ਜਿੱਥੇ ਬੱਬਰਾਂ ਦੀ ਹਾਈ ਕੋਰਟ ਹੁੰਦੀ ਸੀ : ਜੱਸੋਵਾਲ
ਜਦ ਬੱਬਰ ਅਕਾਲੀਆਂ ਦੇ ਵਿਰੁੱਧ ਲਾਹੌਰ ਵਿਖੇ ਪਹਿਲਾ ਬਗਾਵਤੀ ਕੇਸ ਚੱਲ ਰਿਹਾ ਸੀ ਤਾਂ ਦਾ ਟ੍ਰਿਬਿਊਨ ਲਾਹੌਰ ਆਪਣੇ 6 ਅਕਤੂਬਰ 1923 ਦੇ ਅੰਕ ਸਫਾ ਐਸ ਚੱਲ ਰਿਹਾ ਹੈ ਕਿ ਖੱਬਰਾਂ ਦੀ ਹਾਈ ਕੋਰਟ-ਜੱਸੋਵਾਲ ਤੋਂ 21 ਸਤੰਬਰ 1922 ਨੂੰ ਜਾਰੀ ਲਿਖਦਾ ਪਰ ਦੋਆਬਾ ਲੀਫਲੈਟ ਵਿੱਚ ਇਹ ਗੱਲ ਵੀ ਸਾਫ਼ ਤੌਰ ‘ਤੇ ਦਰਜ ਕੀਤੀ ਗਈ ਸੀ ਕਿ- “ਉਹ ਸਾਰੇ ਸੂਰਮੇ ਜਿਨ੍ਹਾਂ ਨੇ ਦੇਸ਼ ਖਾਤਰ ਅੰਗਰੇਜ਼ ਦੀ ਨੌਕਰੀ ਨੂੰ ਲੱਤ ਮਾਰ ਦਿੱਤੀ ਹੈ। ਅਤੇ ਉਹ ਵੀ ਜਿਨ੍ਹਾਂ ਨੂੰ ਅੰਗਰੇਜ਼ਾਂ ਹਥਿਆਰਬੰਦ ਫੋਰਸਾਂ ਵਿੱਚੋਂ ਡਿਸਮਿਸ ਕਰ ਦਿੱਤਾ ਹੈ. ਜੇ ਉਹ ਬੱਬਰਾਂ ਦੇ ਕੋਡ ਆਫ ਕੰਡਕਟ ਨੂੰ ਮੰਨਦੇ ਹਨ ਤਾਂ ਪਾਰਟੀ ਵਿੱਚ ਉਨ੍ਹਾਂ ਨੂੰ ਜੀ ਆਇਆਂ ਆਖਿਆ ਜਾਵੇ। ਜਿਹੜੇ ਹਥਿਆਰ ਵੀ ਲਿਆਉਣਗੇ, ਨੂੰ ਵਿਸ਼ੇਸ਼ ਮਾਣ ਦਿੱਤਾ ਜਾਵੇਗਾ।” ਇਹ ਗੱਲ ਪੁਸ਼ਟੀ ਕਰਦੀ ਹੈ ਕਿ ਉਦੋਂ ਦੀਆਂ ਵੱਡੀਆਂ ਅਤੇ ਮਹੱਤਵਪੂਰਨ ਅਖਬਾਰਾਂ ਨਾ ਸਿਰਫ਼ ਬੱਬਰ ਅਕਾਲੀਆਂ ਦੀਆਂ ਗਤੀਵਿਧੀਆਂ ਵਿੱਚ ਹੀ ਦਿਲਚਸਪੀ ਰੱਖਦੀਆਂ ਸਨ, ਬਲਕਿ ਉਹ ਬੱਬਰਾਂ ਦੀ ਹਾਈ ਕੋਰਟ-ਜੱਸੋਵਾਲ ਦੀ ਮਹੱਤਤਾ ਨੂੰ ਵੀ ਮੰਨਦੀਆਂ ਸਨ। ਬੱਬਰ ਅਕਾਲੀ ਲਹਿਰ ਜੋ ਸੰਨ 1921 ਤੋਂ 1923 ਤੱਕ, ਹੱਦ ਕਿਹਾ ਜਾ ਸਕਦਾ ਹੈ ਕਿ 1925 ਤੱਕ ਪੂਰੇ ਜੋਬਨ ‘ਤੇ ਚੱਲੀ ਅਤੇ ਫਿਰ ਟੁੱਟਵੇਂ ਰੂਪ ‘ਚ ਇਸ ਨੇ ਸੰਨ 1945 ਦੀਆਂ ਬਰੂਹਾਂ ਵੀ ਪਾਰ ਕੀਤੀਆਂ ਦਾ ਜੱਸੋਵਾਲ ਨਾਲ ਬੜਾ ਗੂੜ੍ਹਾ ਸੰਬੰਧ ਰਿਹਾ ਹੈ।
ਫਿਰ ਇਸ ਦਾ ਜੱਸੋਵਾਲ ਨਾਲ ਕੀ ਸੰਬੰਧ ਹੋਇਆ-ਉਹ ਜੱਸੋਵਾਲ, ਜੋ ਹੁਸ਼ਿਆਰਪੁਰ-ਚੰਡੀਗੜ੍ਹ ਰਾਜ ਮਾਰਗ ‘ਤੇ ਵਾਕਿਆ ਮਸ਼ਹੂਰ ਕਸਬੇ ਸੈਲਾ ਖੁਰਦ ਨਾਲ ਖਹਿੰਦਾ ਚੜ੍ਹਦੇ ਪਾਸੇ ਜੈਜੋਂ ਦੁਆਬਾ ਨੂੰ ਜਾਂਦੀ ਰੇਲ ਲਾਈਨ ਉੱਤੇ ਘੁੱਗ ਵਸਦਾ ਹੈ। ਸੰਬੰਧ ਇਹ ਹੈ ਕਿ ਇਹ ਉਹੀ ਜੱਸੋਵਾਲ ਹੈ, ਜਿੱਥੋਂ ਦੇ ਸਭ ਤੋਂ ਵੱਧ ਦਰਜਨ ਭਰ ਬੱਬਰ ਅਕਾਲੀ ਹੋਏ ਹਨ ਅਤੇ ਅੱਡ-ਅੱਡ ਬਰਾਦਰੀਆਂ ਦੇ ਸਮੂਹ ਦੇ ਪੂਰੇ ਪਿੰਡ ਦੀ ਇਹ ਸਿਫ਼ਤ ਕਿ ਅੱਤ ਦੀਆਂ ਸਖ਼ਤੀਆਂ ਅਤੇ ਸੰਤਾਪਾਂ ਦੇ ਬਾਵਜੂਦ, ਜਿੱਥੋਂ ਦਾ ਇੱਕ ਵੀ ਮੁਖਬਰ ਨਾ ਹੋਇਆ। ਲਾਲਚ ਵਿੱਚ ਤਾਂ ਕੀ ਆਉਣਾ ਸੀ, ਉਲਟਾ ਜੁਰਮਾਨੇ ਝੱਲਦੇ ਰਹੇ। ਇਸੇ ਜੱਸੋਵਾਲ ਵਿੱਚ ਬੱਬਰਾਂ ਦੀਆਂ ਨੀਤੀਗਤ ਮੀਟਿੰਗਾਂ ਹੁੰਦੀਆਂ ਰਹੀਆਂ। ਇੱਥੇ ਹੀ ਉਨ੍ਹਾਂ ਦੀ ਉਡਾਰੂ ਪ੍ਰੈਸ ਵਰਕ ਕਰਦੀ ਸੀ ਅਤੇ ਇੱਥੋਂ ਹੀ ਉਨ੍ਹਾਂ ਦੀ ਬੱਬਰ ਅਕਾਲੀ ਦੋਆਬਾ ਅਖਬਾਰ ਛਪਦੀ ਰਹੀ। ਜਦੋਂ ਦੋਆਬੇ ਦੇ ਮਸ਼ਹੂਰ ਪਿੰਡ ਪਤਾਰੇ ਨੂੰ ਬੱਬਰਾਂ ਨੇ ਤਹਿਸੀਲ, ਕੋਟ ਫਤੂਹੀ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਤਾਂ ਜੱਸੋਵਾਲ ਨੂੰ ਐਲਾਨਿਆ ਗਿਆ ਹਾਈਕੋਰਟ। ਬੱਬਰਾਂ ਦੀ ਹਾਈ ਕੋਰਟ ਜਿੱਥੋਂ ਵੇਲੇ ਦੇ ਸਮਾਜ ਵਿਰੋਧੀ ਅਨਸਰਾਂ, ਅੰਗਰੇਜ਼ਾਂ ਅਤੇ ਦੇਸ਼ ਭਗਤਾਂ ਵਿਰੁੱਧ ਸਰਗਰਮ ਤਾਕਤਾਂ ਖਿਲਾਫ਼ ਫੈਸਲੇ ਜਾਰੀ ਹੁੰਦੇ ਸਨ। ਗੱਲ ਇਹ ਨਹੀਂ ਸੀ ਕਬਰੀ ਰੁੱਧ ਸਰਗਰਮ ਤਾਕਤਾਂ ਖਿਆਫ ਫੈਹਿਸੀਲਾਂ ਅਤੇ ਜ਼ਿਲ੍ਹਿਆਂ ਦੀਆਂ ਹੱਦਬੰਦੀ ਕੇ ਪਸੰਦ ਨਹੀਂ ਸਨ ਰੋਪਰ ਦੁਆਸਲ ਕੀਤੀਆਂ ਸੀ ਕਿ ਉਹ ਇਹ ਦੱਸਣਾ ਚਾਹੁੰਦੇ ਸਨ ਕਿ ਸਿੱਕਾ ਤੁਹਾਡੇ ਕਾਲੇ ਕਾਨੂੰਨਾਂ ਦਾ ਨਹੀਂ ਬਲਕਿ ਦੇਸ਼ ਭਗਤਾਂ ਦਾ ਚੱਲਦਾ ਹੈ। ਇਸੇ ਲਈ ਚੀਫ ਕੋਰਟ ਐਲਾਨ ਦਿੱਤਾ ਗਿਆ ਸੀ ਕੋਟ ਫਤੂਹੀ ਨੂੰ।
ਪਿੰਡ ਕਦੋ ਵਸਿਆ, ਅੰਦਾਜ਼ਾ ਲੱਗਾ, ਅੱਜ ਤੋਂ ਪੰਜ ਕੁ ਸਦੀਆਂ ਪਹਿਲਾਂ ਦਾ। ਉੱਘੇ ਬੱਬਰ ਹਰਬਕਸ਼ ਦੇ ਪੁੱਤਰ ਸ. ਦਿਲਬਾਗ ਸਿੰਘ ਨੇ ਕਲ ਤੱਥਾਂ ਦੇ ਅਧਾਰ ‘ਤੇ ਇੱਕ ਮੇਟੇ ਸੰਦਰ ਸੁਤਾਬਿਕ ਇਸ ਦੀ ਉਮਰ ਚਾਰ ਤੋਂ ਛੇ ਸਦੀਆਂ ਆਂਕੀ। ਬਜ਼ੁਰਗ ਕਾਮਰੇਡ ਸੋਹਣ ਸਿੰਘ ਜੋ ਕਿ ਅਜ਼ਾਦੀ ਉਪਰੰਤ ਲਗਾਤਾਰ 36 ਵਰ੍ਹੇ ਸਰਬ-ਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਜਾਂਦਾ ਰਿਹਾ, ਨੇ ਆਪਣੇ ਚੇਤੇ ਦੀ ਚੰਗੇਰ ਫਰੋਲਦਿਆਂ ਕਿਹਾ- ” ਦੇਖ ਮੈਂਬਸਾਰਾ ਪਿੰਡ ਹੈ ਲੱਗਭਗ ਪੂਰੇਵਾਲ ਜੱਟਾਂ ਦਾ। ਮੇਰੇ ਪਿਉ ਦਾ ਨਾਂ ਸੀ ਬਖਸ਼ੀਸ਼ ਸਿੰਘ ਜੀ ਜਾਮ ਸਹੁੰ ਦਾ ਪੁੱਤਰ ਹੋਇਆ। ਸ਼ਾਮਾ ਸੀ ਜਵਾਹਰ ਸਿੰਘ ਦਾ, ਜੋ ਨਿਰਮਲ ਸਿੰਘ ਦਾ ਬੇਟਾ ਸੀ ਅਤੇ ਇਸ ਨਿਰਮਲ ਦਾ ਪਿਓ ਸੀ ਦਿਆਲ ਸਿੰਘ ਜੋ ਕਿ ਛੇਵੀਂ ਪੁਸ਼ਤ ਬਣਦੀ ਹੋਰ ਜੇ ਪੁਸ਼ਤ-ਦਰ-ਪੁਸ਼ਤ ਦਾ ਪੰਜਾਹ ਵਰ੍ਹੇ ਦਾ ਹੀ ਫਰਕ ਮਿੱਥੀਏ ਤਾਂ ਤਿੰਨ ਸਦੀਆਂ ਬਣਦੀਆਂ ਹਨ ਅਤੇ ਮੈਂ ਵੀ ਅੱਠ ਕੁ ਦਹਾਕੇ ਉਮਰ ਭੋਗ ਚੁੱਕਾ ਹਾਂ ਅਤੇ ਇਹੀ ਪੀੜ੍ਹੀ-ਦਰ-ਪੀੜ੍ਹੀ ਯਾਦਾਸਤ ਚਾਰ ਸਦੀਆਂ ਨੂੰ ਢੁਕ ਜਾਂਦੀ ਹੈ । ਹੁਣ ਇਸ ਤੋਂ ਅਗਾਂਹ ਦਾ ਮੈਨੂੰ ਤਾਂ ਨਹੀਂ ਪਰ ਤੁਸੀਂ ਦੱਸਦੇ ਹੋ ਕਿ ਤਵਾਰੀਖ ਬੋਲਦੀ ਹੈ ਕਿ ਸਾਰੇ ਪੂਰੇਵਾਲ ਚੰਦ ਅਤੇ ਮਹਿੰਗੇ ਦੀ ਔਲਾਦ ਹਨ, ਜੋ ਕਿ ਪਿੰਡ ਨੂੰ ਵਸਾਉਣ ਵਾਲੀ ਜੱਸੋ ਦੇ ਪੁੱਤਰ ਹਨ। ਤੁਹਾਡੀ ਗੱਲ ਠੀਕ ਵੀ ਜਾਪਦੀ ਹੈ, ਕਿਉਂਕਿ ਇੱਕੋ ਗੋਤ ਦੇ ਹੋਣ ਦੇ ਬਾਵਜੂਦ ਪੂਰੇਵਾਲੀਏ ਪਰਿਵਾਰਾਂ ਦੀਆਂ ਦੋ ਅੱਡ-ਅੱਡ ਵਡੇਰਿਆਂ ਦੀਆਂ ਜਗ੍ਹਾਂ ਹਨ ਅਤੇ ਇਹੀ ਗੱਲ ਸਾਨੂੰ ਭੰਬਲਭੂਸੇ ਵਿੱਚ ਪਾਈ ਰੱਖਦੀ ਸੀ ਕਿ ਸਾਡੇ ਸਤਿਕਾਰਤ ਵਡੇਰੇ ਦੀ ਮਹੱਸਤੀ ਇੱਕ ਕਿਉਂ ਨਹੀਂ ਹੈ?” ਹੁਣ ਜੇ ਵਾਰਤਾ ਤੁਰ ਹੀ ਪਈ ਹੈ ਕਿ ਇਸ ਪਿੰਡ ਨੂੰ ਮਾਈ ਜੱਸੋ ਨੇ ਵਸਾਇਆ ਸੀ ਅਤੇ ਉਸ ਜੱਸੋ ਤੋਂ ਇਹ ਨਾਂ ਵਿਗੜਦਾ ਸੰਵਰਦਾ ਜੱਸੋਵਾਲ ਬਣ ਗਿਆ ਤਾਂ ਮਾਜਰਾ ਸਾਫ਼ ਹੀ ਕਰ ਦੇਣਾ ਚਾਹੀਦਾ ਹੈ ਕਿ ਇਸ ਪਿੰਡ ਦੀ ਸਾਰੀ ਭੌਂਅ ਲਾਗਲੇ ਪਿੰਡ ਦਦਿਆਲ ਦੇ ਚੌਧਰੀ ਦੀ ਪਸ਼ੂ ਚਾਰਨ ਵਾਲੀ ਡੱਬਰੀ ਸੀ ਅਤੇ ਇਸੇ ਪਿੰਡ ਦੇ ਟੋਭੇ ਦਾ ਵੱਡਾ ਵਜੂਦ ਪਸ਼ੂਆਂ ਦੇ ਪਾਣੀ ਪੀਣ ਵਾਲੀ ਰੱਖ ਹੁੰਦਾ ਸੀ। ਉਸ ਚੌਧਰੀ ਦੀ ਧੀ ਜੱਸੋ ਜਲੰਧਰ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸ਼ੰਕਰ (ਸਰੀਂਹ-ਸ਼ੰਕਰ) ਪੂਰੇਵਾਲੀਏ ਜੱਟਾਂ ਦੇ ਵਿਆਹੀ ਹੋਈ ਸੀ। ਪਿਉ ਦਾ ਆਪਣੀ ਇਸ ਧੀ ਨਾਲ ਬਹੁਤ ਮੋਹ ਸੀ। ਇੱਕ ਦਿਨ ਉਸ ਦੇ ਬਾਪ ਨੇ ਧੀ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਿਆਂ ਪਿੰਡ ਦੇ ਮਰਾਸੀ ਨੂੰ ਉਸ ਨੂੰ ਲੈਣ ਤੋਰ ਦਿੱਤਾ। ਜਦੋਂ ਮਰਾਸੀ ਨੇ ਜੱਸੋ ਦੇ ਸਹੁਰੀ ਆਪਣੇ ਆਉਣ ਦਾ ਮਕਸਦ ਦੱਸਿਆ ਤਾਂ ਉਸ ਦੀ ਤੇਜ਼ ਤਰਾਰ ਸੱਸ ਬੋਲੀ, ਜੱਸੋਵਾਲ “ਤੀਏ ਕੁ ਦਿਨ ਤੋਰ ਦਿੰਦਾ ਆ, ਚੌਧਰੀ ਲਾਗੀਆਂ ਨੂੰ, ਆਪਣੀ ਧੀ ਨੂੰ ਬੁਲਾਉਣ। ਇਸ ਚੌਧਰੀ ਨੂੰ ਜੇ ਧੀ ਨਾਲ ਐਨਾ ਹੀ ਪਿਆਰ ਹੈ ਤਾਂ ਜ਼ਮੀਨ ਦਾ ਟੁਕੜਾ ਦੇ ਕੇ ਆਪਣੀ ਇਸ ਲਾਡਲੀ ਨੂੰ ਉੱਥੇ ਹੀ ਕਿਉਂ ਨਹੀਂ ਰੱਖ ਲੈਂਦਾ। ਜੱਸੇ ਨੇ ਪਿੰਡ ਦੇ ਬੰਦੇ ਸਾਹਮਣੇ ਕਹੇ ਤਲਖ ਬੋਲਾਂ ਦੀ ਬੜੀ ਝੇਂਪ ਮੰਨੀ। ਪਿੰਡ ਦੀ ਜੂਹ ‘ਚ ਮੌਜੂਦ ਜੱਸੋਵਾਲ ਦੇ ਵੱਡ ਅਕਾਰੀ ਟੋਭੇ ‘ਤੇ ਬਾਪ ਕੋਲ ਪਹੁੰਚੀ ਉਦਾਸ ਧੀ ਨੂੰ ਵੇਖ ਕੇ ਚੌਧਰੀ ਵਚਿਲਤ ਹੋ ਉੱਠਿਆ। ਸਾਰਾ ਮਾਜਰਾ ਜਾਣ ਕੇ ਉਸ ਨੇ ਬੇਟੀ ਨੂੰ ਘੋੜੇ ਦੀ ਕਾਠੀ ’ਤੇ ਬਹਾਉਂਦਿਆਂ ਕਿਹਾ- ‘ਧੀਏ। ਜਿੰਨੀ ਭੌਂਏ ਚਾਹੀਦੀ ਹੈ, ਵਗਲ ਲੈ। ਕਿਹਾ ਜਾਂਦਾ ਹੈ ਕਿ ਵਾਰ-ਵਾਰ ਜ਼ੋਰ ਦਿੱਤੇ ਜਾਣ ਅਤੇ ਮਰਾਸੀ ਦੇ ਵਾਸਤਾ ਪਾਉਣ ‘ਤੇ ਜੱਸੇ ਨੇ ਜੱਸੋਵਾਲ ਦੀ ਹੁਣ ਦੀ ਮਾਲਕੀ ਜਿੰਨੇ ਰਕਬੇ ਦੁਆਲੇ ਘੋੜਾ ਫੇਰ ਦਿੱਤਾ ਅਤੇ ਉੱਥੇ ਹੀ ਟੋਭੇ ਕੰਢੇ ਕੁੱਲੀ ਲਈ। ਇਹ ਉਹੀ ਟੋਭਾ ਹੈ। ਜਿਸ ਕੰਢੇ ਸਥਿਤ ਬੱਬਰ ਹਰੀ ਸਿੰਘ ਦੀ ਹਵੇਲੀ ਨੂੰ ਹਾਈਕੋਰਟ ਦੇ ਦਫ਼ਤਰ ਦੇ ਗੁਪਤ ਤੇ ਵਰਤਿਆ ਗਿਆ। ਇਸੇ ਟੋਬੇ ਕੋਲ ਬੱਬਰ ਲੱਭ ਦੇ ਰਹੇ, ਇੱਥੇ ਹੀ ਬੱਬਰਾਂ ਦੀ ਪ੍ਰਾਪਤ ਪ੍ਰੈਸ ਸੀ। ਇਸ ਟੋਭੇ ਦਾ ਵਜੂਦ ਅਜੇ ਵੀ ਕਰ ਜੁੜਦੇ ਅਤੇ ਉਸ ਵੇਲੇ ਦੇ ਵੱਡ ਅਕਾਰੀ ਰੁੱਖ ਇਸ ਦੇ ਸਥੂਲ ‘ਚ ਅੱਜ ਵੀ ਮੌਜੂਦ ਕਾਇਮ ਹੈ ਮੈਂ ਬਾਅਦ ਉਸ ਵਕਤ ਜੱਸੋ ਦਾ ਪਤੀ ਵੀ ਉੱਥੇ ਹੀ ਵਾਸ ਕਰਨ ਲੱਗ ਪਿਆ ਅਤੇ ਉਸ ਵੇ ਫਿਰ ਹੋਏ ਦੋ ਪੁੱਤ ਚੰਦ ਅਤੇ ਮਹਿੰਗਾ। ਪਿੰਡ ਦਾ ਮੁੱਢ ਬੰਨ੍ਹ ਦਿੱਤਾ ਗਿਆ ਅਤੇ ਇਸ ਚੰਦ ਤੇ ਮਹਿੰਗੇ ਦੀ ਔਲਾਦ ਹੀ ਇੱਥੋਂ ਦੇ ਸਮੂਹ ਪੂਰੇਵਾਲ ਪਰਿਵਾਰ ਹਨ। ਲੋੜ ਅਨੁਸਾਰ ਬਾਕੀ ਹੋਰ ਕਾਮਾ, ਪ੍ਰਰੋਹਿਤ ਅਤੇ ਲਾਗੀ ਬਰਾਦਰੀਆਂ ਦਦਿਆਲ ਅਤੇ ਕੁਝ ਇੱਕ ਪ੍ਰੇਸਾ ਪਿੰਡਾਂ ਤੋਂ ਲਿਆ ਕੇ ਵੱਸਾਈਆਂ ਗਈਆਂ ਜਾਂ ਆ ਕੇ ਵੱਸ ਗਈਆਂ, ਜਿਵੇਂ ਆਦਿ-ਧਰਮੀਆਂ ਦੇ ਬੱਗਾ ਗੋਤ ਵਾਲੇ ਆਏ ਜੈਜੋਂ ਤੋਂ ਅਤੇ ਭੁਟੋਏ ਆ ਕੇ ਵੱਸੇ ਹਿਮਾਚਲ ਤੋਂ ਅਤੇ ਕੁੱਟਣ ਆਏ ਗੰਡਵਾਲੀ (ਲੋਅਰ ਹਿਮਾਚਲ) ਤੋਂ। ਵੱਡੇ ਰੌਲਿਆਂ ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੇ ਵੀ ਕਈ ਘਰ ਵੱਸਦੇ ਸਨ। ਜਿਨ੍ਹਾਂ ਨੂੰ ਪਿੰਡ ਵਾਸੀ ਖਾਸ ਕਰਕੇ ਕੁਝ ਬੱਬਰ ਗੋ- ਹਿਫਾਜਤ ਗੜ੍ਹਸ਼ੰਕਰ ਕੈਂਪ ਵਿੱਚ ਛੱਡ ਆਏ, ਕਿਉਂਕਿ ਉਹ ਵਾਸਤੇ ਪਾਇਆਂ ਵੀ ਰੋਕਿਆ ਨਾ ਰੁਕੇ, ਕਾਰਨ ਸੀ ਇਲਾਕੇ ‘ਚ ਹੋ ਰਹੇ ਬਵੇਲਿਆਂ ਤੋਂ ਡਰੇ ਉਹ ਪਾਕਿਸਤਾਨ ਪ੍ਰਸਥਾਨ ਕਰ ਜਾਣਾ ਚਾਹੁੰਦੇ ਸਨ, ਪਰ ਚਾਰ ਕੁ ਪਰਿਵਾਰ ਮੁਸਲਮਾਨ (ਤੇਲੀਆਂ) ਦੇ ਇੱਥੇ ਹੁਣ ਵੀ ਰਹਿੰਦੇ ਹਨ। ਐਸ ਵੇਲੇ ਇੱਥੇ ਵੱਸਦੀ ਸਭ ਤੋਂ ਵੱਡੀ ਬਰਾਦਰੀ ਆਦਿ-ਧਰਮੀਆਂ ਦੀ ਹੈ, ਜਿਸ ਦੇ ਬਹੁਤ ਲਾਇਕ ਬੰਦੇ ਹੋਏ ਹਨ ਅਤੇ ਹੁਣ ਵੀ ਹਨ। ਉਂਝ ਨਾਈਆਂ ਨੂੰ ਛੱਡ ਕੇ ਸਾਰੀਆਂ ਕੌਮਾਂ ਵੱਸਦੀਆਂ ਹਨ ਅਤੇ ਬੜੀ ਅਜੀਬੋ-ਗਰੀਬ ਗੱਲ ਇਹ ਹੈ ਕਿ ਨਾਈ )ਲਾਗੀ) ਇੱਥੋਂ ਦੇ ਸਦਾ ਹੀ ਲਾਗਲੇ ਕਸਬੇਨੁਮਾ ਪਿੰਡ ਸੈਲਾ ਦੇ ਤੁਰੇ ਆਉਂਦੇ ਹਨ, ਕੋਸ਼ਿਸ਼ਾਂ ਹੋਈਆਂ, ਪਰ ਇਹ ਬਰਾਦਰੀ ਇੱਥੇ ਆ ਕੇ ਵੱਸਣ ਲਈ ਕਦੇ ਵੀ ਨਾ ਮੰਨੀ। ਇਸ ਪਿੰਡ ਨੂੰ ਕੁਝ ਕੁ ਹੋਰ ਗਿਣਵੇਂ ਪਿੰਡਾਂ ਸਮੇਤ ਬੱਬਰ ਅਕਾਲੀ ਲਹਿਰ ਦਾ ਪੂਰਕ ਵੀ ਕਿਹਾ ਜਾ ਸਕਦਾ ਹੈ। ਬੱਬਰਾਂ ਜਿੱਥੇ ਸੋਚੀ ਪਾਈ, ਖੇਲਾਂ ਕੀਤੀਆਂ, ਸ਼ਿਕਾਰ ਖੇਲੇ, ਪਿੰਡ ਨੇ ਕਈ ਵਰ੍ਹੇ ਲੱਖਾਂ ਤਕਲੀਫ਼ਾਂ ਝੱਲੀਆਂ, ਜੂਹ ਬੰਦ ਰਹੇ, ਕੋਈ ਵਾਇਦਾ ਮੁਆਫ ਗਵਾਹ ਨਾ ਬਣਿਆ, ਨਾ ਇੱਥੋਂ ਦਾ ਕੋਈ ਝੋਲੀ-ਚੁੱਕ ਹੋਇਆ। ਜੇ ਕੋਈ ਗੱਲ ਜਾਂ ਗੜਬੜ ਹੋਈ, ਸਾਰਾ ਪਿੰਡ ਇੱਕੋ ਰਸਤੇ ਲੰਘ ਜਾਂਦਾ। ਬੇਸ਼ੱਕ ਬੱਬਰ ਲਹਿਰ ਤੋਂ ਪਹਿਲਾਂ ਵੀ ਇੱਥੋਂ ਦੇ ਕੁਝ ਬਸ਼ਿੰਦੇ ਅਜ਼ਾਦੀ ਲਹਿਰ ਵਿੱਚ ਠਿਲ੍ਹ ਪਏ ਸਨ ਅਤੇ ਕੁਝ ਇੱਕ ਬਾਹਰਲੇ ਮੁਲਕੋਂ ਵਤਨ ਨੂੰ ਚਾਲੇ ਪਾ ਦਿੱਤੇ ਸਨ, ਕੁਝ ਇੱਕ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਸੰਗਰਾਮ ਵਿੱਚ ਵੀ ਸਰਗਰਮ ਸਨ, ਪਰ ਪੂਰੇ ਮੁਲਖ ‘ਚ ਪਿੰਡ ਬੱਬਰਾਂ ਵੇਲੇ ਮਸ਼ਹੂਰ ਹੋਇਆ। ਬੱਬਰ ਲਹਿਰ ਨਾਲ ਤਾਂ ਕਿਸੇ ਨਾ ਕਿਸੇ ਰੂਪ ‘ਚ ਸਾਰਾ ਪਿੰਡ ਹੀ ਜੁੜਿਆ ਹੋਇਆ ਸੀ, ਕੁਝ ਇੱਕ ਪਰਵਾਰਾਂ ਦਾ ਉੱਘਾ ਯੋਗਦਾਨ ਵੀ ਸੀ, ਪਰ ਜੋ ਸੱਤ ਬੱਬਰ ਬਹੁਤ ਹੀ ਸਰਗਰਮ ਰਹੇ, ਉਹ ਸਨ:- 1. ਬੱਬਰ ਲਾਭ ਸਿੰਘ ਪੁੱਤਰ ਸ੍ਰੀ ਸੂਬਾ ਸਿੰਘ, 2. ਕਰਮ ਸਿੰਘ ਪੁੱਤਰ ਸ੍ਰੀ ਭੋਲਾ ਸਿੰਘ, 3. ਹਰੀ ਸਿੰਘ ਪੁੱਤਰ ਸ੍ਰੀ ਸੁਰਜਨ ਸਿੰਘ, 4 ਸੰਤ ਫਕੀਰ ਸਿੰਘ ਉਰਫ਼ ਚਰਨ ਸਿੰਘ ਪੁੱਤਰ ਸ੍ਰੀ ਖੁਸ਼ਹਾਲ ਸਿੰਘ, 5. ਹਰਦਿੱਤ ਸਿੰਘ ਪੁੱਤਰ ਸ੍ਰੀ ਮੁਨਸ਼ਾ ਸਿੰਘ, 6. ਹਰਬਖਸ਼ ਸਿੰਘ ਪੁੱਤਰ ਸ੍ਰੀ ਅਰਜਨ ਸਿੰਘ, 7. ਜੈਲਾ ਸਿੰਘ ਪੁੱਤਰ ਸ੍ਰੀ ਨੱਥਾ ਸਿੰਘ। ਇਨ੍ਹਾਂ ਵਿੱਚ ਬੱਬਰ ਹਰਬਖਸ਼ ਸਿੰਘ ਵੱਡੇ ਕੱਦ-ਕਾਠ ਦਾ ਬਹੁਤ ਹੀ ਨਿਡਰ ਯੋਧਾ ਸੀ। ਸੁਭਾਅ ਦਾ ਅੜ੍ਹਬ ਇਹ ਹੇਠੀ ਯੋਧਾ, ਦਿਲ ਦਾ ਬਹੁਤ ਨਰਮ ਸੀ। ਬੱਬਰ ਲਾਭ ਸਿੰਘ ਇੱਕ ਲੇਖਕ ਵੀ ਸੀ, ਜਿਸ ਨੇ ਸਾਰੀ ਬੱਬਰ ਲਹਿਰ ਨੂੰ ਕਵੀਸ਼ਰੀ ਰੂਪ ‘ਚ ਕਲਮਬੰਦ ਸਿੰਘ ਅਤੇ ਗਾਇਆ। ਇਸ ਤੋਂ ਬਿਨਾਂ ਚਾਰ ਹੋਰ ਜੋ ਕਾਫ਼ੀ ਸਰਗਰਮ ਸਨ, ਉਹ ਸਨ: ਕੀ ਬੱਬਰ ਤੇਜਾ ਸਿੰਘ ਪੁੱਤਰ ਸ੍ਰੀ ਅਰਜਨ ਸਿੰਘ, 2. ਸੰਸਾਰ ਸਿੰਘ ਪੁੱਤਰ ਸ੍ਰੀ ਅਰਜਨ ਸਿੰਘ, 3. ਮੁਨਸ਼ਾ ਸਿੰਘ ਜੋ ਕਿ ਬੱਬਰ ਹਰਦਿੱਤ ਸਿੰਘ ਦਾ ਪਿਤਾ ਸੀ. 4. ਅੰਬਰ ਸਿੰਘ ਸਿੰਘ, 3। ਪੁਲਿਸ ਦੀਆਂ ਸਖ਼ਤੀਆਂ, ਕੁਰਕੀਆਂ ਉਪਰੰਤ ਇਨ੍ਹਾਂ ਬੱਬਰਾਂ ਨੇ ਚਾਰ ਤੋਂ ਵੀਹ ਸਾਲ ਤੱਕ ਕੈਦ ਕੱਟੀ। ਬੱਬਰ ਹਰੀ ਸਿੰਘ ਨੇ ਜੇਲ੍ਹ ਮੁਲਤਾਨ ਵਿੱਚ ਬੇਹਤਰ ਸਹੂਲਤਾਂ ਲਈ ਲੰਮੀ ਭੁੱਖ ਹੜਤਾਲ ਕੀਤੀ, ਬੈਂਤਾਂ ਖਾਧੀਆਂ, ਮਰਨੀ ਮਰ ਗਿਆ, ਪਰ ਭੁੱਖ ਹੜਤਾਲ ਨਾ ਤੋੜੀ। ਸਭ ਤੋਂ ਵੱਧ ਕੁੱਟ ਖਾਣ ਵਾਲਾ ਹੱਠੀ ਸੂਰਮਾ ਤੇਜਾ ਸਿੰਘ ਹੋਇਆ, ਜਿਸ ਦੀ ਸਖ਼ਤ ਜਾਨ ਦੀ ਅੰਗਰੇਜ਼ ਵੀ ਤਾਰੀਫ਼ ਕਰਦੇ ਸਨ। ਮੂਹਰਲੀਆਂ ਸਫਾ ਦਾ ਹੋਣ ਦੇ ਬਾਵਜੂਦ ਲੰਬੋ ਕੱਦ ਵਾਲਾ ਇਹ ਖਾੜਕੂ ਯੋਧਾ ਬੱਬਰਾਂ ਨੂੰ ਹੱਥੀਂ ਪਕਾ ਕੇ ਪ੍ਰਸ਼ਾਦੇ ਛਕਾਉਂਦਾ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਵੀਹ-ਵੀਹ ਦੇਸ਼ ਭਗਤਾਂ ਦਾ ਰੋਜ਼ਾਨਾ ਹੱਥੀਂ ਖਾਣ-ਪਾਣ ਤਿਆਰ ਕਰਨ ਵਾਲਾ ਕਦੇ ਮੱਥੇ ਵੱਟ ਨਾ ਪਾਉਣ ਵਾਲੇ ਦਾ ਸਰੀਰ ਐਨਾ ਜ਼ਹਿਰੀਲਾ ਸੀ ਕਿ ਉਸ ਦੇ ਲੜਿਆ ਡੈਮੁ ਡੂੰਮਣਾ ਆਪ ਦਮ ਤੋੜ ਬੈਠਦਾ ਸੀ । ਤੇਜਾ ਸਿੰਘ ਜੇਲ੍ਹ ਵਿੱਚ ਵੀ ਜੁਰਅਤ ਭਰਪੂਰ ਰਵੱਈਆ ਰੱਖਦਾ ਸੀ। ਉਸ ਨੇ ਆਪਣੇ ਬਾਟੇ ਨੂੰ ਘਸਾ-ਘਸਾ ਕੇ ਤਿੱਖਾ ਹਥਿਆਰੀ ਰੂਪ ਦੇ ਲਿਆ ਤਾਂ ਜੋ ਅੱਖੜ ਜੇਲ੍ਹੀ ਲੰਬੜਦਾਰਾਂ ਤੇ ਦਰੋਗਿਆਂ ਦੇ ਨੱਕ, ਕੰਨ ਕੱਟੇ ਜਾ ਸਕਣ। ਪਿੰਡ ਦੀ ਸੱਥ ਵਿੱਚ ਮੂੰਹ ‘ਤੇ ਹੀ ਵੱਡੇ-ਵੱਡੇ ਹੈਂਕੜਬਾਜ਼ ਅਫਸਰਾਂ ਨੂੰ ਮੂੰਹ ’ਤੇ ਸੁਣਾਉਣੀ ਕਰਨੀ ਉਸ ਦੇ ਵੱਡੇ ਦਿਲ ਦਾ ਸਬੂਤ ਸੀ। ਬੱਬਰ ਮੁਣਸ਼ਾ ਸਿੰਘ ਜਿਸਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਸਰਗਰਮ ਹਿੱਸਾ ਲਿਆ ਸੀ। ਉਹ ਖਾੜਕੂ ਕਿਸਮ ਦਾ ਦੇਸ਼ ਭਗਤ ਸੀ। ਉਸ ਨੂੰ ਅੰਗਰੇਜ਼ਾਂ ਮੁਲਤਾਨ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਦੇ ਕੇ ਡੱਕ ਦਿੱਤਾ ਉੱਥੇ ਹੀ ਉਸਦੀ ਮੌਤ ਹੋ ਗਈ ਪ੍ਰੰਤੂ ਗੋਰਿਆ ਨੇ ਉਸਦੀ ਅਸਥਾ-ਰਾਖ ਵਾਲੀ ਪੇਟੀ (ਬਕਸੇ) ਨੂੰ ਉਨਾ ਸਮਾਂ ਹੀ ਹੱਥਕੜੀ ਲਾ ਛੱਡੀ, ਜਿਨਾਂ ਚਿਰ ਉਸਦੀ ਸਜ਼ਾ ਦੇ 20 ਵਰ੍ਹੇ ਨਾ ਪੂਰੇ ਹੋਏ। ਇੱਥੋਂ ਦਾ ਇੱਕ ਹੋਰ ਦੇਸ਼ ਭਗਤ ਸ. ਚੈਂਚਲ ਸਿੰਘ ਪੁੱਤਰ ਸ. ਪੂਰਨ ਸਿੰਘ ਵੀ ਹੋਇਆ ਸੀ ਜਿਸ ਨੇ ਗੁਰੂ ਕਾ ਬਾਗ ਮੋਰਚਾ ਵਿੱਚ ਭਾਗ ਲਿਆ ਸੀ ਅਤੇ 11 ਵਰ੍ਹੇ ਕੈਦ ਕੱਟੀ। ਬੱਬਰ ਸੰਤ ਫ਼ਕੀਰ ਸਿੰਘ ਜੱਸੋਵਾਲ ਦੀ ਕੁਟੀਆਂ ਵਿੱਚ ਜੋ ਪਿੰਡ ਲਾਗਲੇ ਬਾਗ-ਬੇਲਿਆ ‘ਚ ਸਥਿਤ ਸੀ, ਵਿਖੇ ਬੱਬਰਾਂ ਵਲੋਂ ਲੀਫਲੈਟ ਤਾਂ ਛਾਪੇ ਜਾਂਦੇ ਹੀ ਰਹੇ ਸਨ ਅਕਸਰ ਹੀ ਆਮ ਬੱਬਰ ਇਥੇ ਨਿਯਮਤ ਮੀਟਿੰਗਾਂ ਕਰਦੇ ਰਹੇ ਸਨ। ਬੱਬਰ ਹਰਬਖਸ਼ ਸਿੰਘ ਜੱਸੋਵਾਲ ਵੀ ਇਸ ਲਹਿਰ ਵੇਲੇ ਜ਼ਿਆਦਾ ਸਰਗਰਮ ਸੀ। ਨੰਬਰਦਾਰ ਰਲਾ ਅਤੇ ਦਿੱਤੁ ਕੌਲਾੜੂ ਦੇ 21 ਮਈ 1923 ਨੂੰ ਕੀਤੇ ਗਏ ਸੁਧਾਰ ਸਮੇਂ ਫਿਰ ਸ਼ਰਮਾ ਵੀ ਬਾਕੀਆਂ ਨਾਲ ਹਾਜ਼ਰ ਸੀ। ਉਹ ਬੱਬਰ ਹਾਈ ਕਮਾਂਡ ਦੇ ਨੇੜਲਿਆਂ ਵਿਚੋਂ ਇੱਕ ਸੀ। ਬੱਬਰ ਹਰਦਿੱਤ ਸਿੰਘ ਜੱਸੋਵਾਲ ਉਹ ਸ਼ਖ਼ਸ ਸੀ, ਜਿਸ ਉੱਤੇ ਬੱਬਰ ਗੁਰਬਚਨ ਸਿੰਘ ਸਾਂਧਰਾ ਅਤੇ ਬੱਬਰ ਹਰੀ ਸਿੰਘ ਜੱਸੋਵਾਲ ਨਾਲ ਜਾਡਲਾ ਡਕੈਤੀ ਜੋ ਕਿ ਦੇਸ਼ ਭਗਤ ਸਰਗਰਮੀ ਲਈ ਵਿੱਤੀ ਸਰੋਤ ਹਿੱਤ ਕੀਤੀ ਗਈ ਸੀ, ਦਾ ਮੁਕੱਦਮਾ ਚੱਲਿਆ ਬੱਬਰ ਹਰੀ ਸਿੰਘ ਜੱਸੋਵਾਲ ਮਿਲਟਰੀ ਨੌਕਰੀ ਛੱਡ ਕੇ ਦੇਸ਼ ਭਗਤ ਸਰਗਰਮੀਆਂ ਵਿੱਚ ਸ਼ਾਮਿਲ ਹੋਇਆ। ਕਿਹਾ ਜਾਂਦਾ ਹੈ ਕਿ ਦੇਸ਼ ਭਗਤਾਂ ਵੱਲੋਂ ਮਸ਼ਹੂਰ ਜਾਡਲਾ ਡਕੈਤੀ ਵਿੱਚ ਇਹ ਵੀ ਸ਼ਾਮਿਲ ਸੀ। ਬੱਬਰ ਕਰਮ ਸਿੰਘ ਜੱਸੋਵਾਲ ਦੀ ਉਡਾਰੂ ਪ੍ਰੈਸ ਨੂੰ ਬੱਬਰ ਹਰੀ ਸਿੰਘ ਅਤੇ ਬੱਬਰ ਅਮਰ ਸਿੰਘ ਨਾਲ ਜੱਸੋਵਾਲ ਮੀਟਿੰਗ ਸਮੇਂ ਲਿਆਇਆ ਸੀ। ਬੱਬਰ ਲਾਭ ਸਿੰਘ ਜੱਸੋਵਾਲ ਨੇ ਕੈਨੇਡਾ ਤੋਂ ਪਰਤ ਕੇ ਦੇਸ਼ ਭਗਤ ਸਰਗਰਮੀਆਂ ਵਿੱਢੀਆ ਅਤੇ ਪਿੰਡ ਦੇ ਅਕਾਲੀ ਜਥੇ ਦਾ ਆਗੂ ਬਣਿਆ। ਉਹ ਇੱਕ ਚੰਗਾ ਕਵੀ ਅਤੇ ਲੇਖਕ ਵੀ ਸੀ। ਉਸਨੇ ਬੜਾ ਹੀਹੀ ਜਥੇ ਭਸ਼ਦਦ ਜਰਿਆ। ਵੇਲੇ ਦੇ ਕੁਝ ਅਕਾਲੀ ਆਗੂਆਂ ਵਲੋਂ ਬੱਬਰ ਦੇਸ਼ ਭਗਤਾਂ ਦਾ ਸਿਸ ਨਾ ਦੇਣ ਬਾਰੇ ਇਸ ਨੇ ਬਹੁਤ ਹੀ ਖੋਲ੍ਹਕੇ ਲਿਖਿਆ। ਗੁਰਾਂਦਿੱਤਾ ਬਾਲਮਤਾਂ ਦਾ ਸਾਥ ਇੱਕ ਹੋਰ ਦੇਸ਼ ਭਗਤ ਹੋਇਆ ਹੈ ਜਿਸਨੇ ਅਜ਼ਾਦ ਹਿੰਦ ਫੌਜ ਵਿੱਚ ਸਰਗਰਮ ਬਹਿਜਾ ਪਾਇਆ। ਜਦ ਕਿ ਚੈਂਚਲ ਸਿੰਘ ਨੇ ਗੁਰੂ ਕਾ ਬਾਗ ਮੋਰਚੇ ‘ਚ ਹਿੱਸਾ ਲਿਆ। ਜੱਸੋਵਾਲ ‘ਚ ਟੁਟਵੇਂ ਰੂਪ ‘ਚ ਬੱਬਰ ਕਈ ਵਾਰ ਜੁੜੇ, ਪਰ ਪਹਿਲੀ ਵੱਡੀ ਫੈਸਲਾਕੁੰਨ ਸਰਗਰਮ ਮੀਟਿੰਗ ਹੋਈ ਸੀ, 25 ਦਸੰਬਰ 1922 ਨੂੰ ਪਿੰਡੋਂ ਬਾਹਰ ਸੰਘਣੇ ਬਾਗ-ਬੇਲਿਆਂ ‘ਚ ਮੌਜੂਦ ਸੰਤ ਫਕੀਰ ਸਿੰਘ ਪੂਰੇਵਾਲ ਦੀ ਕੁਟੀਆ ਵਿੱਚ, ਜਿਸ ਵਿੱਚ ਬੱਬਰ ਕਿਸ਼ਨ ਸਿੰਘ ਗੜਗੱਜ, ਬੱਬਰ ਦਲੀਪ ਸਿੰਘ ਗੋਸਲ, ਬੱਬਰ ਕਰਮ ਸਿੰਘ ਝੀਂਗੜ, ਬੱਬਰ ਲਾਭ ਸਿੰਘ ਜੱਸੋਵਾਲ, ਬੱਬਰ ਹਰੀ ਸਿੰਘ ਜੱਸੋਵਾਲ, ਬਾਬੂ ਸੰਤਾ ਸਿੰਘ ਹਰਿਆਓਂ ਖੁਰਦ, ਬੱਬਰ ਬੂਟਾ ਸਿੰਘ ਪੰਡੋਰੀ ਨਿੱਝਰਾਂ, ਜਥੇਦਾਰ ਕਰਮ ਸਿੰਘ ਦੌਲਤਪੁਰੀ, ਬੱਬਰ ਧੰਨਾ ਸਿੰਘ ਬੈਹਲਪੁਰੀ ਬੱਬਰ ਉਦੋਂ ਸਿੰਘ ਰਾਮਗੜ੍ਹ ਝੁਗੀਆਂ ਅਤੇ ਆਸਾ ਸਿੰਘ ਤੇ ਅਮਰ ਸਿੰਘ ਪਖਰੂੰਡੀ (ਕਿਸ਼ਨਪੁਰਾ) ਸ਼ਾਮਲ ਹੋਏ। ਦੂਸਰੀ ਵਧਵੀਂ ਮੀਟਿੰਗ ਹੋਈ 30-31 ਦਸੰਬਰ 1922 ਦੀ ਵਿਚਕਾਰਲੀ ਰਾਤ ਨੂੰ, ਟੋਭੇ ਕੰਢੇ ਸਥਿਤ ਬੱਬਰ ਹਰੀ ਸਿੰਘ ਦੀ ਹਵੇਲੀ ‘ਚ ਜਿਸ ਵਿੱਚ ਉਕਤ ਬੱਬਰਾਂ ਤੋਂ ਬਿਨਾਂ ਰਾਮ ਸਿੰਘ ਮਜਾਰਾ ਕਲਾਂ ਨੇ ਵੀ ਹਿੱਸਾ ਲਿਆ, ਸਾਰੇ ਜੱਸੋਵਾਲੀਏ ਬੱਬਰਾਂ ਤਾਂ ਸ਼ਾਮਲ ਹੋਣਾ ਹੀ ਸੀ। ਹੋਰ ਮਹੱਤਵਪੂਰਨ ਲੁਕਵੇਂ ਫੈਸਲਿਆਂ ਤੋਂ ਬਿਨਾਂ ਇਹ ਠੋਸ ਫੈਸਲੇ ਵੀ ਇੱਥੇ ਹੀ ਲਏ ਗਏ: 1. ਕਿਸ ਨੂੰ, ਕਿਸ ਨੇ ਅਤੇ ਕਦ ਕਤਲ ਕਰਨਾ ਹੈ, ਇਸ ਦਾ ਫੈਸਲਾ ਵਰਕਿੰਗ ਕਮੇਟੀ ਕਰੇਗੀ। 2. ਜੇਕਰ ਕੋਈ ਝੋਲੀ-ਚੁੱਕ ਅਚਨਚੇਤ ਕਿਸੇ ਬੱਬਰ ਨੂੰ ਮਿਲ ਪਵੇ ਤਦ ਉਸ ਨੂੰ ਹੱਕ ਹੈ ਕਿ ਉਹ ਉੱਥੇ ਹੀ ਉਸ ਦਾ ਖਾਤਮਾ ਕਰੇ । 3. ਗਦਾਰਾਂ ਦੇ ਸੁਧਾਰ ਵੇਲੇ ਘਰੋਂ ਜਾਂ ਵਿਅਕਤੀਗਤ ਕੁਝ ਵੀ ਟੀਮ ਲੀਡਰ ਦੀ ਇਜਾਜ਼ਤ ਤੋਂ ਬਿਨਾਂ ਪ੍ਰਾਪਤ ਨਾ ਕਰਨਾ। 4. ਜੋ ਕੁਝ ਵੀ ਝੋਲੀ-ਚੁੱਕਾਂ ਤੋਂ ਪ੍ਰਾਪਤ ਕੀਤਾ ਜਾਵੇਗਾ। ਉਹ ਹਥਿਆਰ ਅਸਲਾ ਅਤੇ ਬੱਬਰ ਅਕਾਲੀ ਅਖਬਾਰ ‘ਤੇ ਖਰਚ ਕੀਤਾ ਜਾਵੇਗਾ। 5. ਕਾਰਵਾਈ ਵਕਤ ਬੱਚਿਆਂ ਅਤੇ ਔਰਤਾਂ ਨੂੰ ਹੱਥ ਨਹੀਂ ਲਾਇਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਇਆ ਜਾਵੇਗਾ। 6. ਝੋਲੀ-ਚੁੱਕਾਂ ਦੇ ਕੰਨ ਅਤੇ ਨੱਕ ਵੱਢਣ ਦਾ ਫੈਸਲਾ ਵਾਪਸ ਲਿਆ ਗਿਆ, ਕਿਉਂਕਿ ਇੱਕ ਤਾਂ ਇਸ ਨਾਲ ਕਾਫੀ ਵਕਤ ਲੱਗਦਾ ਹੈ ਤੇ ਦੂਸਰਾ ਉਹ ਬੰਦਾ ਸਰਕਾਰ ਨੂੰ ਪਛਾਣ ਸਹਿਤ ਬੱਬਰਾਂ ਬਾਰੇ ਦੱਸ ਸਕਦਾ ਸੀ। 7. ਅੱਗੋਂ ਤੋਂ ਕਤਲਾਂ ਦੀ ਜ਼ਿੰਮੇਵਾਰੀ ਸਿਰਫ਼ ਦੋ ਜਾਂ ਤਿੰਨ ਬੱਬਰਾ ਹੀ ਆਪਣੇ ਸਿਰ ਲਿਆ ਕਰਨਗੇ। ਸ਼ਾਹੂਕਾਰਾਂ, ਸਰਕਾਰਾਂ ਅਤੇ ਝੋਲੀ-ਚੁੱਕਾਂ ਤੋਂ ਲੁੱਟੀ ਗਈ ਰਕਮ ਜਾਇਦਾਦ ਦੀ ਮਾਲਕੀ ਸਮੁੱਚੇ ਬੱਬਰ ਅਕਾਲੀਆਂ ਅਤੇ ਪਾਰਟੀ ਦੀ ਹੋਵੇਗੀ। ਨਿੱਜੀ ਕੌਰ ‘ਤੇ ਇਸ ‘ਤੇ ਕਿਸੇ ਦਾ ਵੀ ਹੱਕ ਨਹੀਂ ਹੋਵੇਗਾ? ਕਿਸੇ ਵੀ ਜਾਤ, ਧਰਮ ਜਾਂ ਖਿੱਤੇ ਪੱਤਰ ਮੰਦਭਾਵਨਾ ਨਹੀਂ ਰੱਖੀ ਜਾਵੇਗੀ। ਇਨ੍ਹਾਂ ਮਹੱਤਵਪੂਰਨ ਫੈਸਲਿਆਂ ਨੂੰ ਬਕਾਇਦਾ ਬੱਬਰ ਅਕਾਲੀ ਦੋਆਬਾ ਅਖਬਾਰ ‘ਚ ਦੇਸ਼ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਛਾਪਿਆ ਗਿਆ। ਸਮੇਂ-ਸਮੇਂ ਸਿਰ ਇੱਥੇ ਬੱਬਰ ਲੋੜ ਅਨੁਸਾਰ ਹੋਰ ਵੀ ਮਹੱਤਵਪੂਰਨ ਫੈਸਲੇ ਲੈਣ ਲਈ ਇਕੱਠੇ ਹੁੰਦੇ ਰਹੇ। ਵੱਡੇ-ਵੱਡੇ ਅਮੀਰ, ਸਰਕਾਰੇ-ਦਰਬਾਰੇ ਪਹੁੰਚ ਵਾਲੇ ਅਤੇ ਹਥਿਆਰਬੰਦ ਸਰਕਾਰੀ ਟੁਕੜਬੋਚਾਂ ਅਤੇ ਮੁਖਬਰਾਂ ਦੇ ਸੁਧਾਰਾਂ ਦੇ ਫੈਸਲੇ ਇੱਥੋਂ ਹੀ ਲਏ ਗਏ, ਜਿਵੇਂ ਕਿ ਕਪੂਰਥਲੇ ਰਿਆਸਤ ਦੇ ਜ਼ੈਲਦਾਰ ਦੇ ਸਬਾ ਸਿੰਘ ਰਾਣੀਥੂਹਾ, ਬਿਛੋੜੀ ਦੇ ਕਾਕਾ ਨੰਬਰਦਾਰ, ਨੰਦਾਚੌਰ ਦੇ ਪਟਵਾਰੀ, ਬੁਰ ਨੰਬਰਦਾਰ, ਹਰਨਾਮ ਸਿੰਘ ਮਹੱਦੀ, ਰਲਾ ਅਤੇ ਦਿੱਤੂ ਸ਼ਾਹਕਾਰ ਤੇ ਨੰਬਰਦਾਰ ਅਤੇ ਹੋਰ ਨੂੰ ਬਹੁਤ ਸਾਰਿਆਂ ਬਾਰੇ ਲੋਕ ਜੰਗੇ ਅਜ਼ਾਦੀ ਦੀ ਮੂਵਮੈਂਟ ਨੂੰ ਕਿਸੇ ਨਾ ਕਿਸੇ ਰੂਪ ‘ਚ ਨੁਕਸਾਨ ਪਹੁੰਚਾ ਰਹੇ ਸਨ।
‘ਪਰ ਇਨ੍ਹਾਂ ਵੱਡੀਆਂ ਮੀਟਿੰਗਾਂ ਤੋਂ ਪਹਿਲਾਂ ਹੀ ਜੱਸੋਵਾਲ ਵਿਖੇ ਬੱਬਰਾਂ ਦੀ ਹਾਈ ਕੋਰਟ ਹੋਂਦ ‘ਚ ਆ ਚੁੱਕੀ ਸੀ, ਜਿਸ ਦੇ ਬਕਾਇਦਾ ਪੰਜ ਜੱਜ ਚੁਣੇ ਗਏ: 1. ਬੱਬਰ ਲਾਭ ਸਿੰਘ, 2. ਕਰਮ ਸਿੰਘ, 3. ਹਰਬਖਸ਼ ਸਿੰਘ, 4. ਹਰਦਿੱਤ ਸਿੰਘ, 5. ਹਰੀ ਸਿੰਘ। ਇਹੋ ਜੱਜ ਬੱਬਰ ਅਖ਼ਬਾਰ ਦੇ ਸੰਪਾਦਕੀ ਬੋਰਡ ਦੇ ਮੈਂਬਰ ਵੀ ਸਨ। ਇਨ੍ਹਾਂ ਦੇ ਦਸਤਖਤਾਂ ਹੇਠ ਹੀ ਮਾਝੇ ਅਤੇ ਮਾਲਵੇ ਦੇ ਦੇਸ਼ ਭਗਤਾਂ ਅਤੇ ਹੋਰਾਂ ਨੂੰ ਚਿੱਠੀਆਂ ਲਿਖੀਆਂ ਗਈਆਂ। ਇਲਾਕੇ ਵਿੱਚ ਬੱਬਰਾਂ ਦਾ ਐਨਾ ਦਬਦਬਾ ਕਾਇਮ ਹੋ ਗਿਆ ਕਿ ਕਈ ਲੋਕ-ਵਿਰੋਧੀ ਡਰਦੇ ਮਾਰੇ ਹੀ ਬਿਮਾਰ ਹੋ ਕੇ ਪ੍ਰਾਣ ਤਿਆਗ ਗਏ, ਜਿਵੇਂ ਕਿ ਜੀਣਪੁਰ ਦਾ ਉੱਤਮ ਆਦਿ। ਆਮ ਲੋਕਾਈ ਵੀ ਆਪਣਾ ਦੁੱਖ ਦਰਦ ਲੈ ਕੇ ਬੱਬਰਾਂ ਤੱਕ ਪਹੁੰਚ ਕਰਦੀ ਰਹੀ। ਬੱਬਰਾਂ ਨੇ ਇਹ ਨੀਤੀਗਤ ਫੈਸਲਾ ਵੀ ਕੀਤਾ ਹੋਇਆ ਸੀ ਕਿ ਕਿਸੇ ਦੇ ਵੀ ਘਰੇਲੂ ਝਗੜੇ ਜਾਂ ਆਪਸੀ ਰੰਜਸ਼ ਵਿੱਚ ਹਿੱਸਾ ਨਹੀਂ ਜੇ ਲੈਣਾ। ਵੇਲੇ ਦੀ ਸਰਕਾਰ ਦੀ ਤਾਕਤ ਦੀ ਫੁਕ ਕੱਢਣ ਲਈ ਬੱਬਰਾਂ ਨੇ ਇਸ ਹਾਈ ਕੋਰਟ ਵਿੱਚੋਂ ਹੁਕਮ ਸੁਣਾ ਦਿੱਤਾ ਕਿ ਰੋਪੜੋ ਮੁਕੇਰੀਆਂ ਨੂੰ ਜਾਂਦੀ 90 ਮੀਲ ਲੰਬੀ ਡਿਸਟ੍ਰਿਕਟ ਬੋਰਡ ਦੀ ਸੜਕ ਦੇ ਅੰਬਾਂ ਦੇ ਫਲਾਂ ਦੀ ਵੇਚ-ਖਰੀਦ ਬੰਦ ਕੀਤੀ ਜਾਂਦੀ ਹੈ ਤੇ ਕਿਸੇ ਵੀ ਖਰੀਦਣ ਦੀ ਜੁਅਰਤ ਨਾ ਪਈ। ਦੋ ਸੀਜ਼ਨ ਲੋਕਾਂ ਨੇ ਮੁਫਤ ਅੰਬ ਚੂਪੇ। ਇੱਕ ਵਾਰ ਫਰਮਾਨ ਜਾਰੀ ਹੋਇਆ ਕਿ ਕੋਈ ਵੀ ਸ਼ਖ਼ਸ ਆਪਣੀ ਜ਼ਰੂਰੀ ਲੋੜ ਖਾਤਰ ਸਰਕਾਰੀ ਅਤੇ ਸਾਂਝੀ ਦਰਖੱਤਾਂ ਦੀ ਲੱਕੜ ਮੁਫ਼ਤ ਪ੍ਰਾਪਤ ਕਰ ਸਕਦਾ ਹੈ। ਰੋਕਣ ਦੀ ਕਿਸੇ ਵੀ ਜੁਅਰਤ ਨਾ ਕੀਤੀ। ਇੱਕ ਫੈਸਲਾ ਕਰ ਦਿੱਤਾ ਕਿ ਜਲੰਧਰੋਂ ਜੈਜੋਂ ਨੂੰ ਬਰਾਸਤਾ ਬੰਗਾ-ਨਵਾਂ ਸ਼ਹਿਰ ਗੜ੍ਹਸ਼ੰਕਰ ਜਾਂਦੀ ਸ਼ਿਵਾਲਿਕ ਰੇਲ ਦਾ ਕਿਰਾਇਆ ਮੁਆਫ਼, ਸਟੇਸ਼ਨ ਮਾਸਟਰਾਂ ਰੇਲ ਟਿਕਟ ਵੇਚਣੇ ਬੰਦ ਕਰ ਦਿੱਤੇ। ਸਰਕਾਰ ਨੂੰ ਗੱਡੀ ਅਤੇ ਸਟੇਸ਼ਨਾਂ ਦੀ ਰਾਖੀ ਲਈ ਅਤੇ ਟਿਕਟ ਵੇਚਣ ਲਈ ਫੌਜ ਲਾਉਣੀ ਪਈ। ਸਰਕਾਰੀ ਮਾਮਲਾ ਅਤੇ ਟੈਕਸ ਨਾ ਦੇਣ ਦੇ ਵੀ ਸਮੇਂ-ਸਮੇਂ ਹੁਕਮ ਇਸੇ ਹਾਈ ਕੋਰਟ ਜਾਰੀ ਹੋਏ। ਨੰਬਰਦਾਰ ਅਤੇ ਸਰਕਾਰੀ ਅਮਲਾ ਦੋਆਬਾ ਇਲਾਕੇ ਵਿੱਚ ਥਰਥਰ ਕੰਬਣ ਲੱਗ ਪਿਆ। ਬੱਬਰ ਸਿਰਫ਼ ਵੇਲੇ-ਕੁਵੇਲੇ ਜਾਂ ਗੁਰੀਲਾ ਕਾਰਵਾਈ ਕਰਕੇ ਹੀ ਐਕਸ਼ਨ ਨਹੀਂ ਸਨ ਕਰਦੇ ਕਈ ਵਾਰ ਤਾਂ ਆਪਦੀ ਬਹਾਦਰੀ ਦਾ ਮੁਜ਼ਾਹਰਾ ਕਰਨ ਲਈ ਦਿਨ ਦੀਵੀਂ ਜਾ ਕੇ ਵੀ ਬਕਾਇਦਾ ਗਰੁੱਪ ਦੇ ਤੌਰ ‘ਤੇ ਵੀ ਲੋਕ ਇਕੱਠਾਂ ‘ਚ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਜਾਂਦੇ ਸਨ, ਜਿਵੇਂ ਕਿ ਡਾਨਸੀਵਾਲ ਦੀ ਛਿੰਝ ਵਿੱਚ ਨਾਮਵਰ ਅਤੇ ਖੂੰਖਾਰ ਟਾਊਟ ਲਾਭ ਸਿੰਘ ਗੜ੍ਹਸ਼ੰਕਰੀਏ ਨੂੰ ਸੋਧਣਾ। ਪਹਿਲੀ ਮੱਘਰ ਸੰਨ 1922 ਦੀ ਮਜਾਰੀ ਦੀ ਛਿੰਝ ਜੋ ਕਿ ਵੱਡੇ ਮੇਲੇ ਦਾ ਰੂਪ ਧਾਰਦੀ ਸੀ ਅਤੇ ਉੱਕੇ ਹਥਿਆਰਬੰਦ ਫੋਰਸਾਂ ਦਾ ਸਪੈਸ਼ਲ ਇੰਤਜ਼ਾਮ ਹੁੰਦਾ ਸੀ, ਵਿਖੇ ਬੱਬਰ ਮੇਲਾ ਵੇਖਣ ਅਤੇ ਤਕਰੀਰ ਕਰਨ ਜਾ ਪੁੱਜੇ। ਪਤਾ ਲੱਗਣ ‘ਤੇ ਆਹਲਾ ਅਫਸਰ ਖਿਸਕ ਗਏ ਅਤੇ ਗੜ੍ਹਸ਼ੰਕਰ ਪਹੁੰਚ ਕੇ ਆਪਦੇ ਪਾਏ ਦੌਰੇ ਕੱਟ ਕੇ ਹੋਰ ਥਾਵਾਂ ਦੇ ਸ਼ੋਅ ਕਰ ਦਿੱਤੇ। ਅਕਸਰ ਹੀ ਮੇਲੇ-ਮੁਸੱਬਿਆਂ ਅਤੇ ਲੋਕ ਇਕੱਠਾਂ ਵਿੱਚ ਬੱਬਰ ਦੀਵਾਨ ਲਾ ਕੇ ਆਪਦਾ ਮਕਸਦ ਦੱਸਦੇ। ਸਿੱਖ ਵਿਚਾਰਧਾਰਾ ਦੇ ਨੇੜੇ ਹੁੰਦਿਆਂ ਵੀ ਵੇਲੇ ਦੇ ਅਕਾਲੀ ਅਕਸ ਆਪਣੀ ਸਟੇਜ ਤੋਂ ਇਨ੍ਹਾਂ ਨੂੰ ਬੋਲਣ ਨਾ ਦਿੰਦੇ, ਪਰ ਮੰਜੀਆਂ ਜੋੜ ਕੇ ਬਣਾਈਆਂ ਇਨ੍ਹਾਂ ਦੀਆਂ ਸਟੇਜਾਂ ਕੰਨੀ ਲੋਕ ਧਾਰ ਕਚਨਾ ਦਿੰਦੇ ਬੱਬਰ ਇੱਥੋਂ ਦੇ ਐਨੇ ਤਕੜੇ ਸਨ ਕਿ ਥਾਣਾ ਬਲਾਚੌਰ ਦੇ ਮੋਜੋਵਾਲ ਮੇਜਾਰਾ ਪਿੰਡ ਵਿੱਚ ਇੱਕ ਲੋਹੇ ਦਾ ਲੱਠਨੁਮਾ, ਤਿੰਨ ਫੁੱਟ ਲੰਬਾ, ਚਾਰ ਮਣ ਪੱਕੇ ਦਾ ਪੱਥਰ ਪਿਆ ਪਿੰਡ ਜਿਸ ਨੂੰ ਨੜ ਆਖਦੇ ਸਨ। ਕਹਿੰਦੇ ਹਨ ਕਿ ਉਹ ਕਿਸੇ ਤੋਂ ਚੁੱਕਿਆ ਨਹੀਂ ਸੀਆ ਸੀ, ਸਤਰ ਇਸ ਦੀ ਅਜਿਹੀ ਸੀ ਕਿ ਇਹ ਤਕੜੇ ਤੋਂ ਤਕੜੇ ਜਵਾਨ ਦੀ ਜੱਫੀ ਵਿੱਚੋਂ ਵੀ ਤਿਲਕ ਜਾਂਦਾ ਸੀ। ਉੱਥੋਂ ਦੇ ਲੋਕ ਅਕਸਰ ਹੀ ਇਸ ਬਾਰੇ ਤਾਅਨੇ ਕੱਸਦੇ ਰਹਿੰਦੇ ਸਨ, ਪਰ ਜੱਸੋਵਾਲ ਦੇ ਨਰਿੰਜਨ ਸਿੰਘ ਜੈਨਾ ਸਿੰਘ ਅਤੇ ਇਸੇ ਪਿੰਡ ਦੇ ਭਾਣਜੇ ਹਜ਼ਾਰਾ ਸਿੰਘ ਖਾਨਖਾਨਾ ਨੇ ਇਹ ਚੈਲਿੰਜ ਕਬੂਲ ਕਰਕੇ ਉਸ ਪੱਥਰ ਨੂੰ ਵਾਰੀ-ਵਾਰੀ ਚੁੱਕਿਆ ਅਤੇ ਮੰਜਾਰੇ ਦੇ ਲੋਕਾਂ ਨੂੰ ਕਿਹਾ ਕਿ तां डां • ਉਹ ਤਾਅਨੇ ਮਾਰਨੇ ਬੰਦ ਕਰ ਦੇਣ ਨਹੀਂ ਤਾਂ ਇਹ ਪੱਥਰ ਖੂਹ ‘ਚ ਸੁੱਟ ਦੇਣਾ ਹੈ। ਉਸ ਦਿਨ ਤੋਂ ਇਹ ਪੱਥਰ ਚੁੱਕਣਾ ਬੰਦ ਹੋ ਗਿਆ। ਬਾਅਦ ‘ਚ ਇੱਥੋਂ ਦੀ ਰਸਾਕੱਸ਼ੀ ਟੀਮ ਨੇ ਕਈ ਵਰ੍ਹੇ ਇਲਾਕੇ ਵਿੱਚ ਧੁੰਮਾਂ ਪਾਈ ਰੱਖੀਆਂ। ਜਿਵੇਂ ਕਿ ਪਹਿਲਾਂ ਜ਼ਿਕਰ ਆ ਚੁੱਕਾ ਹੈ ਕਿ ਬੱਬਰ ਲਹਿਰ ਵਿੱਚ ਸਿੱਖਾਂ ਦਾ ਬਹੁਮਤ ਹੋਣ ਦੇ ਬਾਵਜੂਦ ਇੱਥੋਂ ਦੇ ਲਾਭ ਸਿੰਘ ਬੱਬਰ ਵੱਲੋਂ ਲਿਖਤ ਅਤੇ ਹੋਰ ਇਤਿਹਾਸ ਦੱਸਦਾ ਹੈ ਕਿ ਵੇਲੇ ਦੀ ਸ਼੍ਰੋਮਣੀ ਕਮੇਟੀ ਦਾ ਬਹੁਮਤ ਅਤੇ ਕੁਝ ਹੋਰ ਨਾਮਵਰ ਅਕਾਲੀ ਸਦਾ ਹੀ ਇਸ ਅਸੂਲਪ੍ਰਸਤ ਦੇਸ਼ ਭਗਤ ਜਥੇਬੰਦੀ ਵਿਰੁੱਧ ਫਤਵੇ ਜਾਰੀ ਕਰਦੇ ਰਹੇ ਅਤੇ ਧਾਰਮਿਕ ਅਦਾਰਿਆਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਾ ਕੀਤਾ ਅਤੇ ਸਟੇਜਾਂ ਤੋਂ ਬੋਲਣ ਲਈ ਸਮਾਂ ਤੱਕ ਵੀ ਨਾ ਦਿੰਦੇ ਰਹੇ। ਜੇ ਇਹ ਵੀ ਮੰਨ ਲਿਆ ਜਾਵੇ ਕਿ ਜੰਗੇ ਸੰਗਰਾਮ ਵਿੱਚ ਇਸ ਦੇ ਹਥਿਆਰਬੰਦ ਅਤੇ ਕਤਲਾਂ ਦੇ ਖਾਸੇ ਨੂੰ ਕੁਝ ਉੱਚ ਸਿੱਖ ਆਗੂ ਪਸੰਦ ਨਹੀਂ ਸਨ ਕਰਦੇ, ਪਰ ਜਦੋਂ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਨੂੰ ਸਮੇਂ ਦੇ ਮਹੰਤਾਂ ਤੋਂ ਛੁਡਵਾਉਣ ਦਾ ਦੋਆਬਾ ਖਾਸ ਕਰਕੇ ਮਾਹਿਲਪੁਰ-ਗੜ੍ਹਸ਼ੰਕਰ ਦੇ ਦੇਸ਼ ਭਗਤ ਸਿੱਖਾਂ ਨੇ ਫ਼ੈਸਲਾ ਲੈ ਲਿਆ ਤਾਂ ਵੀ ਇਹ ਸ਼੍ਰੋਮਣੀ ਕਮੇਟੀ ਪਾਸਾ ਵੱਟ ਗਈ ਸੀ। ਇਸੇ ਪਿੰਡ ਦੇ ਬੱਬਰਾਂ ਨੇ ਸ੍ਰੀ ਮੂਲਾ ਸਿੰਘ ਬਾਹੋਵਾਲੀਏ ਅਤੇ ਸ੍ਰੀ ਪ੍ਰਤਾਪ ਸਿੰਘ ਮੋਇਲਾਵਾਹਦਪੁਰੀ ਆਦਿ ਦੀ ਅਗਵਾਈ ਹੇਠ ਆਨੰਦਪੁਰ ਦੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ। ਹਥਿਆਰਬੰਦ ਮਹੰਤਾਂ ਦੀ ਪਰਵਾਹ ਨਾ ਕਰਦੇ ਹੋਏ ਮੁਹਰੈਲ ਜਥਿਆਂ ‘ਚ ਇਲਾਕੇ ਦੇ ਬੱਬਰ ਸ਼ਾਮਲ ਹੋਏ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹੁਣ ਮਨਾਏ ਜਾ ਰਹੇ 300ਸਾਲਾ ਸ਼ਤਾਬਦੀ ਜਸ਼ਨਾਂ ‘ਚ ਇਨ੍ਹਾਂ ਲੋਕ ਆਗੂਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ।
ਇਹ ਵੀ ਇੱਕ ਕਾਰਨ ਹੀ ਸੀ ਕਿ ਆਜ਼ਾਦੀ ਉਪਰੰਤ ਇੱਥੋਂ ਦੇ ਸਿੱਖ ਪਰਿਵਾਰ ਅਤੇ ਜੀਵਤ ਬੱਬਰ ਅਕਾਲੀਆਂ ਨਾਲ ਨਹੀਂ ਗਏ, ਬਲਕਿ ਕਮਿਊਨਿਸਟ ਪਾਰਟੀ ਦੇ ਲੜ ਲੱਗੇ। 1947 ਦੀ ਵੰਡ ਵੇਲੇ ਇੱਥੋਂ ਦੇ ਬੱਬਰਾਂ ਦਾ ਰੋਲ ਬਹੁਤ ਹੀ ਅਗਾਂਹਵਧੂ ਰਿਹਾ। ਉਨ੍ਹਾਂ ਨਜਾਇਜ਼ ਮੁਸਲਮਾਨੀ ਕਤਲਾਂ ਵਿਰੁੱਧ ਵਾਰਨਿੰਗ ਦੇ ਛੱਡੀ ਸੀ, ਪਰ ਜਦੋਂ ਚੱਬੇਵਾਲ ਨੇੜਲੀ ਵੱਡੀ ਬਸੀ ‘ਚ ਇਲਾਕੇ ਦੇ ਖੂੰਖਾਰ ਮੁਸਲਿਮ ਆਗੂਆਂ ਨੇ ਹਥਿਆਰਬੰਦ ਮੋਰਚਾ ਲਾ ਲਿਆ ਤਾਂ ਇਹ ਇੱਥੋਂ ਦੀ ਹੀ ਬੱਬਰ ਹਰਬਖਸ਼ ਸਿੰਘ ਸੀ, ਜਿਸ ਨੇ ਜੋਗਾ ਸਿੰਘ ਲਹਿਲੀਵਾਲੇ ਨਾਲ ਰਲ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਜੁਗਤੀ ਢੰਗ ਨਾਲ ਚੁਬਾਰੇ ਚੜ੍ਹ ਕੇ ਇਹ ਮੋਰਚਾ ਤੁਕੇ ਵਾਇਆ। ਇਲਾਕੇ ਦੇ ਮੁਸਲਮਾਨਾਂ ਨੂੰ ਸਹੀ ਸਲਾਮਤ ਕੈਂਪਾਂ ‘ਚ ਪਹੁੰਚਾਉਣ ਦਾ ਕੰਮ ਇਸ ਪਿੰਡ ਦੇ ਲੋਕਾਂ ਨੇ ਬੜੇ ਹੀ ਭਰੇ ਦਿਲ ਨਾਲ ਕੀਤਾ। ਸੰਨ 1948 ਦੇ ਪਾਕਿਸਤਾਨੀ ਸ਼ਹਿ ਪ੍ਰਾਪਤ ਜੰਮ-ਕਸ਼ਮੀਰ ‘ਤੇ ਕਬਾਇਲੀ ਹਮਲੇ ਸਮੇਂ ਮੋਹਰੀ ਰੋਲ ਅਦਾ ਕਰਨ ਵਾਲਾ ਇੱਕ ਸੂਰਮਾ ਇੱਥੋਂ ਦਾ ਹੀ ਨਾਇਕ ਸੂਬੇਦਾਰ ਪਿਆਰਾ ਲਿਖੇ ਹੈ, ਜੋ ਉਦੋਂ ਦੇ ਮਾਰਕਿਆਂ ਦੀਆਂ ਗੱਲਾਂ ਹੁਣ ਵੀ ਬਹੁਤ ਦਿਲਚਸਪੀ ਨਾਲ ਸੁਣਾਉਂਦਾ ਹੈ। 4 ਬੱਬਰ ਲਹਿਰ ‘ਚ ਇਸ ਪਿੰਡ ਦਾ ਉੱਘਾ ਯੋਗਦਾਨ ਹੋਣ ਕਾਰਨ ਅੰਗਰੇਜ਼ ਹਕੂਮਤ ਨੇ ਇਸ ਪਿੰਡ ‘ਤੇ ਬਹੁਤ ਹੀ ਸਖ਼ਤੀਆਂ ਕੀਤੀਆਂ, ਜੁਰਮਾਨੇ ਲਾਏ, ਕੁਰਕੀਆਂ ਕੀਤੀਆਂ ਅਤੇ ਇੱਕ ਪੱਕੀ ਪੁਲਸ ਚੌਕੀ ਪਾ ‘ ਰੱਖੀ। ਲੋਕਾਂ ਨੂੰ ਜ਼ਲੀਲ ਕਰਨ ਲਈ ਜਾਣ-ਬੁੱਝ ਕੇ ਰੋਟੀ-ਪਾਣੀ ਵੇਲੇ ਜਾਂ ਜੰਗਲ-ਪਾਣੀ ਜਾਣ ਵੇਲੇ ਸੱਥ ‘ਚ ਬੁਲਾਵਣ ਲਈ ਵਿਸਲ ਵਜਾਈ ਜਾਂਦੀ। ਬਜ਼ੁਰਗ ਦੱਸਦੇ ਹਨ ਕਿ ਪਿੰਡ ਦਾ ਦਰਵਾਜ਼ਾ ਜਿੱਥੇ ਕਦੇ ਲੁਹਾਰਾਂ ਦੀ ਵੱਡੀ ਅਹਿਰਨ ਹੁੰਦੀ ਸੀ, ਵਿਖੇ ਦੋ ਟਾਇਮ ਪਿੰਡ ਦੇ ਬਾਸ਼ਿੰਦਿਆਂ ਨੂੰ ਸੱਦਿਆ ਜਾਂਦਾ। ਗਾਲੀ-ਦੁੱਪੜ ਕਰਨੀ ਆਮ ਗੱਲ ਹੁੰਦੀ। ਜੇਕਰ ਕੋਈ ਲੇਟ ਆਉਂਦਾ ਤਾਂ ਬੈਂਤਾਂ ਪੈਂਦੀਆਂ। ਬਾਹਰੋ ਆਏ ਪ੍ਰਾਹੁਣਿਆਂ ਦੇ ਆਉਣ ਬਾਰੇ ਅਤੇ ਜਾਣ ਬਾਰੇ ਸੂਚਿਤ ਕਰਨਾ ਪੈਂਦਾ। ਵਿਸਲ ਵੱਜਦਿਆਂ ਹੀ ਕੁਝ ਕਮਜ਼ੋਰ ਦਿਲੇ ਹੱਥਾਂ ‘ਤੇ ਰੋਟੀ ਰੱਖ ਕੇ ਭੱਜੇ ਆਉਂਦੇ, ਪਰ ਦਲੇਰ ਬੰਦੇ ਪੁਲਸ ਨਾਲ ਝਈਆਂ ਲੈਣੋ ਨਾ ਹਟਦੇ, ਇਸ ਸੰਬੰਧੀ ਉਹ ਤੇਜਾ ਸਿੰਘ ਦਾ ਨਾਂਅ ਬੜੇ ਮਾਣ ਨਾਲ ਲੈਂਦੇ ਹਨ। ਇੱਕ ਵਾਰ ਜਾਂ ਜੰਗਲ ਪਾਣੀ ਤੁਰਿਆ ਇੱਕ ਬੰਦਾ ਅੰਗਰੇਜ਼ ਮੂਹਰੇ ਹੀ ਬੈਠ ਗਿਆ ਕਿ ਜਾਂ ਤਾਂ ਕਿਰਿਆ-ਕਰਮ ਵੇਲੇ ਸੱਦਣ ਦਾ ਫ਼ੈਸਲਾ ਵਾਪਸ ਲਵੋ ਨਹੀਂ ਤਾਂ ਤੁਹਾਡੇ ਮੁਹਰੇ ਇੰਜ ਹੀ ਨੰਗੇ ਹੋਇਆ ਜਾਇਆ ਕਰੇਗਾ। ਇੱਕ ਵਾਰ ਤਾਂ 1400 ਘੋੜ ਸਵਾਰਾਂ ਦਾ ਪੁਲਸੀ ਜਥਾ ਪਿੰਡ ’ਤੇ ਟੁੱਟ ਪਿਆ। ਕਈ ਦਿਨ ਇਹ ਘੋੜ ਸਵਾਰ ਫ਼ਸਲਾਂ ਚਾਰਦੇ ਰਹੇ ਅਤੇ ਪਿੰਡ ਤੋਂ ਜਬਰੀ ਰੋਟੀ-ਟੁੱਕ ਲੈਂਦੇ ਰਹੇ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆਈ ਕਿ ਬਰਾਬਰਤਾ ਦੇ ਹਿਤੈਸ਼ੀ ਅਖਵਾਉਣ ਵਾਲੇ ਇਹ ਅੰਗਰੇਜ਼ ਅਫ਼ਸਰ ਦਲਿਤਾਂ ‘ਤੇ ਵੱਧ ਤਸ਼ੱਦਦ ਕਰਦੇ ਅਤੇ ਉਨ੍ਹਾਂ ਤੋਂ ਵਗਾਰਾਂ ਲੈਂਦੇ। ਉਨ੍ਹਾਂ ਦਾ ਮਨੁੱਖੀ ਕਦਰਾਂ ਕੀਮਤਾਂ ਦਾ ਹੀਜ-ਪਿਆਜ਼ ਨੰਗਾ ਹੋ ਜਾਂਦਾ, ਪਰ ਇਹ ਦਲਿਤ ਅਤੇ ਕਾਮੇ ਲੋਕ ਵੀ ਜਬਰ ਅਤੇ ਲਾਲਚ ਮੂਹਰੇ ਨਾ ਝੁਕੇ। ਪਿੰਡ ਨੂੰ ਪੁਲਸ ਚੌਕੀ ਦਾ ਹਰਜਾਨਾ ਪਾਇਆ, ਪਰ ਲੋਕ ਅੜ ਜਾਂਦੇ। ਲੱਲ੍ਹੀਆਂ ਪਿੰਡ ਦੇ ਇੱਕ ਹਮਦਰਦ ਅਫ਼ਸਰ ਦੁਆਰਾ ਗੁਪਤ ਸੂਚਿਤ ਕਰਨ ‘ਤੇ ਕਿ ਇਹ ਚੌਕੀ ਅਤੇ ਰਸਾਲਾ ਚਾਰੇ ਅਤੇ ਭੋਜਨ ਲਈ ਸਰਕਾਰ ਤੋਂ ਖ਼ਰਚਾ ਪ੍ਰਾਪਤ ਕਰ ਰਹੀ ਹੈ ਤਾਂ ਲੋਕਾਂ ਆਵਾਜ਼ ਬੁਲੰਦ ਕੀਤੀ। ਬਕਾਇਦਾ ਇਨਕੁਆਰੀ ਹੋਈ ਤਾਂ ਕਿਤੇ ਜਾ ਕੇ ਫ਼ਸਲਾਂ ਦਾ ਉਜਾੜਾ ਅਤੇ ਜਬਰੀ ਰਸਦ-ਪਾਣੀ ਬੰਦ ਹੋਇਆ। ਨਿਵੇਕਲੀ ਗੱਲ ਇਹ ਵੀ ਧਿਆਨ ‘ਚ ਲਿਆਂਦੀ ਗਈ ਕਿ ਜਿੱਥੇ ਲੱਗਭੱਗ ਸਾਰੇ ਅੰਗਰੇਜ਼ ਬੱਬਰਾਂ ਦੇ ਵਿਰੋਧੀ ਸਨ, ਉੱਥੇ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਭੁੱਲੇ-ਵਿਸਰੇ ਨਾਂਅ ਵਾਲਾ ਅੰਗਰੇਜ਼ ਅਫ਼ਸਰ ਗੁਪਤ ਤੌਰ ‘ਤੇ ਦੇਸ਼ ਭਗਤਾਂ ਦੀ ਮਦਦ ਕਰਦਾ ਸੀ ਅਤੇ ਉਸ ਨੇ ਜੰਗਲਾਂ ਵਿਚ ਬੱਬਰਾਂ ਨੂੰ ਹਥਿਆਰ ਵੀ ਪੁੱਜਦੇ ਕੀਤੇ। ਅੱਖੀਂ ਵੇਖਣ ਵਾਲਿਆਂ ਅਨੁਸਾਰ ਅਜਿਹਾ ਕਈ ਵਾਰ ਵਾਪਰਿਆ। ਬੱਬਰ ਵੀ ਉਸ ਅੰਗਰੇਜ਼ ਦੀ ਬਹੁਤ ਕਦਰ ਕਰਦੇ ਸਨ। ਅੰਗਰੇਜ਼ਾਂ ਗੁਪਤ ਤੌਰ ‘ਤੇ ਵੀ ਪਿੰਡ ਵਾਸੀਆਂ ਨੂੰ ਲਾਲਚ ਵਿੱਚ ਲਿਆ ਕੇ ਮੁਖਬਰ ਬਣਾਉਣਾ ਚਾਹਿਆ, ਪਰ ਕੋਈ ਵੀ ਟੱਸ ਤੋਂ ਮੱਸ ਨਾ ਹੋਇਆ, ਪਰ ਜਦੋਂ ਇਸੇ ਪਿੰਡ ਦਾ ਬੱਬਰ ਹਰਬਖਸ਼ ਸਿੰਘ ਲੁਧਿਆਣੇ ਕੁੱਪ ਜੀਤੋ ਵਾਲਾ ਤੋਂ ਫੜਿਆ ਗਿਆ ਤਾਂ ਉਸ ਨੇ ਆਪਣੇ ਸਿਰ ਰੱਖਿਆ ਸਰਕਾਰੀ ਇਨਾਮ ਪਿੰਡ ਦੇ ਭਲੇ ਲਈ ਪਿੰਡ ਦੇ ਹੀ ਨੰਬਰਦਾਰ ਮੀਂਹਾਂ ਸਿੰਘ ਨੂੰ ਹੀ ਦੁਆਇਆ ਤਾਂ ਜੋ ਕੋਈ ਬਾਹਰਲਾ ਜਾਂ ਟਾਊਟ ਇਹ ਇਨਾਮ ਨਾ ਪ੍ਰਾਪਤ ਕਰ ਸਕੇ। ਮੀਂਹਾ ਸਿੰਘ ਦੀ ਔਲਾਦ ਦੱਸਦੀ ਹੈ ਕਿ ਉਨ੍ਹਾਂ ਦਾ ਬਜ਼ੁਰਗ ਇਸ ਗੱਲ ਲਈ ਤਿਆਰ ਨਹੀ ਸੀ, ਪਰ ਬੱਬਰਾਂ ਦੇ ਜ਼ੋਰ ਪਾਉਣ ‘ਤੇ ਇਸ ਗੱਲ ਦੀ ਬਕਾਇਦਾ ਯੋਜਨਾ ਬਣਾਈ ਗਈ। ਮੀਂਹਾ ਸਿੰਘ ਨੂੰ ਇਸੇ ਇਵਜ਼ ਵਿੱਚ ਮਿਲਦੀ ਜੰਗੀ ਜਾਗੀਰ ਵੀ ਪਿੰਡ ਦੇ ਭਲੇ ਲਈ ਗਈ। ਜਾਂਦੀ ਰਹੀ। ਬੱਬਰਾਂ ਤੋਂ ਬਿਨਾਂ ਆਜ਼ਾਦ ਹਿੰਦ ਫ਼ੌਜ ਵਾਲਾ ਗੁਰਦਿੱਤਾ ਬਾਲਮੀਕੀ ਵੀ ਰਬੀ ਦਾ ਹੀ ਨਾਮਵਰ ਦੇਸ਼ ਭਗਤ ਹੋਇਆ ਹੈ, ਜਿਸ ਨੂੰ ਲੋਕ ਅਜੇ ਵੀ ਬੜੇ ਮਾਣ ਨਾਲ ਸਿੱ ਕਰਦੇ ਹਨ।
ਆਜ਼ਾਦੀ ਉਪਰੰਤ ਬੱਬਰ ਅਤੇ ਪਿੰਡ ਦੇ ਬਹੁਤੇ ਲੋਕ ਕਮਿਊਨਿਸਟ ਪਾਰਟੀ ਵਿੱਚ ਚਲੇ ਗਏ। ਸੰਨ 1948 ‘ਚ ਚੌਧਰੀ ਬੱਗਾ ਰਾਮ ਆਦਿਧਰਮੀ ਨੇ ਇੱਥੇ ਕਮਿਊਨਿਸਟ ਪਾਰਟੀ ਦੀ ਨੀਂਹ ਰੱਖੀ ਅਤੇ ਬੱਬਰਾਂ ਨੇ ਉਸ ਦੀ ਅਗਵਾਈ ਕਬੂਲੀ। ਇੱਥੋਂ ਦੇ ਕਾਮਰੇਡਾਂ ਨੇ ਖ਼ੁਸ਼ਹੈਸੀਅਤ ਮੋਰਚੇ ਵਿੱਚ ਡਟਵਾਂ ਹਿੱਸਾ ਲਿਆ। ਕਾਮਰੇਡ ਸ਼ਿਵ ਸਿੰਘ ਦੀ ਅਗਵਾਈ ਵਾਲੀ ਇਨਕਲਾਬੀ ਡਰਾਮਾ ਪਾਰਟੀ ਸਾਰੇ ਪੰਜਾਬ ‘ਚ ਬਹੁਤ ਹੀ ਮਸ਼ਹੂਰ ਰਹੀ। ਇਸ ਡਰਾਮਾ ਟੀਮ ਦੇ ਇੱਥੋਂ ਦੇ ਮਹਿੰਦਰ ਸਿੰਘ, ਸੋਹਣ ਸਿੰਘ, ਮਲਕੀਤ ਸਿੰਘ ਤੇ ਹਰਬੰਸ ਸਿੰਘ ਆਦਿ ਉੱਘੇ ਕਲਾਕਾਰ ਸਨ। ਇਹੀ ਕਾ: ਹਰਬੰਸ ਸਿੰਘ ਪੰਚਾਇਤੀ ਸਿਸਟਮ ਸ਼ੁਰੂ ਹੋਣ ਤੋਂ ਲੈ ਕੇ ਸੰਨ 1990 ਤੱਕ ਲਗਾਤਾਰ ਪਿੰਡ ਦਾ ਸਰਬ-ਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ ਰਿਹਾ। ਹਰ ਸਰਕਾਰੀ ਜਬਰ ਅਤੇ ਲੋਕ-ਵਿਰੋਧੀ ਤਾਕਤਾਂ ਖਿਲਾਫ਼ ਇਸ ਪਿੰਡ ‘ਚੋਂ ਕਾਮਰੇਡਾਂ ਦੇ ਜਥੇ ਤੁਰਦੇ ਰਹੇ। ਹੁਣ ਇੱਥੋਂ ਦੇ ਕਾਮਰੇਡ ਸੀ.ਪੀ.ਆਈ ਅਤੇ ਸੀ.ਪੀ.ਐੱਮ. ਵਿੱਚ ਕੰਮ ਕਰਦੇ ਹਨ। ਸ੍ਰੀ ਸੋਹਣ ਸਿੰਘ ਸੀ.ਪੀ.ਐੱਮ. ਦਾ ਉੱਘਾ ਕਾਰਕੁੰਨ ਹੈ ਅਤੇ ਕਾ: ਦਵਿੰਦਰ ਸਿੰਘ ਸੀ.ਪੀ.ਆਈ. ਦੀ ਤਹਿਸੀਲ ਗੜ੍ਹਸ਼ੰਕਰ ਦਾ ਸਕੱਤਰ ਹੈ। ਕਾ: ਦਵਿੰਦਰ ਸਿੰਘ ਉੱਘਾ ਗਵੱਈਆ ਵੀ ਹੈ, ਜੋ ਆਪਣੀ ਟੀਮ ਨਾਲ ਉਸਾਰੂ ਸੱਭਿਆਚਾਰਕ ਰੋਲ ਅਦਾ ਕਰ ਰਿਹਾ ਹੈ। ਗੱਲ ਗਾਉਣ-ਵਜਾਉਣ ਦੀ ਚੱਲੀ ਹੈ ਤਾਂ ਦੱਸ ਹੀ ਦੇਣਾ ਚਾਹੀਦਾ ਹੈ ਕਿ ਇਲਾਕੇ ਦੇ ਉੱਘੇ ਢਾਡੀ ਸ੍ਰੀ ਹਰਜਾਪ ਸਿੰਘ ਦੀ ਜੰਮਣ ਭੇਅ ਵੀ ਇਹੀ ਪਿੰਡ ਹੈ ਜੋ ਕਿ ਇਲਾਕੇ ਦਾ ਜਾਣਿਆ-ਪਹਿਚਾਣਿਆ ਕਵੀਸ਼ਰ ਵੀ ਹੈ। ਤਰਕਸ਼ੀਲ ਜਥੇਬੰਦੀ ਦਾ ਸਰਗਰਮ ਵਰਕਰ ਇਕਬਾਲ ਸਿੰਘ ਪੰਚਾਇਤ ਮੈਂਬਰ ਬਣ ਕੇ ਸਮਾਜ ਸੇਵਾ ਵਿੱਚ ਕਾਮਰੇਡ ਦੇਵਿੰਦਰ ਸਿੰਘ ਨਾਲ ਜੁੱਟਿਆ ਹੋਇਆ ਹੈ। ਸਮਾਜ ਸੇਵਾ ਦੀ ਗੱਲ ਤੁਰੀ ਹੈ ਤਾਂ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਸੇ ਪਿੰਡ ਦੀ ਨੂੰਹ ਸ੍ਰੀਮਤੀ ਕਮਲੇਸ਼ ਵੀ ਇੱਕ ਜਾਣੀ-ਪਛਾਣੀ ਉੱਘੀ ਸਮਾਜ ਸੇਵਕਾ ਹੈ ਜੋ ਕਿ ਪਿੰਡ ਦੇ ਸਾਂਝੇ ਕੰਮਾਂ ‘ਚ ਜ਼ਿਕਰਯੋਗ ਰੋਲ ਅਦਾ ਕਰ ਰਹੀ ਹੈ। ਜਗਾਧਰੀ ਦੇ ਉੱਘੇ ਉਦਯੋਗਪਤੀ ਸ੍ਰੀ ਜੁਝਾਰ ਸਿੰਘ ਦੀ ਇਹੀ ਪਿੰਡ ਜੰਮਣ-ਭੌਂਅ ਹੈ ਜਿਸ ਨੇ ਪਿੰਡ ਨੂੰ ਕਦੇ ਵੀ ਨਹੀਂ ਸੀ ਵਿਸਾਰਿਆ। ਇਹ ਉਹੀ ਜੁਝਾਰ ਸਿੰਘ ਹੈ, ਜਿਸ ਨੇ ਆਪਣੇ ਬਾਪ ਦੀ ਮੌਤ ਉਪਰੰਤ ਲੋਕ ਦਿਖਾਵੇ ਵਾਲੇ ਹਲਵੇ ਮੰਡਿਆਂ ਦੇ ਕੱਠ ਦੀ ਬਜਾਏ ਇਹੀ ਪੈਸੇ ਪਿੰਡ ਦੀ ਭਲਾਈ ਲਈ ਖ਼ਰਚ ਕੇ, ਇਲਾਕੇ ‘ਚ ਅਗਾਂਹਵਧੂ ਪਿਰਤ ਪਾਈ। ਬੀਬੀ ਕਰਮ ਕੌਰ, ਜਸਵੰਤ ਸਿੰਘ, ਦਿਲਬਾਗ ਸਿੰਘ, ਮਲਕੀਅਤ ਸਿੰਘ ਆਦਿ ਨੇ ਵੀ ਸਮਾਜ ਸੇਵਾ ਵਿੱਚ ਬਣਦਾ ਹਿੱਸਾ ਪਾਇਆ ਅਤੇ ਪਾ ਰਹੇ ਹਨ। ਇਹ ਪਿੰਡ ਕਾਮਰੇਡਾਂ ਦਾ ਪਿੰਡ ਕਰਕੇ ਇਲਾਕੇ ਵਿੱਚ ਜਾਣਿਆ ਜਾਂਦਾ ਹੈ।
ਇਸ ਪਿੰਡ ਦੀ ਵਿਲੱਖਣ ਗੱਲ ਇਹ ਵੀ ਹੈ ਕਿ ਇੱਥੋਂ ਹਰ ਸਾਲ 17 ਫੱਗਣ ਨੂੰ ਡੇਰਾ ਬਾਬਾ ਨਾਨਕ ਨੂੰ ਦੋ ਸੌ ਮੀਲ ਦਾ ਪੰਧ ਪੈਦਲ ਸਫ਼ਰ ਕਰਕੇ ਪਿੰਡ ਦਾ ਜਨ-ਸਮੂਹ ਬਾਬੇ ਨਾਨਕ ਦੀ ਪੂਜਾ ਅਰਚਨਾ ਕਰਨ ਪਹੁੰਚਦਾ ਹੈ। ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਦੀ ਸਾਰੇ ਸਿੱਖ ਗੁਰੂਆਂ ‘ਚੋਂ ਗੁਰੂ ਨਾਨਕ ਦੇਵ ਵਿੱਚ ਜ਼ਿਆਦਾ ਆਬਦਾ ਐਨ ਇਹ ਰਵਾਇਤ ਕਰੋ ਸਿੱਖ ਗੁਰੂਆ ਰਹੀ ਹੈ, ਬਾਰੇ ਹੁਣ ਦੇ ਸਭ ਤੋਂ ਬਜ਼ੁਰਗ ਬੰਦੇ ਅਨੁਸਾਰ ਵੀ ਉਸ ਦੇ ਹੋਸ ਸੰਭਾਲਣ ਤੋਂ ਕਿਤੇ ਪਹਿਲਾਂ ਤੋਂ ਹੀ ਅਜਿਹਾ ਹੁੰਦਾ ਆ ਰਿਹਾ ਹੈ, ਪਰ ਉਸ ਅਨੁਸਾਰ ਲੱਗ ਨੇ ਇਹ ਲੀਹ ਉਦੋਂ ਵੀ ਨਾ ਭੰਨੀ, ਜਦੋਂ ਸੰਤਾਲੀ ਦੇ ਵੱਡੇ ਰੌਲਿਆਂ ਵੇਲੇ ਹਾਲਾਤ ਮੰਤਰ ਬਣੇ ਹੋਏ ਸਨ। ਇਸ ਜਥੇ ਨੂੰ ਤੋਰਨ ਵੇਲੇ ਪਿੰਡ ‘ਚ ਵਿਸ਼ੇਸ਼ ਸਮਾਰੋਹ ਕੀਤਾ ਜਾਂਦਾ ਹੈ। ਬਣੇ ਹੋਏ ਸਨਸਥਾ ਦੀ ਵੀ ਗੱਲ ਕਰਨੀ ਹੋਵੇ ਤਾਂ ਜ਼ਿਕਰ ਕਰ ਦੇਣਾ ਚਾਹੀਦਾ ਹੈ ਕਿ ਬਾਬਾ ਰੱਖਾ ਰਾਮ ਅਤੇ ਬਾਬਾ ਈਸ਼ਰ ਦਾਸ ਇੱਥੋਂ ਦੇ ਬੜੇ ਹੀ ਸਤਿਕਾਰਤ ਪੁਰਸ਼ ਹੋਏ ਹਨ। ਪੇਕੇ ਪਿੰਡ ਦਦਿਆਲ ਦਾ ਮਾਣਯੋਗ ਬਜ਼ੁਰਗ ਬਾਬਾ ਹੱਸਣ ਦਾਸ ਵੀ ਸ਼ਰਧਾਮਈ ਸਥਾਨ ਰੱਖਦਾ ਹੈ। ਪਿੰਡ ਦੇ ਹੋਰ ਨਾਮਵਰ ਸੱਜਣਾਂ ਵਿੱਚ ਹੇਠੋਂ ਉੱਠ ਕੇ ਕਾਫੀ ਤਰੱਕੀ ਕਰਨ ਵਾਲਾ’ ਜੱਸੋਵਾਲ ਫਾਰੈਂਸਟ ਕੰਪਨੀ ਵਾਲਾ ਮਲਕੀਤ ਸਿੰਘ, ਪੰਚ ਪਰਮਜੀਤ ਸਿੰਘ, ਕਾ: ਤਰਸੇਮ ਸਿੰਘ ਕਿਸਾਨ ਆਗੂ, ਡੀ.ਐੱਸ.ਪੀ. ਗੁਰਮੁੱਖ ਸਿੰਘ, ਟੈਕਸ ਕਮਿਸ਼ਨਰ ਜਗਤਾਰ ਸਿੰਘ, ਮਾਸਟਰ ਜੋਗਾ ਸਿੰਘ ਤੇ ਮਾਸਟਰ ਜੋਗੀ ਰਾਮ ਅਤੇ ਦਿੱਲੀ ਵਾਲਾ ਡੀ.ਐੱਸ.ਪੀ. ਨਿਰੰਜਣ ਸਿੰਘ ਆਉਂਦੇ ਹਨ। ਪਿੰਡ ਦੇ ਕਾਫੀ ਮੁਲਾਜ਼ਮ ਪਰਿਵਾਰ ਹਨ ਪਰ ਵਧੇਰੇ ਦਾ ਕੰਮ ਧੰਦਾ ਖੇਤੀਬਾੜੀ ਹੈ। ਬਜ਼ੁਰਗ ਚੰਨਣ ਸਿੰਘ ਵੀ ਪੁਰਾਣੀਆਂ ਯਾਦਾਸ਼ਤਾਂ ਸਾਂਭੀ ਬੈਠਾ ਹੈ, ਜਿਸ ਦੀ ਬੱਬਰਾਂ ਨਾਲ ਕਾਫੀ ਉੱਠਣੀ-ਬੈਠਣੀ ਸੀ।
ਸੈਲੇ ਵਾਲੀ ਕਾਗਜ਼ ਮਿੱਲ ਕਰਕੇ ਵੱਡੇ ਅਦਾਰੇ ਵਾਲੀ ਪ੍ਰਸਿੱਧ ਅੰਮ੍ਰਿਤ ਪੇਪਰ ਮਿਲ ਦਾ ਬਹੁਤਾ ਹਿੱਸਾ ਇਸੇ ਪਿੰਡ ਦੇ ਰਕਬੇ ‘ਚ ਉਸਾਰਿਆ ਗਿਆ ਹੈ। ਪਿੰਡ ਵਾਲਿਆਂ ਨੇ ਦੁੱਖ ਨਾਲ ਦੱਸਿਆ ਕਿ ਇਸ ਮਕਸਦ ਲਈ ਬਹੁਤ ਹੀ ਸਸਤੇ ਭਾਅ ਜ਼ਮੀਨ ਪ੍ਰਦਾਨ ਕਰਦੇ ਵਕਤ ਉਨ੍ਹਾਂ ਨੂੰ ਆਸ ਸੀ ਕਿ ਇੰਜ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਾਗਰ ਮਿਲੇਗਾ ਅਤੇ ਉਨ੍ਹਾਂ ਐਨੀ ਫਰਾਖਦਿਲੀ ਵਿਖਾਈ ਕਿ ਕੋਈ ਲਿਖਤੀ ਸਮਝੌਤਾ ਵੀ ਨਾ ਕੀਤਾ। ਉਲਟਾ ਰੋਜ਼ਗਾਰ ਤਾਂ ਕੀ ਮਿਲਣਾ ਸੀ, ਇਹੀ ਮਿੱਲ ਹੁਣ ਉਨ੍ਹਾਂ ਦੇ ਸਿਰੀਂ ਸੁਆਹ ਪਾ ਰਹੀ ਹੈ। ਵਾਤਾਵਰਣ ਨੂੰ ਦੂਸ਼ਿਤ ਕਰਦੀ ਕਈ ਅੱਖਾਂ ਅਤੇ ਸਰੀਰਕ ਦੋਸ਼ਾਂ ਦਾ ਕਾਰਨ ਬਣ ਰਹੀ ਇਸ ਮਿੱਲ ਵਿੱਚ ਲੋੜੀਂਦੇ ਵਿਗਿਆਨਕ ਅਤੇ ਮਿਆਰੀ ਯੰਤਰ ਲਾ ਕੇ ਵਾਤਾਵਰਣ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਮਿੱਲ ਵਾਲਿਆਂ ਪਿੰਡ ਦੀ ਭਲਾਈ ਤਾਂ ਕੀ ਕਰਨੀ ਸੀ, ਪਿੰਡ ਨੂੰ ਜਾਂਦੀ ਸੜਕ ਵੀ ਇਸ ਮਿੱਲ ਦੀ ਆਵਾਜਾਈ ਨਿਗਲ ਚੁੱਕੀ ਹੈ। ਹੁਣ ਪਤਾ ਨਹੀਂ ਲੱਗਦਾ ਕਿ ਕਦੇ ਇੱਥੇ ਵੀ ਪੱਕੀ ਸੜਕ ਸੀ। ਹਵਾ ਦੂਸ਼ਿਤ ਹੈ, ਫ਼ਸਲਾਂ-ਡੰਗਰਾਂ ’ਤੇ ਕਰੋਪੀ ਹੈ, ਬਲਕਿ ਧਰਤ ਹੇਠਲਾ ਪਾਣੀ ਵੀ ਦੁਸ਼ਿਤ ਹੋ ਜਾਣ ਦਾ ਅੰਦੇਸ਼ਾ ਹੈ। ਪਿੰਡ ਆਪਣੇ ਸੰਘਰਸ਼ਸ਼ੀਲ ਖਾਸੇ ਅਤੇ ਜਬਰ ਵਿਰੋਧੀ ਰੁਝਾਨ ਰੱਖਦਾ ਹੋਣ ਕਾਰਨ ਸਦਾ ਹੀ ਮਿੱਲ ਦੇ ਵਰਕਰਾਂ ਦੀ ਪਿੱਠ ‘ਤੇ ਖੜਦਾ ਰਿਹਾ ਹੈ। ਇਸੇ ਕਾਰਨ ਸਰਮਾਏਦਾਰਾਂ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਏ ਹੋਏ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਈ ਉਹ ਨੌਜਵਾਨ ਅਤੇ ਵਡੇਰੇ ਵੀ ਮੁਕੱਦਮੇ ਭੁਗਤ ਰਹੇ ਹਨ, ਜਿਨ੍ਹਾਂ ਦਾ ਮਿੱਲ ‘ਚ ਚੱਲੀਆਂ ਐਜੀਟੇਸ਼ਨਾਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ, ਪਰ ਡਾਢੇ ਸਦਾ ਹੀ ਸੱਤੀ ਵੀਹੀਂ ਸੌ ਕਰਦੇ ਵਕਤ ਇਹ ਗੱਲ ਭੁੱਲ ਜਾਂਦੇ ਹਨ ਕਿ:
ਕੱਟ ਗਏ ਪਰ ਝੁਕੇ ਨਹੀਂ, ਉਹ ਸਾਂ, ਅਸੀਂ,
ਉਹ ਹੋਰ ਸਨ ਮਰ ਗਏ ਜੋ ਹੱਥ ਜੋੜਦੇ।
ਐਡੇ ਦਲੇਰ, ਅਗਾਂਹਵਧੂ ਅਤੇ ਦੇਸ਼ ਭਗਤ ਪਿੰਡ ਜਿਸ ਨੇ ਆਜ਼ਾਦੀ ਦੀ ਲਹਿਰ ਨੂੰ ਦਰਜਨ ਭਰ ਸਿਰਲੱਥ ਸੂਰਮੇ ਦਿੱਤੇ, ਜਿਸ ਪਿੰਡ ਨੇ ਅੱਤ ਦਾ ਸੰਤਾਪ ਭੋਗਿਆ ਸੀ, ਦੀ ਆਜ਼ਾਦ ਭਾਰਤ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਸਾਰ ਨਾ ਲਈ। ਇੱਥੋਂ ਦੇ ਦੇਸ਼ ਭਗਤਾਂ ਦੀ ਯਾਦ ‘ਚ ਕੋਈ ਵਿਲੱਖਣ ਯਾਦਗਾਰ ਤਾਂ ਕੀ ਉਸਾਰਨੀ ਸੀ, ਉਨ੍ਹਾਂ ਦੇ ਯਾਦ ‘ਚ ਮੇਲੇ ਤਾਂ ਕੀ ਲਾਉਣੇ ਸਨ, ਇਸ ਪਿੰਡ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਾ ਦਿੱਤੀਆਂ ਗਈਆਂ। ਘੱਟ ਭਾਅ ਦੇ ਮਾਲਕੀ ਵਾਲੇ ਇਸ ਪਿੰਡ ‘ਚ ਬਹੁਤੀ ਛੋਟੀ ਕਿਸਾਨੀ ਅਤੇ ਮਜ਼ਦੂਰ ਜਮਾਤ ਹੈ। ਆਜ਼ਾਦੀ ਦੇ ਕਈ ਵਰ੍ਹੇ ਬੀਤ ਜਾਣ ਦੇ ਬਾਵਜੂਦ ਇੱਥੇ ਕਈ ਮੁੱਢਲੀਆਂ ਸਹੂਲਤਾਂ ਦੀ ਬੜੀ ਕਮੀਂ ਹੈ।
ਬੜੇ ਸਿੱਤਮ ਦੀ ਗੱਲ ਹੈ ਕਿ ਬੱਬਰ ਲਾਭ ਸਿੰਘ ਜਿਸ ਨੇ ਆਪਣੇ ਪਿੰਡ ਅਤੇ ਸਮੁੱਚੇ ਬੱਬਰਾਂ ਦੀ ਲਹਿਰ ਦੀ ਤਵਾਰੀਖ ਕਵੀਸ਼ਰੀ ‘ਚ ਕਲਮਬੰਦ ਵੀ ਕੀਤੀ ਸੀ, ਦੀ ਯਾਦ ‘ਚ ਉਸਾਰੀ ਜਾਣ ਵਾਲੀ ਅਗਾਂਹਵਧੂ ਸਾਹਿਤ ਦੀ ਲਾਇਬ੍ਰੇਰੀ ਦਾ ਨੀਂਹ ਪੱਥਰ, ਜੋ ਮਹਾਰਾਜਾ ਰਣਜੀਤ ਸਿੰਘ ਦੀ ਤਨਜ਼ ‘ਤੇ ਰਾਜ ਕਰਨ ਦਾ ਦਾਅਵਾ ਕਰਦੀ ਪਾਰਟੀ ਦਾ ਇੱਕ ਮੰਤਰੀ ਕੁਝ ਵਰ੍ਹੇ ਪਹਿਲਾਂ ਰੱਖ ਕੇ ਗਿਆ ਸੀ, ਪਿੰਡ ਵਾਸੀਆਂ ਦਾ ਮੂੰਹ ਚਿੜਾ ਰਿਹਾ ਹੈ। ਯਾਦ ਰਹੇ ਇਹ ਲਾਇਬ੍ਰੇਰੀ ਉਸ ਬਾਗ ਅਤੇ ਕੁਟੀਆ ਦੇ मघात ‘ਤੇ ਉਸਾਰੀ ਜਾਣੀ ਸੀ, ਜਿੱਥੇ ਬੱਬਰਾਂ ਦੀਆਂ ਨੀਤੀਗਤ ਮੀਟਿੰਗਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਬਕਾਇਦਾ ਲਿਖਤੀ ਰੂਪ ਦਿੱਤਾ ਜਾਂਦਾ ਸੀ। ਬੱਬਰਾਂ ਦੀ ਅਖ਼ਬਾਰ ਦਾ ਸੰਪਾਦਕੀ ਬੋਰਡ ਵੀ ਇੱਥੇ ਹੀ ਬੈਠਦਾ ਸੀ ਅਤੇ ਇੱਥੇ ਹੀ ਮਜ਼ਬੂਨ ਲਿਖੇ ਜਾਂਦੇ ਸਨ । ਦੱਸ ਇਹ ਵੀ ਦੇਣਾ ਚਾਹੀਦਾ ਹੈ ਕਿ ਇਹ ਉਹੀ ਬੱਬਰ ਲਾਭ ਸਿੰਘ ਹੈ, ਜਿਸ ਨੇ ਜਨਵਰੀ 1922 ‘ਚ ਆਨੰਦਪੁਰੀ ਦੇ ਗੁਰਧਾਮਾਂ ਨੂੰ ਮਸੰਦਾਂ ਤੋਂ ਮੁਕਤ ਕਰਾਉਣ ਸਮੇਂ ਸਿਰਫ਼ ਅਠਾਰਾਂ ਸਿੰਘਾਂ ਦੇ ਜਥੇ ਨਾਲ ਕਿਲ੍ਹਾ ਆਨੰਦਗੜ੍ਹ ਦਾ ਕਬਜ਼ਾ ਆਮ ਲੋਕਾਈ ਲਈ ਲੈ ਲਿਆ ਸੀ।
ਹਾਂ, ਗੱਲ ਤਾਂ ਨੀਂਹ ਪੱਥਰ ਦੀ ਚੱਲ ਰਹੀ ਸੀ, ਬਈ ਉਹ ਪੱਥਰ ਹੀ ਕੀ ਹੋਇਆ, ਜੋ ਆਪਣੇ ਖਾਸੇ ਦਾ ਅਹਿਸਾਸ ਨਾ ਕਰਾਵੇ। ਪਿੰਡ ਵਾਲੇ ਤਾਂ ਬੜੇ ਭੋਲੇ ਨੇ, ਅਜੇ ਵੀ ਸਾਹਿਬਾਂ ਨੂੰ ਉਡੀਕ ਰਹੇ ਹਨ। ਪਿੰਡ ਵਾਸੀ ਦੂਰ-ਦੁਮੇਲ ‘ਚ ਚੜ੍ਹ ਰਹੇ ਸੂਰਜ ਕੰਨੀ ਵੇਖਦੇ ਹੋਏ ਜਦ ਇਹ ਪੁੱਛਦੇ ਨੇ ਕਿ ਕੀ ਫਿਰ ਹਾਕਮਾਂ ਨੂੰ ਸ਼ਹੀਦਾਂ ਦੇ ਵਾਰਸ ਅਖਵਾਉਣ ਦਾ ਹੱਕ ਹੈ, ਪਰ ਪਿੰਡ ਵਾਲੇ ਤਾਂ ਬੜੇ ਉੱਦਮੀ ਜਾਪਦੇ ਨੇ। ਉਹ ਆਖਦੇ ਨੇ ਜੋ ਸਰਕਾਰਾਂ ਨੇ ਬਾਤ ਨਾ ਵੀ ਪੱਛੀ ਤਾਂ ਅਸੀਂ ਆਪਣੀ ਹੋਣੀ ਆਪ ਘੜ ਲਵਾਂਗੇ ਤਾਹੀਓਂ ਤਾਂ ਇਹ ਲਿਖਦੇ ਸਮੇਂ ਜੱਸੋਵਾਲ ‘ਤੇ ਬੜਾ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ:
ਹਰ ਮਿੱਟੀ ਦੀ ਆਪਣੀ ਖਸਲਤ,
ਹਰ ਮਿੱਟੀ ਕੁੱਟਿਆਂ ਨਹੀਂ ਭਰਦੀ,
ਹਰ ਫੱਟੜ ਮੋਬਾ ਨਹੀਂ ਝੁਕਦਾ,
ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।
Credit – ਵਿਜੈ ਬੰਬੇਲੀ