ਖਲਚੀਆਂ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਖਿਲਚੀਆਂ, ਜੀ. ਟੀ. ਰੋਡ ਜਲੰਧਰ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੁਟਾਰੀ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਗਲਾਂ ਦੇ ਸਮੇਂ ਦਾ ਬੰਨਿਆ ਹੋਇਆ ਹੈ। ਇਸ ਪਿੰਡ ਦਾ ਨਾਂ ਖਿਲਜੀ ਹੁੰਦਾ ਸੀ ਜੋ ‘ਇਲਾਵਨ ਦੀਨ ਖਿਲਜੀ’ ਦੇ ਨਾਂ ਉਪਰ ਰੱਖਿਆ ਗਿਆ ਸੀ। ਭਾਰਤ-ਪਾਕਿਸਤਾਨ ਵੰਡ ਸਮੇਂ ਪਿੰਡ ਬਿਲਕੁਲ ਤਬਾਹ ਹੋ ਗਿਆ ਸੀ। ਇਸ ਪਿੰਡ ਵਿੱਚ ਮੁਸਲਮਾਨਾਂ ਦਾ ਬਹੁਤ ਵੱਡਾ ਕੈਂਪ ਲੱਗਾ ਸੀ। ਵੰਡ ਤੋਂ ਬਾਅਦ ਜੱਟ, ਕੰਬੋਜ – ਲੁਹਾਰ ਤਰਖਾਣ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਆਏ ਅਤੇ ਉਹਨਾਂ ਨੇ ਖਿਲਜੀ ਨਾਂ ਬਦਲ ਕੇ ਪਿੰਡ ਦਾ ਨਾਂ ‘ਖਿਲਚੀਆਂ’ ਰੱਖ ਦਿੱਤਾ।
ਪਿੰਡ ਦੇ ਬਾਹਰਵਾਰ ਇੱਕ ਟਿੱਬਾ ਹੈ ਜਿਸਨੂੰ ਖੂਨੀ ਟਿੱਬਾ ਕਿਹਾ ਜਾਂਦਾ ਹੈ ਕਿਉਂਕਿ ਵੰਡ ਸਮੇਂ ਉੱਥੇ ਬਹੁਤ ਕਤਲ ਹੋਏ ਸਨ। ਪਿੰਡ ਵਿੱਚ 3 ਮਸੀਤਾਂ, ਦੋ ਗੁਰਦੁਆਰੇ ਇੱਕ ਮੰਦਰ ਅਤੇ ਚਾਰ ਸਮਾਧਾਂ ਤੋਂ ਇਲਾਵਾ ਇੱਕ ਪੀਰ ਮੀਰਾਂ ਸਾਲੀ ਮੁਹੰਮਦ ਦਾ ਤਕੀਆ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ