ਸੰਧੂ ਗੋਤ ਦਾ ਇਤਿਹਾਸ | Sandhu Goat History |

ਸੰਧੂ ਗੋਤ ਜੱਟਾਂ ਵਿੱਚ ਕਾਫੀ ਪ੍ਰਸਿੱਧ ਗੋਤ ਹੈ। ਪੰਜਾਬ ਵਿੱਚ ਸਿੱਧੂ ਬਰਾੜਾਂ ਮਗਰੋਂ ਸੰਧੂ ਗਿਣਤੀ ਦੇ ਪੱਖੋਂ ਦੂਜਾ ਵੱਡਾ ਗੋਤ ਹੈ। ਇਨ੍ਹਾਂ ਦੇ ਮੁਖ ਸਥਾਨ ਲਾਹੌਰ ਅਤੇ ਅਮ੍ਰਿਤਸਰ ਜ਼ਿਲੇ ਹਨ। ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ-ਨਾਲ ਦੋਵੀਂ ਪਾਸੀਂ ਵਸਿਆ ਹੋਇਆ ਹੈ। ਪੂਰਬ ਵਿੱਚ ਅੰਬਾਲੇ ਤੋਂ ਪੱਛਮ ਵਲ, ਸੰਧੂ, ਜਿਲਾ ਸਿਆਲ ਕੋਟ ਅਤੇ ਗੁਜਰਾਂਵਾਲੇ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਾਫੀ ਗਿਣਤੀ ਵਿੱਚ ਮਿਲਦੇ ਹਨ। ਗੁਰੂ ਨਾਨਕ ਦਾ ਪ੍ਰਸਿੱਧ ਸਿੱਖ ਭਾਈ ਬਾਲਾ ਅਤੇ ਭਾਰਤ ਦਾ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਸੰਧੂ ਖਾਨਦਾਨ ਵਿੱਚੋਂ ਹੀ ਸਨ। ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਅਯੁਧਿਆ ਦੇ ਰਾਜੈ ਸ੍ਰੀ ਰਾਮ ਚੰਦਰ ਜੀ ਰਾਹੀਂ ਸੂਰਜਬੰਸੀ ਰਾਜਪੂਤਾਂ ਦੀ ਰਘੂਬੰਸੀ ਕੁਲ ਨਾਲ ਸੰਬੰਧ ਰਖਦੇ ਹਨ। ਇਸ ਬੰਸ ਵਿੱਚੋਂ ਹੀ ‘ਸੰਧੂ ਰਾਉ’ ਇੱਕ ਮਹਾਨ ਯੋਧਾ ਹੋਇਆ ਹੈ। ਸਰ ਲੈਪਲ ਗਰਿਫਨ ਦੀ ਰਾਏ ਵਿੱਚ ਸੰਧੂ ਉੱਤਰ ਪੱਛਮੀ ਰਾਜਪੂਤਾਂਨੇ ਵਿੱਚੋਂ ਪੰਜਾਬ ਵਿੱਚ ਆਏ ਹਨ। ਪੁਰਾਣੇ ਸਮੇਂ ਵਿੱਚ ਜਦ ਕਾਲ ਪੈਂਦਾ ਸੀ ਤਾਂ ਜੱਟ ਲੋਕ ਹਰੇ ਚਾਰੇ ਦੀ ਤਲਾਸ਼ ਵਿੱਚ ਕਿਸੇ ਨਵੀਂ ਥਾਂ ਚਲੇ ਜਾਂਦੇ ਸਨ।

ਪ੍ਰਸਿੱਧ ਇਤਿਹਾਸਕਾਰ ਕੇ. ਸੀ. ਯਾਦਵ ਦੇ ਅਨੁਸਾਰ ਬਹੁਤੀਆਂ ਜੱਟ ਜਾਤੀਆਂ ਗਿਆਰਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਸਮੇਂ ਪੰਜਾਬ ਵਿੱਚ ਆਈਆਂ ਹਨ। ਸੰਧੂ ਵੀ ਇਸ ਸਮੇਂ ਹੀ ਪੰਜਾਬ ਵਿੱਚ ਆਏ ਸਨ। ਐਚ. ਏ. ਰੋਜ਼ ਨੇ ਆਪਣੀ ਕਿਤਾਬ ਵਿੱਚ ਸੰਧੂਆਂ ਦੀਆਂ 84 ਛੋਟੀਆਂ ਮੂੰਹੀਆਂ ਲਿਖੀਆਂ ਹਨ। ਸਿਆਲਕੋਟ ਦੇ 1883- 84 ਗਜ਼ਟ ਅਨੁਸਾਰ ਸੰਧੂਆਂ ਦੀਆਂ ਕੇਵਲ ਪੰਜ ਹੀ ਮੁਖ ਮੂੰਹੀਆ ਹਨ। ਜਿਲਾ ਕਰਨਾਲ ਦੇ ਵਸਨੀਕ ਸੰਧੂ ਬਾਬਾ ਕਾਲਾ ਮੇਹਿਰ ਜਾਂ ਕਾਲਾ ਪੀਰ ਦੀ ਪੂਜਾ ਕਰਦੇ ਹਨ। ਇਹ ਸੰਧੂ ਬੰਸ ਦਾ ਵੱਡਾ ਵਡੇਰਾ ਹੈ ਅਤੇ ਇਸ ਦੀ ਅਸਲੀ ਸਮਾਧ ਸਿਆਲ ਕੋਟ ਜ਼ਿਲ੍ਹੇ ਵਿੱਚ ਥਾਨਾ ਸਤਰ ਜੋਕਿ ਇਸ ਦੀ ਉਤਪਤੀ ਦਾ ਸਥਾਨ ਆਖਿਆ ਜਾਂਦਾ ਹੈ, ਵਿੱਚ ਬਣੀ ਹੋਈ ਹੈ। ਇਕ ਹੋਰ ਰਵਾਇਤ ਹੈ ਕਿ ਕਾਲਾ ਮੇਹਰ ਮਾਲਵੇ ਦੇ ਸਨੇਰ ਤੋਂ ਉੱਠਕੇ ਮਾਝੇ ਵਿੱਚ ਸਿਰਹਾਲੀ ਚਲਾ ਗਿਆ। ਸੰਧੂਆਂ ਦੇ ਸਿਰਹਾਲੀ ਖੇਤਰ ਵਿੱਚ 22 ਪਿੰਡ ਹਨ। ਇਸ ਇਲਾਕੇ ਨੂੰ ਸੰਧੂਆਂ ਦਾ ਬਾਹੀਆ ਕਿਹਾ ਜਾਂਦਾ ਹੈ।

ਸੰਧੂ ਗੋਤ ਦਾ ਇਤਿਹਾਸ | Sandhu Goat History |

 

ਸੰਧੂਆਂ ਦੇ 17 ਪਿੰਡ ਭਕਨੇ ਦੇ ਇਲਾਕੇ ਵਿੱਚ ਹਨ। ਲਾਹੌਰ ਦੇ ਇਲਾਕੇ ਵਿੱਚ ਹੀ ਸੰਧੂਆਂ ਦੇ 12 ਪਿੰਡ ਸਨ ਜਿਨ੍ਹਾਂ ਵਿੱਚ ਰਾਜਾ ਜੰਗ ਤੇ ਜੋਧੂ ਆਦਿ ਵੱਡੇ ਤੇ ਪ੍ਰਸਿੱਧ ਪਿੰਡ ਸਨ। ਲਾਹੌਰੀਏ ਸੰਧੂ ਹੁਣ ਵੀ ਮਸ਼ਹੂਰ ਹਨ। ਇਹ ਲੜਾਕੂ ਤੇ ਝਗੜਾਲੂ ਹੁੰਦੇ ਸਨ। ਪੂਰਬੀ ਪੰਜਾਬ ਵਿੱਚ ਆਕੇ ਹੁਣ ਮਲਵਈ ਭਾਈਚਾਰੇ ਵਿੱਚ ਹੀ ਰਲ ਮਿਲ ਗਏ ਹਨ। ਮਾਲਵੇ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਅਤੇ ਫਰੀਦਕੋਟ ਤੋਂ ਮੁਕਤਸਰ ਤੱਕ ਵੀ ਹੱਠਾੜ ਖੇਤਰ ਵਿੱਚ ਵੀ ਸੰਧੂਆਂ ਦੇ ਪ੍ਰਸਿੱਧ ਪਿੰਡ ਸਾਈਆਂ ਵਾਲਾ, ਚੁਘੇ ਵਾਲਾ, ਵੀਰੇ ਵਾਲਾ, ਭਾਗ ਸਿੰਘ ਵਾਲਾ, ਮੇੜ, ਸੱਕਾਂ ਵਾਲੀ, ਕਾਨਿਆਂ ਵਾਲੀ, ਖੁੜੰਜ ਆਦਿ ਕਾਫੀ ਪਿੰਡ ਹਨ। ਰੁਖਾਲੇ ਦੇ ਸੰਧੂ ਸਿਰਹਾਲੀ ਤੋਂ ਆਏ ਸਨ। ਫਰੀਦਕੋਟ ਦੇ ਪਾਸ ਸੰਧੂਆਂ ਪਿੰਡ ਵੀ ਪਹਿਲਾਂ ਸੰਧੂ ਜੱਟਾਂ ਨੇ ਹੀ ਆਬਾਦ ਕੀਤਾ ਸੀ ਫਿਰ ਬਰਾੜ ਆ ਗਏ। ਸ਼ੁਰੂ-ਸ਼ੁਰੂ ਵਿੱਚ ਇਸ ਇਲਾਕੇ ਵਿੱਚ ਸੰਧੂਆਂ ਤੇ ਬਰਾੜਾਂ ਦੀਆਂ ਜ਼ਮੀਨਾਂ ਖਾਤਰ ਆਪਸੀ ਲੜਾਈਆਂ ਵੀ ਹੋਈਆਂ। ਗਜ਼ਟੀਅਰ ਫਿਰੋਜ਼ਪੁਰ ਅਨੁਸਾਰ ਮੋਗੇ ਵਲ ਆਏ ਸੰਧੂ ਮਾਝੇ ਵਿੱਚੋਂ ਹੀ ਆਹਲੂਵਾਲੀਏ ਸਰਦਾਰਾਂ ਨਾਲ ਹੀ ਆਏ। ਮੁਗਲਰਾਜ ਦੇ ਪੱਤਨ ਮਗਰੋਂ ਜ਼ੀਰਾ ਦੀ ਬੇਟ ਵਿੱਚ ਗਿੱਲਾਂ ਦੇ ਜ਼ੋਰ ਦੇਣ ਤੇ ਸਿੰਧੂ ਇਸ ਇਲਾਕੇ ਵਿੱਚ ਵੀ ਆਬਾਦ ਹੋ ਗਏ। ਲੁਧਿਆਣੇ ਵਿੱਚ ਵੀ ਸੰਧੂਆਂ ਦੇ ਕੁਝ ਪਿੰਡ ਹਨ। ਲੁਧਿਆਣੇ ਤੋਂ ਅੱਗੇ ਕੁਝ ਸੰਧੂ ਦੁਆਬੇ ਦੇ ਖੇਤਰ ਜਲੰਧਰ, ਹੁਸ਼ਿਆਰਪੁਰ ਤੱਕ ਚਲੇ ਗਏ। ਮੁਸਲਮਾਨਾਂ ਦੇ ਹਮਲਿਆਂ ਤੇ ਜ਼ੁਲਮਾਂ ਤੋਂ ਤੰਗ ਆਕੇ ਕੁਝ ਮਝੈਲ ਸੰਧੂ ਬਠਿੰਡਾ, ਮਾਨਸਾ ਆਦਿ ਇਲਾਕਿਆਂ ਵਿੱਚ ਵੀ ਵਸੇ ਹਨ। ਹੁਣ ਸੰਧੂ ਤਕਰੀਬਨ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਫਰੀਦਕੋਟ ਦੇ ਇਲਾਕੇ ਦੇ ਵਿੱਚ ‘ਮ੍ਹਰਾਣਾ’ “ ਵਿੱਚ ਸੰਧੂਆਂ ਦਾ ਭਾਰੀ ਮੇਲਾ ਲਗਦਾ ਹੈ। ਮਾਲਵੇ ਦੇ ਸੰਧੂ ਵਿਆਹ ਜਾਂ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਬਾਬੇ ਕਾਲੇ ਮੈਹਿਰ ਦੀ ਸਮਾਧ ਤੇ ਚੜ੍ਹਾਵਾ ਚੜਾਉਂਦੇ ਹਨ। ਇਹ ਸਾਰਾ ਚੜਾਵਾ ਸੰਧੂਆਂ ਦੇ ਮਿਰਾਸੀ ਨੂੰ ਦਿੱਤਾ ਜਾਂਦਾ ਹੈ। ਸੰਧੂਆਂ ਦੇ ਇੱਕ ਮਿਰਾਸੀ ਨੇ ਦੱਸਿਆ ਹੈ ਕਿ ਫਰੀਦਕੋਟ ਦੇ ਇਲਾਕੇ ਵਿੱਚ ਸੰਧੂਆਂ ਦੇ ਮੁਖੀ ਕਾਲੇ ਮੈਹਿਰ ਤੇ ਭੱਟੀਆਂ ਵਿੱਚ ਕਿਸੇ ਕਾਰਨ ਦੁਸ਼ਮਣੀ ਪੈਦਾ ਹੋ ਗਈ। ਭੱਟੀਆਂ ਨੇ ਕਾਲੇ ਮੈਹਿਰ ਦੇ ਰਸੋਈਏ ਇਕ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵਲ ਕਰ ਲਿਆ। ਉਸ ਨੇ ਕਾਲੇ ਮੈਹਿਰ ਨੂੰ ਖਾਣੇ ਵਿੱਚ ਕੁਝ ਜ਼ਹਿਰ ਦੇ ਦਿੱਤੀ। ਕਾਲਾ ਮੈਹਿਰ ਖਾਣਾ ਖਾਕੇ ਬੇਹੋਸ਼ ਹੋ ਗਿਆ। ਇਸ ਸਮੇਂ ਭੱਟੀਆਂ ਨੇ ਕਾਲੇ ਮੈਹਿਰ ਨੂੰ ਮਾਰਨਾ ਚਾਹਿਆ ਪਰ ਇਕ ਮਿਰਾਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿ ਕਾਲਾ ਮੈਹਿਰ ਅਜੇ ਜਾਗ ਰਿਹਾ ਹੈ, ਪੂਰਾ ਸੁੱਤਾ ਨਹੀਂ ਹੈ। ਜਦੋਂ ਕਾਲੇ ਮੈਹਿਰ ਨੂੰ ਹੋਸ਼ ਆਈ ਤਾਂ ਭੱਟੀਆਂ ਨੇ ਉਸ ਦੇ ਸਿਰ ਨੂੰ ਜਖ਼ਮੀ ਕਰ ਦਿੱਤਾ। ਉਹ ਜ਼ਖਮੀ ਸਿਰ ਨਾਲ ਵੀ ਭੱਟੀਆਂ ਨਾਲ ਲੜਦਾ ਰਿਹਾ। ਇਸ ਸਮੇਂ ਇੱਕ ਲਲਾਰੀ ਮੁਸਲਮਾਨ ਨੇ ਵੀ ਭੱਟੀਆਂ ਦੀ ਹੌਸਲਾ ਅਫਜ਼ਾਈ ਕੀਤੀ। ਕਾਲੇ ਮੈਹਿਰ ਨੇ ਮਰਨ ਲੱਗਿਆਂ ਆਪਣੀ ਬੰਸ ਦੇ ਲੋਕਾਂ ਨੂੰ ਆਖਿਆ ਕਿ ਮੇਰੇ ਮੱਠ (ਮੜੀ) ਤੇ ਜੇ ਬ੍ਰਾਹਮਣ ਚੜ੍ਹੇ ਤਾਂ ਉਸ ਦਾ ਸਿਰ ਵੱਢ ਦਿਉ। ਲਲਾਰੀ ਦੇ ਨੀਲ ਦੀ ਵਰਤੋਂ ਨਾ ਕਰੋ। ਮੇਰੀ ਪੂਜਾ ਦਾ ਸਾਰਾ ਚੜ੍ਹਾਵਾ ਮਿਰਾਸੀ ਨੂੰ ਹੀ ਦੇਣ।

ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂੰਹੀਆਂ ਜ਼ਬਾਨੀ ਯਾਦ ਹਨ। ਕਈ ਸਿਆਣੇ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ । ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫੌਜ਼ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ ਅਤੇ ਖੁਸ਼ੀ ਵਿੱਚ ਚੜ੍ਹਾਵੇ ਚੜਾਉਂਦੇ ਹਨ। ਮੱਠ ਦੇ ਦੁਆਲੇ ਚੱਕਰ ਵੀ ਲਾਉਂਦੇ ਹਨ। ਸਿਰਹਾਲੀ, ਵਲਟੋਹਾ, ਭੜਾਣਾਂ, ਮਨਾਵਾਂ ਆਦਿ ਮਝੈਲ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ। ਪਾਣਨੀ ਅਨੁਸਾਰ ਸੰਧੂਆਂ ਦਾ ਸਿੰਧ ਤੇ ਜਿਹਲਮ ਵਿਚਕਾਰ ਇਕ ਜਨਪਦ ਸੀ। 739 ਈਸਵੀ ਵਿੱਚ ਇਨ੍ਹਾਂ ਦੇ ਰਾਜੇ ਪੁੰਨ ਦੇਵ ਨੇ ਅਰਬਾਂ ਨੂੰ ਹਰਾਇਆ ਸੀ। ਇਨ੍ਹਾਂ ਦੀਆਂ ਅਰਬਾਂ ਨਾਲ ਕਈ ਲੜਾਈਆਂ ਹੋਈਆਂ। ਆਖ਼ਰ ਇਨ੍ਹਾਂ ਨੂੰ ਸਿੰਧ ਛੱਡ ਕੇ ਪੰਜਾਬ ਵਿੱਚ ਆਉਣਾ ਪਿਆ। ਸਿੰਧ ਤੋਂ ਆਉਣ ਕਾਰਨ ਵੀ ਇਸ ਕਬੀਲੇ ਨੂੰ ਸਿੰਧੂ ਕਿਹਾ ਜਾਂਦਾ ਹੈ।

ਇਹ ਜੱਟਾਂ ਦਾ ਬਹੁਤ ਹੀ ਤੇਜ਼ ਤੇ ਤਕੜਾ ਕਬੀਲਾ ਹੈ। ਸਿੱਖ ਰਾਜ ਕਾਲ ਵਿੱਚ ਸੰਧੂਆਂ ਦੀ ਰਾਜਸੀ ਮਹਤੱਤਾ ਬਹੁਤ ਵੱਧ ਗਈ ਸੀ । ਪੰਜਾਬ ਦੇ ਜੱਟਾਂ ਦਾ ਸਮਾਜਕ ਦਰਜਾ ਵੀ ਰਾਜਪੂਤਾਂ ਤੇ ਖੱਤਰੀਆਂ ਤੋਂ ਉੱਚਾ ਹੋ ਗਿਆ ਸੀ । ਜੰਜਰ ਜੱਟ ਵੀ ਸੰਧੂਆਂ ਨਾਲ ਰਲਦੇ ਹਨ। ਜੰਜਰ ਉਪਗੋਤ ਹੈ । ਜੰਜਰ ਅਤੇ ਝਿੰਜਰ ਗੋਤ ਵਿੱਚ ਫਰਕ ਹੈ। ਝਿੰਜਰ ਜੱਟ ਰਾਜਸਤਾਨ ਦੇ ਬਾਗੜ ਖੇਤਰ ਤੋਂ ਉੱਠਕੇ ਮਾਲਵੇ ਦੇ ਸੰਗਰੂਰ ਅਤੇ ਅਮਲੋਹ ਖੇਤਰਾਂ ਵਿੱਚ ਆਬਾਦ ਹੋ ਗਏ ਸਨ। ਸੰਧੂ ਜੱਟ ਸਿੰਧ ਖੇਤਰ ਤੋਂ ਪੰਜਾਬ ਵਿੱਚ ਆਏ ਹਨ।

ਅਕਬਰ ਦੇ ਸਮੇਂ ਮਾਝੇ ਦਾ ਚੰਗਾ ਸੰਧੂ ਬਹੁਤ ਸ਼ਕਤੀਸ਼ਾਲੀ ਸੀ। ਉਸ ਨੇ ਹੀ ਧੋਲੇ ਕਾਂਗੜ ਦੇ ਚੌਧਰੀ ਮਿਹਰ ਮਿੱਠੇ ਨੂੰ 35 ਜਾਟ ਬੰਸੀ ਪੰਚਾਇਤ ਵਿੱਚ ਅਕਬਰ ਨਾਲ ਰਿਸ਼ਤੇਦਾਰੀ ਪਾਉਣ ਤੋਂ ਰੋਕਿਆ ਸੀ।

ਮਹਾਂਭਾਰਤ ਦੇ ਸਮੇਂ ਸਿੰਧ ਵਿੱਚ ਜੈਦਰਥ ਸੰਧੂ ਦਾ ਰਾਜ ਸੀ। ਦੁਰਜੋਧਨ ਨੇ ਆਪਣੀ ਭੈਣ ਦੁਸ਼ਾਲਾ ਦਾ ਵਿਆਹ ਜੈਦਰਥ ਨਾਲ ਕਰਕੇ ਸੰਧੂ ਜੱਟਾਂ ਨੂੰ ਆਪਣਾ ਮਿੱਤਰ ਬਣਾ ਲਿਆ ਸੀ । ਸੰਧੂਆਂ ਨੇ ਮਹਾਂਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ। ਸੀ। ਕਰਨਲ ਜੇਮਜ਼ ਟਾਡ ਨੇ ਵੀ ਸੰਧੂ ਬੰਸ ਨੂੰ 36 ਰਾਜ ਘਰਾਣਿਆਂ ਵਿੱਚ ਸ਼ਾਮਲ ਕੀਤਾ ਹੈ।

ਸੰਧੂ, ਸਿੰਧੂ ਤੇ ਸਿੰਧੜ ਇੱਕੋ ਹੀ ਗੋਤ ਹੈ। ਉੱਚਾਰਨ ਵਿੱਚ ਦੁਰੇੜੇ ਖੇਤਰਾਂ ਵਿੱਚ ਜਾਕੇ ਫ਼ਰਕ ਪੈ ਹੀ ਜਾਂਦਾ ਹੈ। ਦਲਿਤ ਜਾਤੀਆਂ ਚਮਾਰਾਂ ਤੇ ਤ੍ਰਖਾਣਾਂ ਆਦਿ ਵਿੱਚ ਵੀ ਸੰਧੂ ਗੋਤ ਦੇ ਕਾਫੀ ਲੋਕ ਮਿਲਦੇ ਹਨ। ਜਿਹੜੇ ਗਰੀਬ ਸੰਧੂਆਂ ਨੇ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ, ਉਹ ਉਨ੍ਹਾਂ ਦੀਆਂ ਜਾਤੀਆਂ ਵਿੱਚ ਰਲ ਗਏ। ਉਹਨਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ। ਕਈ ਥਾਂਈਂ ਸੰਧੂਆਂ ਦੇ ਦਾਸਾਂ ਨੇ ਵੀ ਆਪਣੇ ਮਾਲਕ ਵਾਲਾ ਗੋਤ ਰੱਖ ਲਿਆ। ਯੂਰਪ ਵਿੱਚ ਵੀ ਕੁੱਝ ਹੱਬਸ਼ੀਆਂ ਨੇ ਆਪਣੇ ਮਾਲਕਾਂ ਵਾਲੇ ਹੀ ਗੋਤ ਰਖ ਲਏ ਸਨ। ਛੋਟੀਆਂ ਜਾਤਾਂ ਦੇ ਸੰਧੂਆਂ ਨੂੰ ਸੰਧੂ ਜੱਟ ‘ਹੋਕਾ ਸੰਧੂ’ ਕਹਿੰਦੇ ਹਨ। ਇਹ ਸੰਧੂ ਗੋਤ ਵਿੱਚ ਬਾਬੇ ਕਾਲੇ ਮੈਹਿਰ ਦੇ ਜਨਮ ਤੋਂ ਮਗਰੋਂ ਰਲੇ ਸਮਝੇ ਜਾਂਦੇ ਹਨ। ਇਨ੍ਹਾਂ ਬਾਰੇ ਕਈ ਕਲਪਤ ਤੇ • ਮਿਥਿਆਹਸਕ ਕਹਾਣੀਆਂ ਵੀ ਪ੍ਰਚਲਤ ਹਨ।

ਸੰਧੂ ਜੱਟ ਮੁਸਲਮਾਨ, ਸਿੱਖ, ਹਿੰਦੂ ਆਦਿ ਧਰਮਾਂ ਵਿੱਚ ਆਮ ਮਿਲਦੇ ਹਨ। ਇਹ ਬਹੁਤੇ ਮੁਸਲਮਾਨ ਤੇ ਸਿੱਖ ਹੀ ਹਨ। ਮਹਾਤਮਾ ਬੁੱਧ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋਕੇ ਸਿੰਧ ਦੇ ਸੰਧੂ ਜੱਟ ਬੋਧੀ ਬਣ ਗਏ ਸਨ । ਮੁਸਲਮਾਨਾਂ ਦੇ ਹਮਲਿਆਂ ਮਗਰੋਂ ਇਹ ਬੁੱਧ ਧਰਮ ਛੱਡ ਮੁਸਲਮਾਨ, ਸਿੱਖ ਤੇ ਹਿੰਦੂ ਬਣ ਗਏ ਸਨ । ਸੰਧੂ ਜੱਟਾਂ ਦਾ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਗੋਤ ਹੈ । 1881 ਈਸਵੀ ਦੀ ਜੰਨਸੰਖਿਆ ਅਨੁਸਾਰ ਸੰਧੂ ਜੱਟਾਂ ਦੀ ਗਿਣਤੀ ਸਾਂਝੇ ਪੰਜਾਬ ਵਿੱਚ 135732 ਸੀ। ਸਰ ਲੈਵਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ’ ਵਿੱਚ ਸੰਧੂ ਜੱਟਾਂ ਦਾ ਇਤਿਹਾਸ ਕਾਫੀ ਦਿੱਤਾ ਹੈ । ਬਹੁਤੇਂ ਸੰਧੂ ਪੱਛਮੀ ਪੰਜਾਬ ਤੇ ਮਾਝੇ ਵਿੱਚ ਆਬਾਦ ਸਨ ਮਾਲਵੇ ਵਿੱਚ ਘੱਟ ਸਨ । ਸੰਧੂ ਜੱਟ ਹੋਰ ਜੱਟਾਂ ਦੇ ਮੁਕਾਬਲੇ ਸ਼ਾਹੀ ਠਾਠ ਨਾਲ ਰਹਿੰਦੇ ਹਨ। ਮਰ੍ਹਾਣੇ ਦੇ ਮੇਲੇ ਵਿੱਚ ਸੰਧੂ ਜ਼ਰੂਰ ਪਹੁੰਚਦੇ ਹਨ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚ ਚਾਰ ਮਿਸਲਾਂ ਸੰਧੂ ਖਾਨਦਾਨ ਦੀਆਂ ਸਨ। ਸੰਧੂ ਜਗਤ ਪ੍ਰਸਿੱਧ ਗੋਤ ਹੈ। ਇਹ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਸੰਧੂ ਬਹੁਤ ਵੱਡਾ ਭਾਈਚਾਰਾ ਹੈ। ਸੰਧੂ ਚੁਸਤ ਤੇ ਘੁੰਮਡੀ ਵੀ ਹੁੰਦੇ ਹਨ। ਇਹ ਬਹੁਤ ਤੇਜ਼ ਦਿਮਾਗ ਵਾਲੇ ਹੁੰਦੇ ਹਨ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਚੌ ਚਰਨ ਸਿੰਘ ਦਾ ਗੋਤ ਸੰਧੂ ਅਤੇ ਜਾਤੀ ਜਾਟ ਸੀ।

ਸੰਧੂ ਗੋਤ ਦਾ ਇਤਿਹਾਸ | Sandhu Goat History |

Leave a Comment