ਸਿੰਘਪੁਰ ਬੇਟ ਪਿੰਡ ਦਾ ਇਤਿਹਾਸ | Singhpur Bet Village History

ਸਿੰਘਪੁਰ ਬੇਟ

ਸਿੰਘਪੁਰ ਬੇਟ ਪਿੰਡ ਦਾ ਇਤਿਹਾਸ | Singhpur Bet Village History

ਸਥਿਤੀ :

ਤਹਿਸੀਲ ਨਕੋਦਰ ਦਾ ਇਹ ਪਿੰਡ ਸਿੰਘਪੁਰ ਬੇਟ ਨਕੋਦਰ-ਮਹਿਤਪੁਰ ਸੜਕ ਤੋਂ 6 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ:

ਤਹਿਸੀਲ ਨਕੋਦਰ ਦਾ ਇਹ ਪਿੰਡ ਦਰਿਆ ਸਤਲੁਜ ਦੇ ਦੱਖਣ ਵਿੱਚ ਸਥਿਤ ਹੈ। ਇੱਥੇ ਇੱਕ ਵਾਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਸਨ। ਉਹ ਇਸ ਦਰਿਆ ਨੂੰ ਪਾਰ ਕਰ ਰਹੇ ਸਨ ਕਿ ਰਾਤ ਪੈ ਗਈ। ਗੁਰੂ ਜੀ ਨੇ ਦਰਿਆ ਸਤਲੁਜ ਦੇ ਕੰਢੇ ਵਸਦੇ ਲੋਕਾਂ ਦੀ ਸੇਵਾ ਕਬੂਲੀ ਅਤੇ ਵਰ ਦਿੱਤਾ ਕਿ ਤੁਸੀਂ ਆਬਾਦ ਤੇ ਸਦਾ ਨੌ ਨਿਹਾਲ ਰਹੋਗੇ। ਇਹ ਪਿੰਡ ਦਰਿਆ ਸਤਲੁਜ ਦੇ ਮੁਹਾਨੇ ਦੇ ਉੱਪਰ ਹੈ। ਉੱਚੀ-ਨੀਵੀਂ ਥਾਂ ਤੇ ਵੱਸਿਆ ਇਹ ਪਿੰਡ ਇੱਕ ਵਾਰੀ ਦਰਿਆ ਦੀ ਲਪੇਟ ਵਿੱਚ ਆ ਗਿਆ ਜਦੋਂ ਦਰਿਆ ਦਾ ਮੋੜ ਪਿੰਡ ਵੱਲ ਹੋ ਗਿਆ ਸੀ ਅਤੇ ਸਾਰਾ ਪਿੰਡ ਪਾਣੀ ਵਿੱਚ ਡੁੱਬ ਗਿਆ। ਪਿੰਡ ਨਿਵਾਸੀਆਂ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਜੋ ਸੁਣੀ ਗਈ ਤੇ ਪਾਣੀ ਉੱਤਰ ਗਿਆ ਜਿਸ ਥਾਂ ਗੁਰੂ ਜੀ ਪਧਾਰੇ ਸਨ ਉਸ ਥਾਂ ‘ਤੇ ਉਦੋਂ ਪਿੰਡ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਪਰ ਸਮੇਂ ਤੇ ਪਾਣੀ ਦੇ ਵਹਾਅ ਨੇ ਇਸ ਨੂੰ ਖਤਮ ਕਰ ਦਿੱਤਾ।

ਸੰਨ 1890 ਤੱਕ ਇਸ ਗੁਰਦੁਆਰੇ ਦਾ ਪਿੰਡ ਨੂੰ ਪਤਾ ਨਹੀਂ ਲੱਗਾ । ਉਸ ਤੋਂ ਬਾਅਦ ਜਦੋਂ ਕੁਝ ਲੋਕਾਂ ਨੂੰ ਬਾਬਿਆਂ ਪੜਦਾਦਿਆਂ ਤੋਂ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡ ਦੇ ਬਾਹਰਵਾਰ ਫੇਰ ਗੁਰਦੁਆਰਾ ਉਸਾਰਨਾ ਸ਼ੁਰੂ ਕੀਤਾ।

1947 ਦੀ ਵੰਡ ਵੇਲੇ ਇਹ ਪਿੰਡ ਵੀ ਕਤਲੇਆਮ ਦੀ ਲਪੇਟ ਵਿੱਚ ਆ ਗਿਆ.. ਕਿਉਂਕਿ ਇਸ ਪਿੰਡ ਵਿੱਚ ਭਾਰੀ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਸਨ। ਇਹ ਕਿਹਾ ਜਾਂਦਾ ਹੈ ਕਿ ਇੱਕ ਪਠਾਣ ਸਰਦਾਰ ਖਾਨ ਦੇ ਰੋਅਬ ਸਦਕਾ ਇੱਥੋਂ ਦੇ ਹਿੰਦੂ ਸਿੱਖ ਬਚ ਗਏ ਨਹੀਂ ਤਾਂ ਭੂਤਰੇ ਹੋਏ ਪਠਾਣਾਂ ਨੇ ਸਾਰੇ ਪਿੰਡ ਨੂੰ ਛੱਡਣ ਤੋਂ ਪਹਿਲਾਂ ਉਜਾੜ ਕੇ ਜਾਣ ਸੀ। ਬਾਅਦ ਵਿੱਚ ਇਹ ਪਿੰਡ ‘ਗੁਰੂ ਦੇ ਸਿੰਘਾਂ’ ਦਾ ਕਹਾਇਆ ਜੋ ਹੌਲੀ-ਹੌਲੀ ਸਿੰਘਪੁਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਇਹ ਪਿੰਡ ਕਾਫੀ ਗੱਲਾਂ ਵਿੱਚ ਪੱਛੜਿਆ ਪਿੰਡ ਹੈ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!