ਛੋਕਰਾਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਛੋਕਰਾਂ, ਨਵਾਂ ਸ਼ਹਿਰ ਰਾਹੋਂ ਸੜਕ ਤੋਂ। ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 2 ਕਿਲੋਮੀਟਰ ਦੂਰ ਹੈ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਛੋਕਰ ਗੋਤ ਦੇ ਕੁਝ ਪਰਿਵਾਰਾਂ ਨੇ ਵਸਾਇਆ ਜਿਸ ਤੋਂ ਇਸ ਦਾ ਨਾਂ ਛੋਕਰ ਪੈ ਗਿਆ। ਪਿੰਡ ਵਿੱਚ ਛੋਕਰ ਅਤੇ ਰੰਧਾਵਾ ਦੋ ਗੋਤਾਂ ਦੇ ਘਰ ਜ਼ਿਆਦਾ ਹੋਇਆ। ਕਰਦੇ ਸਨ। ਹੁਣ ਉਹਨਾਂ ਜਾਤਾਂ ਤੋਂ ਇਲਾਵਾ, ਹਰੀਜਨ, ਤਰਖਾਣ, ਝਿਊਰ ਨਾਈ, ਬੈਰਾਗੀ ਆਦਿ ਲੋਕ ਦੀ ਵੀ ਅਬਾਦੀ ਹੈ।
ਪਿੰਡ ਵਿੱਚ ਇੱਕ ਗੁਰਦੁਆਰਾ ਸੰਤ ਮੋਨੀ ਜੀ ਮਹਾਰਾਜ ਦਾ ਹੈ ਜਿਸ ਦੀ ਸਾਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ। ਬਾਬਾ ਜੀ ਦੀ ਸਮਾਧ ਤੇ ਹਰ ਸਾਲ ਦੀਵਾਨ ਲਗਦਾ ਹੈ। ਇੱਥੇ ਇੱਕ ਬਾਬਾ ਕਾਲੂ ਦੀ ਸਮਾਧੀ ਹੈ ਜਿਸ ਦੀ ਮਾਨਤਾ ਚੱਪਤਾ ਖਾਨਦਾਨ ਦੇ ਲੋਕੀ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ