ਰੌਂਤਾ
ਸਥਿਤੀ :
ਤਹਿਸੀਲ ਸ਼ਾਹਕੋਟ ਦਾ ਪਿੰਡ ਰੌਂਤਾ, ਸ਼ਾਹਕੋਟ-ਮਹਿਤਪੁਰ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 9 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਇੱਕ ਮੁਸਲਮਾਨ ਅਬਦੁਲ ਅਤੇ ਉਸਦੀ ਬੇਗ਼ਮ ਹਫੀਲ ਰੌਂਤ ਸੀ। ਉਹ ਨੇਕ ਦਿਲ ਮੁਸਲਮਾਨ ਸਨ ਅਤੇ ਹਿੰਦੂ ਸਿੱਖਾਂ ਮੁਸਲਮਾਨਾਂ ਵਿੱਚ ਵਿਤਕਰਾ ਨਹੀਂ ਰੱਖਦੇ ਸਨ।
ਅਬਦੁਲ ਨੇ 19ਵੀਂ ਸਦੀ ਵਿੱਚ 150 ਘੁਮਾਂ ਜ਼ਮੀਨ ਅੰਗਰੇਜ਼ਾਂ ਤੋਂ ਖਰੀਦ ਕੇ ਇਹ ਪਿੰਡ ਵਸਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਸਦੀ ਬੇਗ਼ਮ ਨੇ ਉਸ ਦੀ ਪ੍ਰਸਿੱਧ ਕਬਰ ਅਤੇ ਜਗ੍ਹਾ ਬਣਾਈ ਜਿਸਦੀ ਮਾਨਤਾ ਪਿੰਡ ਵਾਲੇ ਕਰਨ ਲੱਗ ਪਏ। ਬੇਗ਼ਮ ਦੇ ਮਰਣ ਉਪਰੰਤ ਪਿੰਡ ਦੇ ਇੱਕ ਬਜ਼ੁਰਗ ਨੇ 150 ਏਕੜ ਜ਼ਮੀਨ ਪਾਕਿਸਤਾਨ ਵਿੱਚ ਲਾਇਲਪੁਰ ਤੋਂ ਆ ਕੇ ਇੱਥੇ ਖਰੀਦੀ ਜਿਸ ਦੀ ਔਲਾਦ ਪਿੰਡ ਵਿੱਚ ਰਹਿ ਰਹੀ ਹੈ, ਉਸਨੇ ਪਿੰਡ ਦਾ ਨਾਂ ਬੇਗ਼ਮ ਦੇ ਨਾਂ ਤੇ ਰੌਂਤਾ ਰੱਖਿਆ।
ਪਿੰਡ ਵਿੱਚ ਮੁੱਖ ਵਸੋਂ ਜੱਟਾਂ ਦੇ ਸੰਧੂ, ਅੋਲਖ ਗੋਤਾਂ ਦੀ ਅਤੇ ਹਰੀਜਨਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ