ਸਹਾਰਨ ਗੋਤ ਦਾ ਇਤਿਹਾਸ | Saharn Goat History |

ਇਸ ਬੰਸ ਦਾ ਮੋਢੀ ਭੱਟੀ ਰਾਉ ਸੀ। ਭੱਟੀ ਰਾਉ ਦੇ ਦੋ ਪੁੱਤਰ ਮਸੂਰ ਰਾਉ ਤੇ ਮੰਗਲ ਰਾਉ ਸੀ । ਮਸੂਰ ਰਾਉ ਦੇ ਵੀ ਅੱਗੋਂ ਦੋ ਹੀ ਪੁੱਤਰ ਅਭੈ ਰਾਊ ਤੇ ਸਾਰਨ ਰਾਊ ਸਨ । ਸਾਰਨ ਰਾਉ ਦੀ ਆਪਣੇ ਭਰਾ ਨਾਲ ਅਣਬਨ ਹੋ ਗਈ। ਉਹ ਤੇ ਉਸਦੇ ਪੁੱਤਰ ਕਿਸੇ ਹੋਰ ਥਾਂਹ ਜਾਕੇ ਖੇਤੀ ਕਰਨ ਲੱਗ ਪਏ। ਇਸ ਤਰ੍ਹਾਂ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਸਾਰਨ ਰਾਉ ਦੀ ਬੰਸ ਦੇ ਜੱਟਾਂ ਨੂੰ ਸਹਾਰਨ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਹਾਰਨ, ਗੋਦਾਰਾ, ਪੂੰਨੀਆ, ਮਾਹਲ, ਸਿਆਗ ਤੇ ਬੈਹਣੀਵਾਲ ਜੱਟਾਂ ਦਾ ਭੱਟਨੇਰ ਦੇ ਇਲਾਕੇ ਵਿੱਚ ਬੋਲਬਾਲਾ ਸੀ। ਭੱਟੀ ਲੋਕ ਸਾਰੇ ਭੱਟਨੇਰ ਵਿੱਚ ਫੈਲੇ ਹੋਏ ਸਨ । ਘੱਗਰ ਨੂੰ ਪਾਰ ਕਰਕੇ ਘੱਗਰ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਵਿੱਚ ਵੀ ਪਹੁੰਚ ਰਹੇ ਸਨ। ਪੰਜਾਬ ਦੇ ਪੁਰਾਣੇ ਵਸਨੀਕਾਂ ਨਾਲ ਭੱਟੀਆਂ ਦੀਆਂ ਕਈ ਵਾਰ ਲੜਾਈਆਂ ਵੀ ਹੋ ਜਾਂਦੀਆਂ ਸਨ । ਸਹਾਰਨ ਜੱਟ, ਪੰਜਾਬ ਵਿੱਚ ਪਹਿਲਾਂ ਘੱਗਰ ਨਦੀ ਪਾਰ ਕਰਕੇ ਬਠਿੰਡੇ ਦੇ ਖੇਤਰ ਪੱਕਾ ਪੱਥਰਾਲਾ ਵਿੱਚ ਹੀ ਆਬਾਦ ਹੋਏ। ਇਹ ਸਰਾਂਵਾਂ ਨੂੰ ਵੀ ਆਪਣਾ ਭਾਈਚਾਰਾ ਸਮਝਦੇ ਹਨ। ਪੰਜਾਬ ਵਿੱਚ ਸਹਾਰਨਾਂ ਦੀ ਗਿਣਤੀ ਸਰਾਵਾਂ ਤੋਂ ਕਾਫੀ ਘੱਟ ਹੈ। ਬਠਿੰਡੇ ਜ਼ਿਲ੍ਹੇ ਵਿੱਚ ਸਹਾਰਨਾ ਦੇ 10 ਪਿੰਡ ਹਨ। ਪੰਜਾਬ ਵਿੱਚ ਬਹੁਤੇ ਸਹਾਰਨਾ ਦਾ ਪਿਛੋਕੜ ਪੱਕ ਪਥਰਾਲਾ ਹੀ ਹੈ। ਇਹ ਬਹੁਤੇ ਮਾਲਵੇ ਵਿੱਚ ਹੀ ਹਨ। ਪੰਜਾਬ ਦੇ ਸਹਾਰਨ ਜੱਟ ਸਾਰੇ ਹੀ ਜੱਟ ਸਿੱਖ ਹਨ।

ਸਹਾਰਨ ਗੋਤ ਦਾ ਇਤਿਹਾਸ | Saharn Goat History |

 

ਉੱਤਰ ਪ੍ਰਦੇਸ਼, ਹਰਿਆਣੇ ਤੇ ਰਾਜਸਤਾਨ ਵਿੱਚ ਵੀ ਸਹਾਰਨ ਗੋਤ ਦੇ ਜੱਟ ਕਾਫੀ ਹਨ। ਇਹ ਬਹੁਤੇ ਹਿੰਦੂ ਜਾਟ ਹੀ ਹਨ। ਕਿਸੇ ਸਮੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਖੇਤਰ ਵਿੱਚ ਵੀ ਇਨ੍ਹਾਂ ਦਾ ਕਬਜ਼ਾ ਸੀ। ਹਰਿਆਣੇ ਤੇ ਰਾਜਸਤਾਨ ਦੇ ਸਹਾਰਨ ਹਿੰਦੂ ਜਾਟ, ਪੰਜਾਬ ਦੇ ਸਹਾਰਨ ਜੱਟ ਸਿੱਖਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਵਾਂਗ ਸਮਝਦੇ ਹਨ। ਹੋਰ ਜੱਟਾਂ ਵਾਂਗ ਸਹਾਰਨ ਵੀ ਅਖੜ ਹੁੰਦੇ ਹਨ ਪਰ ਕਿਸਾਨ ਬਹੁਤ ਵਧੀਆ ਹੁੰਦੇ ਹਨ। ਕਿਸੇ ਸਮੇਂ ਭੱਟਨੇਰ ‘ ਖੇਤਰ ਵਿੱਚ ਸਹਾਰਨਾ ਦਾ 300 ਪਿੰਡਾਂ ਤੇ ਕਬਜ਼ਾ ਸੀ। ਹੁਣ ਵੀ ਸਰਦਾਰ ਸ਼ਹਿਰ ਖੇਤਰ ਵਿੱਚ ਸਹਾਰਨਾ ਦੇ 90 ਪਿੰਡ ਹਨ। ਹਿਸਾਰ ਜ਼ਿਲ੍ਹੇ ਵਿੱਚ 25 ਪਿੰਡ ਸਹਾਰਨਾ ਦੇ ਹੀ ਹਨ। ਉੱਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਖੇਤਰ ਵਿੱਚ ਸਾਰਨਾ ਦੇ ਕੁਝ ਪਿੰਡ ਹਨ। ਇਹ ਹਿੰਦੂ ਜਾਟ ਹਨ। ਕੁਝ ਸਾਰਨ ਜੱਟ ਜੈਨੀ ਵੀ ਹਨ। ਬਹੁਤੇ ਸਹਾਰਨ ਜੱਟ ਖਾੜਕੂ ਹੀ ਹਨ। ਸਾਰਨ ਉੱਘਾ ਤੇ ਵੱਡਾ ਗੋਤ ਹੈ।

ਸਹਾਰਨ ਗੋਤ ਦਾ ਇਤਿਹਾਸ | Saharn Goat History |

 

 

Leave a Comment