ਹਿਆਲਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹਿਆਲਾ, ਨਵਾਂ ਸ਼ਹਿਰ-ਰਾਹੋਂ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਹਿਆਲਾ ਪਿੰਡ ਰਾਹੋ ਦਾ ਇੱਕ ਮੁੱਹਲਾ ਹੋਇਆ ਕਰਦਾ ਸੀ । ਉੱਥੋਂ ਦੇ ਕੁਝ ਲੋਕਾਂ ਨੇ ਇੱਥੇ ਆ ਕੇ ਪਿੰਡ ਵਸਾਇਆ ਅਤੇ ਪੁਰਾਣੇ ਮੁਹੱਲੇ ਦੇ ਨਾਂ ਨੇ ਪਿੰਡ ਦਾ ਨਾਂ ਹਿਆਲਾ ਰੱਖ ਦਿੱਤਾ।
ਇਹ ਪਿੰਡ ਭਾਈ ਸਿੱਖ ਦੀ ਸਮਾਧੀ ਨਾਲ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ। ਭਾਈ ਸਿੱਖ ਪਿੰਡ ਝਿੰਗੜ ਤੋਂ ਹਿਆਲੇ ਆਏ ਅਤੇ ਇਸ ਪਿੰਡ ਵਿੱਚ ਸਾਰਾ ਦਿਨ ਪਾਠ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦੇਂਦੇ ਸਨ, ਕਿਹਾ ਜਾਂਦਾ ਹੈ ਕਿ ਉਹ ਜਿਉਂਦੇ ਜੀਅ ਧਰਤੀ ਵਿੱਚ ਸਮਾ ਗਏ ਸਨ। 1947 ਦੀ ਵੰਡ ਵੇਲੇ ਲੋਕਾਂ ਨੂੰ ਅਕਾਸ਼ਵਾਣੀ ਹੋਈ ਕਿ ਕੋਈ ਪਿੰਡ ਛੱਡ ਕੇ ਨਾ ਜਾਏ ਅਤੇ ਇਸ ਤਰ੍ਹਾ ਪਿੰਡ ਵਿੱਚ ਕੋਈ ਖੂਨ ਖਰਾਬਾ ਨਹੀਂ ਹੋਇਆ। ਭਾਈ ਜੀ ਦੀ ਸਮਾਧ ਤੇ ਗੁਰਦੁਆਰਾ ਅਤੇ ਸਰੋਵਰ ਹੈ, ਹਰ ਸਾਲ ਭਾਈ ਜੀ ਦੇ ਗੁਰਦੁਆਰੇ ਮੇਲਾ ਲਗਦਾ ਹੈ। ਪਿੰਡ ਵਿੱਚ ਜੱਟਾਂ ਤੋਂ ਇਲਾਵਾ, ਝਿਊਰ, ਨਾਈ, ਤਰਖਾਣ, ਲੁਹਾਰ ਹਰੀਜਨ ਅਤੇ ਬਾਲਮੀਕਿ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ