ਨੂਰਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਨੂਰਪੁਰ, ਮੁਕੰਦਪੁਰ-ਫਗਵਾੜਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਨੂਰਾ ਸਿੰਘ ਨਾਮੀ ਰਾਜਪੂਤ ਨੇ ਵਸਾਇਆ ਅਤੇ ਦੂਜੀ ਧਾਰਨਾ ਹੈ ਕਿ ਇਹ ਪਿੰਡ ਮੁਸਲਮਾਨ ਗੁੱਜਰ ਨੂਰ ਖਾਂ ਨੇ ਵਸਾਇਆ। ਇਹ ਪਿੰਡ ਸਰਹਾਲ ਕਾਜ਼ੀਆਂ ਦੀ ਅਤੇ ਮੁਕੰਦਪੁਰ ਸਰਦਾਰ ਦੀ ਜ਼ਮੀਨ ਸੀ। ਬੀੜ ਅਲੜ੍ਹਵਾਲ ਤੋਂ ਕਲੇਰ ਗੋਤ ਦੇ ਜੱਟ ਇੱਥੇ ਮੌਰੂਸੀ ਬਣ ਕੇ ਵੱਸ ਗਏ ਅਤੇ ਜਦੋਂ ਮੌਰੂਸੀਆਂ ਟੁੱਟੀਆਂ ਤਾਂ ਉਹ ਮਾਲਕ ਬਣ ਗਏ।
ਪਿੰਡ ਵਿੱਚ ਇੱਕ ਸ਼ਹੀਦਾਂ ਦੀ ਜਗ੍ਹਾ ਭੀਲੋਆਣਾ ਹੈ, ਇੱਕ ਹੋਰ ਗੁਰਦੁਆਰਾ ਭਾਈ ਲਾਧੜਾ ਹੈ, ਦੋਹਾਂ ਥਾਵਾਂ ਤੇ ਚਿਰਾਗ ਬਾਲਦੇ ਹਨ ਅਤੇ ਸੁਖਣਾ ਸੁੱਖਦੇ ਹਨ। ਪਿੰਡ ਖਾਨਪੁਰ ਦੀ ਇੱਕ ਵਿਧਵਾ ਨੇ ਇੱਥੇ ਇੱਕ ਸ਼ਿਵ ਮੰਦਰ ਬਣਵਾਇਆ ਸੀ ਜਿਸ ਦੀ ਵੀ ਬਹੁਤ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ