ਹਜ਼ਾਰਾ
ਸਥਿਤੀ :
ਜਲੰਧਰ ਤਹਿਸੀਲ ਦਾ ਪਿੰਡ ਹਜ਼ਾਰਾ ਜਲੰਧਰ-ਹੁਸ਼ਿਆਰਪੁਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਜਲੰਧਰ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਜ਼ਦੀਕ ਇੱਕ ਪਿੰਡ ਸ਼ੇਖਾਂ ਸੀ, ਜਿੱਥੇ ਇੱਕ ਤਪਸਵੀ ਸੰਤ ਰਣ ਸਿੰਘ ਦਾ ਡੇਰਾ ਸੀ। ਉਹਨਾਂ ਦੇ ਦਰਸ਼ਨਾਂ ਲਈ ਲੋਕ ਦੂਰੋਂ ਦੂਰੋਂ ਆਉਂਦੇ ਅਤੇ ਫੇਰ ਵਾਪਸ ਚਲੇ ਜਾਂਦੇ ਸਨ। ਉਹਨਾਂ ਇੱਕ ਦਿਨ ਸੰਗਤਾਂ ਨੂੰ ਕਿਹਾ ਕਿ ਇੱਥੇ ਵੱਸੋ ਹਜ਼ਾਰਾਂ ਹੋ ਜਾਓਗੇ। ਸੰਗਤਾਂ ਨੇ ਉਹਨਾਂ ਦਾ ਹੁਕਮ ਮੰਨਿਆ ਅਤੇ ਇਸ ਥਾਂ ਤੇ ਵੱਸਣਾ ਸ਼ੁਰੂ ਕਰ ਦਿੱਤਾ ਅਤੇ ਬੇਅਬਾਦ ਥਾਂ ਪਿੰਡ ਦਾ ਰੂਪ ਧਾਰਨ ਕਰ ਗਈ ਜਿਸ ਦਾ ਨਾਂ ਹੀ ‘ਹਜ਼ਾਰਾ’ ਰੱਖਿਆ ਗਿਆ।
ਇਸ ਪਿੰਡ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਇੱਕ ਹਾਈ ਸਕੂਲ ਅਤੇ ਇੱਕ ਗੁਰਦੁਆਰਾ ਥੜਾ ਸਾਹਿਬ ਹੈ। ਇਸ ਗੁਰਦੁਆਰੇ ਦੇ ਨਾਂ ਨਾਲ 70 ਕਨਾਲ ਜ਼ਮੀਨ ਹੈ। ਇੱਥੇ ਇੱਕ ਨਾਂਗੇ ਸੰਤਾਂ ਦਾ ਵੀ ਡੇਰਾ ਹੈ ਇਹ ਡੇਰਾ ਸੰਤ ਗੰਗਾ ਸਿੰਘ ਦਾ ਹੈ ਜਿਹਨਾਂ ਆਪਣੀ ਸਾਰੀ ਜ਼ਮੀਨ ਰਿਸ਼ਤੇਦਾਰਾਂ ਵਿੱਚ ਵੰਡ ਕੇ ਸਿਰਫ ਡੇਰੇ ਲਈ ਹੀ ਜ਼ਮੀਨ ਆਪਣੇ ਪਾਸ ਰੱਖੀ ਅਤੇ 1928 ਵਿੱਚ ਮਹੰਤ ਜਸਵੰਤ ਅਵਧੂਤ ਨੂੰ ਡੇਰੇ ਦਾ ਮਹੱਲ ਨਿਯੁਕਤ ਕੀਤਾ ਗਿਆ। ਮਹੰਤ ਅਵਧੂਤ ਗੁਰੂ ਗ੍ਰੰਥ ਸਾਵੰਤ ਅਵਧਤਾ ਕਰਦੇ ਸਨ ਤੇ ਵੀ ਸੰਤ ਗੰਗਾ ਸਿੰਘ ਨੂੰ ਮੰਨਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ