ਮੀਰਪੁਰ ਲੱਖਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੀਰਪੁਰ ਲੱਖਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕਿਸੇ ਮੀਰ ਮੁਸਲਮਾਨ ਨੇ ਵਸਾਇਆ ਸੀ ਜਿਸਦਾ ਨਾਂ ਲੱਖਾ ਸੀ। ਪਹਿਲਾਂ ਉਹ ਪਿੰਡ ਕਾਫੀ ਵੱਡਾ ਸੀ ਅਤੇ ਆਬਾਦੀ ਸੰਘਣੀ ਸੀ । ਪਿੰਡ ਦੀ ਸਿੱਖ ਬਰਾਦਰੀ ਨੇ ਵੱਖਰਾ ਪਿੰਡ ‘ਬੁਹਾਰਾ’ ਅਤੇ ਗੁਜਰ ਬਰਾਦਰੀ ਨੇ ਪਿੰਡ ‘ਮਾਈ ਦਿੱਤਾ’ ਨਵੇਂ ਬਣਾ ਲਏ ਅਤੇ ਇਹ ਪਿੰਡ ਛੋਟਾ ਰਹਿ ਗਿਆ। ਇੱਥੇ ਹੁਣ ਜੱਟ,ਝਿਊਰ, ਬਾਲਮੀਕਿ, ਆਦਿ ਧਰਮੀ, ਰਾਮਗੜ੍ਹੀਏ ਲੋਕ ਵਸਦੇ ਹਨ।
ਇੱਥੇ ਇੱਕ ਬਾਬਾ ਬ੍ਰਹਮ ਦਾਸ ਜੀ ਦੀ ਜਗ੍ਹਾ ਹੈ। ਜਿਸ ਦੀ ਪਿੰਡ ਵਾਲੇ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ