ਦੁਸਾਂਝ ਖੁਰਦ ਪਿੰਡ ਦਾ ਇਤਿਹਾਸ | Dosanjh Khurd Village History

ਦੁਸਾਂਝ ਖੁਰਦ

ਦੁਸਾਂਝ ਖੁਰਦ ਪਿੰਡ ਦਾ ਇਤਿਹਾਸ | Dosanjh Khurd Village History

ਸਥਿਤੀ :

ਤਹਿਸੀਲ ਫਿਲੌਰ ਦਾ ਪਿੰਡ ਦੋਸਾਂਝ ਖੁਰਦ ਫਗਵਾੜਾ-ਮੁਕੰਦਪੁਰ-ਬੰਗਾ ਸੜਕ ਤੇ ਸਥਿਤ ਹੈ ਤੇ ਫਗਵਾੜਾ ਤੋਂ 12 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖੱਟਕੜ ਕਲਾਂ ਇਸ ਪਿੰਡ ਦੇ ਬਿਲਕੁਲ ਨਾਲ ਲਗਦਾ ਹੈ। ਕਹਿੰਦੇ ਹਨ ਪਿੰਡ ਖੱਟਕੜਕਲਾਂ ਦੇ ਇੱਕ ਜ਼ਿਮੀਦਾਰ ਜਿਸਦੀ ਜ਼ਮੀਨ 1300 ਏਕੜ ਸੀ, ਨੇ ਆਪਣੀ ਇਕਲੌਤੀ ਧੀ ਨੂੰ 1000 ਏਕੜ ਜ਼ਮੀਨ ਖੱਟ ਵਿੱਚ ਦੇ ਦਿੱਤੀ ਜੋ ਮਾਝੇ ਦੇ ਟਾਂਗਰਾਂ ਪਿੰਡ ਵਿਆਹੀ ਸੀ। ਉਸ ਲੜਕੀ ਦੇ ਦੋ ਲੜਕੇ ਹੋਏ ਜੋ ਇਸ ਜ਼ਮੀਨ ਵਿੱਚ ਆ ਕੇ ਵੱਸੇ। ਇੱਕ ਆਪਣਾ ਹਿੱਸਾ 500 ਏਕੜ ਲੈ ਕੇ ਖੱਟਕੜ ਕਲਾਂ ਵਿੱਚ ਹੀ ਵੱਸ ਗਿਆ ਅਤੇ ਦੂਸਰੇ ਨੇ 500 ਏਕੜ ਵਿੱਚ ਇਹ ਪਿੰਡ ‘ਦੋਸਾਂਝ ਖੁਰਦ’ ਵਸਾਇਆ। ਦੋਸਾਂਝ ਉਸਦਾ ਗੋਤ ਸੀ। ਉਸ ਦੇ ਚਾਰ ਪੁੱਤਰ ਮਿਰਜ਼ਾ, ਦੂਲੋ, ਤਖਤੂ ਅਤੇ ਗੁਰਦਿੱਤਾ। ਹੋਏ ਜਿਨ੍ਹਾਂ ਤੇ ਚਾਰ ਪੱਤੀਆ ਪਿੰਡ ਵਿੱਚ ਚੱਲ ਰਹੀਆਂ ਹਨ। ਇਹਨਾਂ ਚੋਹਾਂ ਦੀ ਔਲਾਦ ਪਿੰਡ ਵਿੱਚ ਵੱਸ ਰਹੀ ਹੈ।

ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਏ ਜੀ ਇਸ ਪਿੰਡ ਵਿੱਚ ਆਏ ਤੇ ਉਹਨਾਂ ਨੇ ਇੱਕ ਸੌਕੜੇ ਨਾਲ ਗ੍ਰਸਤ ਬੱਚੇ ਨੂੰ ਇੱਕ ਟੋਭੇ ਵਿੱਚ ਨੁਹਾਇਆ ਤੇ ਉਹ ਠੀਕ ਹੋ ਗਿਆ। ਉਸ ਦਿਨ ਤੋਂ ਉਸ ਟੋਭੇ ਦਾ ਨਾਂ ਉੱਗੂ (ਉਗ ਪਿਆ) ਨਿਆਣਾ ਪੈ ਗਿਆ। ਉਸ ਜਗ੍ਹਾ ਤੇ ਗੁਰੂ ਹਰਿ ਰਾਏ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸੁਸ਼ੋਭਿਤ ਹੈ। 1930 ਵਿੱਚ ਸੰਤ ਸੰਤੋਖ ਸਿੰਘ ਇਸ ਪਿੰਡ ਵਿੱਚ ਆਏ ਅਤੇ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਸਿੱਖੀ ਦਾ ਜਜ਼ਬਾ ਉਭਾਰਿਆ। ਉਸ ਵੇਲੇ ਉਤਸ਼ਾਹੀ ਨੌਜਵਾਨ ਡਾ. ਕਰਤਾਰ ਸਿੰਘ ਖਾਕ, ਬਤਨ ਸਿੰਘ ਖਜ਼ਾਨਚੀ ਅਤੇ ਭਾਈ ਪ੍ਰਤਾਪ ਸਿੰਘ ਨੇ ਗੁਰਦੁਆਰਾ ਉਸਾਰਨ ਦਾ ਬੀੜਾ ਚੁੱਕਿਆ।

ਸਿੱਖਾਂ ਦੇ ਰਾਜ ਵੇਲੇ ਇਸ ਪਿੰਡ ਵਿੱਚ ਇੱਕ ਕੱਚਾ ਕਿਲ੍ਹਾ ਸੀ ਜਿਸ ਦਾ ਹੁਣ ਕੋਈ ਨਿਸ਼ਾਨ ਨਹੀ ਰਿਹਾ। ਅਜ਼ਾਦੀ ਸੰਗਰਾਮ ਵੇਲੇ ਇਸ ਪਿੰਡ ਨੇ ਵੀ ਆਪਣਾ ਯੋਗਦਾਨ ਪਾਇਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!