ਪੰਜਵੜ
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਪੰਜਵੜ, ਤਰਨਤਾਰਨ-ਭਿੱਖੀਵਿੰਡ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੰਜਾਂ ਵਾੜਿਆ ਵਿੱਚ ਵੰਡਿਆ ਹੋਣ ਕਰਕੇ ‘ਪੰਜਵੜ’ ਪ੍ਰਚਲਤ ਹੋ ਗਿਆ ਹੈ। ਪਿੰਡ ਦੇ ਪੁਰਾਣੇ ਲੋਕ ਪੰਜ ਥਾਵਾਂ ਤੇ ਆਪਣਾ ਡੇਰਾ ਲਾ ਕੇ ਬਹਿ ਗਏ ਅਤੇ ਇਹਨਾਂ ਦੇ ਪਰਿਵਾਰ ਵਧਦੇ ਗਏ ਅਤੇ ਵਸੋਂ ਵਿੱਚ ਵਾਧਾ ਹੋ ਗਿਆ। ਇਹਨਾਂ ਪੰਜਾਂ ਵਾੜਿਆ ਦੇ ਸਮੂਹ ਦਾ ਪਿੰਡ ਪੰਜਵੜ ਬਣ ਗਿਆ। ਇਹਨਾਂ ਪੰਜਾਂ ਵਾੜਿਆ ਦੇ ਨਾਂ ਹਨ-ਪੰਜਵੜ ਕਲਾਂ, ਪੰਜਵੜ ਖੁਰਦ, ਭੋਜੜਵਾਲ, ਹੀਰਾਪੁਰ ਅਤੇ ਮਝੂਪੁਰ। ਇਹ ਪਿੰਡ ਸ. ਗੁਰਦਿਆਲ ਸਿੰਘ ਢਿੱਲੋਂ ਦਾ ਜੱਦੀ ਪਿੰਡ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ