ਗੱਗੂ ਬੂਆ
ਸਥਿਤੀ :
ਤਹਿਸੀਲ ਤਰਨ ਤਾਰਨ ਦਾ ਪਿੰਡ ਗੱਗੂ ਬੂਆ, ਅੰਮ੍ਰਿਤਸਰ – ਭਿੱਖੀ ਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨ ਤਾਰਨ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇੱਕ ਇਤਿਹਾਸਕ ਪਿੰਡ ਹੈ ਜਿਸ ਦੇ ਵੱਸਣ ਕਾਲ ਅਤੇ ਨਾਮਕਰਨ ਬਾਰੇ ਕੁਝ ਪਤਾ ਨਹੀਂ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਪਿਪਲੀ ਸਾਹਿਬ ਦੀ ਲੜਾਈ ਪਿੱਛੋਂ ਬੀਬੀ ਵੀਰੋ ਦਾ ਵਿਆਹ ਕਰਕੇ ਪਿੰਡ ਗੱਗੂ ਬੂਆ ਆਏ ਸਨ। ਇੱਕ ਔਰਤ ਧਰਮ ਕੌਰ ਨੇ ਉਹਨਾਂ ਕੋਲੋਂ ਪੁੱਤਰ ਦੀ ਦਾਤ ਮੰਗੀ ਤਾਂ ਉਹਨਾਂ ਦੀ ਬਖਸ਼ਿਸ਼ ਨਾਲ ਬਾਬਾ ਵੀਰ ਸਿੰਘ ਜੀ ਦਾ ਜਨਮ ਇਸ ਪਿੰਡ ਵਿੱਚ ਹੋਇਆ। ਬਾਬਾ ਵੀਰ ਸਿੰਘ ਇੱਕ ਭਗਤ, ਧਰਮ ਪ੍ਰਚਾਰਕ ਅਤੇ ਫੌਜੀ ਜਰਨੈਲ ਸਨ। ਉਹਨਾਂ ਦੇ 360 ਤੋਂ ਵੱਧ ਗੁਰਦੁਆਰੇ ਹਨ। ਪਿੰਡ ਵਿੱਚ ਬਾਬਾ ਵੀਰ ਸਿੰਘ ਦਾ ਜਨਮ ਅਸਥਾਨ ਗੁਰਦੁਆਰਾ ਅਤੇ ਗੁਰਦੁਆਰਾ ਦਮਦਮਾ ਸਾਹਿਬ ਹੈ। ਦੰਦੂ ਰਾਮ ਅਤੇ ਬਾਬਾ ਸਿੱਧ ਦੀਆਂ ਸਮਾਧਾਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ