾ ਇੱਕ ਭਾਰਤੀ ਮੁਲਾਜ਼ਮ ਬੂਟੇ ਸ਼ਾਹ ਲਿਖਦਾ ਹੈ ਮਾਹਿਲਪੁਰ ਦੇ ਪਰਗਨੇ ਦੀ ਇਕਸਾਰ ਜਿਮੀਨ ਹੈ, ਉਹ ਦੀ ਆਬ ਹਵਾ ਬਹੁਤ ਚੌਖੀ ਔਰ ਚੰਗੀ ਹੈ, ਅਰ ਅੰਬਾਂ ਦੇ ਬੂਟੇ ਅੱਠ ਬਹੁਤ ਹਨ; ਅਤੇ ਹਰ ਜਾਤ ਦਾ ਅਨਾਜ, ਅਰ ਹਰ ਪਰਕਾਰ ਦਾ ਕਮਾਦ ਉੱਥੇ ਪੈਦਾ ਹੁੰਦਾ ਹੈ ਅਤੇ ਪਾਣੀ ਦੇ ਨਾਲੇ ਵਗਦੇ ਹਨ। ਉੱਥੇ ਖੇਤੀ ਵਰਖਾ ਨਾਲ ਹੁੰਦੀ ਹੈ, ਪਰ ਕਿਧਰੇ ਕਿਧਰੇ ਚੜਸ ਨਾਲ ਸਿੰਜਦੇ ਹਨ; ਉਥੋਂ ਸਤਲੁਜ ਦਾ ਦਰਿਆ ਉੱਨੀ, ਅਰ ਬਿਆਰ ਨਦੀ ਬੱਤੀ ਕੋਹ ਹੈ; ਅਤੇ ਇੱਕ ਸੋ ਸਤਾਈ ਪਿੰਡ ਉਹਦੇ ਨਾਲ ਲੱਗਦੇ ਹਨ।

ਪੁਰਾਣਾ ਮਾਹਿਲਪੁਰ ਸੱਤ ਪੱਤੀਆਂ ਵਿੱਚ ਵੰਡਿਆ ਹੋਇਆ ਹੈ, ਭਾਵੇਂ ਕਿ ਬੇਚਰਾਗ ਮਲਵੰਡੀ ਨੂੰ ਰਲਾ ਕੇ ਇਹ ਗਿਣਤੀ ਅੱਠ ਬਣਦੀ ਹੈ। ਇਹ ਪੱਤੀਆਂ ਨਿਰੋਲ ਪਿੰਡ ਦੀਆਂ ਸਨ ਜਾਂ ਲਾਗਵੇਂ ਬੇ-ਚਰਾਗ ਖੇੜਿਆਂ ਦੀਆਂ। ਪੱਤੀ ਜ਼ਮੀਨੀ ਕਬਜ਼ੇ ਦੀ ਲਿਖਤ ਫੱਟੀ ਜਾਂ ਪੱਟੀ ਉੱਤੇ ਲਿਖੀ ਹੁੰਦੀ ਸੀ, ਜਿਸ ਤੋਂ ਪਟਾ ਲਫਜ਼ ਬਣਿਆ। ਇਸ ਪੱਟੀ ਤੋਂ ਪੱਤੀ ਸ਼ਬਦ ਪ੍ਰਚੱਲਤ ਹੋਇਆ। ਉਸ ਵਕਤ ਦੇ ਮਾਹਿਲਪੁਰ ਦੀਆਂ ਪੱਤੀਆਂ ਸਨ 1. ਪੱਤੀ ਚੱਕ ਵਾਲੀ 2. ਪੱਤੀ ਦਾਸੇ 3. ਪੱਤੀ ਚਰਨਪੁਰ 4, ਪੱਤੀ ਲੱਧੇਵਾਲ, 5. ਪੱਤੀ ਵਾਂਗ 6. ਪੱਤੀ ਹਨ? ਅਤੇ 7. ਪੱਤੀ ਹੱਸਣੀਆਂ, ਪਰ ਇੱਕ ਲਵੀਂ ਪੱਤੀ ਮਲਵੰਡੀ ਵੀ ਹੁੰਦੀ ਸੀ। ਇਨ੍ਹਾਂ ਪੱਤੀਆਂ ਦੀ ਆਪੋ-ਆਪਣੀ ਕਥਾ ਹੈ। ਇਹ ਪੱਤੀਆਂ ਹੀ ਇਸ ਪਿੰਡ ਦੀ ਭਾਈਚਾਰਿਕ ਵੰਡ ਸਮਝੀ ਜਾਂਦੀ ਸੀ। ਮਗਰੋਂ ਇਨ੍ਹਾਂ ਪੱਤੀਆਂ ਦੇ ਆਧਾਰ ‘ਤੇ ਹੀ ਮਾਹਿਲਪੁਰ ਦੇ ਦੇ ਪਟਵਾਰ ਹਲਕੇ ਬਣੇ-ਪਹਿਲਾ-ਮਾਹਿਲਪੁਰ, ਦਾਸੋਵਾਲ ਤੇ ਫਾਗੋ। ਦੂਸਰਾ-ਮਾਹਿਲਪੁਰ, ਧੰਲੇਵਾਲ, ਚਰਨਪੁਰ, ਮਲਵੰਡੀ ਹਵੇਲੀ ਤੇ ਫਿਰ ਦੇਹਲਰੋਂ।

ਪਹਿਲਕਿਆਂ ਵਿੱਚ ਮਾਹਿਲਪੁਰ ਵਿਖੇ ਦੋ ਨੰਬਰਦਾਰੀਆਂ ਕਾਇਮ ਹੋਈਆਂ। ਨੰਬਰਦਾਰੀ ਜੋ ਮੁਸਲਿਮ ਰਾਜ ਸਮੇਂ (ਸ਼ੇਰ ਸ਼ਾਹ ਸੂਰੀ) ਹੋਂਦ ਵਿੱਚ ਆਈਆਂ, ਦਾ ਉਹ ਮੁੱਖ ਕੰਮ ਸਿਰਫ਼ ਮਾਲ-ਲਗਾਨ ਇਕੱਠਾ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ ਸੀ। ਮਾਲਕ ਮਹਿਮਦ ਦੀਆਂ ਦੋ ਤ੍ਰੀਮਤਾਂ ਸਨ ਪਾਲਾਂ ਤੇ ਚੂਹੜ। ਚੂੰਡੇ ਵੰਡ ਅਨੁਸਾਰ ਦੋਵਾਂ ਦੀ ਔਲਾਦ ਨੂੰ ਬਰੋ-ਬਰਾਬਰ ਜਾਇਦਾਦ ਵੰਡੀ ਗਈ। ਇਹੀ ਵੰਡ ਆਧਾਰ ਅਗਲੀ ਪੀੜ੍ਹੀਆਂ ‘ਚ ਗਿਆ। ਪਹਿਲੀ ਜ਼ਿਕਰਯੋਗ ਨੰਬਰਦਾਰੀ ਮਹਿਮਦ ਦੇ ਪੋਤੇ-ਪੜਪੋਤਿਆਂ ਦੇ ਨਾਂਅ ਨੰਬਰਦਾਰੀ ਦਲ ਸਿੰਘ ਚੜ੍ਹਤ ਸਿੰਘ ਤੁਰੀਆਂ। ਬੇ-ਚਰਾਗ ਖੇੜਿਆਂ ਉੱਤੇ ਵੀ ਮਾਹਿਲਪੁਰੀਆਂ ਦਾ ਕਬਜ਼ਾ ਹੋਣ ਕਾਰਨ ਉੱਥੋਂ ਦੀਆਂ ਨੰਬਰਦਾਰੀਆਂ ਵੀ ਇਨ੍ਹਾਂ ਦੇ ਪੱਲ ਹੀ ਪਈਆਂ। ਅਗਾਂਹ ਜ਼ਿੰਮੇਵਾਰੀਆਂ ਅਤੇ ਕੰਮ-ਕਾਜ ਵਧ ਜਾਣ ਉੱਤੇ ਨੰਬਰਦਾਰੀਆਂ ਦੀ ਗਿਣਤੀ ਸੱਤ ਤੱਕ ਪਹੁੰਚੀ ਨੰਬਰਦਾਰ ਮਾਹਿਲਪੁਰ ਤੇ ਬੇ ਚਰਾਮ ਖੇੜਾ ਚੱਕ, ਮਾਹਿਲਪੁਰ ਹਵੇਲੀ, ਬੇ-ਚਰਾਗ ਖੇੜਾ ਫਾਗੋ, ਬੇ-ਚਰਾਗ ਖੇੜਾ ਲੱਧੇਵਾਲ, ਬੇ-ਚਰਾਗ ਖੇੜਾ ਚਰਨਪੁਰ ਅਤੇ ਨੰਬਰਦਾਰ ਬੇ-ਚਰਾਗ ਖੇੜਾ ਦਾਸੋਵਾਲ। ਮਗਰੋਂ (1953) ਇੱਕ ਨੰਬਰਦਾਰੀ ਆਦਿਧਰਮੀਆਂ ਨੂੰ ਮਿਲੀ। ਬੇ-ਚਰਾਗ ਖੇੜੇ ਮਲਵੰਡੀ ਦੀ ਨੰਬਰਦਾਰੀ ਵੀ ਕਦੇ ਮਾਹਿਲਪੁਰ ਦੇ ਕਾਜ਼ੀਆਂ ਪਾਸ ਸੀ, ਪਰ ਮੁੱਖ ਕਾਰਜ ਖੇਤਰ ਮਾਹਿਲਪੁਰ ਦੇ ਦੋਵਾਂ ਨੰਬਰਦਾਰਾਂ ਦਾ ਰਿਹਾ, ਜਿਨ੍ਹਾਂ ਦੀ ਮਦਦ ਲਈ ਦੋ ਚੌਂਕੀਦਾਰ ਵੀ ਨਿਯੁਕਤ ਸਨ।

ਮਾਹਿਲਪੁਰ ਪਿੰਡ | Mahilpur Village

ਮਾਹਿਲਪੁਰ ਜ਼ੈਲ ਵੀ ਸੀ। ਜ਼ੈਲ ਦੇ ਅਰਥ ਹਨ ਇਲਾਕਾ ਜਾਂ ਪਰਗਣਾ। ਪਰਗਣਾ ਤਹਿਸੀਲ ਨੂੰ ਵੀ ਕਿਹਾ ਜਾਂਦਾ ਸੀ। ਸੰਨ 1870 ੲ.ਸਵੀ ਵਿੱਚ ਅੰਗਰੇਜ਼ੀ ਸਰਕਾਰ ਨੇ ਆਪਣਾ ਰਾਜ ਪ੍ਰਬੰਧ ਮਜ਼ਬੂਤ ਕਰਨ ਸਮੇਂ ਅਤੇ ਹੇਠਲੇ ਪੱਧਰ ‘ਤੇ ਕਨਸੋਅ ਰੱਖਣ ਲਈ ਚੈਲਾਂ ਦੀ ਸਥਾਪਨਾ ਕੀਤੀ। ਜ਼ੈਲ ਦਾ ਹਾਕਮ ਜ਼ੈਲਦਾਰ ਅਖਵਾਉਂਦਾ। ਇੱਥੋਂ ਦੀ ਜ਼ੈਲ ਹੇਠ 42 ਪਿੰਡ ਸਨ। ਪਹਿਲਾਂ ਜ਼ੈਲਦਾਰ ਨਗੀਨਾ ਸਿੰਘ ਅਤੇ ਸਫੈਦਪੋਸ਼ ਚੌਧਰੀ ਬਲਵੰਤ ਸਿੰਘ ਸਨ। ਬੱਬਰ ਅਕਾਲੀ ਦੇ ਜੰਗ-ਏ-ਅਜ਼ਾਦੀ ਤਹਿਰੀਕ ਵਿੱਚ ਇੱਥੋਂ ਦੇ ਇੱਕ ਜ਼ੈਲਦਾਰ ਬਾਰੇ ਵੀ ਵਿਚਾਰ ਦਰਜ ਹਨ। ਪਹਿਲ-ਪਲੱਕੜਿਆਂ ਵਿੱਚ ਖਾਨਗੀ ਪੰਚਾਇਤਾਂ ਹੋਇਆ ਕਰਦੀਆਂ ਸਨ। ਮਾਹਿਲਪੁਰ ਵਿੱਚ ਵੀ ਸਨ, ਇੱਥੋਂ ਦੀਆਂ ਖਾਨਗੀ ਪੰਚਾਇਤਾਂ ਵਿਚੋਂ ‘ਮਹਾਜਨ ਪੰਚਾਇਤ’ ਬੜੀ ਅਗਾਂਹਵਧੂ ਅਤੇ ਸਰਗਰਮ ਸੀ। ਸੰਨ 1937 ਨੂੰ ਉਰਦੂ ‘ਚ ਚਾਲੀ ਸਫਿਆਂ ਦਾ ‘ਕਵਾਇਦ ਮਹਾਜਨ ਪੰਚਾਇਤ’ ਛਪਵਾਉਣ ਵਾਲੀ ਇਹ ਇਧਰਲੀ ਨਾਮਵਰ ਪੰਚਾਇਤ ਸੀ। ਕਵਾਇਦ ਦਾ ਅਰਥ ਹੈ ਸੰਵਿਧਾਨ, ਐਲਾਨਨਾਮਾ, ਨਿਯਮ, ਧਰਾਵਾਂ ਅਤੇ ਅਹੁਦੇਦਾਰ। ਲਾਰਡ ਰਿਪਨ ਨੇ 1881 ਵਿੱਚ ਪੰਚਾਇਤਾਂ ਦਾ ਮੁੜ ਪੁਨਰ ਗਠਨ ਕੀਤਾ। ਉਦੋਂ ਸਿਰਫ਼ ਜਾਇਦਾਦ ਮਾਲਕ ਜਾਂ ਕਰਦਾਤਾ ਹੀ ਮੈਂਬਰ ਪੰਚਾਇਤ ਨਿਯੁਕਤ ਹੁੰਦੇ ਹਨ।

ਫੋਨ 1912 ਵਿੱਚ ਦੁਬਾਰਾ ਪੰਚਾਇਤ ਐਕਟ ਪਾਸ ਹੋਇਆ ਅਤੇ 1939 ਵਿੱਚ ਹੋਰ ਗੁਰੂਆਂ ਜਿਸ ਨਾਲ ਗੈਰ ਜਾਇਦਾਦੀ ਤੇ ਪੱਛੜੇ ਵੀ ਮੈਂਬਰ ਬਣਨ ਲੱਗੇ। ਸੰਨ 1945 ਵਿਚ ਪਹਿਲੀਆਂ ਪੰਚਾਇਤ ਚੋਣਾਂ ਹੋਈਆਂ। ਬਾਗੀ ਹੋਣ ਦੇ ਬਾਵਜੂਦ ਕਾਮਰੇਡ ਬਾਬੂ ਗੁਰਬਖਸ ਸਿੰਘ ਸਰਪੰਚ ਚੁਣੇ ਗਏ ਅਤੇ ਬਾਲਮੀਕ ਗਣੇਸ਼ਾ ਰਾਮ ਪਹਿਲਾ ਦਲਿਤ ਪੰਚ। 1936 ਵਿੱਚ ਇਹ ਵਿਧਾਨ ਸਭਾਈ ਹਲਕਾ ਬਣਿਆ ਅਤੇ 1937 ਵਿੱਚ ਕਾਂਗਰਸ ਵੱਲੋਂ ਗਦਲੀ ਹਰਜਾਪ ਸਿੰਘ ਐਮ.ਐੱਲ.ਏ. ਬਣਿਆ ਅਤੇ 1947 ਵਿੱਚ ਅਕਾਲੀ ਦਲ ਵੱਲੋਂ ਇੱਕ ਹੋਰ ਗਦਰੀ ਭਾਈ ਪਿਆਰਾ ਸਿੰਘ ਲੰਗੇਰੀ ਐਮ.ਐਲ.ਏ. ਬਣਿਆ।

ਪੰਜਾਬ ਦੇ ਬਹੁਤੇ ਪਿੰਡ ਤਾਂ ਭਿੰਨ-ਭਿੰਨ ਕਬੀਲਿਆ ਤੇ ਜਾਤਾ ਗੋਤਾਂ ਦੇ ਵਡਿੱਕਿਆ हे बामसे ਏ ਅਤੇ ਇਨ੍ਹਾਂ ਦੇ ਨਾਂਅ ਮੈਂ ਵੀ ਕਿਸੇ ਜਾਤ ਕਬੀਲੇ ਤੇ ਵੰਸ਼ ਤੇ ਰੱਖੇ ਗਏ ਸਨ। ਇਸੇ ਕਾਰਨ ਅਕਸਰ ਅਜਿਹੇ ਪਿੰਡਾਂ ਵਿੱਚ ਬਹੁਤੀ ਵਸੋਂ ਇਕੋ ਵੰਸ਼ ਦੇ ਲੋਕਾਂ ਦੀ ਹੈ। ਮੱਧਕਾਲੀ ਸਮਿਆਂ ਵਿੱਚ ਸਾਰਾ ਪੰਜਾਬੀ ਸਮਾਜ ਜਾਤਾਂ, ਗੋਤਾਂ, ਬਰਾਦਰੀਆਂ ਤੇ ਕਬੀਲਿਆਂ ਦੇ ਬੱਧਨਾਂ ਵਿੱਚ ਐਨਾ ਜਕੜਿਆ ਹੋਇਆ ਸੀ ਕਿ ਹਰੇਕ ਜਾਤ, ਗੋਤ ਤੇ ਕਬੀਲੇ ਨੇ ਆਪਣੇ ਵੱਖਰੇ ਪਿੰਡ ਵਸਾਉਣ ਦੀ ਸੁਚੇਤ ਕੋਸ਼ਿਸ਼ ਕੀਤੀ ਜਾਪਦੀ ਹੈ। ਪਿੱਛੋਂ ਭਾਵੇਂ ਇਨ੍ਹਾਂ ਵਿੱਚ ਦੂਜੀਆਂ ਜਾਤਾਂ ਦੇ ਲੋਕ ਵੀ ਆ ਕੇ ਵਸਦੇ ਗਏ। ਅੱਜ ਵੀ ਬਹੁਤੇ ਪਿੰਡ ਸੁਭਾਅ ਵਿੱਚ ਜੁਜਾਤੀ ਹਨ। ਕਈ ਪਿੰਡ ਪੱਤੀਆ ਵਿੱਚ ਵੰਡੇ ਹੋਏ ਹਨ ਤੇ ਹਰ ਪੱਤੀ ਵਿੱਚ ਵੱਸਦੇ ਲੋਕ ਕਿਸੇ ਇੱਕ ਸਾਂਝੇ ਵਡੇਰੇ ਦੀ ਹੀ ਵੰਸ਼ ਦੱਸੀ ਜਾਂਦੀ ਹੈ। ਮਾਹਿਲਪੁਰ ਪਹਿਲਾਂ ਸੁਜਾਤੀ ਸੀ ਘਰ ਤੀਬਰ ਉਬਲ-ਪੁੱਥਲ ਨੇ ਇਸ ਦਾ ਇਹ ਖਾਸਾ ਤੇਜ਼ੀ ਨਾਲ ਬਦਲਿਆ।

ਪੁਰਾਣੇ ਸਮਿਆਂ ‘ਚ ਜੇ ਕਿਸੇ ਪਿੰਡ ‘ਚ ਬਹੁ ਵੰਨਗੀ ਜਾਤਾਂ ਵੱਸਦੀਆਂ ਹੋਣ ਤਾਂ ਉਸ ਨੂੰ ਵੱਡੀ ਵਡੱਤਣ ਮਿਲਦੀ ਸੀ। ਭਲਿਆਂ ਵੇਲੇ ਹਰ ਧਿਰ ਕਿਸੇ ਨਾ ਕਿਸੇ ਰੂਪ ਵਿੱਚ ਦੂਸਰੀ ਧਿਰ ‘ਤੇ ਨਿਰਭਰ ਹੁੰਦੀ ਸੀ। ਕਾਮੇ, ਦਸਤਕਾਰ, ਸ਼ਿਲਪੀ, ਕਿਰਸਾਨ, ਮਹਾਜਨ ਅਤੇ ਪ੍ਰੋਹਿਤ ਸ਼੍ਰੇਣੀਆਂ ਇੱਕ ਦੂਜੇ ਮਦਦਗਾਰ ਵੀ ਹੁੰਦੇ ਸਨ ਪ੍ਰਿਤਪਾਲਕ ਵੀ। ਮਾਹਿਲਪੁਰ ਵਿੱਚ ਵੀ ਸਾਰੀਆਂ ਜਾਤਾਂ ਰੰਗੀਂ ਵਸਦੀਆਂ ਸਨ, ਜਿਵੇਂ ਜੱਟ, ਜੋ ਆਮ ਕਰਕੇ ਬੈਂਸ ਹੀ ਸਨ। ਬ੍ਰਾਹਮਣ-ਮੁੱਖ ਤੌਰ ‘ਤੇ ਬਾਲੀ, ਜੋ ਬੈਂਸਾਂ ਦੇ ਪ੍ਰੋਹਿਤ ਸਨ। ਸ਼ਿਬਰ, ਭਾਰਗੋ, ਪਾਠਕ, ਭਾਰਦਵਾਜ ਅਤੇ ਬਾਲੀ ਬ੍ਰਾਹਮਣਾਂ ਦੇ ਹੀ ਪ੍ਰੋਹਿਤ ਵਿਸ਼ਿਸ਼ਟ ਵੀ ਸਨ। ਬਾਲੀ ਬ੍ਰਾਹਮਣਾਂ ਦੀ ਲਾਗਲੇ ਬੈਂਸ ਜੱਟ ਪਿੰਡਾਂ ‘ਚ ਵੀ ਬਹੁਤਾਤ ਹੈ। ਇੱਥੇ ਗੁਰਜ਼ਰ (ਗੁਰਜਾਤੀ) ਬ੍ਰਾਹਮਣ ਵੀ ਹਨ, ਜਿਨ੍ਹਾਂ ਦੇ ਪੁਰਖੇ ਦਸ ਕੁ ਸਦੀਆਂ ਪਹਿਲਾਂ ਗੁਜਰਾਤ ਦੇ ਕਾਠੀਆਵਾੜ ਖੇਤਰ ਵਿੱਚੋਂ ਆਏ ਸਨ। ਇਨ੍ਹਾਂ ਨੂੰ ਵਿਦਵੇਤਾ (ਵੇਦਾਂ ਨੂੰ ਜਾਨਣ ਵਾਲੇ) ਜਾਂ ਵਿਆਸ ਵੀ ਆਖਿਆ ਜਾਂਦਾ ਸੀ, ਜਿਨ੍ਹਾਂ ਦੇ ਗਿਆਨ ਤੋਂ ਖੁਸ਼ ਹੋ ਕੇ ਇਨ੍ਹਾਂ ਨੂੰ ਅੰਬਾਂ ਦਾ ਇੱਕ ਬਾਗ ਦਾਨ ਵਿੱਚ ਮਿਲਿਆ, ਜਿਸ ਦੀ ਵਿਦਵਾਨਾ ਬਾਗ ਵਜੋਂ ਅੱਲ ਪੈ ਗਈ। ਚਾਰਜ, ਕਰਮ-ਗਤੀ ਕਰਨ ਵਾਲੇ ਅਚਾਰਜ ਬ੍ਰਾਹਮਣ। ਖੱਤਰੀ, ਬਹਿਕੀ ਅਤੇ ਅਬਰੋਲ ਜੋ ਖੰਦੀਆਂ ਲਾ ਕੇ ਦੇਸੀ ਖੰਡ ਵੀ ਬਣਾਉਂਦੇ ਸਨ। ਰਾਜਪੂਤ, ਜਸਵਾਲ ਅਤੇ ਲੱਡੂ ਤੇ ਸੈਣੀ ਤੰਬਤ। ਤਰਖਾਣ, ਨੋਤੇ, ਘੱਟਾ, ਖੜਿਆਲ ਤੇ ਭੰਵਰੇ। ਲੁਹਾਰ ਪਨੇਸਰ। ਨਾਈ, ਝੀਰ, ਛੀਂਬੇ, ਘੁਮਿਆਰ, ਧੋਬੀ ਅਤੇ ਸੈਂਹਸੀ। ਹਿੰਦੂ ਜਾਤਾਂ ਤੋਂ ਬਿਨਾਂ ਮੁਸਲਮਾਨ ਵੱਸੋਂ ਵੀ ਭਰਵੀਂ ਸੀ। ਮਰਾਸੀ ਤੇ ਕਾਜ਼ੀਆਂ ਤੋਂ ਬਿਨਾਂ ਉਹ ਮੁੱਖ ਤੌਰ ‘ਤੇ ਕਾਮੇ, ਦਸਤਕਾਰ ਅਤੇ ਹੱਥ ਕਿਰਤੀ ਹੀ ਸਨ। ਮੁੱਖ ਤੌਰ ‘ਤੇ ਅਰਾਈ ਜੇ ਸਬਜ਼ੀਆਂ ਉਗਾਉਂਦੇ, ਪਾਲੀ-ਡੰਗਰ ਵੱਗ ਚੁਗਣੇ ਛੱਡਦੇ, ਤੇਲੀ, ਮੁਸਲਮਾਨ, ਗੁੱਜਰ, ਧੁਨੀਆਂ ਪੇਂਜੇ, ਕਸਾਈ, ਘੁਮਿਆਰ, ਜੁਲਾਹੇ, ਕਠੀਕ ਕਸਾਈ, ਲਲਾਰੀ ਜੋ ਨੀਲ ਦੀ ਰੰਗਾਈ ਕਰਦੇ ਤੇ ਨਲਾਰੀ ਕਹਾਉਂਦੇ, उजवेन में तील ਤੋਂ ਬਿਨਾਂ ਸਾਰੇ ਰੰਗ ਵਰਤਦੇ, ਦਰਵੇਸ਼ ਜੋ ਖੁਸ਼ੀਆਂ ਲਈ ਫੁਲ ਗੁਲਦਸਤੇ ਬਣਾਉਂਦੇ। ਰੋਲ-ਜੋ ਮੰਗਦੇ ਅਤੇ ਠੱਗੀ ਮਾਰਦੇ, ਸ਼ੈਲਗਰ ਜੋ ਆਤਿਸ਼ਬਾਜ਼ੀ ਦਾ ਮ ਕਰਦੇ, ਕੰਜਰ-ਜੋ ਮੁਜਰੇ ਕਰਦੇ, ਪਰ ਜੇ ਹੋਰ ਮਿਲਗੋਭਾ ਜਿਹੀਆਂ ਨਸਲਾਂ ਸਨ-ਬੰਗੜ ਜੋ ਬੰਗਾਂ ਵੇਚਦੇ, ਮਦਾਰੀ ਜੋ ਮਨੋਰੰਜਨ ਕਰਦੇ, ਭੜਉਜੇ-ਜੋ ਦਾਣੇ ਭੁੰਨਦੇ ਮਾਤਾਂ ਦੀਆਂ ਭੇਟਾਂ ਗਾਉਂਦੇ, ਵਣਜਾਰੇ ਜੋ ਦੇਸੀ ਘੀ ਲਈ ਚਮੜੇ ਦੇ ਕੁੱਪੇ ਤੇ ਮਸ਼ਕਾਂ ਤਿਆਰ ਕਰਦੇ, ਜੋਖੇੜੇ ਜੋ ਜੋਕਾਂ ਲਾਉਂਦੇ, ਗੰਦਾ ਲਹੂ ਕੱਢਦੇ, ਫਕੀਰ-ਜੋ ਮੰਗ ਡੰਗ ਕੇ ਗੁਜ਼ਾਰਾ ਕਰਦੇ, ਨਟ-ਜੇ ਜਿਸਮਾਨੀ ਕਰਤੱਬ ਵਿਖਾਉਂਦੇ, ਭਰਾਈ ਜੋ ਢੋਲ ਵਜਾਉਂਦੇ। ਮਰਾਸੀ ਵੀ ਸਨ ਪਰ ਹੁਣ ਬਹੁਤੀਆਂ ਘੁੰਮਕੜ ਸ਼ਿਲਪੀ ਤੇ ਕਾਮਾ ਜਾਤਾਂ ਇੱਥੇ ਨਹੀਂ ਰਹੀਆਂ। ਮੁਸਲਮਾਨ ਪਾਕਿਸਤਾਨ ਚਲੇ ਗਏ ਜਿਨ੍ਹਾਂ ਵਿੱਚੋਂ ਹੀ ਇੱਕ ਹੁੰਦੀ ਸੀ ਸਰਦਾਰਾਂ ਦਾਈ ਜੋ ਕਸ਼ਮੀਰੀ ਮੁਸਲਮਾਨਾਂ ਦੀਆਂ ਸੁਚੱਜੀਆਂ ਤੀਵੀਆਂ ਵਿੱਚੋਂ ਇੱਕ ਸੀ ਬਹੁਤੇ ਮਾਹਿਲਪੁਰੀਆਂ ਨੂੰ ਗੂੜ੍ਹਤੀ ਦੇਣ ਲਈ ਇਹ ਦਾਈ ਮਾਂ ਮਾਹਿਲਪੁਰ ਨੂੰ ਮੁੜ-ਮੁੜ ਯਾਦ ਕਰਦੀ ਇਹ ਕਰਮਯੋਗਨੀ ਦਸੰਬਰ 1970 ਨੂੰ ਲਾਹੌਰ ਵਿਖੇ ਫੌਤ ਹੋਈ।

ਧਾਰਮਿਕ ਸਥਾਨ ਸਾਰੇ ਪਿੰਡਾਂ ਵਿੱਚ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਹਨ, ਪਰ ਤਵਾਰੀਖੀ ਸਥਾਨ ਹਰ ਖਿੱਤੇ ਨਗਰ ਦੇ ਵੱਖੋ-ਵੱਖਰੇ ਅਤੇ ਨਿਵੇਕਲੇ ਹੁੰਦੇ ਹਨ। ਮਾਹਿਲਪੁਰ ਦਾ ਇੱਕ ਹਾਰ ਹੈ ਪੂੰਜੀ ਢੱਕੀ (ਅੜਾਹਾ) ਅਤੇ ਇੱਕ ਹੋਰ ਹੈ ਜਿੱਤਆਣਾ। ਮੰਜੀ ਢੱਕੀ ਜੋ ਮਾਹਿਲਪੁਰ ਦੇ ਦੱਖਣ ਪੱਛੋਂ’ ‘ਚ ਸਥਿਤ ਹੈ, ਵਿਖੇ ਸਿੱਖਾਂ ਦੀ 18ਵੀਂ ਸਦੀ ਦੇ ਅੱਧ ਵਿੱਚ ਜਲੰਧਰ ਦੇ ਫੌਜਦਾਰ ਸਰਫਰਾਜ ਖਾਨ ਨਾਲ ਰੱਤ-ਡੋਲ੍ਹਵੀਂ ਜੰਗ ਹੋਈ ਸੀ। ਜਿੱਤਆਣਾ ਹਾਰ ਉਸ ਥਾਂ ਦੀ ਅੱਲ ਪਈ, ਜਿੱਥੇ ਕਿਸੇ ਨੇ ਸਿੱਖਾਂ ਨੂੰ ਅਸ਼ੀਰਵਾਦ ਦਿੱਤਾ ਸੀ ਕਿ ਜਿੱਤ ਕੇ ਆਉਣਾ। ਜਦੋਂ ਖਾਨ ਫੌਜਾਂ ਮੈਦਾਨ ਛੱਡ ਗਈਆਂ ਤਾਂ ਇਨ੍ਹਾਂ ਫੌਜਦਾਰ ਦੇ ਖਾਸਮਖਾਸ ਮਾਹਿਲਪੁਰੀਏ ਚੌਧਰੀ ਗੁਲਾਬ ਰਾਏ ਨੂੰ ਵੀ ਆ ਸੋਧਿਆ। ਦੀਵਾਨਖਾਨਾ, ਜਿੱਥੇ ਕਦੇ ਦੀਵਾਨ ਸੱਜਦੇ ਸਨ। ਜਦੋਂ ਸਾਰਾ ਪਿੰਡ ਮੁਹੱਲਾ ਅੰਦਰ-ਬਾਹਰ ਵਿੱਚ ਆਬਾਦ ਸੀ ਤਾਂ ਇਹ ਸਥਾਨ ਪਿਛੋਂ ਬਾਹਰ ਕਰਕੇ ਬਣਾਇਆ ਸੀ ਜੋ ਹੁਣ ਸਮੁੱਚੇ ਨਗਰ ਦੀ ਧੁੰਨੀ ਵਿੱਚ ਹੈ। ਇੱਥੇ ਇੱਕ ਖੂਹੀ ਦੀ ਉਸਾਰੀ ਵੀ ਕਰਵਾਈ ਗਈ ਅਤੇ ਫਿਰ ਥੜ੍ਹੇ। ਸੱਥਾਂ-ਪੰਚਾਇਤਾਂ ਅਤੇ ਪਰਿਆਂ-ਧਰਮਾਂ ਤੋਂ ਬਿਨਾਂ ਇੱਥੇ ਲੋਕ ਮਸਲੇ ਵਿਚਾਰੇ ਜਾਂਦੇ, ਫਿਰ ਇੱਥੇ ਨਾਚ-ਰੰਗ, ਮੁਜਰੇ-ਰਾਸਾਂ ਪੈਣ ਲੱਗੀਆਂ। ਇੱਥੋਂ ਹੀ ਫਿਰ ਬਜ਼ਾਰਾਂ ਦੀਆਂ ਲੜੀਆਂ ਸ਼ੁਰੂ ਹੋਈਆਂ ਅਤੇ ਚੌਂਹ ਦਿਸ਼ਾਵਾਂ ਨੂੰ ਰਾਹ ਵੀ। ਕਦੇ ਇੱਥੇ ਕੱਚੇ ਬਰਾਂਡੇ ਸਨ ਅਤੇ ਹੁਣ ਨਿੱਕੀ-ਵੱਡੀ ਇੱਟਾਂ ਦੀਆਂ ਧੜਵੈਲ ਇਮਾਰਤਾਂ। ਭੂਤਕਾਲ ਵਿੱਚ ਇਹ ਤਬਸਰਿਆਂ ਦਾ ਕੰਮ ਦਿੰਦਾ। ਹਰ ਖ਼ਬਰ ਇੱਥੋਂ ਹੀ ਨਿਕਲਦੀ ਅਤੇ ਚੁਗਲਖੋਰਾਂ ਦੀ ਚੁਗਲੀ ਵੀ। ਵੀਹਵੀਂ ਸਦੀ ‘ਚ ਜਦ ਪਾਣੀ ਪਤਾਲੀ ਜਾ ਵੜਿਆ ਤਾਂ ਇਥੇ ਵੱਡੇ ਤੇ ਡੂੰਘੇ ਖੂਹ ਦਾ ਉਤਾਰਾ ਕੀਤਾ। ਚਾਰੇ ਪਾਸੇ ਪਾਣੀ ਭਰਨ ਵਾਲੀਆਂ ਪੌਣੀਆਂ ਤੋਂ ਬਿਨਾਂ ਪਸ਼ੂਆਂ ਲਈ ਚਲ੍ਹੇ ਅਤੇ ਇਸ਼ਨਾਨਾਂ ਲਈ ਟੂਟੀਆਂ। ਇਸ ਦੁਆਲੇ ਥੜ੍ਹਾ ਵੀ ਬਹੁਤ ਕਲਾਤਮਿਕ ਬੰਨ੍ਹਿਆ ਗਿਆ ਸੀ। ਪੱਕਾ ਦਰਵਾਜ਼ਾ ਦੀਵਾਨ ਖਾਨੇ ਤੋਂ ਪੱਛਮ ਵੱਲ ਮੁਹੱਲਾ ਅੰਦਰ-ਬਾਹਰ ਦਾ ਤਵਾਰੀਖੀ ਪ੍ਰਵੇਸ਼ ਦੁਆਰ। ਕੋਤਵਾਲੀ ਸਿੱਖ ਰਾਜ ਸਮੇਂ ਕਾਠ ਮਾਰਨ ਵਾਲੀ ਥਾਂ ਦੀਵਾਨ ਖਾਨੇ ਕੋਲ ਹੀ ਹੁੰਦੀ ਸੀ। ਅੰਗਰੇਜ਼ਾਂ ਸਮੇਂ ਇਹ ਗੁਜਰਾਤੀ ਬ੍ਰਾਹਮਣਾਂ ਨੇ ਨੀਲਾਮੀ ਦੇ 250 ਰੁਪਏ ਤਾਰ ਕੇ ਖਰੀਦੀ ਤਾਂ ਚਾਰੇ ਪਾਸੇ ਵੱਡੇ ਤੋਂ ਮਹਿੰਗੇ ਮੁੱਲ ਦੀ ਲਾ ਲਾ-ਲਾ ਲਾ ਹੋ ਗਈ। ਮਗਰੋਂ 1861 ਈਸਵੀ ਵਿੱਚ ਮੌਜੂਦਾ ਥਾਂ ਵਿਖੇ ਥਾਣਾ ਬਣਿਆ। ਸਰਾਂ-ਛੋਟੇ ਮਦਰੱਸੇ ਕੋਲ 1884 ਵਿੱਚ ਖੁਲ੍ਹਿਆ ਅਤੇ ਡਾਕਖਾਨਾ ਜੋ 1890 ਵਿੱਚ ਵਜੂਦ ‘ਚ ਆਇਆ, ਪਹਿਲਾਂ ਪੱਤੀ ਚਰਨਪੁਰ ‘ਚ ਹੁੰਦਾ ਸੀ ਤੇ ਮਗਰੋਂ ਪੱਤੀ ਚੱਕ ਵਾਲੀ ਚਲਾ ਗਿਆ ਸੀ। ਰੈਸਟ ਹਾਊਸ-ਮੁੱਖ ਸੜਕ ‘ਤੇ 1909 ਵਿੱਚ ਉਸਾਰਿਆ ਗਿਆ ਅਤੇ ਸਲੋਤਰਖਾਨਾ 1914 ਈਸਵੀ ਵਿੱਚ। ਕਿਲ੍ਹਾ ਜੋ ਰਾਮ ਰਾਏ ਨੇ ਉਸਾਰਿਆ ਸੀ, ਹੁਣ ਬਾਲਮੀਕ ਬਸਤੀ ਹੇਠ ਦਫਨ ਹੈ।

1913 ਈਸਵੀ ਤੱਕ ਮਾਹਿਲਪੁਰ ਦੇ ਚੁਫੇਰੇ ਸੀਰਾਂ ਚੱਲਦੀਆਂ ਸਨ। ਜੁੱਤੀ ਲਾਹ ਕੇ ਹੀ ਪਿੰਡ ਵੜ ਹੁੰਦਾ ਸੀ। 1914-15 ਵਿੱਚ ਅਜਿਹੀ ਔੜ ਲੱਗੀ ਕਿ ਖੂਹ-ਟੋਭਿਆਂ ਦੇ ਪਾਣੀ ਸੁੱਕ ਗਏ। ਖੂਹ ਦੁਬਾਰਾ ਡੂੰਘੇ ਕੀਤੇ ਗਏ ਅਤੇ ਕੁਝ ਪੁਰ ਦਿੱਤੇ, ਪਰ ਕੁਝ ਤਵਾਰੀਖੀ ਖੂਹੀਆਂ ਸਦਾ-ਸਦਾ ਵਾਸਤੇ ਸਾਂਭ ਲਈਆਂ। ਕੰਜਰੀ ਦੀ ਖੂਹੀ ਇਹ ਖੂਹੀ ਇੱਕ ਸੁੰਦਰ ਨਾਚੀ (ਕੰਜਰੀ) ਦੀ ਯਾਦ ਵਿੱਚ ਬਣਾਈ ਗਈ। ਸਿੱਲ ਪੱਥਰ ‘ਤੇ ਉਸ ਦਾ ਨਾਂਅ ਉਕਰਿਆ ਗਿਆ, ਜਿਹੜੀ ਦੇਵੀ ਦੁਆਰੇ ਦੇ ਉੱਤਰ ਵੱਲ ਹੈ। ਉਸ ਨੂੰ ਮਿਲਣ ਇੱਕ ਰਾਇਸ ਆਉਂਦਾ ਹੁੰਦਾ ਸੀ। ਜਿਸ ਬੋਹੜ ਹੇਠ ਉਹ ਬੱਘੀ ਖੜਾਉਂਦਾ, ਉਸ ਦਾ ਨਾਂਅ ਬੱਘੀ ਬੋਹੜ ਪੈ ਗਿਆ। ਨਾਈਆਂ ਦੀ ਖੂਹੀ ਜਿਸ ‘ਤੇ ਲਿਖਿਆ ਹੁੰਦਾ ਸੀ ‘ਨਸ਼ਸਤ ਗਾਹ ਹਜਾਮਾ’ ਅਰਥਾਤ ਨਾਈਆਂ ਦੇ ਬੈਠਣ ਦੀ ਥਾਂ । ਮਾਈ ਦੀ ਖੂਹੀ-ਮੰਗ ਜੁੰਗ ਕੇ ਗੁਜ਼ਾਰਾ ਕਰਨ ਵਾਲੀ ਮਾਈ ਜੀਵੀ ਨੇ ਪੌਲੀ ਪੌਲੀ ਜੋੜ ਕੇ ਪੱਤੀ ਚੱਕ ਵਾਲੀ ‘ਚ ਲਵਾਈ ਸੀ। ਮੋਹਰੂ ਦੀ ਖੂਹੀ-ਨਵੇਂ ਬੱਸ ਅੱਡੇ ਦੀ ਚੜ੍ਹਦੀ ਦੱਖਣੀ ਬਾਹੀ ਵਿੱਚ। ਇਹ ਖੂਹੀ ਲਗਵਾਈ ਤਾਂ ਸੀ ਕਿ ਇੱਕ ਸੁਨਿਆਰ ਵੱਲੋਂ ਪਰ ਮੋਹਰੁ ਸੈਣੀ ਨੇ ਧਰਮ-ਅਰਥ ਐਨਾ ਪਾਣੀ ਪਿਆਇਆ ਕਿ ਖੂਹੀ ਦੀ ਅੱਲ ਉਸ ਦੇ ਨਾਂਅ ‘ਤੇ ਹੀ ਪੈ ਗਈ। ਗੋਪੀ ਦੀ ਖੂਹੀ, ਗੋਪੀ, ਰੋਡਾ ਤੇ ਗੇਂਦਾ ਤਿੰਨ ਸਾਧੂ ਸੁਭਾਅ ਭਾਈ ਮੇਲਿਆਂ-ਮੁਸਾਬਿਆਂ ਉੱਤੇ ਭੁੱਜੇ ਛੋਲੇ ਤੇ ਪਾਣੀ ਛਕਾਉਂਦੇ ਨੇ ਲੰਗੇਰੀ ਪੈਹੀ ’ਤੇ ਖੂਹੀ ਲਵਾਈ ਅਤੇ ਸਭ ਤੋਂ ਮਸ਼ਹੂਰ ਹੈ ਰਿਖੀ ਦੀ ਖੂਹੀ-ਜੋ ਹੁਣ ਵੀ ਕਾਰਆਮਦ ਹੈ। ਮੇਨ ਹੁਸ਼ਿਆਰਪੁਰ-ਗੜਸ਼ੰਕਰ ਸੜਕ ‘ਤੇ ਮਾਹਿਲਪੁਰ ਦੇ ਦੱਖਣੀ-ਪੂਰਬੀ ਪਾਸੇ। ਕਿਹਾ ਜਾਂਦਾ ਹੈ ਕਿ ਰਿਖੀ ਦਾ ਅਸਲ ਨਾਂਅ ਤੁਲਸੀ ਰਾਮ ਸੀ। ਪਤਨੀ ਦੀ ਮੌਤ ਅਤੇ ਪੁੱਤਰ ਦੀ ਅਵਾਰਗੀ ਨੇ ਇਸ ਨੂੰ ਵੈਰਾਗ ਲਾ ਦਿੱਤਾ । ਲੂਣ-ਅੰਨ ਵੀ ਛੱਡ ਦਿੱਤਾ। ਵੀਹ ਸਾਲ ਨਮਕ ਤੇ ਦਸ ਸਾਲ ਅੰਨ ਨੂੰ ਮੂੰਹ ਨਾ ਲਾਇਆ। ਵਿਯੋਗੀ ਹੋਇਆ ਆਖਰੀ ਉਮਰੇ ਅੰਨ੍ਹਾ ਹੋ ਗਿਆ। ਦੋ ਕਮਰੇ, ਇੱਕ ਵਰਾਂਡਾ ਅਤੇ ਇੱਕ ਖੂਹੀ ਇਸ ਨੇ ਜਾਂਗਲੀਆਣਾ ਦੇ ਸੇਠ ਸ਼ਰਮਾ ਰਾਮ ਘੁਮਿਆਰ ਹੱਥੋਂ ਲਗਵਾਏ, ਪਰ ਨਾਂਅ ਪੰਡਤ ਰਿਖੀ ਦਾ ਹੀ ਵੱਜਿਆ। ਹੁਣ ਵੀ ਵੱਜਦਾ ਹੈ ਤੇ ਸਰਾਂ ਤੇ ਖੂਹੀ ਵੀ ਕਾਰ ਆਮਦ ਹਨ।

ਪਿੰਡ ਦੇ ਦਵਾਲੇ ਵੱਗਦੇ ਦੋ ਚੋਅ ਮਾਹਿਲਪੁਰ ਨੂੰ ਵਾਗਲੇ ਵਿੱਚ ਲੈ ਲੈਂਦੇ ਹਨ। ਉੱਤਰ-ਪੱਛਮ ਵਾਲਾ ਚੋਅ ਆਵਿਆਂ ਵਾਲਾ ਚੋਅ ਅਖਵਾਉਂਦਾ ਹੈ ਅਤੇ ਪੂਰਬ-ਦੱਖਣ ਵਾਲਾ ਸ਼ਹੀਦਾਂ ਦਾ। ਇਨ੍ਹਾਂ ਚੋਆਂ ਨੇ ਹੀ ਕਦੇ ਮਾਹਿਲਪੁਰ ਨੂੰ ਖਾਕ ਬੁਰਦ ਕੀਤਾ ਸੀ। ਫਿਰ ਮਾਹਿਲਪੁਰੀਏ ਲੋੜ ਮੂਜਬ ਇਨ੍ਹਾਂ ਦੀਆਂ ਸੀਰਾਂ-ਸਖਾਵਾਂ ਦਾ ਪਾਣੀ ਆਪਣੇ ਟੋਭਿਆਂ ‘ਚ ਸਾਂਭਣ ਲੱਗੇ, ਜੋ ਡੈਨ ਟੋਭਾ, ਦੇਵੀ ਤਾਲ, ਰਾਮਗੜ੍ਹੀਆ ਛੱਪੜ, ਬਾਹੋ ਟੌਭਾ, ਰਾਮ ਟੋਭਾ ਅਤੇ ਬਾਲਮੀਕ ਟੋਭਾ ਆਦਿ ਅਖਵਾਉਂਦੇ। ਇੱਕ ਸੀ ਗੋਰਾ ਤਾਲ, ਜੋ ਪਿੰਡ ਦੇ ਪੱਛਮ ਨੂੰ ਲੱਗਦੇ ਖੇਤਾਂ ਨੂੰ ਸਿੰਜਣ ਵਾਲਾ ਟੋਭਾ ਆਖਿਆ ਜਾਂਦਾ ਸੀ। ਇਸ ਦਾ ਮੂਲ ਅਰਥ ‘ਗਊ ਨਗਰ’ ‘ਗਊ ਸਥਾਨ’ ਹੈ। ਪੁਰਾਤਨ ਕਾਲ ਵਿੱਚ ਗਊ ਸਥਾਨ ਪਿੰਡ ਦੇ ਬਾਹਰਲੇ ਘਰਾਂ ਤੋਂ ਵੱਖ ਹੁੰਦੇ ਸਨ।

ਦੋ ਖੂਹੀਆਂ (ਮੋਹਰੂ ਅਤੇ ਰਿਖੀ) ਅਤੇ ਇੱਕ ਟੋਭਾ ਨਵਾਂ ਅੱਡਾ) ਵਿਸ਼ੇਸ਼ ਤੌਰ ‘ਤੇ ਹਜਿ ਦੇ ਪੂਰੇ ਗੁਰੂ ਕਰ ਸੜਕ ਦੇ ਰਾਹੀਆਂ ਵੀ ਸੁਖ ਆਖ ਕੇ ਤਾਮੀਰ ਕਰਵਾਏ ਗਏ ਸਨ, ਜਿੱਥੇ ਪਿਆਉ ਵੀ ਬਿਠਾਏ ਜਾਂਦੇ ਅਤੇ ਘਰ ਮੁੱਖ ਰੱਖਾਣੇ ਵੀ ਰੱਖੇ ਜਾਂਦੇ, ਇਹ ਸੜਕ ਬੜੀ ਪੁਰਾਣੀ ਹੈ। ਸਿੱਖ ਰਾਜ ਤੋਂ ਵੀ ਪਹਿਲੇ ਤੇ ਭੁੱਜੇ ਦਾਰਾਜਾ ਰਣਜੀਤ ਸਿੰਘ ਇਸ ਰਾਹੇ ਰੋਪੜ ਨੂੰ ਸਿੱਖ-ਗੋਰਾ ਸੰਧੀ ਹਿੱਤ 1831 ਵਿੱਚ ਲੰਘਿਆ ਸੀ। ਸੰਨ 1935 ਵਿੱਚ ਇਸ ਸੜਕ ‘ਤੇ ਰੋੜ-ਇੱਟਾਂ ਪਾਈਆਂ ਗਈਆਂ ਅਤੇ 1937-38 ਵਿੱਚ ਇਹ ਲੁੱਕ ਵਾਲੀ ਬਣੀ। ਮਾਹਿਲਪੁਰ ਦੀਆਂ ਕੱਚੀਆਂ ਸੜਕਾਂ ਦਾ ਰਿਕਾਰਡ 1884 ਦੇ ਬੰਦੋਬਸਤ ‘ਚ ਦਰਜ ਹੈ। ਕੁਝ ਸੜਕਾਂ ਉੱਤੇ ਗੁਜਰਾਤੀ ਬ੍ਰਾਹਮਣ ਭਰਾਵਾਂ ਪੰਡਤ ਰਾਮ ਦਿਆਲ ਅਤੇ ਪੰਡਤ ਸ਼ਿਵ ਦਿਆਲ ਨੇ ਪੁੰਨ ਅਰਥੀ ਤੇ ਸ਼ੌਕੀਆ ਪਿੱਪਲ-ਬੋਹੜਾਂ ਲਾਈਆਂ ਸਨ। ਦੀਨਾ ਬ੍ਰਾਹਮਣ ਛੱਪਰ ਪਾ ਕੇ ਇੱਥੇ ਦੁਕਾਨ ਕਰਨ ਲੱਗਾ। ਉਦੋਂ ਹੀ ਇੱਥੇ ਡਬਲ ਇੱਟਾਂ ਦਾ ਭੱਠਾ ਲੱਗਿਆ, ਭਾਵੇਂ ਢੇਰ ਪਹਿਲਾਂ ਸੰਤਾ ਬਾਲਮੀਕ ਆਵੇ ਨਾਲ ਹੀ ਵੱਡੀਆਂ ਸਿੱਲਾਂ ਪਕਾਉਂਦਾ ਰਿਹਾ। ਪੁਰਾਣਾ ਮਾਹਿਲਪੁਰ ਅੱਡਾ 1927-28 ‘ਚ ਹੋਂਦ ‘ਚ ਆਇਆ। ਲਾਗੀ (ਬੱਸ) 1921 ਵਿੱਚ ਹੀ ਚੱਲਣ ਲੱਗੀ ਸੀ ਉਦੋਂ ਇਸ਼ਤਿਹਾਰ ਛਪੇ ਸਨ, ‘ਮਾਹਿਲਪੁਰ ਤੋਂ ਸੈਲਾ ਪੰਜ ਮਿੰਟ ਵਿੱਚ।’

ਮੁਗਲ ਰਾਜ ਤੋਂ ਕਿਤੇ ਪਹਿਲਾਂ ਵੀ ਮਾਹਿਲਪੁਰ ‘ਚ ਕਿਸੇ ਨਾ ਕਿਸੇ ਰੂਪ ਵਿੱਚ ਵਿੱਦਿਆ ਦਾ ਪ੍ਰਬੰਧ ਹੁੰਦਾ ਸੀ। ਮੁਗ਼ਲ ਰਾਜ ਸਮੇਂ ਜ਼ਮਾਨੇ ਦੀ ਦਫਤਰੀ ਜ਼ੁਬਾਨ ਫਾਰਸੀ ਦੀ ਮਹੱਤਤਾ ਵੇਖ-ਵਾਚ ਕੇ ਇੱਕ ਵਿਦਵਾਨ ਕਾਜ਼ੀ ਲਿਆ ਕੇ ਪਹਿਲਾਂ ਮਕਤਬ, ਮਹੱਲਾਂ ਅੰਦਰ ਵਾਰ ਵਿੱਚ ਖੋਲ੍ਹਿਆ ਗਿਆ। ਸਿੱਖ ਰਾਜ ਵੱਲੋਂ ਇਸ ਇਲਾਕੇ ਦਾ ਥਾਪਿਆ ਅਹਿਲਕਾਰ ਹਾਕਮ ਸਿੰਘ ਵੀ ਇਸੇ ਮਕਤਬ ਦਾ ਪੜ੍ਹਾਕੂ ਰਿਹਾ ਸੀ। 1852 ਵਿੱਚ ਇੱਥੇ ਪੰਜਵੀਂ ਤੱਕ ਮਦਰੱਸਾ ਖੋਲ੍ਹਿਆ ਗਿਆ। 1864 ਵਿੱਚ ਇਹ ਸਕੂਲ ਅਪਗਰੇਡ ਹੋ ਕੇ ਵੈਨਕੂਵਰ ਮਿਡਲ ਸਕੂਲ ਬਣਿਆ ਅਤੇ ਬੋਰਡਰਾਂ ਦੇ ਰਹਿਣ ਲਈ ਹੋਸਟਲ ਵੀ ਉਸਾਰਿਆ ਗਿਆ। 1883 ਈਸਵੀ ਵਿੱਚ ਡਿਸਟ੍ਰਿਕਟ ਣ ਬੋਰਡ ਵਰਨੈਕੂਲਰ ਮਿਡਲ ਸਕੂਲ ਬਣਿਆ। ਮੁਲਾਣਾ ਕਰਮ ਬਖਸ਼ 1864 ਤੋਂ 1902 ਤੱਕ ਇਸ ਦਾ ਮੁੱਖ ਅਧਿਆਪਕ ਰਿਹਾ। ਮੁਨਸ਼ੀ ਫਤਹਿ ਸਿੰਘ 1902 ਤੋਂ 1924 ਤੱਕ ਅਤੇ ਮੁਲਾਣਾ ਰੁਸਤਮ ਅਲੀ 1924 ਤੋਂ 1925 ਤੱਕ। ਜੋ ਹੋਰ ਵਿਦਿਅਕ ਅਦਾਰੇ ਉਸ ਸਮੇਂ ਸਨ, ਚੰਦਾ ਸਿੰਘ ਦਾ ਸ਼ਾਂਤੀ ਨਿਕੇਤਨ, ਜਿੱਥੇ ਰਵਿਦਾਸੀਆਂ ਚੰਦਾ ਸਿੰਘ ਰਾਮ ਵਾਲੇ ਟੋਭੇ ਦੇ ਨੇੜਲੀ ਖੂਹੀ ਕੋਲ ਦਰੱਖਤਾਂ ਦੀ ਛਾਵੇਂ ਗੁਰਮੁਖੀ ਪੜ੍ਹਾਉਂਦਾ। ਸ੍ਰੀ ਗੁਰਬਖਸ਼ ਰਾਏ ਦਾ ਪ੍ਰਾਈਵੇਟ ਸਕੂਲ ਉੱਨੀਵੀਂ ਸਦੀ ਦੇ ਅਖੀਰ ਵਿੱਚ ਬੋਹਣ ਪੱਟੀ ਦੇ ਗੁਰਬਖਸ਼ ਰਾਏ ਨੇ ਇਹ ਅਕਾਡਮੀ ਨੁਮਾ ਦਸਵੀਂ ਪੱਧਰ ਦਾ ਪ੍ਰਾਈਵੇਟ ਸਕੂਲ ਖੋਲ੍ਹਿਆ ਅਤੇ 19ਵੀਂ ਸਦੀ ਦੇ ਅੰਤ ਵਿੱਚ ਹੀ ਪੰਡਤ ਸ਼ਾਮ ਜੀ ਦਾਸ ਨੇ ਸੰਸਕ੍ਰਿਤ ਦਾ ਵਿਦਿਆਲਾ ਚਾਲੂ ਕੀਤਾ। ਆਰੀਆ ਮਿਡਲ ਸਕੂਲ ਅਪ੍ਰੈਲ 1909 ਨੂੰ ਸ਼ੁਰੂ ਹੋਇਆ ਸੀ, ਜੋ 1923 ਈਸਵੀ ਵਿੱਚ ਅੱਪਗਰੇਡ ਹੋ ਕੇ ਆਰੀਆ ਹਾਈ ਸਕੂਲ ਬਣਿਆ। ਠਾਕੁਰ ਰਣ ਸਿੰਘ ਖੰਡ ਪੰਜੌਰ (ਹੁਣ ਹਰਿਆਣਾ) ਇਸ ਦੇ ਪਹਿਲੇ ਮੁੱਖ ਅਧਿਆਪਕ ਸਨ।

ਮਾਹਿਲਪੁਰ ਵਿਖੇ ਆਰੀਆ ਸਕੂਲ ਖੁੱਲ੍ਹਣ ਉਪਰੰਤ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਮਦਦ ਨਾਲ 1909 ਵਿੱਚ ਹੀ ਖਾਲਸਾ ਮਿਡਲ ਸਕੂਲ ਖੋਲ੍ਹਿਆ ਗਿਆ, ਜਿਸ ਦਾ ਨਾਂਅ ਖਾਲਸਾ ਐਂਗਲੋ ਵਰਨੈਕੂਲਰ ਮਿਡਲ ਸਕੂਲ ਰੱਖਿਆ ਗਿਆ। ਇਸ ਦੇ ਮੁੱਢ-ਕਦੀਮੀ ਮੁੱਖ ਅਧਿਆਪਕਾਂ ਵਿੱਚੋਂ ਛੇਵਾਂ ਮੁੱਖ ਅਧਿਆਪਕ ਪ੍ਰਸਿੱਧ ਬੱਬਰ ਅਕਾਲੀ ਨੇਤਾ ਮਾਸਟਰ ਮੋਤਾ ਸਿੰਘ ਪਤਾਰਾ ਸਨ, ਜਿਹੜੇ 1914 ਈਸਵੀ ਵਿੱਚ ਸਕੂਲ ਦੀ ਆਪਣੀ ਨਵੀਂ ਬਿਲਡਿੰਗ ਬਣਨ ਉਪਰੰਤ ਮੁੱਖ ਅਧਿਆਪਕ ਦੀ ਕੁਰਸੀ ਤੇ ਬੈਠੇ। 1922 ਵਿੱਚ ਇਹ ਸਕੂਲ ਹਾਈ ਹੋ ਗਿਆ, ਜਿਸ ਦੇ 1924 ਤੋਂ 1946 ਤੱਕ ਪ੍ਰਿੰਸੀਪਲ ਹਰਭਜਨ ਸਿੰਘ ਮੁੱਖ ਅਧਿਆਪਕ ਰਹੇ। ਫਿਰ 1946 ਵਿੱਚ ਹੀ ਉਨ੍ਹਾਂ ਦੇ ਉੱਦਮਾਂ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਹੋਂਦ ਵਿੱਚ ਆਇਆ। ਇਸ ਸਭ ਦੇ ਨਾਲ ਨਾਲ ਹਿੰਦੂ, ਮੁਸਲਿਮ ਤੇ ਸਿੱਖ ਕੁੜੀਆਂ ਵੀ ਆਪਣੇ-ਆਪਣੇ ਸਰੋਤਾਂ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰਦੀਆਂ ਰਹੀਆਂ ਅਤੇ ਸੰਨ 1926 ਵਿੱਚ ਨਿਰੋਲ ਉਨ੍ਹਾਂ ਲਈ ਪ੍ਰਾਈਵੇਟ ਕੰਨਿਆ ਪਾਠਸ਼ਾਲਾ ਖੋਲ੍ਹੀ ਗਈ, ਜੋ 1931 ਵਿੱਚ ਡਿਸਟ੍ਰਿਕਟ ਬੋਰਡ ਨੂੰ ਸੌਂਪ ਦਿੱਤੀ ਗਈ। ਫਿਰ 1936 ਨੂੰ ਇਹ ਸੰਸਥਾ ਡਿਸਟ੍ਰਿਕਟ ਬੋਰਡ ਗਰਲਜ਼ ਮਿਡਲ ਸਕੂਲ ਬਣਿਆ, ਜਿਸ ਦੀ ਕ੍ਰਮਵਾਰ ਕੁਮਾਰੀ ਬੁੱਧਵਾਰ, ਕੁਮਾਰੀ ਐੱਸ.ਕੇ.ਸੋਹਣ ਸਿੰਘ ਅਤੇ ਕੁਮਾਰੀ ਚੰਦਰਾ 1936 ਤੋਂ 1952 ਤੱਕ ਮੁੱਖ ਅਧਿਆਪਕਾਵਾਂ ਰਹੀਆਂ। ਪ੍ਰਿੰ. ਹਰਭਜਨ ਸਿੰਘ ਦੀ ਵਿੱਦਿਅਕ ਦੇਣ ਨੂੰ ਮਾਹਿਲਪੁਰ ਖਿੱਤਾ ਕਦੇ ਵੀ ਭੁਲਾ ਨਹੀਂ ਸਕਦਾ।

ਇਹ ਸਿਰਮੌਰ ਗ਼ਦਰੀ ਹਰਜਾਪ ਸਿੰਘ ਦੀ ਜਨਮ ਭੂਮੀ ਹੈ। ਮਾਹਿਲਪੁਰ ਦੇਸ਼ ਭਗਤ ਦੇ ਸਿਰਮੌਰਾਂ ਵਿੱਚੋਂ ਇੱਕ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਸਾਰਾ ਪੰਜਾਬ ਆਰਥਿਕ ਮੰਦਵਾੜੇ ਦੀ ਲਪੇਟ ਵਿੱਚ ਆਇਆ ਤਾਂ ਇਸ ਦਾ ਅਸਰ ਇਸ ਪਿੰਡ ਉੱਤੇ ਵੀ ਪਿਆ। ਰੋਜ਼ੀ ਰੋਟੀ ਖਾਤਰ ਇੱਥੋਂ ਦੇ ਲੋਕ ਵੀ ਕਈ ਬਾਹਰਲੇ ਮੁਲਕਾਂ ਨੂੰ ਤੁਰ ਗਏ। ਇਨ੍ਹਾਂ ਲੋਕਾਂ ਨੇ ਉੱਥੇ ਸਿਰਫ਼ ਸਖ਼ਤ ਮਿਹਨਤ ਹੀ ਨਹੀਂ ਕੀਤੀ, ਸਗੋਂ ਉੱਥੋਂ ਦੇ ਅਗਾਂਹਵਧੂ ਵਿਚਾਰ ਲੈ ਕੇ ਪਿੰਡ ਵਾਸੀਆਂ ਨੂੰ ਨਵੀਆਂ ਸੇਧਾਂ ਵੀ ਦਿੱਤੀਆਂ। ਪਹਿਲੇ ਦਹਾਕੇ ਵਿੱਚ ਚੀਨ, ਮਲੇਸ਼ੀਆ, ਸਿੰਘਾਪੁਰ, ਅਫਰੀਕਾ, ਅਮਰੀਕਾ ਅਤੇ ਕੈਨੇਡਾ ਆਦਿ ਨੂੰ ਗਏ ਇੱਥੋਂ ਦੇ ਵਾਸੀ ਅਜ਼ਾਦੀ ਦੀ ਚਿਣਗ ਲੈ ਕੇ ਵਤਨ ਪਰਤੇ, ਜਿਨ੍ਹਾਂ ਵਿੱਚੋਂ ਗ਼ਦਰ ਪਾਰਟੀ ਵਾਲੇ ਪ੍ਰਮੁੱਖ ਸਨ। ਗ਼ਦਰ ਡਾਇਰੈਕਟਰੀਜ਼, ਗ਼ਦਰ ਤਹਿਰੀਕ ਤੇ ਸੀ. ਆਈ. ਡੀ. ਅਨੁਸਾਰ ਇਹ ਸਨ ਸ੍ਰੀ ਅਜਮੇਰ ਸਿੰਘ, ਬਸੰਤ ਸਿੰਘ, ਭਗਵਾਨ ਸਿੰਘ, ਹਰਬੰਸ ਸਿੰਘ, ਈਮਾਨ ਦੀਨ, ਜੈ ਸਿੰਘ, ਜਵਾਲਾ ਸਿੰਘ, ਕਰਤਾਰ ਸਿੰਘ, ਨਰੰਜਣ ਸਿੰਘ ਤੇ ਰਲਾ ਸਿੰਘ, ਜਿਹੜੇ ਕਿਸੇ ਨਾ ਕਿਸੇ 1 ਰੂਪ ਵਿੱਚ ਗ਼ਦਰ ਪਾਰਟੀ ਦੀ ਮੱਦਦ ਕਰਦੇ, ਮੀਟਿੰਗਾਂ ‘ਚ ਭਾਗ ਲੈਂਦੇ, ਗ਼ਦਰ ਅਖ਼ਬਾਰ ਭੇਜਦੇ, ਭਾਸ਼ਣ ਦਿੰਦੇ ਅਤੇ ਕੁਝ ਇੱਕ ਵਤਨ ਨੂੰ ਜੰਗ-ਏ-ਅਜ਼ਾਦੀ ਖਾਤਰ ਮੁੜੇ। ਇਨ੍ਹਾਂ ਤੋਂ ਬਿਨਾਂ ਦੋ ਬਹੁਤ ਉੱਘੇ ਹੋਏ ਸ੍ਰੀ ਉਮਰਾਓ ਸਿੰਘ ਉਰਫ਼ ਯੂ. ਐਸ. ਬੈਂਸ ਅਤੇ ਗ਼ਦਰੀ ਹਰਜਾਪ ਸਿੰਘ। ਗ਼ਦਰੀ ਕਰਤਾਰ ਸਿੰਘ ਉਰਫ਼ ਸ਼ੇਰ ਸਿੰਘ ਮਾਹਿਲਪੁਰ ਦੇ ਖਾਲਸਾ ਹਾਈ ਸਕੂਲ ਦਾ ਸਾਬਕਾ ਮੁੱਖ ਅਧਿਆਪਕ, ਜੋ ਭਾਰਤੀਆਂ ਦੇ ਵਿਦਰੋਹ ਪੇਪਰ ‘ਪ੍ਰਦੇਸੀ ਖਾਲਸਾ’ ਦਾ ਸੰਪਾਦਨ ਕਰਨ ਲਈ ਭਾਗ ਸਿੰਘ ਨਾਲ ਅਮਰੀਕਾ ਪੁੱਜਾ। ਕਾਮਾਗਾਟਾ ਮਾਰੂ ਦਾ ਮਾਮਲਾ ਵਿਚਾਰਨ ਵਾਲੀ ਵੈਨਕੂਵਰ ਦੀ ਮੁੱਖ ਕਮੇਟੀ ਦਾ ਇਹ ਸਰਗਰਮ ਮੈਂਬਰ ਅੰਤ ਖੁਫੀਆ ਪੁਲਿਸ ਦੇ ਹੱਥ ਆ ਗਿਆ। ਗ਼ਦਰੀ ਉਮਰਾਓ ਸਿੰਘ ਬੱਸ ਮਾਹਿਲਪੁਰ ਦੇ ਅਗਲੇ ਸੰਸਕ੍ਰਿਤ ਸਕੂਲ ਦਾ ਸਾਬਕਾ ਅਧਿਆਪਕ, ਪੰਜਾਬ ਪੁਲਿਸ ਇਕ ਮਾਹਿਲਪੁਰ ਦੇ ਸੰਸਕ੍ਰਿਤ ਸਕਲਟਰ ਦਾ ਭਰਾ। 1910 ਵਿੱਚ ਅਮਰ ਕੀ ਕੰਮ ਇੰਡੀਅਨਜ਼ 7 ਦਾ ਮਹੱਤਵਪੂਰਨ ਸ਼ੀਟਲ ‘ਚ ਉਚੇਰੀ ਪੜਾਈ ਕੀਤੀ, ਵੈਨਕੂਵਰ ਦੀ ਲੇਖਰ ਤਵਪੂਰਨ ਆਗੂ। ਦਰੀ ਭਗਵਾਨ ਸਿੰਘ ਦੁਸਾਂਝ ਅਨੁਸਾਰ ਉਹ ਕਾਮਾਗਾਟਾ ਮਾਰੂ ਸੰਬੰਧੀ ਬਣਾਈ ਸ਼ੇਰ ਕਮੇਟੀ ਦਾ ਮੈਂਬਰ ਦੀ ਸੀ ਅਤੇ ਕੈਨਡਾ ਵਿਚ ਕਾਮਾਗ ਹੋਰਵੇਂ ਪੜ੍ਹੇ-ਲਿਖੇ ਪੰਜਾਬੀਆਂ ਵਿਚੋਂ ਇੱਕ ਸੀ ਅਤੇ ਦੂਸਰਾ ਸੀ, ਜਰਨਾਮ ਸਿੰਘ ਦੋ ਸਿਰ ਕੇ ਉਮਰਾਓ ਬੈਂਸ ਨੇ ਕਈ ਵਾਰ ਗ਼ਦਰੀ ਗੁਰਦਿੱਤ ਸਿੰਘ ਦੇ ਸ਼ਾਖ ਰਾਮ ਸਾਰਕਟੋਰੀਆ) ਦਾ ਦੌਰਾ ਵੀ ਕੀਤਾ ਸੀ, ਜਿੱਥੇ ਗ਼ਦਰ ਲਹਿਰ ਲਈ ਬੰਬ ਬਣਾਏ ਛੱਕ (ਵਿਕਟਰਨਾਮ ਸਿੰਘ ਸਾਹਰੀ, ਜੋ ਬੰਬ ਬਣਾਉਣ ਦਾ ਮੋਹਰੀ ਕਾਰੀਗਰ ਸੀ, ਦੇ ਨਾਲ ਉ ਗੂੜ੍ਹੇ ਸੰਬੰਧਾਂ ਮਲਾ ਜਦ ਸਰਕਾਰ ਦੇ ਨੋਟਿਸ ਵਿਚ ਆਇਆ ਤਾਂ ਉਹ ਤੁਰ ਦਾ ਮਾਮਲਾ ਵਿਕਟੋਰੀਆ ਛੱਡ ਕੇ ਅਮਰੀਕਾ ਜਾ ਪੁੱਜਾ ਅਤੇ ਹਿੰਦੋਸਤਾਨ ਐਸੋਸੀਏਸ਼ਨ ‘ਚ ਮ ਕਰਨ ਲੱਗਾ, ਜਿੱਥੇ ਉਸ ਨੇ ਗ਼ਦਰੀ ਮਨਸਾ ਸਿੰਘ ਜੰਡਿਆਲਾ ਨਾਲ ਰਾਬਤਾ ਜੋੜਿਆ। ਇਥੋਂ ਦੇ ਹੀ ਪ੍ਰਭੂ ਸੈਣੀ ਦੇ ਪੁੱਤਰ ਬਸੰਤ ਸਿੰਘ ਨੇ ਗ਼ਦਰੀ ਤਹਿਰੀਕ ਹੇਠ ਸਵਾ ਸਾਲ ਕੱਟੀ। ਮਾਹਿਲਪੁਰ ਦੀਆਂ ਕੁਝ ਦੇਸ਼-ਭਗਤ ਸਰਗਰਮੀਆਂ:

  1. ਖਾਲਸਾ ਰਾਜ ਸ. ਖੜਕ ਸਿੰਘ ਤੇ ਸ. ਹਾਕਮ ਸਿੰਘ ਪੰਜਾਬੀ ਸਿੱਖ ਰਾਜ ਲਈ ਐਂਗਲੇ ਸਿੱਖ ਯੁੱਧ ਵਿੱਚ ਸ਼ਹੀਦ ਹੋਏ ਅਤੇ ਪੰਜਾਬ ਵਿੱਚ, ਜੋ ਗ਼ਦਰੀ ਹਰਜਾਪ ਸਿੰਘ ਦੇ ਪੜਦਾਦਾ ਸਨ, 18 ਦਸੰਬਰ 1845 ਨੂੰ ਫਰੰਗੀਆਂ ਵਿਰੁੱਧ ਮੁੰਦਰੀ ਦੇ ਮੈਦਾਨ ਵਿੱਚ ਜੂਝਦੇ ਵੀਰਗਤੀ ਨੂੰ ਪ੍ਰਾਪਤ ਹੋਏ।
  2. ਗਦਰ 1857, ਮਾਹਿਲਪੁਰ ਦੇ ਨਾਲ ਲੱਗਵੇਂ ਪਿੰਡ ਦੇਹਲਤੋਂ ਦੇ ਦੱਖਣ ਵੱਲ ਇਸ ਪੁਰਾਣਾ ਖੂਹ ਹੈ। ਅਸਫਲ ਗ਼ਦਰ ਦੇ ਬੰਬੇ ਹੋਏ ਦੇਸ਼ ਭਗਤਾਂ ਦਾ ਇੱਕ 20 ਭੁੱਖਾ-ਤਿਹਾਇਆ ਇੱਥੇ ਪੁੱਜਾ। ਮਹਿਲਪੁਰੀਏ ਖਤਰਾ ਸਹੇੜ ਕੇ ਲੰਗਰ-ਪਾਈ ਛਕਾਉਣ ਪੁੱਜੇ।
  3. ਕੂਕਾ ਲਹਿਰ (1857-72) ਕੂਕਾ ਭਗਵਾਨ ਸਿੰਘ, ਹੀਰਾ ਸਿੰਘ ਅਤੇ ਸੁੰਦਰ ਸਿੰਘ ਤੇ ਸ. ਸੁੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਬੂੰਗਾ ਕੂਕਿਆ ਵੀ ਬਣਾਇਆ ਹੋਇਆ मी।
  4. ਗ਼ਦਰ ਪਾਰਟੀ (1912-16) ਦੇ ਮਦਤੀ (ਬਾਹਰਲੇ ਮੁਲਕਾ ‘ਚ) ਅਜਮੇਰ ਸਿੰਘ, ਬਸੰਤ ਸਿੰਘ, ਭਗਵਾਨ ਸਿੰਘ, ਹਰਬੰਸ ਸਿੰਘ, ਜੈ ਸਿੰਘ, ਜਵਾਲਾ ਸਿੰਘ, ਕਰਤਾਰ ਸਿੰਘ, ਨਰੰਜਣ ਸਿੰਘ, ਉਮਰਾਓ ਸਿੰਘ ਪ੍ਰੰਤੂ ਸੱਭ ਤੋਂ ਮਸ਼ਹੂਰ ਹਰਜਾਪ ਸਿੰਘ ਹੋਇਆ ਜਿਸਨੇ ਬਦੇਸ਼ਾਂ ‘ਚ ਅਤੇ ਭਾਰਤ ਅਤੇ ਵੱਡੀ ਘਾਲਣਾ ਘਾਲੀ। ਉਹ ਬਾਦਲ ਪਾਰਟੀ ਦਾ ਅਹੁਦੇਦਾਰ ਵੀ ਰਿਹਾ ਅਤੇ ਅਫਗਾਨਿਸਤਾਨ ਤੋਂ ਰੂਸ ਤੋਂ ਜੋਖਮ ਭਰੇ ਪੈਂਡੇ ਗਾਹ ਕੇ ਅਜ਼ਾਦੀ ਸੰਗਰਾਮ ਲਈ ਭਾਰਤ ਪੁੱਜਾ।
  5. ਕੌਮੀ ਮੂਵਮੈਂਟ/ਕਾਂਗਰਸ ਲਹਿਰ (1919-47) ਬਾਬੂ ਗੁਰਬਖਸ਼ ਸਿੰਘ, ਜਗਤ ਸਿੰਘ, ਕਾ ਕਿਸ਼ਨ ਸਿੰਘ, ਰਾਮ ਸਿੰਘ ਜੌਹਰ 6 ਸਾਲ ਕੈਦ, ਭਗਤ ਸਿੰਘ 7 ਸਾਲ ਕੈਦ ਅਤੇ ਹਰਜਾਪ ਸਿੰਘ 20 ਸਾਲ ਕੈਦ।
  6. ਗੁਰਦੁਆਰਾ ਸੁਧਾਰ ਲਹਿਰ (1920-24) ਬਾਬੂ ਗੁਰਬਖਸ਼ ਸਿੰਘ ਨੇ ਸਰਕਾਰੀ ਨੌਕਰੀ ਛੱਡੀ, ਗੁਰਦਿੱਤ ਸਿੰਘ 1 ਸਾਲ 6 ਮਹੀਨੇ ਕੈਦ, ਜਗਤ ਸਿੰਘ 18 ਮਹੀਨੇ ਕੈਦ, ਹੋਰ ਜਿਨ੍ਹਾਂ ਹਿੱਸਾ ਲਿਆ, ਉਹ ਸਨ ਉਜਾਗਰ ਸਿੰਘ, ਚਰਨ ਸਿੰਘ ਕਿਰਤੀ, ਬਾਬੂ ਸਿੰਘ, ਸੰਤ ਤਾਰਾ ਸਿੰਘ, ਭਗਵਾਨ ਸਿੰਘ, ਸੰਤਾ ਸਿੰਘ, ਸ਼ਿਵ ਸਿੰਘ ਅਤੇ ਕਾਮਰੇਡ ਕਿਸ਼ਨ ਸਿੰਘ ਰਵੀਦਾਸੀਆ।
  7. ਸ਼੍ਰੋਮਣੀ ਅਕਾਲੀ ਦਲ (1920-47) ਪੰ. ਗਿਆਨੀ ਰਾਮ ਸਿੰਘ ਤੇ ਸ. ਬਾਬੂ ਸਿੰਘ। ਗਿਆਨੀ ਰਾਮ ਸਿੰਘ ਬ੍ਰਾਹਮਣ ਪਰਿਵਾਰ ਵਿੱਚੋਂ ਸਨ।

ਬੱਬਰ ਅਕਾਲੀ ਲਹਿਰ (1921-42) ਸ. ਰਤਨ ਸਿੰਘ, ਬੂੜ ਸਿੰਘ ਅਤੇ ਸ. ਭਗਤ ਸਿੰਘ। 8.

  1. ਕਮਿਊਨਿਸਟ ਪਾਰਟੀ ਸ. ਹਰਜਾਪ ਸਿੰਘ, ਬਾਬੂ ਗੁਰਬਖਸ਼ ਸਿੰਘ, ਕਾ. ਰਾਮ ਕਿਸ਼ਨ, ਸਾਥੀ ਭਗਤ ਸਿੰਘ, ਕਿਰਤੀ ਚਰਨ ਸਿੰਘ, ਬਾਬਾ ਨਿਰੰਜਣ ਸਿੰਘ, ਡਾ. ਸੁਰਜੀਤ ਸਿੰਘ, ਕਾ. ਬਾਬੂ ਸਿੰਘ, ਕਾ. ਮਹਿੰਗਾ ਸਿੰਘ, ਸ. ਕੇਸਰ ਸਿੰਘ, ਕਾ. ਸੱਗਾ ਰਾਮ ਵਾਲਮੀਕ, ਕਾ. ਵੇਦ ਪ੍ਰਕਾਸ਼, ਕਾ. ਗਿਆਨ ਸਿੰਘ ਸੈਣੀ, ਮਾਸਟਰ ਚੰਨਣ ਸਿੰਘ ਤੇ ਭਾਈ ਰਾਜਿੰਦਰ ਸਿੰਘ।
  2. ਕਿਰਤੀ ਪਾਰਟੀ (1926-41) ਗ਼ਦਰੀ ਹਰਜਾਪ ਸਿੰਘ, ਸਾਥੀ ਭਗਤ ਸਿੰਘ, ਬਾਬੂ ਗੁਰਬਖਸ਼ ਸਿੰਘ, ਕਾ. ਰਾਮ ਕਿਸ਼ਨ, ਬਾਬੂ ਸਿੰਘ, ਕਾ. ਚਰਨ ਸਿੰਘ ਅਤੇ ਗਿਆਨੀ ਰਾਮ ਸਿੰਘ।
  3. ਯੁੱਗ-ਪਲਟਾਊ ਦਲ (1942-44) ਡਾ. ਸੁਰਜੀਤ ਸਿੰਘ ਕਾਮਰੇਡ।
  4. ਕਿਸਾਨ ਮੋਘਾ ਮੋਰਚਾ (1945-46) ਕਾ. ਚਰਨ ਸਿੰਘ ਕਿਰਤੀ, ਸ. ਕੇਸਰ ਸਿੰਘ
  5. ਅਜ਼ਾਦ ਹਿੰਦ ਫੌਜ (1942-45) ਸ੍ਰੀ ਪਿਆਰਾ ਸਿੰਘ ਕੈਦੀ ਇੱਕ ਸਾਲ ਅਤੇ ਸ਼ਹੀਦ ਨਸੀਬ ਸਿੰਘ, ਜੋ ਗੁਰੀਲਾ ਐਕਸ਼ਨ ਕਰਕੇ ਸ਼ਹੀਦ ਹੋ ਗਏ।

ਮਹਾਨ ਇਨਕਲਾਬੀ ਈ.ਡੀ. ਵਲੇਰਾ ਅਤੇ ਲਾਲਾ ਹਰਦਿਆਲ ਦਾ ਸੰਪਰਕ ਸੂਤਰ ਹਰਜਾਪ ਸਿੰਘ, ਮਹਿਜ਼ 17 ਸਾਲ ਦੀ ਉਮਰ ਵਿੱਚ 1909 ਨੂੰ ਅਮਰੀਕਾ ਪੁੱਜਾ। ਜਲਦੀ ਹੀ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ। ਛੇਤੀ ਹੀ ਇਸ ਦਾ ਗ਼ਦਰ ਪਾਰਟੀ ਦੇ ਵੱਡੇ ਨੇਤਾਵਾਂ ਨਾਲ ਗੂੜ੍ਹ ਹੋ ਗਿਆ। 1915 ‘ਚ ਭਾਰਤ ਪੁੱਜੇ ਜਦ ਬਹੁਤੇ ਗ਼ਦਰੀ ਆਗੂ ਵੀ ਸ਼ਹੀਦ ਜਾਂ ਕੈਦ ਹੋ ਗਏ ਤਾਂ ਇਨ੍ਹਾਂ ਨੂੰ ਪਾਰਟੀ ਐਗਜੈਕਟਿਵ ‘ਚ ਸ਼ਾਮਲ ਕਰ ਲਿਆ ਗਿਆ। ਗਦਾਰ ਰਾਮ ਚੰਦਰ ਦੇ ਮਾਰੇ ਜਾਣ ਉਪਰੰਤ ਇਹ ਕੈਨੇਡਾ ‘ਚ ਗ਼ਦਰ ਪਾਰਟੀ ਦੇ ਪ੍ਰੈੱਸ ਮੈਨੇਜਰ ਬਣੇ, ਮਗਰੋਂ ਪ੍ਰਧਾਨ ਤੇ ਭਾਈ ਸੰਤੋਖ ਸਿੰਘ ਜਨਰਲ ਸਕੱਤਰ। ਦੇਸ਼ ਅਜ਼ਾਦ ਕਰਵਾਉਣ ਲਈ ਇਨ੍ਹਾਂ ਜਰਮਨੀ ਆਦਿ ਸਮੇਤ ਮਿਸਰ ਤੇ ਈਰਾਨ ਦੇ ਇਨਕਲਾਬੀਆਂ ਨਾਲ ਰਾਬਤਾ ਜੋੜਿਆ। 1925 ‘ਚ ਇਨਕਲਾਬੀ ਸਿੱਖਿਆ ਲਈ ਰੂਸ ਪੁੱਜੇ ਅਤੇ 1927 ਵਿੱਚ ਕਮਿਉਨਿਸਟ ਇੰਟਰਨੈਸ਼ਨਲ ਨਾਲ ਸੰਪਰਕ ਜੋੜਿਆ। ਅਪ੍ਰੈਲ 1928 ਨੂੰ ਆਪਣੇ ਇੱਕ ਜੰਗਜੂ ਸਾਥੀ ਨਾਲ ਰੂਸ ਤੋਂ ਬਰਾਸਤਾ ਅਫਗਾਨਿਸਤਾਨ ਭਾਰਤ ਨੂੰ ਪੈਦਲ ਹੀ ਤੁਰ ਪਏ। ਹਜ਼ਾਰਾਂ ਮੀਲ ਲੰਮੀ ਵਾਟ, ਲਗਾਤਾਰ ਸਫਰ, ਖੌਫਨਾਕ ਰਸਤੇ, ਜੰਗਲ-ਬੇਲੇ ਅਤੇ ਭੁੱਖਾਂ ਕੈਦਾਂ ਸਹਾਰਦੇ ਇਹ ਸਮਰਕੰਦ, ਤਾਜਿਕਸਤਾਨ, ਬੁਖਾਰਾ, ਕਿਰਗੀ, ਤਿਰਮਸ, ਤਾਸ ਕੁਰਬਾਨ, ਮਦਾਰ ਸ਼ਰੀਫ ਤੋਂ ਕਾਬਲ ਹੁੰਦੇ ਹੋਏ 1930 ਨੂੰ ਭਾਰਤ ਪੁੱਜੇ। ਕਾਂਗਰਸ ਦੇ ਕਰਾਚੀ ਸਮਾਗਮ ਵਿੱਚ ਭਾਗ ਲੈਣ ਉਪਰੰਤ ਇਨ੍ਹਾਂ 1932 ਵਿੱਚ ਗ੍ਰਿਫਤਾਰੀ ਦਿੱਤੀ। 1935 ਨੂੰ ਰਿਹਾਅ ਹੋਏ, 1936 ਵਿੱਚ ਮਾਹਿਲਪੁਰ ‘ਚ ਮਲਕ ਪੱਧਰੀ ਸਿਆਸੀ ਕਾਨਫਰੰਸ ਕੀਤੀ। ਕਮਰਬੰਦ ਅਤੇ ਜੂਹ ਬੰਦ ਰਹੇ। ਇਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਖਾੜਕੂ ਇਨਕਲਾਬੀ ਆਗੂਆਂ ਤੋਂ ਬਿਨਾਂ ਨਹਿਰੂ, ਸਰੋਜਨੀ ਨਾਇਡ ਤੇ ਸੁਭਾਸ਼ ਚੰਦਰ ਬੋਸ ਇੱਥੇ ਆਏ। 1937 ‘ਚ ਐਮ.ਐਲ.ਏ. ਚੁਣੇ ਗਏ। 1936 ਤੋਂ 1939 ਵਿੱਚ ਫਿਰ ਗ੍ਰਿਫਤਾਰ ਕਰ ਲਏ ਗਏ ਤੇ 1945 ਵਿੱਚ ਰਿਹਾਅ ਹੋਏ। ਅਜ਼ਾਦੀ ਅਤੇ ਲੋਕਾਈ ਲਈ ਜੂਝਦੇ ਰਹੇ ਇਸ ਯੋਧੇ ਨੇ ਕੁੱਲ ਮਿਲਾ ਕੇ 20 ਸਾਲ ਕੈਦ ਕੱਟੀ।

ਗ਼ਦਰੀਆਂ ਤੋਂ ਪ੍ਰਭਾਵਿਤ ਫੁੱਟਬਾਲ ਹਾਕੀ ਦਾ ਨਾਮਵਰ ਖਿਡਾਰੀ ਗੁਰਬਖਸ਼ ਸਿੰਘ 1920 ‘ਚ ਫੌਜ ਵਿੱਚ ਭਰਤੀ ਹੋਇਆ। ਗੁਰਦੁਵਾਰਾ ਸੁਧਾਰ ਲਹਿਰ ਤੋਂ ਪ੍ਰਭਾਵਿਤ ਹੈ। 1921 ‘ਚ ਸਰਕਾਰੀ ਨੌਕਰੀ ਛੱਡ ਕੇ ਪਹਿਲਾਂ ਅਕਾਲੀ ਸੰਘਰਸ਼ ਅਤੇ ਫਿਰ ਕਾਂਗਰਸ (ਸ਼ੋਸ਼ਲਿਸਟ ਵਿਚਾਰਧਾਰਾ) ‘ਚ ਸ਼ਮੂਲੀਅਤ ਕੀਤੀ। 1934-35 ‘ਚ ਹੁਸ਼ਿਆਰਪੁਰ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਰਨ ‘ਚ ਮੋਹਰੀ ਭੂਮਿਕਾ ਨਿਭਾਈ। 1936 ‘ਚ ਮਾਹਿਲਪੁਰ ਦੀ ਵੱਡੀ ਸਿਆਸੀ ਕਾਨਫਰੰਸ ‘ਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਇੱਕ ਉਸੇ ਸਾਲ ਮਾਹਿਲਪੁਰ ‘ਚ ਕਿਰਤੀ ਕਮਿਊਨਿਸਟ ਪਾਰਟੀ ਲਈ ਗੁਪਤ ਛਾਪਾਖਾਨਾ ਸ਼ੁਰੂ ਕੀਤਾ, ਜੋ ਸੋਂਗਾ ਰਾਮ ਬਾਲਮੀਕ ਦੇ ਘਰ ਚੱਲਦਾ ਸੀ। 1938-39 ‘ਚ ਸਿਵਲ ਨਾ ਫੁਰਮਾਨੀ ‘ਚ ਸਰਗਰਮ ਹਿੱਸਾ ਲਿਆ। ਦੂਜੀ ਸੰਸਾਰ ਜੰਗ ਸਮੇਂ ਗ੍ਰਿਫਤਾਰੀ, ਰਿਹਾਈ 1945 ‘ਚ ਹੋਈ। ਵੱਖ-ਵੱਖ ਜੇਲ੍ਹਾਂ ਵਿੱਚ ਗਹਿਰੀ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ। 1946 ‘ਚ ਗੋਰੇ ਦੇ ਪਿੱਠੂਆਂ ਤੇ ਸਰਕਾਰੀ ਵਿਰੋਧ ਦੇ ਬਾਵਜੂਦ ਮਾਹਿਲਪੁਰ ਦੇ ਪਹਿਲੇ ਸਰਪੰਚ ਬਣੇ ਅਤੇ ਹਰਸਾ-ਛੀਨਾ ਮੋਰਚੇ ‘ਚ ਹਿੱਸਾ ਲਿਆ। 1947 ‘ਚ ਅਮਨ ਕਮੇਟੀਆਂ ਬਣਾ ਕੇ ਫਿਰਕੂ ਵੰਡ ਅਤੇ ਕਤਲੋਗਾਰਤ ਦਾ ਸਖ਼ਤ ਵਿਰੋਧ ਕੀਤਾ। ਕਮਿਊਨਿਸਟ ਹੋਣ ਕਾਰਨ 1948 ਦੀ ਰੂਪੋਸ਼ੀ ਦੌਰਾਨ ਹੀ ਤਹਿਸੀਲ ਊਨਾ ਅਤੇ ਬੀਤ ਖਿੱਤੇ ਦੇ 85 ਪਿੰਡਾਂ ਦੀ ਮੁਜ਼ਾਰਾ ਲਹਿਰ ‘ਚ ਸਰਗਰਮੀ ਕੀਤੀ। ਉਸੇ ਦੌਰਾਨ ਗੁਪਤ ਛਾਪਾਖਾਨਾ ਵੀ ਸੰਗਰਾਮ-ਖੇਤਰ ਵਿੱਚ ਲੈ ਗਏ। 1951 ਵਿੱਚ ਕਮਿਊਨਿਸਟ ਪਾਰਟੀ ਤੋਂ ਪਾਬੰਦੀ ਹਟਣ ‘ਤੇ ਪੰਜਾਬ ਪੱਧਰ ਦੇ ਅਹੁਦੇ ਸਮੇਤ ‘ਨਵਾਂ ਜ਼ਮਾਨਾ’ ਅਖ਼ਬਾਰ ਦੀ ਬਤੌਰ ਜਨਰਲ ਮੈਨੇਜਰੀ ਦੀ ਚਾਰ ਸਾਲ ਭਾਵਪੂਰਤ ਜ਼ਿੰਮੇਵਾਰੀ ਨਿਭਾਈ। 1958 ‘ਚ ਮਾਹਿਲਪੁਰ ਵਿਖੇ ਕਮਿਊਨਿਸਟ ਪਾਰਟੀ ਦੀ ਚਰਚਿਤ ਸਿਆਸੀ ਕਾਨਫਰੰਸ ਕਰਵਾਈ। 1961 ਵਿੱਚ ਸ਼ਹਿਰੀ ਅਜ਼ਾਦੀਆਂ ਦੇ ਘੋਲ ਸਮੇਂ ਮੁੜ ਗ੍ਰਿਫਤਾਰ ਅਤੇ ਚੀਨੀ ਜੰਗ ਉਪਰੰਤ 1962 ਵਿੱਚ ਹੀ ਮਾਹਿਲਪੁਰ ਵਿਖੇ ਪੰਜਾਬ ਸੂਬਾ ਕਿਸਾਨ ਸਭਾ ਦੀ ਸਿਲਵਰ-ਜੁਬਲੀ ਕਾਨਫਰੰਸ ਕਰਵਾਈ। 1963 ‘ਚ ਮਾਹਿਲਪੁਰ ਦੇ ਮੁੜ ਸਰਪੰਚ ਬਣੇ ਅਤੇ 1966 ਵਿੱਚ ਮਾਹਿਲਪੁਰ ਵਿਖੇ ਹੀ ਕਮਿਊਨਿਸਟ ਪਾਰਟੀ (ਮ.) ਦਾ ਪਲੈਨਮ ਕਰਵਾਇਆ। ਤੋੜ-ਹਯਾਤੀ ਤੱਕ ਵਤਨ ਅਤੇ ਲੋਕ ਹੱਕਾਂ ਲਈ ਜੂਝਣ ਵਾਲੇ ਇਸ ਸ਼ਖ਼ਸ ਨੇ ਆਖਰੀ ਉਮਰੇ ਮਾਹਿਲਪੁਰ ਵਿਖੇ ਹੀ ਉਸਾਰੂ ਅਤੇ ਇਨਕਲਾਬੀ ਸਾਹਿਤ ਦੀ ਲਾਇਬ੍ਰੇਰੀ ਵੀ ਸ਼ੁਰੂ ਕਰਵਾਈ।

ਮਾਹਿਲਪੁਰ ਪਿੰਡ | Mahilpur Village

ਗ਼ਦਰੀ ਹਰਜਾਪ ਸਿੰਘ ਵਾਂਗ ਹੀ ਇੱਕ ਹੋਰ ਬੇਜੋੜ ਵਤਨਪ੍ਰਸਤ ਹੋਇਆ ਹੈ ਸਾਥੀ ਭਗਤ ਸਿੰਘ ਮਾਹਿਲਪੁਰ। ਵਿਦਵਾਨ ਖੋਜੀ ਹਰਕੇਵਲ ਸਿੰਘ ਸੈਲਾਨੀ ਉਸ ਨੂੰ ਮਹਾਂ-ਮਨੁੱਖਾਂ ‘ਚ ਸ਼ੁਮਾਰ ਕਰਦਾ ਹੈ। ਦਸ ਸਾਲ ਦਾ ਇੱਕ ਬਾਲ ਗ਼ਦਰੀ ਉਜਾਗਰ ਸਿੰਘ ਨੰਗਲ ਕਲਾਂ ਨੂੰ ਰੋਜ਼ਾਨਾ ਮਾਹਿਲਪੁਰ ਥਾਣੇ ਹਾਜ਼ਰੀ ਦੇਣ ਆਉਂਦਾ ਵੇਖਦਾ, ਜਿਸ ਦੀ ਉਸ ਦੇ ਬਾਬੇ ਨਾਲ ਗੱਲਬਾਤ ਹੁੰਦੀ ਰਹਿੰਦੀ। ਬਾਲ, ਬਾਬੇ ਨੂੰ ਪੁੱਛਦੈ ਇਸ ਦਾ ਕਸੂਰ ਕੀ ਹੈ? ਜਵਾਬ ਮਿਲਦਾ- ‘ਦੇਸ਼ ਭਗਤੀ’ ਇਹੀ ਬਾਲ ਪਹਿਲੀ ਸੰਸਾਰ ਜੰਗ ਉਪਰੰਤ ਛਾਂਟੀ ਕੀਤੇ ਫੌਜੀ ਜਵਾਨਾਂ ਤੋਂ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਬਾਰੇ ਵੀ ਸੁਣਦਾ। ਜਦ ਉਹ ਪੰਜਵੀਂ ਵਿੱਚ ਹੋਇਆ ਤਾਂ ਜਲ੍ਹਿਆਂ ਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ। “ਜ਼ੁਲਮ ਦੀ ਇੰਤਹਾਅ ਜਦ 14 ਸਾਲਾਂ ਇਸ ਬਾਲਕ ਮੂਹਰੇ ਇਹ ਸ਼ਬਦ ਮਾਸਟਰ ਊਧਮ ਸਿੰਘ ਨੇ ਆਖੇ ਤਾਂ ਉਹ ਵਿਚਿਲਤ ਹੋ ਉੱਠਿਆ। ਮਾਸਟਰ ਊਧਮ ਸਿੰਘ ਮੁੱਖ ਅਧਿਆਪਕ ਮਾਸਟਰ ਮੋਤਾ ਸਿੰਘ ਪਤਾਰਾ ਤੋਂ ਪ੍ਰਭਾਵਿਤ ਸੀ। ਅਸਰ ਤਾਂ ਪਹਿਲਾਂ ਹੀ ਸੀ, ਜਦ ਇਹ ਵਿਦਿਆਰਥੀ ਬਤੌਰ ਵਲੰਟੀਅਰ ਹੁਸ਼ਿਆਰਪੁਰ ਦੀ ਸਿੱਖ ਐਜੂਕੇਸ਼ਨ ਕਾਨਫਰੰਸ ‘ਚ ਸ਼ਾਮਲ ਹੋਇਆ ਤਾਂ ਉਸ ਨੂੰ ਸਭ ਤੋਂ ਵੱਧ ਬੱਬਰ ਅਕਾਲੀਆਂ ਦੇ ਭਾਸ਼ਣਾਂ ਨੇ ਟੁੰਬਿਆ। ਇਹ ਬਾਲ ਉਹੀ ਭਗਤ ਸਿੰਘ ਮਾਹਿਲਪੁਰ ਸੀ, ਜੋ ਸਟੇਜਾਂ ‘ਤੇ ਗਾਉਂਦਾ- ‘ਚਰਖੇ ਦੀ ਤੋਪ ਬੀੜ ਕੇ ਅਸੀਂ ਮਾਰਾਂਗੇ ਵਲੈਤ ਵਿੱਚ ਗੋਰੇ।” ਉਦੋਂ ਕੁ ਹੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਇਹ ਹੋਰ ਵੀ ਸਰਗਰਮ ਹੋ ਗਿਆ। ਉਨ੍ਹਾਂ ਦਿਨਾਂ ਵਿੱਚ ਹੀ ਤੁਰਕੀ ਅਤੇ ਅੰਗਰੇਜ਼ ਦਾ ਯੁੱਧ ਸ਼ੁਰੂ ਹੋ ਗਿਆ। ਹਿੰਦੋਸਤਾਨ ‘ਚ ਮੁਸਲਿਮਾਂ ਦੀ ਐਂਗਰ ਤਹਿਰੀਕ ਸ਼ੁਰੂ ਹੋ ਗਈ, ਜੋ ਅਜ਼ਾਦੀ ਖਾਤਰ ਵੀ ਸੀ। ਗੜ੍ਹਸ਼ੰਕਰ ਦਾ ਐਗਰੀ ਨੇਤਾ ਚੌਧਰੀ ਅਫਜ਼ਲ ਹੱਕ ਮਾਹਿਲਪੁਰ ਵਿਖੇ ਇੱਕ ਇਕੱਠ ਵਿੱਚ ਤਕਰੀਰ ਕਰਕੇ ਹਟਿਆ ਤਾਂ ਥਾਣੇਦਾਰ ਨੇ ਉਸ ਨੂੰ ਗ੍ਰਿਫਤਾਰ ਕਰਕੇ ਯੱਕੇ ਵਿੱਚ ਬਿਠਾ ਲਿਆ। ਉਧਰੋਂ ਸਕੂਲੇ ਛੁੱਟੀ ਹੋ ਗਈ, ਫਿਰ ਕੀ ਹੋਇਆ? ਇਸੇ ਭਗਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਥਾਣੇਦਾਰ ਦੀ ਵਰਦੀ ਅਤੇ ਮੂੰਹ-ਸਿਰ ਦਵਾਤਾਂ ਸਿਆਹੀ ਨਾਲ ਨੀਲਾ-ਕਾਲਾ ਕਰ ਦਿੱਤਾ। ਦਰਅਸਲ ਇਹ ਗੁਲਾਮੀ ਅਤੇ ਅੰਗਰੇਜ਼ ਖਿਲਾਫ਼ ਨਫਰਤ ਦਾ ਪ੍ਰਗਟਾਅ ਸੀ।

1924 ਵਿੱਚ ਉਹ ਕਲਕੱਤੇ ਪਹੁੰਚਿਆ। ਗਿਆ ਤਾਂ ਇਸ ਖਿਆਲ ਨਾਲ ਸੀ ਕਿ ਕਿਸੇ ਬਹਿਰੀ ਜਹਾਜ਼ ਦਾ ਨੌਕਰ ਹੋ ਉਹ ਸਮੁੰਦਰੋਂ ਪਾਰ ਕਿਸੇ ਦੇਸ਼ ਦਾ ਬਾ-ਰੁਜ਼ਗਾਰੀ ਬਣ ਜਾਵੇਗਾ, ਪਰ ਬਣ ਬੈਠਾ ਸੀ ਟੈਕਸੀ ਡਰਾਈਵਰ। ਬੰਗਾਲੀਆਂ ਦੇ ਹੀਰੋ-ਵਰਸ਼ਿਪ ਤੋਂ ਪ੍ਰਭਾਵਤ ਉਨ੍ਹਾਂ ਦੇ ਇਨਕਲਾਬੀ ਨਾਟ ਰੰਗਾਂ ਦਾ ਮੋਹਿਆ, ਉਹ ਮਜ਼ਦੂਰ ਜਥੇਬੰਦੀਆਂ ਦਾ ਮੈਂਬਰ ਬਣ ਗਿਆ। ਫਿਰ ਚੱਲ ਸੋ ਚੱਲ। ਕਾਮਰੇਡ ਮੁਜ਼ੱਫਰ ਅਹਿਮਦ ਨਾਲ ਇਨ੍ਹਾਂ ਦੀ ਪਹਿਲੀ ਮੁਲਾਕਾਤ ਉਸ ਸਮੇਂ ਹੋਈ, ਜਦ ਉਹ ਮੇਰਠ ਸਾਜ਼ਿਸ਼ ਕੇਸ ਤੋਂ ਬਾਹਰ ਆਇਆ। ਉਸ ਦੇ ਸਾਥੀਆਂ ਦੀ ਸੰਗਤ ਨਾਲ ਇਹ ਕਮਿਊਨਿਸਟ ਇਨਕਲਾਬੀ ਬਣ ਗਿਆ। ਉਸ ਨੇ ਮਾਰਕਸਵਾਦ ਵੀ ਵਾਚਿਆ ਅਤੇ ਰੂਸ ਦੇ ਉੱਘੇ ਨੇਹ ਲਿਸਟ (ਨਾਸਤਕ ਇਨਕਲਾਬੀ) ਨੇਤਾ ਪ੍ਰਿੰਸ ਕੇਪਾਟਕਨ ਦੇ ਥੀਸਸ- ‘ਨੌਜਵਾਨੋਂ ਸੇ ਦੋ ਬਾਤੇ” ਦਾ ਵੀ ਗਹਿਰਾ ਅਧਿਐਨ ਕੀਤਾ, ਜਿਸ ਦਾ ਅਕੀਦਾ ਸੀ- “ਸਰਕਾਰ ਦੀ ਹਸਤੀ ਹੀ ਨਹੀਂ ਹੋਣੀ ਚਾਹੀਦੀ, ਰਾਜ ਪ੍ਰਬੰਧ ਸਹਿਕਾਰੀ ਸੁਸਾਇਟੀ ਨਾਲ ਚਲਾਇਆ ਜਾਵੇ।”

ਉਨ੍ਹੀਂ ਦਿਨੀਂ ਬੰਗਾਲ ਵਿੱਚ ਚਾਰ ਇਨਕਲਾਬੀ ਦਹਿਸ਼ਤ ਪਸੰਦ ਜਥੇਬੰਦੀਆਂ ਹੋਂਦ ‘ਚ ਆਈਆਂ। ਇਹਨਾਂ ਵਿਚੋਂ ਇੱਕ ਸੀ ‘ਯੁਗੰਤਰ’ ਇਸ ਪਾਰਟੀ ਦਾ ਇੱਕ ਕਾਰਕੁਨ ਸ੍ਰੀ ਭੱਟਾਚਾਰੀਆ ਸਾਧੂ ਦੇ ਭੇਸ ਵਿੱਚ ਮਾਹਿਲਪੁਰ ਖਿੱਤੇ ਵਿੱਚ ਰਹਿ ਚੁੱਕਾ ਸੀ, ਜਿਸ ਦੇ ਸੰਬੰਧ ਇਧਰਲੇ ਇਨਕਲਾਬੀਆਂ ਨਾਲ ਵੀ ਸਨ। ਉਹ ਸਾਧ ਪ੍ਰੋਵੈਨਸ਼ਲ ਕੰਸਪਰੀਸੀ ਕੇਸ ਵਿੱਚ ਫੜਿਆ ਗਿਆ। ਮਾਹਿਲਪੁਰ ਭਗਤ ਸਿੰਘ ਦਾ ਪਿੰਡ ਹੋਣ ਕਾਰਨ ਪੁਲਿਸ ਇਸ ਕੇਸ ਨੂੰ ਠੇਸ ਬਣਾਉਣ ਲਈ ਉਨ੍ਹਾਂ ਨੂੰ ਵੀ ਨਾਲ ਬੰਨ੍ਹਣਾ ਚਾਹੁੰਦੀ ਸੀ, ਪਰ ਠੋਸ ਗਵਾਹਾਂ ਦੀ ਨਲਾਇਕੀ ਕਾਰਨ ਭਗਤ ਸਿੰਘ ਬਚ ਗਿਆ। 1928 ਵਿੱਚ ਕਲਕੱਤੇ ਕਾਂਗਰਸ ਦੇ ਸੈਸ਼ਨ ਸਮੇਂ ਇਹ ਸੁਭਾਸ਼ ਚੰਦਰ ਬੋਸ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਅਸਰ ਹੇਠ ਕਾਂਗਰਸ ਦੇ ਮੈਂਬਰ ਬਣ ਗਏ।

ਰਿਆਸਤ ਪਟਿਆਲਾ ਦੇ ਖਾੜਕੂ ਪਰਜਾ ਮੰਡਲੀ ਪ੍ਰਿਥੀ ਸਿੰਘ ਅਜ਼ਾਦ ਸਣੇ ਰੱਬਕਤੀਆਂ ਚਲਦੀ ਰੇਲ ਗੱਡੀ ਵਿਚੋਂ ਮੈਫਰੂਰ ਹੋ ਗਿਆ। ਪਹੁੰਚਿਆ ਕਿੱਥੇ? ਗ਼ਦਰੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਪਾਸ ਕਲਕੱਤੇ, ਜਿੱਥੇ ਭਗਤ ਸਿੰਘ ਦਾ ਆਉਣ-ਜਾਣ ਸੀ। ਦੋਵੇਂ ਨੇੜੇ ਆ ਗਏ ਤੇ ਯੁਗਾਂਤਰ ਪਾਰਟੀ ਦੇ ਮੈਂਬਰ ਬਣ ਗਏ। 1932 ਦੇ ਸ਼ੁਰੂ ‘ਚ ਇਨਕਲਾਬੀ ਦਹਿਸ਼ਤ ਪਸੰਦ ਲਹਿਰ ਨੇ ਜ਼ੋਰ ਫੜਿਆ, ਭਗਤ ਸਿੰਘ ਨੂੰ ਗਣ ਪ੍ਰਸਾਦ ਮੁਕਰਜੀ ਰੋਡ ਬੰਬ ਕੇਸ` ਵਾਲੀ ਮਸ਼ਹੂਰ ਕਾਰਵਾਈ ਨਾਲ ਸੰਬੰਧਿਤ ਕਰਦੇ ਸਪੈਸ਼ਲ ਕੋਰਟ ਰਾਹੀਂ ਛੇ ਸਾਲ ਲਈ ਬੰਨ੍ਹ ਦਿੱਤਾ। ਅਲੀਪੁਰ ਜੇਲ੍ਹ ਦੀਆਂ ਸਖ਼ਤੀਆਂ ਸਹਿੰਦਿਆਂ, ਮਾੜੇ ਰੱਖ-ਰਖਾਅ ਵਿਰੁੱਧ ਉਹਨਾਂ ਭੁੱਖ ਹੜਤਾਲ ਕੀਤੀ। ਸਜ਼ਾ ਭਾਵੇਂ ਇੱਕ ਸਾਲ ਦੀ ਹੋਰ ਵਧਾ ਦਿੱਤੀ, ਪਰ ਇਨ੍ਹਾਂ ਜੇਲ੍ਹ ਵਿਚਲੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਉਹ ਮਾਰਕਸਵਾਦ ਬਾਰੇ ਸੰਵਾਦ ਰਚਾਉਂਦੇ ਤਾਂ ਜੋ ਦਹਿਸ਼ਤਪਸੰਦ ਸਾਥੀ ਇਨਕਲਾਬ ਦਾ ਅਸਲ ਗਾਡੀ-ਰਾਹ ਫੜ ਸਕਣ।

1936 ਦੀਆਂ ਚੋਣਾਂ ਉਪਰੰਤ ਬਹੁਤੀ ਥਾਈਂ ਕਾਂਗਰਸ ਦੀਆਂ ਵਜ਼ਾਰਤਾਂ ਬਣੀਆਂ। ਪੰਜਾਬ-ਬੰਗਾਲ ਦੇ ਇਨਕਲਾਬੀਆਂ ਤੋਂ ਬਿਨਾਂ ਬਾਕੀ ਸੂਬਿਆਂ ਦੇ ਤਿੱਖੇ ਸਿਆਸੀ ਕੈਦੀ ਵੀ ਛੱਡ ਦਿੱਤੇ। ਕਾਰਨ ਤੱਤੇ ‘ਇਨਕਲਾਬੀਆਂ ਦੀ ਸਰਗਰਮੀ ਗਾਂਧੀ ਲਾਈਨ ਨੂੰ ਰਾਸ ਜੁ ਨਹੀਂ ਸੀ ਆਉਂਦੀ। ਰਿਹਾਅ ਹੋਣ ਲਈ ਭੁੱਖ ਹੜਤਾਲਾਂ ਅਤੇ ਦਲੀਲਾਂ ਦਾ ਸਹਾਰਾ ਲੈਣਾ ਪਿਆ, ਆਖਰ ਇਨਕਲਾਬੀ ਕੈਦੀ ਵੀ ਛੱਡਣੇ ਪਏ, ਪ੍ਰੰਤੂ ਇਹਨਾਂ ਉੱਤੇ ਬੰਗਾਲ ਛੱਡ ਜਾਣ ਦੀ ਸ਼ਰਤ ਲਾ ਦਿੱਤੀ। “ਲੋਕਾਂ ਅਤੇ ਵਤਨ ਲਈ ਸਰਗਰਮੀ ਤਾਂ ਕਿਤੇ ਵੀ ਅਤੇ ਕਿਸੇ ਵੀ ਰੂਪ ਵਿੱਚ ਕੀਤੀ ਜਾ ਸਕਦੀ ਹੈ” ਇਹ ਸੋਚ ਭਰੇ ਮਨ ਨਾਲ ਬੰਗਾਲ ਦੀ ਇਨਕਲਾਬੀ ਧਰਤ ਨੂੰ ਨਤਮਸਤਕ ਹੋ ਇਹ ਮਹਾਂ ਮਹਿਮ ਪੰਜਾਬ ਦੀ ਸਰ ਜਮੀਂ ਨੂੰ ਰਵਾਨਾ ਹੋ ਗਿਆ, ਤਾਂ ਜੋ ਲੋਕ ਆਪਣੀ ਹੋਣੀ ਦੇ ਆਪ ਮਾਲਕ ਬਣ ਸਕਣ।

ਹੁਣ ਮਾਹਿਲਪੁਰ ਹੁਸ਼ਿਆਰਪੁਰ ਦੀ ਇੱਕ ਸਬ ਤਹਿਸੀਲ ਹੈ। ਇਹ ਇੱਕ ਡਿਵੈਲਪਮੈਂਟ ਬਲਾਕ, ਨਗਰ ਪੰਚਾਇਤ ਅਤੇ ਵਿਧਾਨ ਸਭਾ ਹਲਕਾ ਵੀ ਹੈ। 2001 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਆਬਾਦੀ 10,018 ਹੈ ਜਿਹੜੀ ਬਾਹਰੀ ਲੋਕਾਂ ਦੇ ਇਥੇ ਆਉਣ ਨਾਲ ਹੁਣ ਤੇਜ਼ੀ ਨਾਲ ਵਧ ਰਹੀ ਹੈ। ਇਹ ਗੜ੍ਹਸ਼ੰਕਰ ਹੁਸਿਆਰਪੁਰ ਸੜਕ (ਸਟੇਟ ਹਾਈਵੇ ਨੰ: 24) ਤੇ ਗੜ੍ਹਸ਼ੰਕਰ ਤੋਂ 18 ਅਤੇ ਹੁਸ਼ਿਆਰਪੁਰ ਤੋਂ 22 ਕਿਲੋਮੀਟਰ ਦੀ ਦੂਰੀ ਤੇ ਹੈ ।

 

 

 

 

Credit – ਵਿਜੈ  ਬੰਬੇਲੀ

Leave a Comment