ਬਹਿਰਾਮ ਪਿੰਡ ਦਾ ਇਤਿਹਾਸ | Behram Village History

ਬਹਿਰਾਮ

ਬਹਿਰਾਮ ਪਿੰਡ ਦਾ ਇਤਿਹਾਸ | Behram Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਬਹਿਰਾਮ ਬੰਗਾ – ਫਗਵਾੜਾ ਸੜਕ ਤੇ ਸਥਿਤ ਹੈ, ਰੇਲਵੇ ਸਟੇਸ਼ਨ ਬਹਿਰਾਮ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਕਿਹਾ ਜਾਂਦਾ ਹੈ ਕਿ ਜ਼ਿਲ੍ਹਾ ਲੁਧਿਆਣੇ ਤੋਂ ਉਠ ਕੇ ਆਏ ਤਾਰਾ ਚੰਦ ਉਰਫ਼ ਬਹਿਰਾਮ ਨਾਮ ਦੇ ਬੰਦੇ ਨੇ ਇੱਕ ਉੱਚਾ ਖੇੜਾ ਦੇਖ ਕੇ ਮੌਕੇ ਦੇ ਹਾਕਮਾਂ ਤੋਂ ਇਜਾਜਤ ਲੈ ਕੇ ਇੱਥੇ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਤੇ ਪਿੰਡ ਵਸਾ ਲਿਆ। ਔਰੰਗਜ਼ੇਬ ਦੇ ਸਮੇਂ ਪਿੰਡ ਵਾਸੀ ਮੁਸਲਮਾਨ ਹੋ ਗਏ ਜਿਹਨਾਂ ਵਿਚੋਂ ਤਿੰਨ ਬੰਦੇ ਪ੍ਰਸਿਧ ਸਨ ਜਿਹਨਾਂ ਦੇ ਨਾਵਾਂ ਤੇ ਤਿੰਨ ਪੱਤੀਆਂ ਹਨ, ਪੱਤੀ ਫੱਤੇ ਖਾਂ, ਪੱਤੀ ਮੀਰ ਖਾਂ, ਪੱਤੀ ਹਮੇਜੀ ਖਾਂ । ਹਮੇਜੀ ਖਾਂ ਦੇ ਔਲਾਦ ਨਾ ਹੋਈ ਉਸ ਨੇ ਹੀਉ ਤੋਂ ਰਾਈਆਂ ਦੀ ਇੱਕ ਔਰਤ ਕਰ ਲਈ ਜਿਸ ਕਰਕੇ ਉਸਦਾ ਔਲਾਦ ਉਸ ਵਕਤ ਦੇ ਕਾਨੂੰਨ ਮੁਤਾਬਕ ਜ਼ਮੀਨ ਦੀ ਹਕਦਾਰ ਨਾ ਬਣ ਸਕੀ। ਉਸ ਜਤ ਨੂੰ ਪੱਤੀ ਰਾਈਆਂ ਕਹਿੰਦੇ ਹਨ ਅਤੇ ਉਹ ਕੁਝ ਪਿੰਡ ਅਨੋਖਰੋਵਾਲ ਤੇ ਕੁਝ ਪਿੰਡ ਫਰਤੀ ਵਾਲ ਕੋਲ ਚਲੀ ਗਈ।

ਪਿੰਡ ਵਿੱਚ ਸਾਈ ਅਬਦੁੱਲ ਸ਼ਾਹ ਦਾ ਕੁੱਲਾ, ਬਾਬਾ ਸ਼ਾਮ ਦਾਸ ਦਾ ਮੰਦਰ ਅਤੇ ਬਾਬਾ ਕਾਲਾ ਦਾਸ ਦੀ ਜਗ੍ਹਾ ਤੇ ਕ੍ਰਮਵਾਰ 21, 22 ਅਤੇ 23 ਹਾੜ ਨੂੰ ਭਾਰੀ ਮੇਲੇ ਲਗਦੇ ਹਨ। ਪਿੰਡ ਵਾਸੀ ਇਹਨਾਂ ਸਥਾਨਾਂ ਦੀ ਬਹੁਤ ਮਾਨਤਾ ਕਰਦੇ ਹਨ। ਪਿੰਡ ਵਿੱਚ ਤਿੰਨ ਗੁਰਦੁਆਰੇ ਜੱਟਾਂ, ਉਜੀਆਂ ਤੇ ਗੋਦੜੀਆਂ ਦੇ ਹਨ ਜਿੱਥੇ ਗੁਰਪੁਰਬ ਮਨਾਏ ਜਾਂਦੇ ਹਨ। 1947 ਤੋਂ ਪਹਿਲਾਂ ਇੱਥੋਂ ਦੀ ਆਤਸ਼ਬਾਜ਼ੀ ਬਹੁਤ ਮਸ਼ਹੂਰ ਸੀ ਜਿਸ ਨੂੰ ਬਨਾਉਣ ਵਾਲੇ ਲੋਕ ‘ਸੋਲਗਰ’ ਦੇ ਨਾਮ ਨਾਲ ਪ੍ਰਸਿੱਧ ਸਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!