ਮਲਸੀਆ ਪਿੰਡ ਦਾ ਇਤਿਹਾਸ | Masliya Village History

ਮਲਸੀਆ

ਮਲਸੀਆ ਪਿੰਡ ਦਾ ਇਤਿਹਾਸ | Masliya Village History

ਸਥਿਤੀ :

ਤਹਿਸੀਲ ਸ਼ਾਹਕੋਟ ਦਾ ਪਿੰਡ ਮਲਸੀਆਂ ਨਕੋਦਰ – ਲੋਹੀਆ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਹੈ, ਨਕੋਦਰ ਤੋਂ 7 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਅੱਜ ਤੋਂ ਸੱਤ – ਅੱਠ ਸਦੀਆਂ ਪਹਿਲਾਂ ਇਸ ਪਿੰਡ ਦਾ ਮੁੱਢ ਧੀਰ ਨਾਮੀਂ ਇੱਕ ਬਜ਼ੁਰਗ ਦੁਆਰਾ ਬੰਨਿਆ ਗਿਆ ਮੰਨਿਆ ਜਾਂਦਾ ਹੈ। ਇਸ ਪਿੰਡ ਦੀਆਂ ਛੇ ਪੱਤੀਆਂ ਹਨ – ਮਲ੍ਹਸੀਆਂ, ਲਕਸੀਆਂ, ਖੁਰਮਪੁਰ, ਅਕਲਪੁਰ, ਹਵੇਲੀ ਤੇ ਸਾਹਲਾਨਗਰ। ਇਸ ਪਿੰਡ ਦਾ ਨਾਂ ਮਲ੍ਹਸੀਆਂ ਗੋਤ ਜਾਂ ਇਲਾਕੇ ਤੋਂ ਪਿਆ ਜਿਥੋਂ ਦੇ ਵਸਨੀਕਾਂ ਨੇ ਆ ਕੇ ਇਹ ਪਿੰਡ ਵਸਾਇਆ। ਪਹਿਲੇ ਇਹ ਹਿੰਦੂਆਂ ਦਾ ਪਿੰਡ ਸੀ ਪਰ ਬਾਅਦ ਵਿੱਚ ਮੁਸਲਮਾਨਾਂ ਦਾ ਪਿੰਡ ਬਣ ਗਿਆ। ਇੱਥੋਂ ਦੀਆਂ ਮਸਜਿਦਾਂ, ਕਬਰਿਸਤਾਨ ਤੇ ਹੋਰ ਖੰਡਗਤ ਮੁਗਲ ਸੰਸਕ੍ਰਿਤੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਇਸ ਇਲਾਕੇ ਦੇ ਮੁਸਲਮਾਨਾਂ ਦੀ ਮੰਗ ਸੀ ਕਿ ਉਹ ਪਾਕਿਸਤਾਨ ਦਾ ਹਿੱਸਾ ਬਣਨ। ਇਸੇ ਕਰਕੇ ਇੱਥੇ ਕਾਫੀ ਕਤਲਿਆਮ, ਹੋਇਆ।

ਮਲਸੀਆਂ ਦੇ ਪ੍ਰਸਿੱਧ ਬਾਬਾ ਗੰਗਾ ਸਿੰਘ ਪ੍ਰਸਿੱਧ ਗਦਰੀ ਹੋਏ ਹਨ। ਉਰਦੂ ਦੇ ਪ੍ਰਸਿੱਧ ਸ਼ਾਇਰ ਜੋਸ਼ ਮਲਸਿਆਨੀ ਦੀ ਜਨਮਭੂਮੀ ਇਹ ਪਿੰਡ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!