ਖਰਲ ਕਲਾਂ
ਸਥਿਤੀ :
ਤਹਿਸੀਲ ਜਲੰਧਰ ਦਾ ਇਹ ਪਿੰਡ ਖਰਲ ਕਲਾਂ, ਜਲੰਧਰ-ਪਠਾਨਕੋਟ ਸੜਕ ਤੋਂ 1 ਕਿਲੋ ਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੋਲਾਗ ਤੋਂ 1 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਖਰਲ ਗੋਤ ਦੇ ਮੁਸਲਮਾਨਾਂ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ। ਇਹ ਮੁਸਲਮਾਨ ਦੋ ਭਰਾ ਸਨ ਵੱਡੇ ਦੇ ਨਾਂ ‘ਤੇ ਪਿੰਡ ‘ਖਰਲ ਕਲਾਂ’ ਅਤੇ ਛੋਟੇ ਦੇ ਨਾਂ ‘ਤੇ ਪਿੰਡ ‘ਖਰਲ ਖੁਰਦ’ (ਜਿਲ੍ਹਾ ਹੁਸ਼ਿਆਰਪੁਰ) ਵਿੱਚ ਵੱਸਿਆ ਹੋਇਆ ਹੈ। ਇਸ ਤਰ੍ਹਾਂ ‘ਖਰਲ ਕਲਾਂ’ ਜਲੰਧਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ। ਬਜ਼ੁਰਗ ਦਸਦੇ ਹਨ ਕਿ ਇੱਥੋਂ ਦੇ ਅਸਲੀ ਵਸਨੀਕ ਮੁਸਲਮਾਨ ਸਨ ਅਤੇ ਬਾਕੀ ਲੋਕ 1947 ਦੇ ਬਟਵਾਰੇ ਵੇਲੇ ਪਾਕਿਸਤਾਨ ਤੋਂ ਆ ਕੇ ਇੱਥੇ ਵੱਸੇ ਹਨ। ਸਿੱਖ ਰਾਜ ਦੀ ਚੜ੍ਹਤ ਸਮੇਂ ਇੱਥੇ ਇੱਕ ਵੱਡੇ ਆਕਾਰ ਦਾ ਕਿਲ੍ਹਾ ਹੁੰਦਾ ਸੀ। ਇਸ ਵਿੱਚ ਪਿੰਡ ਘੋੜੇਬਾਹ (ਜਿਲ੍ਹਾ ਹਸ਼ਿਆਰਪੁਰ) ਦੇ ਜਗੀਰਦਾਰ ਰਿਹਾ ਕਰਦੇ ਸਨ । ਹੁਣ ਇਸ ਕਿਲ੍ਹੇ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਿਹਾ। ਪਿੰਡ ਵਿੱਚ ਜ਼ਿਆਦਾ ਅਬਾਦੀ ਸੈਣੀਆਂ ਦੀ ਹੈ। ਪਿੰਡ ਵਾਲਿਆਂ ਆਪਣੀ ਹਿੰਮਤ ਨਾਲ ਪਿੰਡ ਵਿੱਚ ਜੰਗਲ ਸਾਫ ਕਰਕੇ ਸਕੂਲ ਬਣਾਇਆ ਹੈ ਜਿਸ ਨੂੰ ਬਾਅਦ ਵਿੱਚ ਸਰਕਾਰ ਵਲੋਂ ਮਾਨਤਾ ਮਿਲੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ