ਖਟਕੜ ਕਲਾਂ ਪਿੰਡ ਦਾ ਇਤਿਹਾਸ | Khatkar Kalan Village

ਖਟਕੜ ਕਲਾਂ

ਖਟਕੜ ਕਲਾਂ ਪਿੰਡ ਦਾ ਇਤਿਹਾਸ | Khatkar Kalan Village

ਸਥਿਤੀ  :

ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਖਟਕੜ ਕਲਾਂ ਬੰਗਾ – ਨਵਾਂ ਸ਼ਹਿਰ ਸੜਕ ਤੋਂ ਸਥਿਤ ਤੇ ਰੇਲਵੇ ਸਟੇਸ਼ਨ ਖਟਕੜ ਕਲਾਂ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਪਿੰਡ ਖਟਕਲ ਕਲਾਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੈ ਜਿੱਥੋਂ ਉਸ ਦੇ ਵਡੇਰੇ ‘ਬਾਰ’ (ਹੁਣ ਪਾਕਿਸਤਾਨ) ਵਿੱਚ ਬੰਗਾ (ਚੰਕ ਨੰ 105) ਗਏ, ਜਿੱਥੇ ਭਗਤ ਸਿੰਘ ਦਾ ਜਨਮ ਹੋਇਆ। ਪੰਜਾਬ ਭਰ ਵਿੱਚ ਖਟਕੜ ਕਲਾਂ ਹੀ ਇੱਕ ਅਜਿਹਾ ਪਿੰਡ ਹੈ ਜਿੱਥੇ ਸ੍ਰੀ ਜਵਾਹਰ ਲਾਲ ਨਹਿਰੂ, ਸ੍ਰੀਮਤੀ ਇੰਦਰਾ ਗਾਂਧੀ ਅਤੇ ਹੋਰ ਅਨੇਕਾਂ ਮੰਤ੍ਰੀ ਪੰਜਾਬ ਦਾ ਹਰ ਛੋਟਾ ਵੱਡਾ ਨੇਤਾ ਸ਼ਹੀਦ ਨੂੰ ਸ਼ਰਧਾਜਲੀਆਂ ਭੇਟ ਕਰਨ ਲਈ ਪਧਾਰ ਚੁੱਕੇ ਹਨ।

ਅੱਜ ਤੋਂ ਕੋਈ 350 ਸਾਲ ਪਹਿਲਾਂ ਪਿੰਡ ਮੰਗੂਵਾਲ ਦੇ ਜ਼ਿਮੀਦਾਰ ਮੰਗੂ ਨੇ ਆਪਣੀਆਂ ਦੋ ਧੀਆਂ ਦੇ ਵਿਆਹ ਪਿੰਡ ਕਾਹਮੇ ਕੀਤੇ। ਉਸਨੇ ਧੀਆਂ ਨੂੰ ਖੱਟ (ਦਾਸ) ਵਿੱਚ 1001 ਏਕੜ 2 ਕਨਾਲ ਅਤੇ 12 ਮਰਲੇ ਜ਼ਮੀਨ ਦਿੱਤੀ ਜਿਸ ਤੋਂ ਖਟਕੜ ਕਲਾਂ ਨਾਂ ਦੇ ਪਿੰਡ ਦਾ ਜਨਮ ਹੋਇਆ। ਇੱਕ ਹੋਰ ਸਰੋਤ ਮੁਤਾਬਕ ਸ਼ਹੀਦ ਭਗਤ ਸਿੰਘ ਦੇ ਵਡੇਰੇ ਲਾਹੌਰ ਜ਼ਿਲੇ ਦੇ ਨਾਰਲੀ ਪਿੰਡ ਤੋਂ ਸ੍ਰੀ ਰਣੀਆ ਦਾ ਵਿਆਹ ਇੱਥੋਂ ਦੇ ਬੜੇ ਗੜ੍ਹ ਦੇ ਮਾਲਕ ਦੀ ਧੀ ਨਾਲ 1725 ਈਸਵੀ ਵਿੱਚ ਹੋਇਆ ਅਤੇ ਗੜ੍ਹ ਨੂੰ ਖੱਟ ਵਿੱਚ ਦਿੱਤਾ। ਗਿਆ ਜਿਸਤੋਂ ਖਟਗੜ ਪਿੰਡ ਦਾ ਜਨਮ ਹੋਇਆ। ਅੰਗਰੇਜ਼ਾਂ ਦੇ ਸਮੇਂ ਨਵਾਂ ਸ਼ਹਿਰ ਰਾਹੋਂ – ਜੇਜੋਂ ਰੇਲਵੇ ਲਾਈਨ ਬਣੀ ਜੋ ਪਿੰਡ ਦੇ ਨਜ਼ਦੀਕ ਦੀ ਲੰਘੀ ਅਤੇ ਰੇਲਵੇ ਸਟੇਸ਼ਨ ਬਣਿਆ ਜਿਹੜਾ ਕਿ ਉਸ ਸਮੇਂ ਤੋਂ ਅੱਜ ਤੱਕ ‘ਖਟਕੜ ਕਲਾਂ ਝੰਡਾ ਜੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ‘ਝੰਡਾ ਜੀ’ ਸਟੇਸ਼ਨ ਦੇ ਨਜ਼ਦੀਕ ਉੱਤਰ ਪਾਸੇ ਇੱਕ ਧਾਰਮਿਕ ਅਸਥਾਨ ਹੈ। ਇਹ ਅਸਥਾਨ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਦੇ ਸਿੱਖ ‘ਬਾਬਾ ਗੰਗੂ ਸ਼ਾਹ ਜੀ ਦਾ ਹੈ। ਬਾਬਾ ਜਵਾਹਰ ਸਿੰਘ ਇਸੇ ਗੱਦੀ ਦੇ ਮਹਾਨ ਤਪੱਸਵੀ ਹੋਏ ਹਨ ਜਿਹਨਾਂ ਨੇ 22 ਝੰਡੇ ਗੱਡੇ ਇੱਥੇ ਸਭ ਤੋਂ ਪਹਿਲਾ ਝੰਡਾ ਗੱਡਿਆ। ਇਸ ਕਰਕੇ ਸਟੇਸ਼ਨ ਦਾ ਨਾਮ ‘ਖਟਕੜ ਕਲਾਂ ਝੰਡਾ ਜੀ’ ਰੱਖਿਆ ਗਿਆ। ਇੱਥੇ ਹਰ ਸੰਗਰਾਂਦ ਨੂੰ ਪੇਂਡੂ ਮੇਲਾ ਲਗਦਾ ਹੈ। ਲੋਕੀ ਸੁਖਾਂ ਚੜਾਉਂਦੇ ਹਨ ਤੇ ਪਕਾ ਕੇ ਲੰਗਰ ਲਿਆਂਦੇ ਹਨ ਤੇ ਸੰਗਤਾਂ ਨੂੰ ਛਕਾਇਆ ਜਾਂਦਾ ਹੈ। ਇਸ ਅਸਥਾਨ ਤੇ ਜਾਣ ਲਈ ਇੱਕ ਵੱਡਾ ਗੇਟ ਹੈ ਜੋ 1842 ਦਾ ਬਣਿਆ ਹੋਇਆ ਹੈ।

ਪਿੰਡ ਵਿੱਚ ਸ਼ਹੀਦ ਭਗਤ ਸਿੰਘ ਦਾ ਕਾਂਸੀ ਦਾ ਬੁੱਤ 23 ਮਾਰਚ 1980 ਨੂੰ ਲਗਾਇਆ ਗਿਆ ਸੀ। ਇੱਥੇ ਇੱਕ ਯਾਦਗਾਰੀ ਅਜਾਇਬ ਘਰ ਵੀ ਹੈ। ਪਿੰਡ ਵਿੱਚ 23 ਮਾਰਚ ਨੂੰ ਬਹੁਤ ਭਾਰੀ ਸ਼ਹੀਦੀ ਮੇਲਾ ਲਗਦਾ ਹੈ। ਪਿੰਡ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਹੈ ਜੋ ਹਰ ਕੰਮ ਬੜੇ ਉਤਸ਼ਾਹ ਨਾਲ ਕਰਦੀ ਹੈ। ਸ਼ਹੀਦ ਭਗਤ ਸਿੰਘ ਦੇ’ ਚਾਚਾ ਸ. ਅਜੀਤ ਸਿੰਘ ਦੇ ਨਾਂ ਤੇ ਇੱਕ ਦੁੱਧ ਇਕਤਰਤਾ ਕੇਂਦਰ ਸਥਾਪਤ ਕੀਤਾ ਹੋਇਆ वै।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!