ਮੰਗੂਵਾਲ ਪਿੰਡ ਦਾ ਇਤਿਹਾਸ | Mangewal Village History

ਮੰਗੂਵਾਲ

ਮੰਗੂਵਾਲ ਪਿੰਡ ਦਾ ਇਤਿਹਾਸ | Mangewal Village History

ਸਥਿਤੀ:

ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਮੰਗੂਵਾਲ, ਬੰਗਾ – ਨਵਾਂ ਸ਼ਹਿਰ ਸੜਕ ਤੋਂ 2 ਕਿਲੋ ਮੀਟਰ ਅਤੇ ਖਟਕਲ ਕਲਾਂ ਸਟੇਸ਼ਨ ਤੋਂ 7 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਸਾਢੇ ਤਿੰਨ ਸੌ ਸਾਲ ਪਹਿਲਾਂ ਵੱਸਿਆ। ਕਾਹਮਾ ਦੇ ਰਾਜਾ ਕਾਪਾ ਨੇ ਆਪਣੀ ਮਦਦ ਲਈ ਦਿੱਲੀ ਨੇੜਿਓਂ ਮੰਗੂ ਨਾਂ ਦੇ ਵਿਅਕਤੀ ਨੂੰ ਇੱਥੇ ਲਿਆਂਦਾ ਜਿਸ ਨੇ ਇੱਥੇ ਮੋੜ੍ਹੀ ਗੱਡੀ ਅਤੇ ਮੰਗੂਵਾਲ ਨਾਂ ਦਾ ਪਿੰਡ ਵਸਾਇਆ।

ਪਿੰਡ ਵਾਸੀ ਸੰਨ 1947 ਤੋਂ ਪਹਿਲਾਂ ਅਤੇ ਪਿੱਛੋਂ ਸਿਆਸੀ ਤੌਰ ਤੇ ਬਹੁਤ ਸਰਗਰਮ ਰਹੇ ਹਨ। ਪਿੰਡ ਵਾਸੀਆਂ ਨੇ ਜੈਤੋਂ ਦੇ ਮੋਰਚੇ, ਅਜ਼ਾਦੀ ਦੀ ਲਹਿਰ, ਖੁਸ਼ ਹੈਸੀਅਤ ਮੋਰਚਾ ਅਤੇ ਪੰਜਾਬੀ ਸੂਬਾ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੁਆਮੀ ਵਿਜੈ ਸਿੰਘ ਇੱਕ ਸਮਾਜ ਸੁਧਾਰਕ ਹੋਇਆ ਹੈ ਜਿਸ ਨੇ ਬਾਲਗ ਵਿਦਿਆ ਸ਼ੁਰੂ ਕਰਾਈ। ਨਕਸਲਵਾੜੀ ਲਹਿਰ ਸਮੇਂ ਪਿੰਡ ਵਿੱਚ ਪੁਲੀਸ ਚੌਂਕੀ ਵੀ ਬਣੀ ਰਹੀ। ਇਸ ਲਹਿਰ ਦੌਰਾਨ ਤਿੰਨ ਨੌਜਵਾਨ ਸ਼ਹੀਦ ਹੋਏ ਉਹਨਾਂ ਦੀ ਯਾਦ ਵਿੱਚ 1977 ਵਿੱਚ ਇੱਕ ਯਾਦਗਾਰ ਮਿਨਾਰ ਬਣਾਇਆ ਗਿਆ ਅਤੇ ਹਰ ਸਾਲ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!