ਚੱਕ ਮੁਗਲਾਣੀ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਚੱਕ ਮੁਗਲਾਣੀ, ਨਕੋਦਰ-ਫਗਵਾੜਾ ਸੜਕ ਤੇ ਸਥਿਤ, ਨਕੋਦਰ ਰੇਲਵੇ ਸਟੇਸ਼ਨ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਹ ਪਿੰਡ ਨਵਾਬ ਦੌਲਤ ਖਾਂ ਦੇ ਭਰਾ ਦਾ ਸੀ। ਇਸ ਪਿੰਡ ਦੀ ਥਾਂ ਘਣਾ ਜੰਗਲ ਸੀ, ਇਹ ਇਸ ਵਿੱਚ ਆ ਕੇ ਰੁਕਿਆ। ਸ਼ੰਕਰ ਪਿੰਡ ਦੇ ਤੱਖਰ ਖਾਨਦਾਨ ਤੋਂ ਜ਼ਮੀਨ ਮੁੱਲ ਲੈ ਕੇ ਆਪਣਾ ਪਿੰਡ ਵਸਾਇਆ। ਇਹ ਆਪ ਸਿੱਜਤ ਖਾਨਦਾਨ ਦਾ ਸੀ ਤੇ ਇਸਦੀ ਘਰਵਾਲੀ ਮੁਗਲਾਣੀ ਸੀ। ਇਸ ਨੇ ਆਪਣੀ ਘਰਵਾਲੀ ਦੇ ਨਾਂ ਤੇ ਪਿੰਡ ਦਾ ਨਾਂ ਚੱਕ ਮੁਗਲਾਣੀ ਰੱਖ ਦਿੱਤਾ।
ਇਕ ਵਾਰੀ ਮਹਾਰਾਜਾ ਰਣਜੀਤ ਸਿੰਘ ਇੱਥੇ ਆਏ। ਉਨ੍ਹਾਂ ਨੇ ਨਵਾਬ ਦੌਲਤ ਖਾਂ ਦੀ ਪ੍ਰੀਖਿਆ ਲਈ। ਇਹ ਇੱਕ ਵੱਡਾ ਸਾਰਾ ਤੰਦੂਰ ਬਣਾ ਕੇ ਉਸ ਵਿੱਚ 16 ਪਹਿਰ ਬੈਠਾ ਰਿਹਾ ਤੇ ਫੇਰ ਜਿੰਦਾ ਨਿਕਲਿਆ। ਆਪਣੇ ਹੱਥੀ ਆਪਣੀ ਯਾਦਗਾਰ ਤੇ ਲਿਖ ਕੇ ਛੱਡ ਗਿਆ ਕਿ “ਸਿੱਜਤ ਕਹਾਉਣਾ ਸੌਖਾ ਨਹੀਂ ਜੇਕਰ ਹੋਵੇ ਤਾਂ ਅਸਲ ਹੈ ਤਾਂ ਕਹਾਵੇ”, ਉਸਦੀ ਯਾਦ ਵਿੱਚ ਰੋਜ਼ਾ ਅੱਜ ਵੀ ਕਾਇਮ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ