ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਖੇਮ ਕਰਨ

ਖੇਮ ਕਰਨ ਪਿੰਡ ਦਾ ਇਤਿਹਾਸ | Khem Karan Village History

ਸਥਿਤੀ :

ਖੇਮ ਕਰਨ, ਜਿਲ੍ਹਾ ਤਰਨਤਾਰਨ ਦੀ ਇੱਕ ਸੱਬ ਤਹਿਸੀਲ ਹੈ। ਰੇਲ ਰਾਹੀਂ ਅੰਮ੍ਰਿਤਸਰ ਤੋਂ 78 ਕਿਲੋਮੀਟਰ ਦੂਰ ਹੈ ਅਤੇ ਪੱਟੀ ਤੋਂ 34 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਖੇਮਕਰਨ ਬਹੁਤ ਪੁਰਾਣਾ ਪਿੰਡ ਹੈ ਅਤੇ ਇਸ ਦਾ ਪਿਛੋਕੜ ਬਾਬੇ ਖੇਮੇ ਨਾਲ ਜੁੜਿਆ ਹੈ ਜਿਸ ਤੋਂ ਪਿੰਡ ਦਾ ਨਾਂ ਪਿਆ। ਇਸ ਪਿੰਡ ਵਿੱਚ ਕੰਬੋਜ ਬਰਾਦਰੀ ਦਾ ਬੋਲ ਬਾਲਾ ਹੈ। ਪਿੰਡ ਵਿੱਚ ਚਾਰ ਗੁਰਦੁਆਰੇ ਅਤੇ ਚਾਰ ਮੰਦਰ ਹਨ ਅਤੇ ਪਿੰਡ ਦੇ ਬਾਹਰ ਸੂਫੀ ਫਕੀਰ ਸ਼ੇਖ ਬ੍ਰਹਮ ਦਾ ਮਕਬਰਾ ਹੈ ਜੋ ਦੋਵੇਂ ਦੇਸ਼ਾਂ ਦਾ ਸਾਂਝਾ ਪੀਰ ਹੈ। ਇੱਥੇ ਦੋਹਾਂ ਦੇਸ਼ਾਂ ਦੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ।

ਸਰਹੱਦ ਤੇ ਹੋਣ ਕਰਕੇ ਭਾਰਤ ਪਾਕਿਸਤਾਨ ਵਿਚਕਾਰ ਹੋਈਆਂ ਦੋਹਾਂ ਜੰਗਾਂ ਵਿੱਚ ਖੇਮ ਕਰਨ ਉਜੜ ਗਿਆ ਸੀ, ਜਿਸ ਨੂੰ ਲੋਕ ਅੱਜ ਤੱਕ ਭੁੱਲੇ ਨਹੀਂ ਹਨ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!