ਗੋਪਾਲਪੁਰ ਬਿਧੀਪੁਰ

ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਬਿਧੀਪੁਰ ਜਲੰਧਰ-ਕਰਤਾਰਪੁਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸੂਰਾ ਨਸੀ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾ ਗੋਪਾਲਪੁਰ ਸੀ ਜੋ ਬਾਅਦ ਵਿੱਚ ਬਿਧੀਪੁਰ ਦੇ ਨਾਂ ਨਾਲ ਮਸ਼ਹੂਰ ਹੋਇਆ। ਗੁਰੂ ਹਰਿਗੋਬਿੰਦ ਜੀ ਕਰਤਾਰਪੁਰ ਵਿੱਚ ਪੈਂਦੇ ਖਾਂ ਨੂੰ ਮਾਰ ਕੇ ਜਦ ਇਸ ਪਿੰਡ ਵਿੱਚ ਆਏ ਤਾਂ ਇੱਥੇ ਕਿੱਲੇ ਨਾਲ ਘੋੜਾ ਬੰਨ ਕੇ ਅਰਾਮ ਕੀਤਾ ਅਤੇ ਬਾਅਦ ਵਿੱਚ ਕਿੱਲਾ ਬੇਰੀ ਦੀ ਸ਼ਕਲ ਵਿੱਚ ਉੱਗਿਆ ਜੋ ਅਜੇ ਵੀ ਮੌਜੂਦ ਹੈ। ਕਿਹਾ ਜਾਂਦਾ ਹੈ ਕਿ ਬਿਧੀਚੰਦ ਜਦੋਂ ਲਾਹੌਰ ਤੋਂ ਦੁਸ਼ਾਲੇ ਲੈ ਕੇ ਕਰਤਾਰਪੁਰ ਪੁੱਜਿਆ ਤਾਂ ਨਿਸ਼ਾਨ ਸਾਹਿਬ ਲਹਿਰਾਉਣ ਵਾਸਤੇ ਕੋਈ ਉੱਚੀ ਚੀਜ਼ ਦੀ ਲੋੜ ਸੀ ਜੋ ਬਿਧੀਚੰਦ ਇਸ ਪਿੰਡ ਵਿਚੋਂ ਟਾਹਲੀ ਆਪ ਕੱਟਕੇ ਆਪਣੇ ਮੋਢਿਆਂ ‘ਤੇ ਲੈ ਕੇ ਕਰਤਾਰਪੁਰ ਪੁੱਜਾ ਅਤੇ ਗੁਰੂ ਜੀ ਨੇ ਬਿਧੀਚੰਦ ਨੂੰ ਇਹ ਪਿੰਡ ਜਾਗੀਰ ਵਿੱਚ ਦੇ ਦਿੱਤਾ। ਇਸ ਪਿੰਡ ਦਾ ਨਾਂ ਸਰਕਾਰੀ ਕਾਗਜ਼ਾ ਵਿੱਚ ਗੁਪਾਲਪੁਰ-ਬਿਧੀਪੁਰ ਹੈ।
ਇਸੇ ਪਿੰਡ ਦੇ ਮਿਲਖਾ ਸਿੰਘ ਸਨ ਜਿਨ੍ਹਾਂ ਦੀ ਅਗਵਾਈ ਹੇਠ ਜੈਤੋ ਦਾ ਮੋਰਚਾ ਲਗਾਇਆ ਗਿਆ ਅਤੇ ਗੁਰੂ ਕੇ ਬਾਗ ਵਿੱਚ ਵੀ ਇਹਨਾਂ ਨੂੰ ਕਾਫੀ ਸੱਟਾਂ ਲੱਗੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ