ਬੁਤਾਲਾ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਬੁਤਾਲਾ, ਬਟਾਲਾ – ਜਲੰਧਰ ਸੜਕ ਤੇ ਸਥਿਤ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਇੱਕ ਸ਼ਿਵ ਜੀ ਦਾ ਮੰਦਰ ਹੈ। ਬਹੁਤ ਸਮਾਂ ਪਹਿਲਾਂ ਇੱਥੇ ਬੁੱਤ ਆਪਣੇ ਆਪ ਨਿਕਲਦੇ ਸਨ ਅਤੇ ਕੁਝ ਦੇਰ ਰਹਿਣ ਤੋਂ ਬਾਅਦ ਆਪਣੇ ਆਪ ਖਤਮ ਹੋ ਜਾਂਦੇ ਸਨ। ਇਸ ਲਈ ਇਸ ਪਿੰਡ ਨੂੰ ਪਹਿਲਾਂ ਬੁੱਤਾਂ ਵਾਲਾ ਕਿਹਾ ਜਾਂਦਾ ਸੀ ਅਤੇ ਬਾਅਦ ਵਿੱਚ ਇਸਦਾ ਨਾਂ ਸੁਧਰਦਾ ਹੋਇਆ ਬੁਤਾਲਾ ਪੈ ਗਿਆ।
ਇਸ ਪਿੰਡ ਵਿੱਚ ਰੰਧਾਵੇ ਕਬੀਲਿਆਂ ਦਾ ਬੋਲ ਬਾਲਾ ਸੀ। ਬਿਆਸ ਤੋਂ ਪਾਰ ਬੱਲ ਲੋਕਾਂ ਨੂੰ ਇੱਥੋਂ ਦੀ ਉਪਜਾਉ ਧਰਤੀ ਵੇਖ ਕੇ ਲਾਲਚ ਆ ਗਿਆ। ਜਿਸਦੇ ਫਲਸਰੂਪ ਰੰਧਾਵਿਆਂ ਤੇ ਬਲਾਂ ਵਿਚਕਾਰ ਲੜਾਈ ਹੋਈ। ਇੱਕ ਬਾਬਾ ਠਕੱਰ ਨੇ 160 ਰੰਧਾਵਿਆਂ ਨੂੰ ਸ਼ਹੀਦ ਕੀਤਾ ਅਤੇ ਉਸਦਾ ਸਿਰ ਬੁਤਾਲੇ ਡਿੱਗਾ। ਪਿੰਡ ਬੁਤਾਲਾ ਵਿੱਚ ਬਾਬਾ ਠਕਰ ਦੀ ਸਮਾਧ ਬਣੀ ਹੋਈ ਹੈ। ਬੱਲਾਂ ਦਾ ਕਬਜ਼ਾ ਪਿੰਡ ਤੇ ਹੋ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ