ਮੁਕੰਦਪੁਰ ਪਿੰਡ ਦਾ ਇਤਿਹਾਸ | Mukandpur Village History

ਮੁਕੰਦਪੁਰ

ਮੁਕੰਦਪੁਰ ਪਿੰਡ ਦਾ ਇਤਿਹਾਸ | Mukandpur Village History

ਸਥਿਤੀ :

ਤਹਿਸੀਲ ਨਵਾਂ ਸਹਿਰ ਦਾ ਪਿੰਡ ਮੁਕੰਦਪੁਰ, ਫਗਵਾੜਾ – ਮੁਕੰਦਪੁਰ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਤਕਰੀਬਨ ਪੌਣੇ ਪੰਜ ਸੌ ਸਾਲ ਪਹਿਲਾਂ ਫੇਰੂ ਤੇ ਮੁਗਲੂ ਨੇ ਪਿੰਡ ਸ਼ੇਰਪੁਰ (ਦਿੱਲੀ ਦੇ ਨੇੜੇ) ਤੋਂ ਇੱਥੇ ਆ ਕੇ ਜੰਗਲ ਵਿੱਚ ਆਪਣੇ ਸਲਾਹਕਾਰ ਮੁਕੰਦੇ ਦੇ ਨਾਂ ਤੇ ਪਿੰਡ ਵਸਾਇਆ। ਪਿੰਡ ਵਿੱਚ ਇਸ ਸਮੇਂ ਬਾਹਰਵੀਂ ਤੇਹਰਵੀਂ ਪੀੜੀ ਚੱਲ ਰਹੀ ਹੈ।

ਪਿੰਡ ਦੀ ਪਹਿਲੀ ਪੰਚਾਇਤ 1939 ਵਿੱਚ ਬਣੀ। ਸੰਨ 1947 ਵਿੱਚ ਇਸ ਪਿੰਡ ਵਿੱਚ ਕਿਸੇ ਮੁਸਲਮਾਨ ਦਾ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ।

ਇੱਥੋਂ ਦੇ ਦੋ ਮੇਲੇ ਮਸ਼ਹੂਰ ਹਨ ਇੱਕ ਦੁਸਹਿਰਾ ਤੇ ਦੂਜਾ ਚੌਕੀਆਂ ਦਾ। ਸਖੀ ਸਰਵਰ ਲਾਲਾਂ ਵਾਲੇ ਦੇ ਨਾਂ ਤੇ ਲਗਦਾ ਚੌਕੀਆਂ ਦਾ ਮੇਲਾ ਪਹਿਲੇ ਜਗਤਪੁਰ ਲਗਦਾ ਸੀ। ਪਰ ਹੁਣ ਇਹ ਮੁਕੰਦਪੁਰ ਵਿੱਚ ਲਗਦਾ ਲਗਾਤਾਰ 9 ਦਿਨ ਚਲਦਾ ਹੈ। ਸਖੀ ਸਰਵਰ ਲਾਲਾਂ ਵਾਲੇ ਦਾ ਮਠ ਪਿੰਡ ਦੇ ਲਹਿੰਦੇ ਪਾਸੇ ਮੌਜੂਦ ਹੈ।

ਪਿੰਡ ਵਿੱਚ ਸਾਢੇ ਚਾਰ ਸੌ ਸਾਲ ਪੁਰਾਣਾ ਜੰਡ ਦਾ ਦਰਖਤ ਹੈ ਤੇ ਇੱਕ 12 ਮੰਜਲੀ ਅਟਾਰੀ ਹੁੰਦੀ ਸੀ ਜਿੱਥੇ ਪਹਿਰੇ ਲਈ ਬੰਦਾ ਹੁੰਦਾ ਸੀ, ਇਸਦੇ ਹੁਣ ਖੰਡਰ ਹਨ। ਪਿੰਡ ਵਿੱਚ ਦੋ ਗੁਰਦੁਆਰੇ, ਦੋ ਮੰਦਰ ਅਤੇ ਇੱਕ ਮੁਸਲਮਾਨ ਪੀਰ ਜਾਹਰ ਪੀਰ ਦੀ ਕਬਰ, ਲੋਕਾਂ ਦੇ ਸ਼ਰਧਾ ਦੇ ਸਥਾਨ ਹਨ। ਬਾਰ ਵਿੱਚ ਗਏ ਲੋਕਾਂ ਨੇ ਉੱਥੇ ਵੀ ਮੁਕੰਦਪੁਰ ਪਿੰਡ ਵਸਾਇਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!