ਸੰਘੇੜਾ ਗੋਤ ਦਾ ਇਤਿਹਾਸ | Sanghera Goat History |

ਇਸ ਗੋਤ ਦਾ ਵੱਡੇਰਾ ਸੰਘੇੜਾ ਸੀ। ਇਨ੍ਹਾਂ ਦਾ ਵੱਡੇਰਾ ਪਹਿਲਾਂ ਲੁਧਿਆਣੇ ਵਿੱਚ ਹੀ ਆਬਾਦ ਹੋਇਆ ਸੀ। ਮਹਿਮੂਦ ਗਜ਼ਨਵੀ ਨੇ ਭਾਰਤ ਤੇ ਲਗਭਗ 17 ਹਮਲੇ ਕੀਤੇ। ਲੋਕਾਂ ਨੂੰ ਲੁੱਟਿਆ ਤੇ ਜੜੋਂ ਪੁੱਟਿਆ। ਮਹਿਮੂਦ ਗੱਜ਼ਨਵੀ ਦੇ ਸਮੇਂ ਗਿਆਰ੍ਹਵੀਂ ਸਦੀ ਵਿੱਚ ਪੰਜਾਬ ਵਿੱਚ ਕਈ ਉਪਜਾਤੀਆਂ ਬਾਹਰੋਂ ਆਈਆਂ। ਸੰਘੇੜੇ ਗੋਤ ਦੇ ਲੋਕ ਵੀ ਲੁਧਿਆਣੇ ਦੇ ਖੇਤਰ ਵਿੱਚ ਕਾਫੀ ਹਨ। ਲੁਧਿਆਣੇ ਵਿੱਚ ਸਹੌਲੀ ਪਿੰਡ ਸੰਘੇੜਿਆਂ ਦਾ ਪ੍ਰਸਿੱਧ ਪਿੰਡ ਹੈ। ਸੰਘੇੜੇ ਵੀ ਬਾਹਰੋਂ ਹੀ ਆਏ ਸਨ। ਸੰਘੇੜੇ ਵਿਆਹ ਵੇਲੇ ਜੰਡੀ ਵੱਢਣ ਦੀ ਰਸਮ ਕਰਦੇ ਸਨ, ਇਹ ਨਵੀਂ ਸੂਈ ਗਊ ਜਾਂ ਮੱਝ ਦਾ ਦੁੱਧ ਵਰਤਨ ਤੋਂ ਪਹਿਲਾਂ ਆਪਣੇ ਜੱਠੇਰੇ ਨੂੰ ਚੜਾਉਂਦੇ ਸਨ । ਪੂਜਾ ਦਾ ਮਾਲ ਬ੍ਰਾਹਮਣ ਨੂੰ ਦਿੰਦੇ ਸਨ। ਸਿੱਖੀ ਧਾਰਨ ਕਰਕੇ ਹੁਣ ਇਹ ਪੁਰਾਣੇ ਰਸਮ ਰਿਵਾਜ ਵੀ ਛੱਡ ਰਹੇ ਹਨ। ਇਨ੍ਹਾਂ ਵਿੱਚ ਵੀ ਜਾਗਿਰਤੀ ਆ ਰਹੀ ਹੈ। ਜ਼ਿਲ੍ਹਾ ਸੰਗਰੂਰ ਤਹਿਸੀਲ ਬਰਨਾਲਾ ਵਿੱਚ ਇਨ੍ਹਾਂ ਦਾ ਇੱਕ ਬਹੁਤ ਵੱਡਾ ਪਿੰਡ ਸੰਘੇੜਾ ਹੈ ਜਿਸ ਵਿੱਚ ਬਹੁਗਿਣਤੀ ਸੰਘੇੜੇ ਜੱਟਾਂ ਦੀ ਹੈ। ਇਸ ਪਿੰਡ ਦੇ ਲੋਕ ਕਾਫੀ ਪੜ੍ਹੇ ਲਿਖੇ ਤੇ ਸਿਆਣੇ ਹਨ। ਲੁਧਿਆਣੇ ਤੋਂ ਕੁਝ ਸੰਘੇੜੇ ਅੱਗੇ ਮਾਝੇ ਵੱਲ ਵੀ ਗਏ ਹਨ। ਅਮ੍ਰਿਤਸਰ ਦੇ ਖੇਤਰ ਵਿੱਚ ਖੋਜਾਲਾ ਪਿੰਡ ਸੰਘੇੜਾ ਗੋਤ ਦਾ ਇੱਕ ਉੱਘਾ ਪਿੰਡ ਹੈ। ਹੋਰ ਵੀ ਕੁਝ ਪਿੰਡ ਹਨ। ਸੰਘੇੜਾ ਪੰਜਾਬ ਦੇ ਜੱਟਾਂ ਦਾ ਇੱਕ ਬਹੁਤ ਹੀ ਛੋਟਾ ਜਿਹਾ ਗੋਤ ਹੈ। ਮਹਾਂਭਾਰਤ ਦੇ ਸਮੇਂ ਇਨ੍ਹਾਂ ਦੀ ਅਰਜਨ ਨਾਲ ਵੀ ਟੱਕਰ ਹੋ ਗਈ ਸੀ। ਉਸ ਸਮੇਂ ਇਨ੍ਹਾਂ ਦਾ ਨਾਮ ਸੰਕੇਟਾ ਪ੍ਰਚਲਤ ਸੀ।

ਸੰਘੇੜਾ ਗੋਤ ਦਾ ਇਤਿਹਾਸ | Sanghera Goat History |

ਦੁਆਬੇ ਦਾ ਪ੍ਰਸਿੱਧ ਸ਼ਹਿਰ ਫਿਲੌਰ ਸੰਘੇੜੇ ਫੁੱਲ ਨੇ ਹੀ ਆਬਾਦ ਕੀਤਾ ਸੀ। ਇਸ ਦਾ ਪਹਿਲਾ ਨਾਮ ਫੁੱਲਪੁਰ ਸੀ। ਇਸ ਦੇ ਭਰਾ ਨੇ ਨਗਰ ਪਿੰਡ ਵਸਾਇਆ ਸੀ। ਨਾਰੂ ਰਾਜਪੂਤਾਂ ਨੇ ਇਸ ਪਿੰਡ ਦੇ ਜ਼ਬਰੀ ਕਬਜ਼ਾ ਕਰ ਲਿਆ। ਆਖਰ ਸੰਘੇੜੇ ਜੱਟਾਂ ਨੂੰ ਇਹ ਪਿੰਡ ਛੱਡਣਾ ਪਿਆ। ਸੰਘੇੜੇ ਹੋਰ ਅੱਗੇ ਚਲੇ ਗਏ।

ਸੰਘੇੜਾ ਗੋਤ ਦਾ ਇਤਿਹਾਸ | Sanghera Goat History |

 

Leave a Comment

error: Content is protected !!