ਖੜਕੂਵਾਲਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਖੜਕੂਵਾਲਾ, ਰਾਹੋਂ-ਫਿਲੌਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਖੜਕੂ ਜੱਟ ਨੇ ਜਲਾਹ ਮਾਜਰਾ ਪਿੰਡ ਤੋਂ ਆ ਕੇ ਆਬਾਦ ਕੀਤਾ। ਖੜਕੂ ਜੱਟ ਨੇ ਬਾਹਰਲੀਆਂ ਜਾਂਤਾ ਦੇ ਲੋਕਾਂ ਨੂੰ ਬੁਲਾ ਦੇ ਮੁਫਤ ਜ਼ਮੀਨ ਦਿੱਤੀ ਅਤੇ ਪਿੰਡ ਵਸਾਇਆ। ਖੜਕੂ ਦੀ ਕੋਈ ਔਲਾਦ ਨਹੀਂ ਬਚੀ ਸਿਰਫ ਇੱਕ ਨੂੰਹ ਸਾਰੀ ਜਾਇਦਾਦ ਦੀ ਵਾਰਸ ਸੀ। ਉਸਨੇ ਖੜਕੂ ਦੀ ਮੌਤ ਤੋਂ ਬਾਅਦ ਜ਼ਮੀਨ ਨੂੰ ਪਿੰਡ ਦੇ ਲੋਕਾਂ ਵਿੱਚ ਵੰਡ ਦਿੱਤਾ ਜਿਨ੍ਹਾਂ ਵਿਚੋਂ 2 ਹਿੱਸੇ ਜੱਟਾਂ ਨੂੰ ਤੇ ਇੱਕ ਹਿੱਸਾ ਖਤਰੀਆਂ ਨੂੰ ਦਿੱਤੀ ਗਈ। ਖੜਕੂ ਦੇ ਇੱਕ ਭਤੀਜੇ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਕਈ ਵਾਰੀ ਮੁਕਦਮੇ ਕੀਤੇ ਪਰ ਹਾਰ ਗਿਆ। ਖੜਕੂ ਤੋਂ ਪਿੰਡ ਦਾ ਨਾਂ ਖੜਕੂਵਾਲ ਮਸ਼ਹੂਰ ਹੋ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ