ਖੀਵਾ
ਸਥਿਤੀ :
ਤਹਿਸੀਲ ਨਕੌਦਰ ਦਾ ਪਿੰਡ ਖੀਵਾ ਨਕੋਦਰ-ਕਪੂਰਥਲਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਿੰਨ ਬ੍ਰਾਹਮਣ ਭਰਾਵਾਂ ਦਾ ਵਸਾਇਆ ਹੋਇਆ ਹੈ। ਤਿੰਨ ਭਰਾ ਖੀਵਾ, ਲੱਧਾ ਅਤੇ ਚੂਹੜ ਸਨ ਜਿਹਨਾਂ ਨੇ ਸ਼ੇਰ ਮਾਰ ਕੇ ਬਹਾਦਰੀ ਦਿਖਾਈ ਅਤੇ ਉਸ ਵੇਲੇ ਦੇ ਹਾਕਮ ਨੇ ਉਹਨਾਂ ਨੂੰ ਘੋੜਾ ਫੇਰ ਕੇ ਜ਼ਮੀਨ ਦੀ ਮਲਕੀਅਤ ਦਿੱਤੀ। ਤਿੰਨ ਭਰਾਵਾਂ ਨੇ ਆਪਣੇ ਆਪਣੇ ਨਾਂ ਤੇ ਖੀਵਾ, ਲੱਧੇ ਵਾਲੀ ਅਤੇ ਚੂਹੜ ਪਿੰਡ ਵਸਾਏ। ਇਹ ਤਿੰਨੋਂ ਪਿੰਡ ਨੇੜੇ ਨੇੜੇ ਹਨ ਅਤੇ ਇਹਨਾਂ ਵਿੱਚ ਮੁੱਖ ਬਰਾਦਰੀ ਬ੍ਰਾਹਮਣਾ ਦੀ ਹੈ ਜੋ ਭਨੋਟ, ਜਾਲਪੋਤ, ਪਾਂਡ ਗੋਤਰਾਂ ਨਾਲ ਸੰਬੰਧ ਰੱਖਦੇ ਹਨ। ਦੂਸਰੀ ਬਰਾਦਰੀ ਬਾਲਮੀਕਿ ਹਨ ਅਤੇ ਤੀਸਰੇ ਜੱਟ ਸਿੱਖ ਜੋ ਪਾਕਿਸਤਾਨ ਬਨਣ ਤੋਂ ਬਾਅਦ ਆਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ