ਪਰਾਗਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਪਰਾਗਪੁਰ, ਨਵਾਂ ਸ਼ਹਿਰ-ਫਿਲੌਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਰਾਗਪੁਰ ਨਾਲ ਲੜੋਆ ਪਿੰਡ ਹੈ ਜਿੱਥੇ ਦੋ ਰਾਜਪੂਤ ਮੁਸਲਮਾਨ ਭਰਾ ਲਾਲੇ ਖਾਂ ਅਤੇ ਪਰਾਗ ਖਾਂ ਰਹਿੰਦੇ ਸਨ। ਦੋਹਾਂ ਵਿੱਚ ਲੜਾਈ ਹੋ ਗਈ ਅਤੇ ਵੱਡੇ ਭਰਾ ਲਾਲੇ ਖਾਂ ਨੇ ਲੜੋਆ ਪਿੰਡ ਵਸਾ ਲਿਆ ਅਤੇ ਛੋਟੇ ਨੇ ਆਪਣੇ ਨਾਂ ਤੇ ਪਰਾਗਪੁਰ ਪਿੰਡ ਵਸਾ ਲਿਆ। ਇਹ ਮੁਸਲਮਾਨਾਂ ਪਿੰਡ ਸੀ ਅਤੇ ਪਿੰਡ ਵਿੱਚ ਇੱਕ ਪੁਰਾਣੀ ਸ਼ਾਨਦਾਰ ਮਸਜਿਦ ਹੈ ਜੋ ਫਾਲਤੂ ਸਮਾਨ ਨਾਲ ਭਰੀ ਹੋਈ ਹੈ। ਸੰਨ।947 ਤੋਂ ਬਾਅਦ ਇੱਥੇ ਜੱਟ, ਆਦਿ ਧਰਮੀ, ਸਹਿੰਸੀਆਂ, ਅਤੇ ਕੰਬੋਜਾਂ ਦੇ ਘਰ ਹਨ। ਇਸ ਪਿੰਡ ਵਿੱਚ ਕੋਈ ਧਾਰਮਿਕ ਸਥਾਨ ਨਹੀਂ है।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ