ਗਰਚਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗਰਚਾ, ਫਿਲੌਰ-ਰਾਹੋਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਸਵਾ ਸੌ ਸਾਲ ਪਹਿਲਾਂ ਪਿੰਡ ਕੁਹਾੜੇ ਦੇ ਭਾਈ ਜਲੋਂ ਗਰਚਾ ਨੇ ਵਸਾਇਆ। ਉਸਦੇ ਭਰਾ ਮੱਲੋਂ ਗਰਚਾ ਨੇ ਮੱਲਾ ਬੇਦੀਆਂ ਵਸਾਇਆ। ਇਸ ਜਗ੍ਹਾ ਤੇ ਮੁਸਲਮਾਨ ਰੰਗੜਾਂ ਦਾ ਕਬਜ਼ਾ ਹੋਇਆ ਕਰਦਾ ਸੀ। ਜਦੋਂ ਗਰਚਾ ਤੇ ਉਸ ਦੇ ਸਾਥੀਆਂ ਨੇ ਰੰਗੜਾਂ ਦਾ ਡੱਟ ਦੇ ਮੁਕਾਬਲਾ ਕੀਤਾ ਤੇ ਇਸ ਜਗ੍ਹਾ ਦਾ ਕਬਜ਼ਾ ਲੈ ਲਿਆ, ਇਸ ਪਿੰਡ ਵਿੱਚ ਗਰਚਿਆਂ ਤੋਂ ਇਲਾਵਾ, ਨਾਈ, ਝਿਊਰ, ਹਰੀਜਨ ਤੇ ਬਾਲਮੀਕਿ ਜਾਤੀਆਂ ਦੇ ਲੋਕ ਰਹਿੰਦੇ ਹਨ।
ਪਿੰਡ ਦੇ ਲੋਕ ਜੋਗੀ ਪੀਰ ਨੂੰ ਮੰਨਦੇ ਹਨ। ਪਿੰਡ ਵਿੱਚ ਬਾਬਾ ਅਦਲੀ ਜੀ ਦੀ ਝਿੜੀ ਵੀ ਹੈ ਇੱਥੇ ਮਾਘ ਦੀ ਪੁੰਨਿਆਂ ਨੂੰ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ