ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਦਦੇਹਰ ਸਾਹਿਬ

ਦਦੇਹਰ ਸਾਹਿਬ ਪਿੰਡ ਦਾ ਇਤਿਹਾਸ | Dedehar Sahib Village History

ਸਥਿਤੀ  :

ਤਹਿਸੀਲ ਤਰਨਤਾਰਨ ਦਾ ਪਿੰਡ ਦਦੇਹਰ ਸਾਹਿਬ, ਤਰਨਤਾਰਨ-ਹਰੀਕੇ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 29 ਕਿਲੋਮੀਟਰ ਦੂਰ ਹੈ

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਇੱਥੇ ਮਾਲਵੇ ਤੋਂ ਸੰਧੂ ਗੋਤ ਦੇ ਚਾਚਾ ਭਤੀਜਾ ਆਏ ਅਤੇ ਪਿੰਡ ਦੇ ਥੇਹ ਤੇ ਮੋੜੀ ਗੱਡੀ। ਪਾਣੀ ਦੀ ਭਾਲ ਵਿੱਚ ਉਹ ਜੋਗੀ ਦੇ ਡੇਰੇ ਤੇ ਪੁੱਜੇ ਜਿਸ ਨੇ ਦੋਹਾਂ ਨੂੰ ਵੱਖਰੇ ਵੱਖਰੇ ਪਿੰਡ ਵਸਾਉਣ ਲਈ ਕਿਹਾ। ਉਸਨੇ ਆਪਣਾ ਘੋੜਾ ਦਿੱਤਾ ਤਾ ਜੋ ਸਵੇਰੇ ਉਠ ਕੇ ਦੋਵੇਂ ਆਪਣੀ ਆਪਣੀ ਜ਼ਮੀਨ ਵੱਲ ਲੈਣ। ਇਸ ਪਿੰਡ ਦੀ ਜ਼ਮੀਨ ਚਾਚੇ (ਦਦੇਹਰ) ਨੇ ਵਲੀ ਅਤੇ ਇਸ ਦਾ ਨਾਂ ਦਦੇਹਰ ਪੈ ਗਿਆ। ਇਸ ਪਿੰਡ ਦੇ ਨਾਲ ਨਾਲ 22 ਪਿੰਡ ਸੰਧੂਆਂ ਦੇ ਹਨ। ਸੰਧੂਆਂ ਦਾ ਮੁੱਢ ਇੱਥੇ ਦਦੇਹਰ ਤੋਂ ਬੱਝਾ ਜੋ ਬਾਅਦ ਵਿੱਚ ਇਤਿਹਾਸਕ ਗੁਰਦੁਆਰਿਆਂ ਕਰਕੇ ‘ਦਦੇਹਰ

ਸਾਹਿਬ’ ਅਖਵਾਉਣ ਲੱਗ ਪਿਆ। ਇਸ ਪਿੰਡ ਵਿੱਚ ਦੋ ਇਤਿਹਾਸਕ ਗੁਰਦੁਆਰਿਆਂ ਤੋਂ ਇਲਾਵਾ ਇੱਕ ਪੀਰ ਦੀ ਜਗ੍ਹਾ ਹੈ। ਗ਼ਦਰੀ ਬਾਬਾ ਵਿਸਾਖਾ ਸਿੰਘ ਜੀ ਦਾ ਇਹ ਜੱਦੀ ਪਿੰਡ ਹੈ । ਬਾਬਾ ਜੀ ਨੇ ਅੰਗ੍ਰੇਜ਼ਾਂ ਖਿਲਾਫ ਸਾਰੀ ਉਮਰ ਜਦੋਂ ਜਹਿਦ ‘ਤੇ ਜੇਲ੍ਹ ਯਾਤਰਾ ਕੀਤੀ ਅਤੇ ਆਪਣੀ ਜਾਇਦਾਦ ਜ਼ਬਤ ਕਰਵਾ ਲਈ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!